ਪੜਚੋਲ ਕਰੋ

ਮਜੀਠੀਆ ਸਮੇਤ ਅਕਾਲੀ ਆਗੂਆਂ ਨੇ ਪੰਜਾਬ 'ਚ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਗੈਂਗਸਟਰਾਂ ਅਤੇ ਸਮਗਲਰਾਂ ਨੂੰ ਦਿੱਤੀ ਸਰਪ੍ਰਸਤੀ : ਕੰਗ

Punjab News : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ 'ਤੇ ਤਿੱਖਾ ਹਮਲਾ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਉਨ੍ਹਾਂ ਨੂੰ ਨਸ਼ੇ ਤਸਕਰਾਂ ਨਾਲ ਆਪਣੇ ਸਬੰਧਾਂ ਬਾਰੇ ਦੱਸਣ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਮਜੀਠੀਆ ਵਰਗੇ 'ਦਾਗੀ

Punjab News : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ 'ਤੇ ਤਿੱਖਾ ਹਮਲਾ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਉਨ੍ਹਾਂ ਨੂੰ ਨਸ਼ੇ ਤਸਕਰਾਂ ਨਾਲ ਆਪਣੇ ਸਬੰਧਾਂ ਬਾਰੇ ਦੱਸਣ ਦੀ ਚੁਣੌਤੀ ਦਿੰਦਿਆਂ ਕਿਹਾ ਕਿ ਮਜੀਠੀਆ ਵਰਗੇ 'ਦਾਗੀ' ਨੇਤਾ, ਜੋ ਕਿ ਖੁਦ ਡਰੱਗ ਮਾਮਲੇ 'ਚ ਜ਼ਮਾਨਤ 'ਤੇ ਹੈ, ਕੋਲ ਪੰਜਾਬ ਸਰਕਾਰ ਦੇ ਕੰਮਕਾਜ 'ਤੇ ਸਵਾਲ ਉਠਾਉਣ ਦਾ ਕੋਈ ਨੈਤਿਕ ਆਧਾਰ ਨਹੀਂ ਹੈ।

ਸੋਮਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਤੋਂ 'ਆਪ' ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ, ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ: ਸੰਨੀ ਆਹਲੂਵਾਲੀਆ ਅਤੇ ਪਾਰਟੀ ਬੁਲਾਰੇ ਐਡਵੋਕੇਟ ਰਵਿੰਦਰ ਸਿੰਘ ਨੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਕੰਗ ਨੇ ਮਜੀਠੀਆ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਆਪਣੇ ਨਿੱਜੀ ਫਾਇਦੇ ਲਈ 10 ਸਾਲਾਂ ਦੇ ਅਕਾਲੀ ਰਾਜ ਦੌਰਾਨ ਬਦਨਾਮ ਗੈਂਗਸਟਰਾਂ ਦੀ ਪਿੱਠ ਥਾਪੜਨ ਵਾਲੇ, ਨਸ਼ਾ ਤਸਕਰਾਂ, ਗੈਂਗਸਟਰਾਂ ਅਤੇ ਮਾਫੀਆ ਨੂੰ ਰਾਜਨੀਤਿਕ ਪੁਸ਼ਤਪਨਾਹੀ ਦੇਣ ਵਾਲੇ ਅੱਜ ਪੰਜਾਬ ਦੇ ਉਸ ਮੁੱਖ ਮੰਤਰੀ ਦੇ ਬਿਆਨ 'ਤੇ ਬੇਸ਼ਰਮੀ ਨਾਲ ਸਵਾਲ ਉਠ ਰਹੇ ਹਨ, ਜੋ ਦਿਨ ਰਾਤ ਸੂਬੇ ਚੋਂ ਨਸ਼ਾ ਅਤੇ ਸੰਗਠਿਤ ਅਪਰਾਧ ਨੂੰ ਖ਼ਤਮ ਕਰਨ ਲਈ ਕੰਮ ਕਰ ਰਹੇ ਹਨ।

ਕੰਗ ਨੇ ਅੱਗੇ ਕਿਹਾ ਕਿ ਅਕਾਲੀ ਆਗੂ ਦੇ ਇਨ੍ਹਾਂ ਬਿਆਨਾਂ ਅਤੇ ਬੇਚੈਨੀ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੇ ਤਾਰ ਵੀ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਨੂੰ ਡਰ ਹੈ ਕਿ ਇਨ੍ਹਾਂ ਦਾ ਨੰਬਰ ਵੀ ਜਲਦ ਲੱਗਣ ਵਾਲਾ ਹੈ। ਕੰਗ ਨੇ ਮਜੀਠੀਆ ਨੂੰ ਬਦਨਾਮ ਨਸ਼ਾ ਤਸਕਰਾਂ ਸਤਪ੍ਰੀਤ ਸਿੰਘ ਉਰਫ ਸੱਤਾ, ਅਮਰਿੰਦਰ ਸਿੰਘ ਉਰਫ਼ ਲਾਡੀ ਨਾਲ ਆਪਣੇ ਸਬੰਧਾਂ ਬਾਰੇ ਦੱਸਣ ਲਈ ਕਿਹਾ ਅਤੇ ਕਿਹਾ ਕਿ ਜਦੋਂ ਉਹ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਦੌਰਾਨ ਮੰਤਰੀ ਸੀ ਤਾਂ ਉਹ ਉਨ੍ਹਾਂ ਦੀਆਂ ਕਾਰਾਂ ਇਹ ਸਾਰੇ ਲੋਕ ਕਿਉਂ ਘੁੰਮਦੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੇ ਆਪਣਾ ਨਿੱਜੀ ਖਜ਼ਾਨਾ ਭਰਨ ਲਈ ਕਾਲਜ ਜਾਣ ਵਾਲੇ ਨੌਜਵਾਨਾਂ ਅਤੇ ਖਿਡਾਰੀਆਂ ਨੂੰ ਗੈਂਗਸਟਰ ਅਤੇ ਨਸ਼ੇ ਦੇ ਸੌਦਾਗਰ ਬਣਾ ਦਿੱਤਾ।

ਕੰਗ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਬਿਕਰਮ ਮਜੀਠੀਆ ਨੂੰ ਇੱਕ ਬਦਨਾਮ ਗੈਂਗਸਟਰ ਦੇ ਬਿਆਨ 'ਤੇ ਭਰੋਸਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਬਿਆਨ 'ਤੇ ਉਹ ਸਵਾਲ ਉਠਾ ਰਹੇ ਹਨ। ਮਜੀਠੀਆ 'ਤੇ ਤੰਜ ਕੱਸਦੇ ਕੰਗ ਨੇ ਕਿਹਾ, "ਲੋਕਾਂ ਵੱਲੋਂ ਨਕਾਰੇ ਮਜੀਠੀਆ ਨਾਂ ਤਿੰਨ 'ਚ ਨੇ, ਨਾਂ ਤੇਰਾ 'ਚ ਨੇ, ਨਾ ਪਲੇਅਰਾਂ 'ਚ ਤੇ ਨਾਂ ਸਪੇਅਰਾਂ 'ਚ ਅਤੇ ਨਾਂਹ ਹੀ ਡੁੱਲ੍ਹੇ ਬੇਰਾਂ 'ਚ, ਫਿਰ ਉਹ ਕਿਹੜੇ ਮੂੰਹ ਨਾਲ ਮਾਨ ਸਰਕਾਰ ਨੂੰ ਸਵਾਲ ਕਰ ਰਹੇ ਹਨ।"

ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਦੇ ਲੋਕ ਜਾਣਦੇ ਹਨ ਕਿ ਕਿਸ ਨੇ ਆਪਣੇ 10 ਸਾਲਾਂ ਦੇ ਘਿਨਾਉਣੇ ਸ਼ਾਸਨ ਦੌਰਾਨ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਸਰਪ੍ਰਸਤੀ ਦਿੱਤੀ ਅਤੇ ਪੰਜਾਬ ਦੇ ਭਵਿੱਖ ਨੂੰ ਤਬਾਹ ਕਰ ਦਿੱਤਾ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਅਪਰਾਧੀਆਂ ਦਾ ਸਫਾਇਆ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਸੰਗਠਿਤ ਅਪਰਾਧ ਨੂੰ ਖ਼ਤਮ ਕਰਨ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਮਾਨ ਸਰਕਾਰ ਗੈਂਗਸਟਰਾਂ, ਮਾਫੀਆ ਅਤੇ ਨਸ਼ਾ ਤਸਕਰਾਂ ਦੇ ਘਟੀਆ ਗਠਜੋੜ ਦੀ ਕਮਰ ਤੋੜ ਸੂਬੇ ਨੂੰ ਮੁੜ 'ਰੰਗਲਾ ਪੰਜਾਬ' ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ।

 ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਪਿਛਲੇ ਸੱਤ ਮਹੀਨਿਆਂ ਦੌਰਾਨ 400 ਤੋਂ ਵੱਧ ਗੈਂਗਸਟਰਾਂ/ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ, 02 ਗੈਂਗਸਟਰਾਂ ਦਾ ਇਨਕਾਉਂਟਰ ਕੀਤਾ ਹੈ, 3 ਦੋਸ਼ੀਆਂ ਖਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਇਆ, 105 ਗੈਂਗਸਟਰ/ਅਪਰਾਧਿਕ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਵਰਤੇ ਜਾਂਦੇ 385 ਹਥਿਆਰ ਅਤੇ 90 ਵਾਹਨ ਬਰਾਮਦ ਕੀਤੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Dallewal Health Update: ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ 16ਵੇਂ ਦਿਨ ਵੀ ਜਾਰੀ, ਲਗਾਤਾਰ ਘੱਟ ਰਿਹਾ ਵਜ਼ਨ ਚਿੰਤਾ ਦਾ ਵਿਸ਼ਾ, ਕਿਸੇ ਸਮੇਂ ਵੀ ਫੇਲ੍ਹ ਹੋ ਸਕਦੀ ਕਿਡਨੀ
Dallewal Health Update: ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ 16ਵੇਂ ਦਿਨ ਵੀ ਜਾਰੀ, ਲਗਾਤਾਰ ਘੱਟ ਰਿਹਾ ਵਜ਼ਨ ਚਿੰਤਾ ਦਾ ਵਿਸ਼ਾ, ਕਿਸੇ ਸਮੇਂ ਵੀ ਫੇਲ੍ਹ ਹੋ ਸਕਦੀ ਕਿਡਨੀ
Punjab News: ਆਖਰ ਕੀ ਹੈ ਢੱਡਰੀਆਂ ਵਾਲਾ ਖਿਲਾਫ ਬ*ਲਾਤਕਾਰ ਤੇ ਕ*ਤਲ ਦਾ ਮਾਮਲਾ, ਜਾਣੋ ਪੂਰੀ ਅਸਲੀਅਤ
Punjab News: ਆਖਰ ਕੀ ਹੈ ਢੱਡਰੀਆਂ ਵਾਲਾ ਖਿਲਾਫ ਬ*ਲਾਤਕਾਰ ਤੇ ਕ*ਤਲ ਦਾ ਮਾਮਲਾ, ਜਾਣੋ ਪੂਰੀ ਅਸਲੀਅਤ
AAP ਨੇ ਨਿਗਮ ਚੋਣਾਂ ਲਈ ਐਲਾਨੇ 784 ਉਮੀਦਵਾਰ, ਇੱਥੇ ਦੇਖੋ ਪਹਿਲੀ ਲਿਸਟ
AAP ਨੇ ਨਿਗਮ ਚੋਣਾਂ ਲਈ ਐਲਾਨੇ 784 ਉਮੀਦਵਾਰ, ਇੱਥੇ ਦੇਖੋ ਪਹਿਲੀ ਲਿਸਟ
Punjab News: ਪੰਜਾਬ 'ਚ ਵੱਡੀ ਵਾਰਦਾਤ, ਪਾਠੀ ਸਿੰਘ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਫੈਲੀ ਦਹਿਸ਼ਤ
Punjab News: ਪੰਜਾਬ 'ਚ ਵੱਡੀ ਵਾਰਦਾਤ, ਪਾਠੀ ਸਿੰਘ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਫੈਲੀ ਦਹਿਸ਼ਤ
Advertisement
ABP Premium

ਵੀਡੀਓਜ਼

ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਲਗਾਤਾਰ ਹੋ ਰਹੀ ਖਰਾਬ, ਡਾਕਟਰ ਵੀ ਚਿੰਤਾ ਵਿੱਚFarmers Protest | ਜਗਜੀਤ ਡੱਲੇਵਾਲ ਦੀ ਸਿਹਤ ਖ਼ਰਾਬ ਕਿਸਾਨਾਂ ਨੇ ਚੁੱਕਿਆ ਵੱਡਾ ਕਦਮ! |Abp SanjhaSukhbir Badal  ਦੀ ਸਜ਼ਾ ਦਾ 8ਵਾਂ ਦਿਨ Exclusive ਤਸਵੀਰਾਂ! | Muktsar Sahib | Akali DalBreaking| Ranjeet Singh Dadrianwala|ਮੈਂ ਨਹੀਂ ਕੀਤਾ ਕੋਈ Rape FIR ਤੋਂ ਬਾਅਦ ਢਡਰੀਆਂ ਵਾਲੇ ਦਾ ਵੱਡਾ ਬਿਆਨ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Dallewal Health Update: ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ 16ਵੇਂ ਦਿਨ ਵੀ ਜਾਰੀ, ਲਗਾਤਾਰ ਘੱਟ ਰਿਹਾ ਵਜ਼ਨ ਚਿੰਤਾ ਦਾ ਵਿਸ਼ਾ, ਕਿਸੇ ਸਮੇਂ ਵੀ ਫੇਲ੍ਹ ਹੋ ਸਕਦੀ ਕਿਡਨੀ
Dallewal Health Update: ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ 16ਵੇਂ ਦਿਨ ਵੀ ਜਾਰੀ, ਲਗਾਤਾਰ ਘੱਟ ਰਿਹਾ ਵਜ਼ਨ ਚਿੰਤਾ ਦਾ ਵਿਸ਼ਾ, ਕਿਸੇ ਸਮੇਂ ਵੀ ਫੇਲ੍ਹ ਹੋ ਸਕਦੀ ਕਿਡਨੀ
Punjab News: ਆਖਰ ਕੀ ਹੈ ਢੱਡਰੀਆਂ ਵਾਲਾ ਖਿਲਾਫ ਬ*ਲਾਤਕਾਰ ਤੇ ਕ*ਤਲ ਦਾ ਮਾਮਲਾ, ਜਾਣੋ ਪੂਰੀ ਅਸਲੀਅਤ
Punjab News: ਆਖਰ ਕੀ ਹੈ ਢੱਡਰੀਆਂ ਵਾਲਾ ਖਿਲਾਫ ਬ*ਲਾਤਕਾਰ ਤੇ ਕ*ਤਲ ਦਾ ਮਾਮਲਾ, ਜਾਣੋ ਪੂਰੀ ਅਸਲੀਅਤ
AAP ਨੇ ਨਿਗਮ ਚੋਣਾਂ ਲਈ ਐਲਾਨੇ 784 ਉਮੀਦਵਾਰ, ਇੱਥੇ ਦੇਖੋ ਪਹਿਲੀ ਲਿਸਟ
AAP ਨੇ ਨਿਗਮ ਚੋਣਾਂ ਲਈ ਐਲਾਨੇ 784 ਉਮੀਦਵਾਰ, ਇੱਥੇ ਦੇਖੋ ਪਹਿਲੀ ਲਿਸਟ
Punjab News: ਪੰਜਾਬ 'ਚ ਵੱਡੀ ਵਾਰਦਾਤ, ਪਾਠੀ ਸਿੰਘ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਫੈਲੀ ਦਹਿਸ਼ਤ
Punjab News: ਪੰਜਾਬ 'ਚ ਵੱਡੀ ਵਾਰਦਾਤ, ਪਾਠੀ ਸਿੰਘ ਦਾ ਬੇਰਹਿਮੀ ਨਾਲ ਕਤਲ, ਇਲਾਕੇ 'ਚ ਫੈਲੀ ਦਹਿਸ਼ਤ
Year Ender 2024: ਕੰਗਨਾ ਰਣੌਤ ਨੂੰ ਏਅਰਪੋਰਟ 'ਤੇ ਪਿਆ ਸੀ ਥੱਪੜ, ਵੀਡੀਓ ਵਾਇਰਲ ਹੁੰਦੇ ਹੀ ਮੱਚ ਗਈ ਤਰਥੱਲੀ
Year Ender 2024: ਕੰਗਨਾ ਰਣੌਤ ਨੂੰ ਏਅਰਪੋਰਟ 'ਤੇ ਪਿਆ ਸੀ ਥੱਪੜ, ਵੀਡੀਓ ਵਾਇਰਲ ਹੁੰਦੇ ਹੀ ਮੱਚ ਗਈ ਤਰਥੱਲੀ
Playway School Guidelines: ਪੰਜਾਬ 'ਚ ਨਹੀਂ ਚੱਲੇਗੀ ਪਲੇਵੇਅ ਸਕੂਲਾਂ ਦੀ ਮਨਮਾਨੀ! ਸਰਕਾਰ ਨੇ ਜਾਰੀ ਕੀਤੇ 14 ਦਿਸ਼ਾ-ਨਿਰਦੇਸ਼
ਪੰਜਾਬ 'ਚ ਨਹੀਂ ਚੱਲੇਗੀ ਪਲੇਵੇਅ ਸਕੂਲਾਂ ਦੀ ਮਨਮਾਨੀ! ਸਰਕਾਰ ਨੇ ਜਾਰੀ ਕੀਤੇ 14 ਦਿਸ਼ਾ-ਨਿਰਦੇਸ਼
Farmers Protest:  ਕਿਸਾਨ ਅੰਦੋਲਨ ਫੈਲਦਾ ਵੇਖ ਐਕਸ਼ਨ ਮੋਡ 'ਚ ਮੋਦੀ ਸਰਕਾਰ, ਰਾਤੋ-ਰਾਤ ਹੋਇਆ 'ਡਿਜ਼ੀਟਲ ਅਟੈਕ'
Farmers Protest:  ਕਿਸਾਨ ਅੰਦੋਲਨ ਫੈਲਦਾ ਵੇਖ ਐਕਸ਼ਨ ਮੋਡ 'ਚ ਮੋਦੀ ਸਰਕਾਰ, ਰਾਤੋ-ਰਾਤ ਹੋਇਆ 'ਡਿਜ਼ੀਟਲ ਅਟੈਕ'
Shaheedi Jor Mela 2024: ਸਿੱਖ ਕੌਮ ਖੁਸ਼ੀ ਦੇ ਸਮਾਗਮ ਨਾ ਕਰਵਾਏ,  ਮਿੱਠੇ ਪਕਵਾਨ ਨਾ ਪਕਾਏ...ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਪੀਲ
Shaheedi Jor Mela 2024: ਸਿੱਖ ਕੌਮ ਖੁਸ਼ੀ ਦੇ ਸਮਾਗਮ ਨਾ ਕਰਵਾਏ, ਮਿੱਠੇ ਪਕਵਾਨ ਨਾ ਪਕਾਏ...ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਅਪੀਲ
Embed widget