Punjab Weather Today: ਪੰਜਾਬ ਦੇ 9 ਜ਼ਿਲ੍ਹਿਆਂ ‘ਚ ਅੱਜ ਮੀਂਹ ਦੀ ਵਾਰਨਿੰਗ, ਹੁਣ ਦਿਨ ਵੀ ਹੋ ਰਹੇ ਠੰਡੇ, ਤਾਪਮਾਨ 0.2 ਡਿਗਰੀ ਘਟਿਆ
ਬੀਤੇ ਦਿਨੀਂ ਪੰਜਾਬ ਦੇ ਕਈ ਸ਼ਹਿਰਾਂ 'ਚ ਮੀਂਹ ਪਿਆ। ਜਿਸ ਕਰਕੇ ਕਿਸਾਨਾਂ ਦੀ ਚਿੰਤਾ ਵੱਧ ਗਈ। ਕਈ ਥਾਵਾਂ ਉੱਤੇ ਝੋਨਾ ਦੀ ਕਟਾਈ ਬਾਕੀ ਹੈ। ਪਰ ਦੂਜੇ ਪਾਸੇ ਲੋਕਾਂ ਨੂੰ ਮੀਂਹ ਕਰਕੇ ਪਰਾਲੀ ਅਤੇ ਪਟਾਕਿਆਂ ਕਰਕੇ ਵੱਧੇ ਹੋਏ ਪ੍ਰਦੂਸ਼ਨ ਤੋਂ ਰਾਹਤ..

ਪੰਜਾਬ ਅਤੇ ਚੰਡੀਗੜ੍ਹ ‘ਚ ਵੈਸਟਰਨ ਡਿਸਟਰਬੈਂਸ ਸਰਗਰਮ ਹੋਣ ਕਾਰਨ ਮੌਸਮ ਬਦਲਿਆ ਹੋਇਆ ਹੈ। ਕਈ ਇਲਾਕਿਆਂ ‘ਚ ਰਾਤ ਨੂੰ ਹਲਕਾ ਮੀਂਹ ਵੀ ਹੋਇਆ। ਇਸਦੇ ਨਾਲ ਹੀ ਅੱਜ ਨੌਂ ਜ਼ਿਲ੍ਹਿਆਂ ‘ਚ ਹਲਕੀ ਬਾਰਿਸ਼ ਦੀ ਸੰਭਾਵਨਾ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ। ਕੁਝ ਥਾਵਾਂ ‘ਤੇ ਕੋਹਰਾ ਪੈਣ ਦੀ ਸੰਭਾਵਨਾ ਵੀ ਬਣੀ ਹੋਈ ਹੈ।
ਪਿਛਲੇ 24 ਘੰਟਿਆਂ ‘ਚ ਰਾਜ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ 0.2 ਡਿਗਰੀ ਦੀ ਕਮੀ ਆਈ ਹੈ। ਇਹ ਹੁਣ ਨਾਰਮਲ ਦੇ ਨੇੜੇ ਪਹੁੰਚ ਗਿਆ ਹੈ। ਸਭ ਤੋਂ ਵੱਧ ਤਾਪਮਾਨ 37 ਡਿਗਰੀ ਚੰਡੀਗੜ੍ਹ ‘ਚ ਦਰਜ ਕੀਤਾ ਗਿਆ। ਪਰਾਲੀ ਸਾੜਨ ਦੇ 321 ਨਵੇਂ ਕੇਸ ਸਾਹਮਣੇ ਆਏ ਹਨ। ਖੰਨਾ ਦੀ ਹਵਾ ਸਭ ਤੋਂ ਪ੍ਰਦੂਸ਼ਿਤ ਰਹੀ, ਇੱਥੇ AQI 223 ਦਰਜ ਕੀਤਾ ਗਿਆ ਹੈ।
ਅੱਜ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਦੀ ਸੰਭਾਵਨਾ
ਮੌਸਮ ਵਿਭਾਗ ਦੇ ਅਨੁਸਾਰ ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਰੂਪਨਗਰ ਅਤੇ ਐਸ.ਏ.ਐਸ. ਨਗਰ ਦੇ ਕੁਝ ਹਿੱਸਿਆਂ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸਦੇ ਨਾਲ ਹੀ, ਅਗਲੇ ਤਿੰਨ ਦਿਨਾਂ ਵਿੱਚ ਰਾਤ ਦੇ ਤਾਪਮਾਨ ‘ਚ 2 ਤੋਂ 4 ਡਿਗਰੀ ਤੱਕ ਦੀ ਕਮੀ ਆਉਣ ਦੀ ਸੰਭਾਵਨਾ ਹੈ।
ਪਰਾਲੀ ਦੀਆਂ ਅੱਗਾਂ ਬੁਝਾਉਣ 'ਚ ਜੁਟੇ ਅਧਿਕਾਰੀ
ਹਾਲਾਂਕਿ ਪਰਾਲੀ ਸਾੜਨ ਤੋਂ ਰੋਕਣ ਲਈ ਪ੍ਰਸ਼ਾਸਨਿਕ ਟੀਮਾਂ ਪੂਰੀ ਤਰ੍ਹਾਂ ਜੁਟੀ ਹੋਈਆਂ ਹਨ, ਪਰ ਇਸਦੇ ਬਾਵਜੂਦ ਵੀ ਪਰਾਲੀ ਸਾੜਨ ਕਾਰਨ ਹਵਾ ਦੀ ਗੁਣਵੱਤਾ ‘ਤੇ ਅਸਰ ਪੈ ਰਿਹਾ ਹੈ। ਅੱਜ ਸਵੇਰੇ ਸੱਤ ਵਜੇ ਅੰਮ੍ਰਿਤਸਰ ਦਾ ਏਕਿਊਆਈ 137 ਦਰਜ ਕੀਤਾ ਗਿਆ, ਬਠਿੰਡਾ ਦਾ 106, ਜਲੰਧਰ ਦਾ 133, ਖੰਨਾ ਦਾ 223, ਲੁਧਿਆਣਾ ਦਾ 167, ਮੰਡੀ ਗੋਬਿੰਦਗੜ੍ਹ ਦਾ 130 ਅਤੇ ਪਟਿਆਲਾ ਦਾ ਏਕਿਊਆਈ 134 ਰਿਹਾ। ਰੂਪਨਗਰ ਦੀ ਹਵਾ ਸਭ ਤੋਂ ਸਾਫ਼ ਦਰਜ ਕੀਤੀ ਗਈ ਹੈ, ਜਿੱਥੇ ਏਕਿਊਆਈ 74 ਰਿਹਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।





















