Rajya Sabha : ਭਾਜਪਾ ਨੇ 8 ਸੂਬਿਆਂ ਦੀਆਂ 9 ਰਾਜ ਸਭਾ ਸੀਟਾਂ ਲਈ ਜਾਰੀ ਕੀਤੀ ਸੂਚੀ, ਜਾਣੋ ਬਿੱਟੂ ਨੂੰ ਕਿੱਥੋਂ ਦਿੱਤੀ ਸੀਟ ?
Rajya Sabha By Elections 2024: ਇਸ ਸਾਲ ਰਾਜ ਸਭਾ ਦੀਆਂ ਖਾਲੀ ਸੀਟਾਂ 'ਤੇ ਉਪ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਸਬੰਧੀ ਸੱਤਾਧਾਰੀ ਪਾਰਟੀ ਭਾਰਤੀ ਜਨਤਾ ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।
Rajya Sabha By Elections: ਭਾਰਤੀ ਜਨਤਾ ਪਾਰਟੀ (BJP) ਨੇ ਰਾਜ ਸਭਾ ਉਪ ਚੋਣ 2024 ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ 8 ਰਾਜਾਂ ਦੀਆਂ 9 ਰਾਜ ਸਭਾ ਸੀਟਾਂ ਲਈ ਇਹ ਸੂਚੀ ਜਾਰੀ ਕੀਤੀ ਹੈ। ਕਿਰਨ ਚੌਧਰੀ ਨੂੰ ਹਰਿਆਣਾ ਤੋਂ ਤੇ ਰਵਨੀਤ ਬਿੱਟੂ ਨੂੰ ਰਾਜਸਥਾਨ ਤੋਂ ਉਮੀਦਵਾਰ ਬਣਾਇਆ ਗਿਆ ਹੈ।
ਦਰਅਸਲ 9 ਰਾਜਾਂ ਦੀਆਂ 12 ਰਾਜ ਸਭਾ ਸੀਟਾਂ ਲਈ 3 ਸਤੰਬਰ ਨੂੰ ਚੋਣਾਂ ਹੋਣੀਆਂ ਹਨ। ਚੋਣ ਕਮਿਸ਼ਨ ਨੇ ਵੀ ਆਪਣੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਬਾਅਦ ਭਾਜਪਾ ਨੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ ਵੱਖ-ਵੱਖ ਰਾਜਾਂ ਵਿੱਚ ਹੋਣ ਵਾਲੀਆਂ ਆਗਾਮੀ ਰਾਜ ਸਭਾ ਉਪ ਚੋਣਾਂ ਲਈ ਕੁਝ ਨਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਅਸਾਮ ਤੋਂ ਮਿਸ਼ਨ ਰੰਜਨ ਦਾਸ ਤੇ ਰਾਮੇਸ਼ਵਰ ਤੇਲੀ, ਬਿਹਾਰ ਤੋਂ ਮਨਨ ਕੁਮਾਰ ਮਿਸ਼ਰਾ, ਹਰਿਆਣਾ ਤੋਂ ਕਿਰਨ ਚੌਧਰੀ, ਮੱਧ ਪ੍ਰਦੇਸ਼ ਤੋਂ ਜਾਰਜ ਕੁਰੀਅਨ, ਮਹਾਰਾਸ਼ਟਰ ਤੋਂ ਧੀਰੇਸ਼ੀਲ ਪਾਟਿਲ, ਉੜੀਸਾ ਤੋਂ ਮਮਤਾ ਮੋਹੰਤਾ, ਰਾਜਸਥਾਨ ਤੋਂ ਰਵਨੀਤ ਸਿੰਘ ਬਿੱਟੂ ਤੇ ਤ੍ਰਿਪੁਰਾ ਤੋਂ ਰਾਜੀਵ ਭੱਟਾਚਾਰਜੀ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਇੱਥੇ ਦੱਸ ਦੇਈਏ ਕਿ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਤੋਂ ਲੋਕ ਸਭਾ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ, ਜਿਸ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਰਾਜ ਸਭਾ ਲਈ ਉਮੀਦਵਾਰ ਬਣਾਇਆ ਹੈ। ਕੇਂਦਰ ਵਿੱਚ ਤੀਜੀ ਵਾਰ ਮੋਦੀ ਸਰਕਾਰ ਬਣਨ ਤੋਂ ਬਾਅਦ ਜਦੋਂ ਸਹੁੰ ਚੁੱਕ ਸਮਾਗਮ ਹੋਇਆ ਸੀ ਤਾਂ ਬਿੱਟੂ ਨੇ ਮੰਤਰੀ ਵਜੋਂ ਸਹੁੰ ਚੁੱਕੀ ਸੀ।
ਮਹਾਰਾਸ਼ਟਰ ਵਿੱਚ 2, ਬਿਹਾਰ ਵਿੱਚ 2 ਤੇ ਅਸਾਮ ਵਿੱਚ 2 ਸੀਟਾਂ ਖਾਲੀ ਹਨ। ਇਸ ਦੇ ਨਾਲ ਹੀ ਤ੍ਰਿਪੁਰਾ, ਹਰਿਆਣਾ, ਰਾਜਸਥਾਨ, ਉੜੀਸਾ, ਤੇਲੰਗਾਨਾ ਅਤੇ ਮੱਧ ਪ੍ਰਦੇਸ਼ ਵਿੱਚ ਇੱਕ-ਇੱਕ ਸੀਟ ਖਾਲੀ ਹੈ। ਇਨ੍ਹਾਂ 12 ਸੀਟਾਂ 'ਚੋਂ 10 ਸੀਟਾਂ ਅਜਿਹੀਆਂ ਹਨ ਜੋ ਮੈਂਬਰਾਂ ਦੇ ਲੋਕ ਸਭਾ ਚੋਣ ਲੜਨ ਤੋਂ ਬਾਅਦ ਖਾਲੀ ਹੋ ਗਈਆਂ ਸਨ, ਜਦਕਿ ਓਡੀਸ਼ਾ ਤੇ ਤੇਲੰਗਾਨਾ 'ਚ ਰਾਜ ਸਭਾ ਮੈਂਬਰਾਂ ਨੇ ਇੱਕ ਪਾਰਟੀ ਤੋਂ ਅਸਤੀਫਾ ਦੇ ਕੇ ਦੂਜੀ ਪਾਰਟੀ 'ਚ ਸ਼ਾਮਲ ਹੋ ਕੇ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ।
ਓਡੀਸ਼ਾ ਵਿੱਚ ਬੀਜੂ ਜਨਤਾ ਦਲ (BJP) ਦੀ ਸੰਸਦ ਮੈਂਬਰ ਮਮਤਾ ਮੋਹੰਤਾ ਨੇ ਨਵੀਨ ਪਟਨਾਇਕ ਨੂੰ ਛੱਡ ਦਿੱਤਾ ਸੀ ਅਤੇ ਤੇਲੰਗਾਨਾ ਵਿੱਚ, ਕੇਸ਼ਵ ਰਾਓ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ, ਇਸ ਲਈ ਉਹ ਰਾਜ ਸਭਾ ਵਿੱਚ ਸ਼ਾਮਲ ਹੋ ਗਏ ਸਨ