(Source: ECI | ABP NEWS)
Punjab Weather Today: ਪੰਜਾਬ 'ਚ ਇਸ ਵਾਰ ਪਏਗੀ ਕੜਾਕੇ ਦੀ ਠੰਡ, 24 ਘੰਟਿਆਂ 'ਚ ਡਿੱਗਿਆ ਪਾਰਾ, ਲੋਕ ਪਹਿਲਾਂ ਹੀ ਕਰ ਲੈਣ ਤਿਆਰੀਆਂ
ਪੰਜਾਬ ਵਿੱਚ ਤਾਪਮਾਨ ਹੌਲੀ-ਹੌਲੀ ਘੱਟ ਰਿਹਾ ਹੈ। ਸਵੇਰੇ-ਸ਼ਾਮ ਦੀ ਠੰਡ ਹੋਣ ਇਸ ਸਮੇਂ ਲੋਕ ਘਰਾਂ ਤੋਂ ਬਾਹਰ ਨਿਕਲਣ ਸਮੇਂ ਜੈਕਟ ਜਾਂ ਸ਼ਾਲ ਦੀ ਵਰਤੋਂ ਕਰ ਰਹੇ ਹਨ। ਦਿਨ ਦੇ ਵਿੱਚ ਮੌਸਮ ਸੁਹਾਵਨਾ ਰਹਿੰਦਾ ਹੈ।

ਪੰਜਾਬ ਵਿੱਚ ਤਾਪਮਾਨ ਹੌਲੀ-ਹੌਲੀ ਘੱਟ ਰਿਹਾ ਹੈ। ਸਵੇਰੇ-ਸ਼ਾਮ ਦੀ ਠੰਡ ਹੋਣ ਇਸ ਸਮੇਂ ਲੋਕ ਘਰਾਂ ਤੋਂ ਬਾਹਰ ਨਿਕਲਣ ਸਮੇਂ ਜੈਕਟ ਜਾਂ ਸ਼ਾਲ ਦੀ ਵਰਤੋਂ ਕਰ ਰਹੇ ਹਨ। ਦਿਨ ਦੇ ਵਿੱਚ ਮੌਸਮ ਸੁਹਾਵਨਾ ਰਹਿੰਦਾ ਹੈ। ਤਾਪਮਾਨ ਪਿਛਲੇ 24 ਘੰਟਿਆਂ ਵਿੱਚ 0.7 ਡਿਗਰੀ ਘੱਟਿਆ ਹੈ, ਪਰ ਇਹ ਅਜੇ ਵੀ ਆਮ ਤਾਪਮਾਨ ਤੋਂ 1.9 ਡਿਗਰੀ ਘੱਟ ਹੈ। ਮੌਸਮ ਵਿਭਾਗ ਨੇ ਸਰਦੀਆਂ ਬਾਰੇ ਅਨੁਮਾਨ ਦਿੱਤਾ ਹੈ ਕਿ ਇਸ ਸਾਲ ਸਰਦੀ ਕੜਾਕੇ ਦੀ ਪਏਗੀ। ਕੜਾਕੇ ਦੀ ਠੰਡੀ ਪਵੇਗੀ ਅਤੇ ਉੱਤਰ ਭਾਰਤ ਵਿੱਚ ਧੂੰਦ ਵੀ ਪ੍ਰਭਾਵਿਤ ਕਰ ਸਕਦੀ ਹੈ।
ਇਸੇ ਦੌਰਾਨ, ਪਿਛਲੇ 24 ਘੰਟਿਆਂ ਵਿੱਚ ਰਾਜ ਦਾ ਸਭ ਤੋਂ ਵੱਧ ਤਾਪਮਾਨ 34.2 ਡਿਗਰੀ ਦਰਜ ਕੀਤਾ ਗਿਆ, ਜੋ ਬਠਿੰਡਾ ਵਿੱਚ ਰਿਕਾਰਡ ਕੀਤਾ ਗਿਆ। ਅੱਜ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 30 ਡਿਗਰੀ ਤੋਂ ਉੱਪਰ ਹੋ ਗਿਆ। ਅੰਮ੍ਰਿਤਸਰ ਦਾ ਤਾਪਮਾਨ 30.9 ਡਿਗਰੀ, ਲੁਧਿਆਣਾ 31.1 ਡਿਗਰੀ, ਪਟਿਆਲਾ 32.6 ਡਿਗਰੀ, ਪਠਾਨਕੋਟ 30.9 ਡਿਗਰੀ, ਬਠਿੰਡਾ 34.2 ਡਿਗਰੀ, ਗੁਰਦਾਸਪੁਰ 30.5 ਡਿਗਰੀ, ਐਸਬੀਐਸ ਨਗਰ 29.6 ਡਿਗਰੀ ਅਤੇ ਫਾਜ਼ਿਲਕਾ 32.2 ਡਿਗਰੀ ਦਰਜ ਕੀਤਾ ਗਿਆ ਹੈ।
ਅਗਲੇ 15 ਦਿਨਾਂ ਦਾ ਮੌਸਮ ਕਿਵੇਂ ਰਹੇਗਾ, ਜਾਣੋ
ਪੰਜਾਬ ਵਿੱਚ ਆਉਂਦੇ ਹਫ਼ਤੇ ਦੌਰਾਨ ਬਰਸਾਤ ਦੀ ਸੰਭਾਵਨਾ ਨਹੀਂ ਹੈ। ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 28-30 ਡਿਗਰੀ ਸੈਲਸੀਅਸ ਅਤੇ ਬਾਕੀ ਰਾਜ ਵਿੱਚ 30-32 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ, ਜੋ ਆਮ ਤਾਪਮਾਨ ਨਾਲੋਂ ਘੱਟ ਜਾਂ ਕਾਫੀ ਘੱਟ ਹੋਣਗੇ। ਘੱਟ ਤਾਪਮਾਨ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਰੂਪਨਗਰ ਵਿੱਚ 12–14 ਡਿਗਰੀ ਸੈਲਸੀਅਸ ਅਤੇ ਹੋਰ ਜ਼ਿਲ੍ਹਿਆਂ ਵਿੱਚ 14-16 ਡਿਗਰੀ ਸੈਲਸੀਅਸ ਰਹਿ ਸਕਦਾ ਹੈ, ਜੋ ਆਮ ਤਾਪਮਾਨ ਦੇ ਨਜ਼ਦੀਕ ਜਾਂ ਥੋੜ੍ਹਾ ਘੱਟ ਹੋਣਗੇ।
17 ਤੋਂ 23 ਅਕਤੂਬਰ ਤੱਕ ਦੱਖਣ-ਪੱਛਮੀ ਇਲਾਕਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 32–34 ਡਿਗਰੀ ਸੈਲਸੀਅਸ, ਕੇਂਦਰੀ ਅਤੇ ਦੱਖਣ-ਪੂਰਬੀ ਜ਼ਿਲ੍ਹਿਆਂ ਵਿੱਚ 30–32 ਡਿਗਰੀ ਸੈਲਸੀਅਸ ਅਤੇ ਉੱਤਰੀ-ਪੂਰਬੀ ਹਿੱਸਿਆਂ ਵਿੱਚ 28–30 ਡਿਗਰੀ ਸੈਲਸੀਅਸ ਹੋਣ ਦੀ ਸੰਭਾਵਨਾ ਹੈ। ਘੱਟ ਤਾਪਮਾਨ ਵੀ ਆਮ ਜਾਂ ਇਸ ਤੋਂ ਘੱਟ ਹੀ ਰਹਿਣਗੇ। ਪੂਰੇ ਰਾਜ ਵਿੱਚ ਮੌਸਮ ਸੁੱਕਾ ਅਤੇ ਤਾਪਮਾਨ ਵਿੱਚ ਘਟਾਅ ਰਹਿਣ ਦੀ ਅਨੁਮਾਨ ਹੈ।
ਰਾਜ ਦੇ ਮੁੱਖ ਸ਼ਹਿਰਾਂ ਦਾ ਤਾਪਮਾਨ
ਅੰਮ੍ਰਿਤਸਰ – ਆਸਮਾਨ ਸਾਫ਼ ਰਹੇਗਾ ਅਤੇ ਧੁੱਪ ਖਿਲੇਗੀ। ਤਾਪਮਾਨ 18 ਤੋਂ 30 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ।
ਜਲੰਧਰ – ਆਸਮਾਨ ਸਾਫ਼ ਰਹੇਗਾ ਅਤੇ ਧੁੱਪ ਖਿਲੇਗੀ। ਤਾਪਮਾਨ 18 ਤੋਂ 30 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ।
ਲੁਧਿਆਣਾ – ਆਸਮਾਨ ਸਾਫ਼ ਰਹੇਗਾ ਅਤੇ ਧੁੱਪ ਖਿਲੇਗੀ। ਤਾਪਮਾਨ 18 ਤੋਂ 30 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ।
ਪਟਿਆਲਾ – ਆਸਮਾਨ ਸਾਫ਼ ਰਹੇਗਾ ਅਤੇ ਧੁੱਪ ਖਿਲੇਗੀ। ਤਾਪਮਾਨ 18 ਤੋਂ 31 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ।
ਮੋਹਾਲੀ – ਆਸਮਾਨ ਸਾਫ਼ ਰਹੇਗਾ ਅਤੇ ਧੁੱਪ ਖਿਲੇਗੀ। ਤਾਪਮਾਨ 19 ਤੋਂ 31 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ।






















