ਧਨਾਡ ਵੀ ਲੈ ਰਹੇ ਆਟਾ ਦਾਲ ਸਕੀਮ ਦਾ ਲਾਭ! ਮਰਸਡੀਜ਼ 'ਚ ਕਣਕ ਲੈਣ ਪਹੁੰਚਿਆ ਸ਼ਖਸ, ਵੀਡੀਓ ਵਾਇਰਲ
ਜ਼ਿਲ੍ਹਾ ਹੁਸ਼ਿਆਰਪੁਰ ਤੋਂ ਬੇਹੱਦ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ।ਇਹ ਵੀਡੀਓ ਹੁਸ਼ਿਆਰਪੁਰ ਦੇ ਨਲੋਈਆਂ ਚੌਕ ਦੀ ਹੈ।ਵੀਡੀਓ 'ਚ ਆਟਾ ਦਾਲ ਸਕੀਮ 'ਚ ਫ੍ਰੀ ਮਿਲਣ ਵਾਲੀ ਕਣਕ ਲੈਣ ਲਈ ਸ਼ਖਸ ਮਰਸਡੀਜ਼ ਗੱਡੀ 'ਚ ਪਹੁੰਚ ਗਿਆ।
ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਤੋਂ ਬੇਹੱਦ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ।ਇਹ ਵੀਡੀਓ ਹੁਸ਼ਿਆਰਪੁਰ ਦੇ ਨਲੋਈਆਂ ਚੌਕ ਦੀ ਹੈ।ਵੀਡੀਓ 'ਚ ਆਟਾ ਦਾਲ ਸਕੀਮ 'ਚ ਫ੍ਰੀ ਮਿਲਣ ਵਾਲੀ ਕਣਕ ਲੈਣ ਲਈ ਸ਼ਖਸ ਮਰਸਡੀਜ਼ ਗੱਡੀ 'ਚ ਪਹੁੰਚ ਗਿਆ। ਜਿਸ ਨੂੰ ਵੇਖ ਕੇ ਸਭ ਹੈਰਾਨ ਰਹਿ ਗਏ। ਉਥੇ ਕੋਲ ਖੜੇ ਕਿਸੇ ਸ਼ਖਸ ਨੇ ਇਸ ਦਾ ਵੀਡੀਓ ਬਣ ਲਿਆ ਜੋ ਹੁਣ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਵੀਡੀਓ 'ਚ ਵਿਅਕਤੀ ਮਰਸਡੀਜ਼ ਗੱਡੀ 'ਚ ਇਕ ਤੋਂ ਬਾਅਦ ਇਕ ਚਾਰ ਬੋਰੇ ਕਣਕ ਦੇ ਰੱਖਦਾ ਹੈ ਅਤੇ ਚਲਾ ਜਾਂਦਾ ਹੈ। ਇਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਇਹ ਆਟਾ ਦਾਲ ਸਕੀਮ ਗ਼ਰੀਬ ਲੋਕਾਂ ਨੂੰ ਦਿੱਤੀ ਗਈ ਸੀ। ਪਰ ਦੂਸਰੇ ਪਾਸੇ ਕੁਝ ਅਮੀਰ ਲੋਕ ਆਪਣੀ ਪਹੁੰਚ ਕਾਰਨ ਇਹ ਕਾਰਡ ਬਣਾ ਕੇ ਮਰਸਡੀਜ਼ ਦੇ ਵਿੱਚ ਵੀ ਇਹ ਆਟਾ ਦਾਲ ਸਕੀਮ ਲੈਣ ਆਉਂਦੇ ਹਨ।
ਪੰਜਾਬ ਵਿੱਚ ਸਸਤੇ ਰਾਸ਼ਨ ਸਕੀਮ ਦੀ ਹਾਲਤ ਨੂੰ ਬਿਆਨ ਕਰਦੀ ਇੱਕ ਵੀਡੀਓ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ। ਇੱਥੇ ਇੱਕ ਵਿਅਕਤੀ ਮਰਸਡੀਜ਼ ਵਿੱਚ ਸਸਤਾ ਰਾਸ਼ਨ ਲੈਣ ਆਇਆ ਸੀ। ਉਸ ਨੇ ਮਰਸਡੀਜ਼ ਡਿਪੂ ਦੇ ਬਾਹਰ ਖੜ੍ਹੀ ਕਰ ਦਿੱਤੀ। ਮਰਸਡੀਜ਼ ਚਲਾ ਰਿਹਾ ਵਿਅਕਤੀ ਡਿਪੂ ਹੋਲਡਰ ਕੋਲ ਗਿਆ। ਉਥੋਂ 4 ਬੋਰੀਆਂ ਰਾਸ਼ਨ ਲੈ ਗਿਆ। ਇਸ ਮਰਸਡੀਜ਼ ਦਾ ਨੰਬਰ ਵੀ VIP ਸੀ।
ਇਸ ਵੀਡੀਓ ਦੇ ਸਾਹਮਣੇ ਆਉਣ ਮਗਰੋਂ ਫੂਡ ਸਪਲਾਈ ਮੰਤਰੀ ਨੇ ਦਿੱਤੇ ਜਾਂਚ ਦੇ ਆਦੇਸ਼।ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਨਕਲੀ ਰਾਸ਼ਨ ਕਾਰਡ 'ਤੇ ਕਾਰਵਾਈ ਹੋਵੇਗੀ। 'ਨਕਲੀ ਰਾਸ਼ਨ ਕਾਰਡ ਬਣਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ'।
ਇਸ ਵੀਡੀਓ ਦੇ ਸਾਹਮਣੇ ਆਉਣ ਮਗਰੋਂ ਇਸ ਵੀਡੀਓ 'ਚ ਨਜ਼ਰ ਆਉਣ ਵਾਲੇ ਸ਼ਖਸ ਰਮੇਸ਼ ਸੈਣੀ ਨੇ ਕਿਹਾ ਹੈ ਕਿ ਇਹ ਕਾਰ ਉਨ੍ਗਾਂ ਦੇ ਨਾਮ ਤੇ ਨਹੀਂ ਹੈ।ਇਹ ਕਾਰ ਉਨ੍ਹਾਂ ਦੇ ਰਿਸ਼ਤੇਦਾਰ ਦੀ ਹੈ ਅਤੇ ਉਹ ਵਿਦੇਸ਼ ਰਹਿੰਦੇ ਹਨ।ਉਨ੍ਹਾਂ ਨੇ ਦੇਖ ਰੇਖ ਲਈ ਇਹ ਕਾਰ ਉਨ੍ਹਾਂ ਕੋਲ ਰੱਖੀ ਹੋਈ ਹੈ।
ਰਮੇਸ਼ ਨੇ ਕਿਹਾ, "ਮੈਂ ਕੱਲ ਗੱਡੀ 'ਚ ਹਵਾ ਭਰਵਾਉਣ ਲਈ ਗਿਆ ਸੀ ਅਤੇ ਰਸਤੇ 'ਚ ਉਸਦੇ ਪੁਤੱਰ ਨੇ ਇਸਨੂੰ ਰੋਕ ਕੇ ਕਣਕ ਦੀਆਂ ਥੈਲੀਆਂ ਰਖ ਦਿੱਤੀਆਂ।ਇਸ 'ਚ ਕੋਈ ਅਜਿਹੀ ਗੱਲ ਨਹੀਂ ਹੈ।
ਉਨ੍ਹਾਂ ਦੇ ਰਿਸ਼ਤੇਦਾਰ ਬਾਹਰ ਰਹਿੰਦੇ ਹਨ, ਉਹ ਸਾਨੂੰ ਇਹ ਕਾਰ ਦੇ ਕੇ ਗਏ ਹਨ ਤਾਂ ਜੋ ਇਸ ਗਡੀ ਦੀ ਦੇਖ ਰੇਖ ਕਰ ਸਕੀਏ। ਉਹ ਇਸ ਕਾਰ ਦੀ ਸਾਰੀ ਜਿੰਮੇਵਾਰੀ ਸਾਨੂੰ ਦੇ ਗਏ ਹਨ ।"
ਰਮੇਸ਼ ਸੈਣੀ ਦੀ ਉਮਰ 64 ਸਾਲ ਦੀ ਹੈ। ਉਸਦਾ ਲੜਕਾ ਵੀਡੀਓਗ੍ਰਾਫੀ ਦੀ ਦੁਕਾਨ ਚਲਾਉਂਦਾ ਹੈ ਅਤੇ ਉਸਦੀਆਂ ਪੋਤੀਆਂ ਸਰਕਾਰੀ ਸਕੂਲ 'ਚ ਪੜਦੀਆਂ ਹਨ। ਉਸਨੇ ਕਿਹਾ ਕਿ ਉਸਦੀ ਇੰਨੀ ਵੀ ਪਹੁੰਚ ਨਹੀਂ ਹੈ ਕਿ ਉਹ ਆਪਣੇ ਬਚੇ ਕਿਸੇ ਚੰਗੇ ਸਕੂਲ 'ਚ ਪੜ੍ਹਾ ਸਕੇ। ਰਮੇਸ਼ ਸੈਣੀ ਹੁਸ਼ਿਆਰਪੁਰ 'ਚ ਰਹਿੰਦਾ ਹੈ ਅਤੇ ਉਸਦੇ ਪਰਿਵਾਰ 'ਚ ਇੱਕ ਪੁਤਰ, ਨੁੰਹ ਅਤੇ ਦੋ ਪੋਤਰੀਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :