Punjab Weather: ਪੰਜਾਬ 'ਚ ਅੱਜ ਤੋਂ ਮੁੜ ਬਦਲੇਗਾ ਮੌਸਮ, 4 ਜ਼ਿਲ੍ਹਿਆਂ ਵਿੱਚ ਦੋ ਦਿਨ ਛਮ-ਛਮ ਮੀਂਹ ਦਾ ਅਲਰਟ!
ਪੰਜਾਬ ਵਿੱਚ ਅੱਜ ਯਾਨੀਕਿ 19 ਮਾਰਚ ਤੋਂ ਮੌਸਮ ਮੁੜ ਬਦਲ ਸਕਦਾ ਹੈ। ਮੌਸਮ ਵਿਭਾਗ ਦੇ ਅਨੁਸਾਰ ਅੱਜ ਅਤੇ 20 ਮਾਰਚ ਨੂੰ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹਨੇਰੀ ਅਤੇ ਬਿਜਲੀ ਚਮਕਣ ਦੀ ਸੰਭਾਵਨਾ

Punjab Weather: ਪੰਜਾਬ ਵਿੱਚ ਅੱਜ ਯਾਨੀਕਿ 19 ਮਾਰਚ ਤੋਂ ਮੌਸਮ ਮੁੜ ਬਦਲ ਸਕਦਾ ਹੈ। ਮੌਸਮ ਵਿਭਾਗ ਦੇ ਅਨੁਸਾਰ ਅੱਜ ਅਤੇ 20 ਮਾਰਚ ਨੂੰ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹਨੇਰੀ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਨੂੰ ਦੇਖਦਿਆਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਮੌਸਮੀ ਬਦਲਾਅ ਪੱਛਮੀ ਗੜਬੜੀ ਕਰਕੇ ਹੋ ਰਿਹਾ ਹੈ ਜੋ ਕਿ ਦੱਖਣ-ਪੂਰਬੀ ਈਰਾਨ ਅਤੇ ਉਸ ਦੇ ਆਸ-ਪਾਸ ਚੱਕਰਵਾਤੀ Circulation ਦੇ ਰੂਪ ਵਿੱਚ ਸਰਗਰਮ ਹੈ।
ਹਾਲਾਂਕਿ ਪਿਛਲੇ 24 ਘੰਟਿਆਂ ਦੌਰਾਨ ਰਾਜ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1.1 ਡਿਗਰੀ ਸੈਲਸੀਅਸ ਦੀ ਵਾਧੂ ਦਰਜ ਕੀਤੀ ਗਈ ਹੈ, ਜਿਸ ਕਾਰਨ ਇਹ ਤਾਪਮਾਨ ਆਮ ਪੱਧਰ ਦੇ ਨੇੜੇ ਪਹੁੰਚ ਗਿਆ ਹੈ। ਰਾਜ ਵਿੱਚ ਸਭ ਤੋਂ ਵੱਧ 30.9 ਡਿਗਰੀ ਸੈਲਸੀਅਸ ਤਾਪਮਾਨ ਬਠਿੰਡਾ 'ਚ ਦਰਜ ਕੀਤਾ ਗਿਆ। ਦੂਜੇ ਪਾਸੇ ਚੰਡੀਗੜ੍ਹ ਲਈ ਅੱਜ ਕੋਈ ਅਲਰਟ ਨਹੀਂ ਜਾਰੀ ਹੋਇਆ।
ਮਾਰਚ ਮਹੀਨੇ ਵਿੱਚ 51% ਘੱਟ ਮੀਂਹ ਪਿਆ
ਮੌਸਮ ਵਿਭਾਗ ਦੇ ਅਨੁਸਾਰ, ਅਗਲੇ ਦਿਨਾਂ ਵਿੱਚ ਤਾਪਮਾਨ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ ਅਤੇ ਇਹ 3 ਤੋਂ 4 ਡਿਗਰੀ ਸੈਲਸੀਅਸ ਤੱਕ ਵੱਧਣ ਦੀ ਸੰਭਾਵਨਾ ਹੈ। ਅੱਜ ਫਾਜ਼ਿਲਕਾ, ਮੁਕਤਸਰ, ਫਰੀਦਕੋਟ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਵਿੱਚ ਮੀਂਹ ਹੋ ਸਕਦਾ ਹੈ। ਹਾਲਾਂਕਿ, ਇਸ ਮਹੀਨੇ ਹੁਣ ਤੱਕ ਔਸਤ ਨਾਲੋਂ 51% ਘੱਟ ਬਾਰਿਸ਼ ਹੋਈ ਹੈ। ਆਮ ਤੌਰ 'ਤੇ ਮਾਰਚ ਵਿੱਚ ਹੁਣ ਤੱਕ 15.4 ਮੀਮੀ ਮੀਂਹ ਪੈਂਦਾ ਸੀ, ਪਰ ਇਸ ਵਾਰ ਸਿਰਫ 7.6 ਮੀਮੀ ਵਰਖਾ ਦਰਜ ਕੀਤੀ ਗਈ ਹੈ।
ਪੰਜਾਬ ਦੇ ਸ਼ਹਿਰਾਂ ਦਾ ਮੌਸਮ
ਅੰਮ੍ਰਿਤਸਰ – ਅੱਜ ਆਸਮਾਨ ਸਾਫ ਰਹੇਗਾ ਤੇ ਧੁੱਪ ਖਿੜੀ ਰਹੇਗੀ। ਤਾਪਮਾਨ 12 ਤੋਂ 26 ਡਿਗਰੀ ਸੈਲਸੀਅਸ ਦੇ ਕਰੀਬ ਰਹਿ ਸਕਦਾ ਹੈ।
ਜਲੰਧਰ – ਅੱਜ ਆਸਮਾਨ ਸਾਫ ਰਹੇਗਾ ਤੇ ਧੁੱਪ ਖਿੜੀ ਰਹੇਗੀ। ਤਾਪਮਾਨ 13 ਤੋਂ 28 ਡਿਗਰੀ ਸੈਲਸੀਅਸ ਦੇ ਕਰੀਬ ਰਹਿ ਸਕਦਾ ਹੈ।
ਲੁਧਿਆਣਾ – ਅੱਜ ਆਸਮਾਨ ਸਾਫ ਰਹੇਗਾ ਤੇ ਧੁੱਪ ਖਿੜੀ ਰਹੇਗੀ। ਤਾਪਮਾਨ 12 ਤੋਂ 29 ਡਿਗਰੀ ਸੈਲਸੀਅਸ ਦੇ ਕਰੀਬ ਰਹਿ ਸਕਦਾ ਹੈ।
ਪਟਿਆਲਾ – ਅੱਜ ਆਸਮਾਨ ਸਾਫ ਰਹੇਗਾ ਤੇ ਧੁੱਪ ਖਿੜੀ ਰਹੇਗੀ। ਤਾਪਮਾਨ 14 ਤੋਂ 29 ਡਿਗਰੀ ਸੈਲਸੀਅਸ ਦੇ ਕਰੀਬ ਰਹਿ ਸਕਦਾ ਹੈ।
ਮੋਹਾਲੀ – ਅੱਜ ਆਸਮਾਨ ਸਾਫ ਰਹੇਗਾ ਤੇ ਧੁੱਪ ਖਿੜੀ ਰਹੇਗੀ। ਤਾਪਮਾਨ 16 ਤੋਂ 29 ਡਿਗਰੀ ਸੈਲਸੀਅਸ ਦੇ ਕਰੀਬ ਰਹਿ ਸਕਦਾ ਹੈ।






















