ਪੜਚੋਲ ਕਰੋ

Sangrur by election 2022: ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੇ ਪਰਿਵਾਰ ਸਮੇਤ ਪਾਈ ਵੋਟ

ਸੰਗਰੂਰ ਲੋਕ ਸਭਾ ਸੀਟ ਲਈ ਅੱਜ ਜ਼ਿਮਨੀ ਚੋਣ ਹੋ ਰਹੀ ਹੈ। ਇੱਥੇ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋਈ, ਜੋ ਸ਼ਾਮ 6 ਵਜੇ ਤੱਕ ਚੱਲੇਗੀ। ਪੋਲਿੰਗ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਸੰਗਰੂਰ: ਸੰਗਰੂਰ ਲੋਕ ਸਭਾ ਸੀਟ ਲਈ ਅੱਜ ਜ਼ਿਮਨੀ ਚੋਣ ਹੋ ਰਹੀ ਹੈ। ਇੱਥੇ ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋਈ, ਜੋ ਸ਼ਾਮ 6 ਵਜੇ ਤੱਕ ਚੱਲੇਗੀ। ਪੋਲਿੰਗ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਸੀਟ 'ਤੇ ਆਮ ਆਦਮੀ ਪਾਰਟੀ (AAP), ਕਾਂਗਰਸ, ਅਕਾਲੀ ਦਲ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਿਚਾਲੇ ਮੁਕਾਬਲਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੇ ਵੀ ਅਪਣੀ ਪਤਨੀ ਤੇ ਮਾਤਾ ਨਾਲ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ।

ਦੱਸਣਯੋਗ ਹੈ ਕਿ ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ। ਸੰਗਰੂਰ ਸੀਟ 'ਤੇ ਕੁੱਲ 15 ਲੱਖ 69 ਹਜ਼ਾਰ 240 ਵੋਟਰ ਹਨ। ਜਿਸ ਵਿੱਚ 8 ਲੱਖ 30 ਹਜ਼ਾਰ 56 ਪੁਰਸ਼ ਅਤੇ 7 ਲੱਖ 39 ਹਜ਼ਾਰ 140 ਮਹਿਲਾ ਵੋਟਰ ਹਨ। ਇਹ ਉਪ ਚੋਣ ਆਮ ਆਦਮੀ ਪਾਰਟੀ ਲਈ ਬਹੁਤ ਅਹਿਮ ਹੈ। ਪੰਜਾਬ 'ਚ ਸਰਕਾਰ ਬਣਨ ਤੋਂ ਕਰੀਬ 100 ਦਿਨਾਂ ਬਾਅਦ 'ਆਪ' ਦੀ ਇਹ ਪਹਿਲੀ ਚੋਣ ਹੈ। ਜੇਕਰ ਆਪ ਇਹ ਚੋਣ ਜਿੱਤ ਜਾਂਦੀ ਹੈ ਤਾਂ ਇਸ ਨੂੰ ਸਰਕਾਰ ਦੀ ਕਾਰਗੁਜ਼ਾਰੀ 'ਤੇ ਮੋਹਰ ਮੰਨਿਆ ਜਾਵੇਗਾ ਪਰ ਜੇਕਰ ਚੋਣ ਹਾਰ ਗਈ ਤਾਂ ਸਵਾਲ ਉੱਠਣਗੇ।

ਸੰਗਰੂਰ ਲੋਕ ਸਭਾ ਸੀਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਗੜ੍ਹ ਰਹੀ ਹੈ। ਮਾਨ ਨੇ ਇੱਥੋਂ 2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਜਿੱਤੀਆਂ ਸਨ। ਉਹ 2019 ਵਿੱਚ ਜਿੱਤਣ ਵਾਲੇ ਦੇਸ਼ ਭਰ ਵਿੱਚੋਂ 'ਆਪ' ਦੇ ਇਕਲੌਤੇ ਸੰਸਦ ਮੈਂਬਰ ਸਨ। ਮਾਨ ਇਸ ਵਾਰ ਧੂਰੀ ਵਿਸ ਸੀਟ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਸਨ। ਪਾਰਟੀ ਨੂੰ 117 'ਚੋਂ 92 ਸੀਟਾਂ ਮਿਲਣ ਤੋਂ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਬਣਨ ਲਈ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ। ਹੁਣ ਪਿਛਲੇ ਇੱਕ ਹਫ਼ਤੇ ਤੋਂ ਉਹ ਸੰਗਰੂਰ ਵਿੱਚ ਡਟੇ ਹੋਏ ਹਨ। ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਵੀ ਇੱਥੇ ਚੋਣ ਪ੍ਰਚਾਰ ਕਰ ਚੁੱਕੇ ਹਨ। ‘ਆਪ’ ਨੇ ਇੱਥੋਂ ਸਰਪੰਚ ਗੁਰਮੇਲ ਸਿੰਘ ਘਰਾਚੋਂ ਨੂੰ ਟਿਕਟ ਦਿੱਤੀ ਹੈ।

ਮੂਸੇਵਾਲਾ ਦੀ ਹੱਤਿਆ ਦਾ ਮੁੱਦਾ ਛਾਇਆ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਸੰਗਰੂਰ ਦੇ ਚੋਣ ਪ੍ਰਚਾਰ 'ਤੇ ਛਾਇਆ ਰਿਹਾ ਹੈ। ਮਾਨਸਾ ਵਿੱਚ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਇਕ ਦਿਨ ਪਹਿਲਾਂ 'ਆਪ' ਸਰਕਾਰ ਨੇ ਉਨ੍ਹਾਂ ਦੀ ਸੁਰੱਖਿਆ ਘਟਾ ਦਿੱਤੀ ਸੀ। ਕਾਂਗਰਸ ਅਤੇ ਅਕਾਲੀ ਦਲ ਅੰਮ੍ਰਿਤਸਰ ਇਸ ਮੁੱਦੇ 'ਤੇ ਵੋਟਾਂ ਮੰਗ ਰਹੇ ਹਨ। ਦੂਜੇ ਪਾਸੇ ਅਕਾਲੀ ਦਲ ਨੇ ਇਸ ਨੂੰ ਪੰਥਕ ਮੁੱਦਾ ਬਣਾ ਲਿਆ ਹੈ। ਜਿਸ ਵਿੱਚ ਬੇਅੰਤ ਕਤਲ ਕੇਸ ਦੇ ਦੋਸ਼ੀ ਬਲਵੰਤ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਨੂੰ ਟਿਕਟ ਦਿੱਤੀ ਗਈ ਹੈ। ਉਹ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਉਠਾ ਰਹੇ ਹਨ।

ਦੱਸ ਦੇਈਏ ਕਿ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਮੁੱਖ ਮੁਕਾਬਲਾ 5 ਉਮੀਦਵਾਰਾਂ ਵਿਚਕਾਰ ਹੋਣ ਦੇ ਆਸਾਰ ਹਨ। ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਗੁਰਮੇਲ ਸਿੰਘ ਘਰਾਚੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ 7ਵੀਂ ਵਾਰ ਸੰਗਰੂਰ ਲੋਕ ਸਭ ਹਲਕੇ ਦੇ ਚੋਣ ਮੈਦਾਨ 'ਚ ਆਪਣੀ ਕਿਸਮਤ ਅਜ਼ਮਾ ਰਹੇ ਹਨ।
 
ਸ਼੍ਰੋਮਣੀ ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੇ ਪਰਿਵਾਰਕ ਮੈਂਬਰ ਵਜੋਂ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ, ਜੋ ਕਿ ਫ਼ਾਂਸੀ ਦੀ ਸਜ਼ਾਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਹਨ। ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਨੂੰ ਸੰਗਰੂਰ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਕਾਂਗਰਸ ਨੇ ਦਲਵੀਰ ਸਿੰਘ ਗੋਲਡੀ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Water Tank Collapsed: ਮਥੁਰਾ 'ਚ ਦਰਦਨਾਕ ਹਾਦਸਾ, ਹਲਕੀ ਬਾਰਿਸ਼ 'ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੀ ਪਾਣੀ ਦੀ ਟੈਂਕੀ, 2 ਮੌਤਾਂ, 11 ਜ਼ਖਮੀ
Water Tank Collapsed: ਮਥੁਰਾ 'ਚ ਦਰਦਨਾਕ ਹਾਦਸਾ, ਹਲਕੀ ਬਾਰਿਸ਼ 'ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੀ ਪਾਣੀ ਦੀ ਟੈਂਕੀ, 2 ਮੌਤਾਂ, 11 ਜ਼ਖਮੀ
Sports Breaking: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਇਨ੍ਹਾਂ 6 ਦਿੱਗਜ ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ
Sports Breaking: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਇਨ੍ਹਾਂ 6 ਦਿੱਗਜ ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ
SSY: ਕਰੋੜਪਤੀ ਬਣੇਗੀ ਬੇਟੀ, ਇਸ ਸਕੀਮ 'ਚ ਹਰ ਸਾਲ 1 ਲੱਖ ਰੁਪਏ ਨਿਵੇਸ਼ ਕਰੋ!
SSY: ਕਰੋੜਪਤੀ ਬਣੇਗੀ ਬੇਟੀ, ਇਸ ਸਕੀਮ 'ਚ ਹਰ ਸਾਲ 1 ਲੱਖ ਰੁਪਏ ਨਿਵੇਸ਼ ਕਰੋ!
Weight Loss: ਯੋਗਾ ਜਾਂ ਕਸਰਤ! ਦੋਵਾਂ ਵਿੱਚੋਂ ਕਿਸ ਨਾਲ ਤੇਜ਼ੀ ਨਾਲ ਘਟਦਾ ਭਾਰ? ਸਿਹਤ ਮਾਹਿਰ ਤੋਂ ਜਾਣੋ ਕਿਹੜਾ ਬੈਸਟ
Weight Loss: ਯੋਗਾ ਜਾਂ ਕਸਰਤ! ਦੋਵਾਂ ਵਿੱਚੋਂ ਕਿਸ ਨਾਲ ਤੇਜ਼ੀ ਨਾਲ ਘਟਦਾ ਭਾਰ? ਸਿਹਤ ਮਾਹਿਰ ਤੋਂ ਜਾਣੋ ਕਿਹੜਾ ਬੈਸਟ
Advertisement
ABP Premium

ਵੀਡੀਓਜ਼

Amritpal Advocate | ਅੰਮ੍ਰਿਤਪਾਲ ਸਿੰਘ ਦੇ ਵਕੀਲ ਦਾ ਵੱਡਾ ਖ਼ੁਲਾਸਾ - 'ਚੋਣਾਂ ਲੜ੍ਹਨ ਬਾਰੇ ਅਜੇ ਕੋਈ ਫ਼ੈਸਲਾ ਨਹੀਂ'Ravneet Bittu On CM Mann | 'ਮੁੱਖ ਮੰਤਰੀ,ਓਹਦੀ Wife ,ਭੈਣ ਤੇ ਪਰਿਵਾਰ ਨੂੰ ਵੋਟਾਂ ਲਈ ਗਲੀ ਗਲੀ ਫ਼ਿਰਨਾ ਪੈ ਰਿਹਾ'Ravneet bittu on Amritpal | 'ਅੱਤਵਾਦੀ ਲਈ ਕੋਈ ਜਗ੍ਹਾ ਨਹੀਂ...'ਅੰਮ੍ਰਿਤਪਾਲ ਬਾਰੇ ਕੀ ਬੋਲ ਗਏ ਰਵਨੀਤ ਬਿੱਟੂਤਬਾਹ ਹੋਣ ਦੀ ਕਗਾਰ 'ਤੇ ਚੰਡੀਗੜ੍ਹ ਦੀ ਮਸ਼ਹੂਰ ਮਾਰਕਿਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Water Tank Collapsed: ਮਥੁਰਾ 'ਚ ਦਰਦਨਾਕ ਹਾਦਸਾ, ਹਲਕੀ ਬਾਰਿਸ਼ 'ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੀ ਪਾਣੀ ਦੀ ਟੈਂਕੀ, 2 ਮੌਤਾਂ, 11 ਜ਼ਖਮੀ
Water Tank Collapsed: ਮਥੁਰਾ 'ਚ ਦਰਦਨਾਕ ਹਾਦਸਾ, ਹਲਕੀ ਬਾਰਿਸ਼ 'ਚ ਤਾਸ਼ ਦੇ ਪੱਤਿਆਂ ਵਾਂਗ ਡਿੱਗੀ ਪਾਣੀ ਦੀ ਟੈਂਕੀ, 2 ਮੌਤਾਂ, 11 ਜ਼ਖਮੀ
Sports Breaking: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਇਨ੍ਹਾਂ 6 ਦਿੱਗਜ ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ
Sports Breaking: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਇਨ੍ਹਾਂ 6 ਦਿੱਗਜ ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ
SSY: ਕਰੋੜਪਤੀ ਬਣੇਗੀ ਬੇਟੀ, ਇਸ ਸਕੀਮ 'ਚ ਹਰ ਸਾਲ 1 ਲੱਖ ਰੁਪਏ ਨਿਵੇਸ਼ ਕਰੋ!
SSY: ਕਰੋੜਪਤੀ ਬਣੇਗੀ ਬੇਟੀ, ਇਸ ਸਕੀਮ 'ਚ ਹਰ ਸਾਲ 1 ਲੱਖ ਰੁਪਏ ਨਿਵੇਸ਼ ਕਰੋ!
Weight Loss: ਯੋਗਾ ਜਾਂ ਕਸਰਤ! ਦੋਵਾਂ ਵਿੱਚੋਂ ਕਿਸ ਨਾਲ ਤੇਜ਼ੀ ਨਾਲ ਘਟਦਾ ਭਾਰ? ਸਿਹਤ ਮਾਹਿਰ ਤੋਂ ਜਾਣੋ ਕਿਹੜਾ ਬੈਸਟ
Weight Loss: ਯੋਗਾ ਜਾਂ ਕਸਰਤ! ਦੋਵਾਂ ਵਿੱਚੋਂ ਕਿਸ ਨਾਲ ਤੇਜ਼ੀ ਨਾਲ ਘਟਦਾ ਭਾਰ? ਸਿਹਤ ਮਾਹਿਰ ਤੋਂ ਜਾਣੋ ਕਿਹੜਾ ਬੈਸਟ
Kidney Health : ਘੱਟ ਨਮਕ ਖਾਣ ਨਾਲ ਗੁਰਦੇ ਦੀਆਂ ਕੋਸ਼ਿਕਾਵਾਂ ਸਿਹਤਮੰਦ ਰਹਿੰਦੀਆਂ ਹਨ, ਜਾਣੋ ਕਿਵੇਂ
Kidney Health : ਘੱਟ ਨਮਕ ਖਾਣ ਨਾਲ ਗੁਰਦੇ ਦੀਆਂ ਕੋਸ਼ਿਕਾਵਾਂ ਸਿਹਤਮੰਦ ਰਹਿੰਦੀਆਂ ਹਨ, ਜਾਣੋ ਕਿਵੇਂ
Cricketer Retirement: ਜ਼ਿੰਬਾਬਵੇ ਦੌਰੇ ਤੋਂ ਪਹਿਲਾਂ ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, 6 ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ  
ਜ਼ਿੰਬਾਬਵੇ ਦੌਰੇ ਤੋਂ ਪਹਿਲਾਂ ਕ੍ਰਿਕਟ ਪ੍ਰੇਮੀਆਂ ਨੂੰ ਵੱਡਾ ਝਟਕਾ, 6 ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ  
Food Recipe: ਫੱਟੇ ਹੋਏ ਦੁੱਧ ਨੂੰ ਸੁੱਟਣ ਦੀ ਬਜਾਏ ਇੰਝ ਕਰੋ ਇਸਤੇਮਾਲ, ਘਰ ‘ਚ ਬਣ ਜਾਵੇਗੀ ਸੁਆਦਿਸ਼ਟ ਡਿਸ਼
Food Recipe: ਫੱਟੇ ਹੋਏ ਦੁੱਧ ਨੂੰ ਸੁੱਟਣ ਦੀ ਬਜਾਏ ਇੰਝ ਕਰੋ ਇਸਤੇਮਾਲ, ਘਰ ‘ਚ ਬਣ ਜਾਵੇਗੀ ਸੁਆਦਿਸ਼ਟ ਡਿਸ਼
Fashion Tips : ਗਰਮੀਆਂ 'ਚ ਤੁਹਾਨੂੰ ਨਹੀਂ ਆਵੇਗੀ ਬਦਬੂ, ਜਾਣੋ ਪਰਫਿਊਮ ਲਗਾਉਣ ਦਾ ਸਹੀ ਤਰੀਕਾ
Fashion Tips : ਗਰਮੀਆਂ 'ਚ ਤੁਹਾਨੂੰ ਨਹੀਂ ਆਵੇਗੀ ਬਦਬੂ, ਜਾਣੋ ਪਰਫਿਊਮ ਲਗਾਉਣ ਦਾ ਸਹੀ ਤਰੀਕਾ
Embed widget