ਪੜਚੋਲ ਕਰੋ

ਲੰਪੀ ਸਕਿੱਨ ਦਾ ਕਹਿਰ, 11 ਹਜ਼ਾਰ ਪਸ਼ੂ ਬਿਮਾਰ, ਹਾਲਤ ਵਿਗੜਦੇ ਵੇਖ ਪਸ਼ੂ ਪਾਲਣ ਮੰਤਰੀ ਭੁੱਲਰ ਨੇ ਆਪਣੇ ਦਫਤਰ ਦੇ ਅਫਸਰ ਜ਼ਿਲ੍ਹਿਆਂ 'ਚ ਭੇਜੇ

ਪੰਜਾਬ ਵਿੱਚ ਚਮੜੀ ਰੋਗ (ਲੰਪੀ ਸਕਿੱਨ) ਕਰਕੇ ਹੁਣ ਤੱਕ 300 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਬਿਮਾਰ ਪਸ਼ੂਆਂ ਦਾ ਅੰਕੜਾ 11 ਹਜ਼ਾਰ ਤੱਕ ਪੁੱਜ ਗਿਆ ਹੈ। ਇਸ ਕਾਰਨ ਪਸ਼ੂ ਪਾਲਕਾਂ ਵਿੱਚ ਘਬਰਾਹਟ ਪਾਈ ਜਾ ਰਹੀ ਹੈ।

ਚੰਡੀਗੜ੍ਹ: ਪੰਜਾਬ ਵਿੱਚ ਪਸ਼ੂਆਂ ਵਿੱਚ ਲੰਪੀ ਸਕਿੱਨ ਦੀ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਹੁਣ ਤੱਕ ਸੈਂਕੜੇ ਪਸ਼ੂ ਮਾਰੇ ਗਏ ਹਨ। ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਲੰਪੀ ਸਕਿੱਨ ਦੀ ਰੋਕਥਾਮ ਲਈ ਮੁੱਖ ਦਫਤਰ ’ਚ ਤਾਇਨਾਤ ਅਧਿਕਾਰੀਆਂ ਨੂੰ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਆਰਜ਼ੀ ਤੌਰ ’ਤੇ ਤਾਇਨਾਤ ਕੀਤਾ ਹੈ। 

ਮੰਤਰੀ ਨੇ ਦੱਸਿਆ ਕਿ ਬਿਮਾਰੀ ਵਧਣ ਤੇ ਅਮਲੇ ਦੀ ਘਾਟ ਦੇ ਸਨਮੁਖ ਪੰਜ ਜ਼ਿਲ੍ਹਿਆਂ ’ਚ ਮੁੱਖ ਦਫ਼ਤਰ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵੈਟਰਨਰੀ ਅਫ਼ਸਰ ਡਾ. ਪ੍ਰੀਤੀ ਸਿੰਘ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਵੈਟਰਨਰੀ ਅਫ਼ਸਰ ਡਾ. ਕਰਨ ਗੋਇਲ ਨੂੰ ਫਾਜ਼ਿਲਕਾ, ਵੈਟਰਨਰੀ ਅਫਸਰ ਡਾ. ਹਰਿੰਦਰ ਸਿੰਘ ਨੂੰ ਬਰਨਾਲਾ, ਵੈਟਰਨਰੀ ਅਫਸਰ ਡਾ. ਅਨਿਲ ਸੇਠੀ ਨੂੰ ਬਠਿੰਡਾ ਅਤੇ ਵੈਟਰਨਰੀ ਅਫਸਰ ਡਾ. ਪਰਮਪਾਲ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ ’ਚ ਆਰਜ਼ੀ ਤੌਰ ’ਤੇ ਲਾਇਆ ਹੈ। ਇਹ ਅਧਿਕਾਰੀ 31 ਅਗਸਤ ਤੱਕ ਹਰ ਸਥਿਤੀ ’ਤੇ ਨਜ਼ਰ ਰੱਖਣਗੇ।  

ਦੱਸ ਦਈਏ ਕਿ ਪੰਜਾਬ ਵਿੱਚ ਚਮੜੀ ਰੋਗ (ਲੰਪੀ ਸਕਿੱਨ) ਕਰਕੇ ਹੁਣ ਤੱਕ 300 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਬਿਮਾਰ ਪਸ਼ੂਆਂ ਦਾ ਅੰਕੜਾ 11 ਹਜ਼ਾਰ ਤੱਕ ਪੁੱਜ ਗਿਆ ਹੈ। ਇਸ ਕਾਰਨ ਪਸ਼ੂ ਪਾਲਕਾਂ ਵਿੱਚ ਘਬਰਾਹਟ ਪਾਈ ਜਾ ਰਹੀ ਹੈ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਵਿਚ ਚਮੜੀ ਰੋਗ ਕਰਕੇ ਪਸ਼ੂ ਬਿਮਾਰ ਹੋ ਰਹੇ ਹਨ। ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਫ਼ਿਲਹਾਲ ਪਸ਼ੂ ਮੇਲੇ ਨਹੀਂ ਲੱਗਣਗੇ। ਉਨ੍ਹਾਂ ਕਿਹਾ ਕਿ ਜਿਉਂ ਹੀ ਬਿਮਾਰੀ ਨੂੰ ਠੱਲ੍ਹ ਪਏਗੀ, ਪਸ਼ੂ ਮੇਲੇ ਮੁੜ ਬਹਾਲ ਹੋ ਜਾਣਗੇ। 

ਹਾਸਲ ਵੇਰਵਿਆਂ ਅਨੁਸਾਰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿਚ ਬਿਮਾਰੀ ਨੇ ਜ਼ਿਆਦਾ ਪਸ਼ੂ ਲਪੇਟ ਵਿਚ ਲਏ ਹਨ। ਫ਼ਾਜ਼ਿਲਕਾ, ਮੁਕਤਸਰ ਅਤੇ ਫ਼ਰੀਦਕੋਟ ਜ਼ਿਲ੍ਹਿਆਂ ਵਿੱਚ ਪਸ਼ੂ ਇਸ ਬਿਮਾਰੀ ਨਾਲ ਜ਼ਿਆਦਾ ਮਰੇ ਹਨ। ਪਸ਼ੂ ਪਾਲਣ ਮਹਿਕਮੇ ਨੇ ਕੰਟਰੋਲ ਰੂਮ ਸਥਾਪਿਤ ਕਰਕੇ ਨੋਡਲ ਅਧਿਕਾਰੀ ਲਾ ਦਿੱਤੇ ਹਨ ਪਰ ਪਸ਼ੂ ਡਿਸਪੈਂਸਰੀਆਂ ਵਿੱਚ ਦਵਾਈ ਦੇ ਢੁਕਵੇਂ ਪ੍ਰਬੰਧ ਨਹੀਂ ਹਨ। ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ.ਸੁਭਾਸ਼ ਚੰਦਰ ਗੋਇਲ ਨੇ ਦੱਸਿਆ ਕਿ ਹੁਣ ਇਸ ਬਿਮਾਰੀ ਨੂੰ ਮੋੜਾ ਪੈ ਗਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਪੰਥਕ ਰੌਸ਼ਨੀ ਲਈ ਸੱਤ ਮਤੇ ਕੀਤੇ ਪਾਸ
ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਪੰਥਕ ਰੌਸ਼ਨੀ ਲਈ ਸੱਤ ਮਤੇ ਕੀਤੇ ਪਾਸ
ED ਦੀ ਟੀਮ 'ਤੇ ਹਮਲਾ, ਛਾਪੇਮਾਰੀ ਤੋਂ ਬਾਅਦ ਘਰ ਤੋਂ ਨਿਕਲਦਾ ਹੋਇਆ ਕੀਤਾ Attack
ED ਦੀ ਟੀਮ 'ਤੇ ਹਮਲਾ, ਛਾਪੇਮਾਰੀ ਤੋਂ ਬਾਅਦ ਘਰ ਤੋਂ ਨਿਕਲਦਾ ਹੋਇਆ ਕੀਤਾ Attack
ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰੇਗੀ ਪੰਜਾਬ ਪੁਲਿਸ ! 24 ਨਸ਼ਾ ਤਸਕਰਾਂ ਦੇ ਢਹਿ ਢੇਰੀ ਕੀਤੇ ਘਰ, 19 ਤਸਕਰ ਗੋਲੀ ਲੱਗਣ ਨਾਲ ਜ਼ਖਮੀ
ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰੇਗੀ ਪੰਜਾਬ ਪੁਲਿਸ ! 24 ਨਸ਼ਾ ਤਸਕਰਾਂ ਦੇ ਢਹਿ ਢੇਰੀ ਕੀਤੇ ਘਰ, 19 ਤਸਕਰ ਗੋਲੀ ਲੱਗਣ ਨਾਲ ਜ਼ਖਮੀ
17 ਮਾਰਚ ਨੂੰ ਹੋਵੇਗੀ SGPC ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ, ਹੋਣਗੇ ਵੱਡੇ ਫੈਸਲੇ
17 ਮਾਰਚ ਨੂੰ ਹੋਵੇਗੀ SGPC ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ, ਹੋਣਗੇ ਵੱਡੇ ਫੈਸਲੇ
Advertisement
ABP Premium

ਵੀਡੀਓਜ਼

ਸੁਨੰਦਾ ਦੇ ਮੁੱਦੇ ਤੇ ਬੋਲੇ Kaka , ਮੇਰੇ ਨਾਲ ਵੀ ਹੋਇਆ ਹੋਇਆ ਧੋਖਾਸੁਨੰਦਾ ਤੋਂ ਬਾਅਦ ਬੋਲੇ Shree Brar , ਮੇਰਾ ਵੀ ਇਸੀ ਬੰਦੇ ਨੇ ਬੁਰਾ ਹਾਲ ਕੀਤਾਸੁਨੰਦਾ ਨੂੰ ਮਿਲਿਆ CM ਦਾ ਸਾਥ , ਧੰਨਵਾਦ ਤੁਸੀਂ ਇਕ ਔਰਤ ਦੇ ਹੱਕ ਲਈ ਖੜੇਸੁਨੰਦਾ ਨੇ ਪਾਈ ਇਕ ਹੋਰ ਪੋਸਟ , ਮੈਂ ਕਈ ਵਾਰ ਰੋਂਦੀ ਨੇ ਮਰਨ ਦੀ ਸੋਚੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਪੰਥਕ ਰੌਸ਼ਨੀ ਲਈ ਸੱਤ ਮਤੇ ਕੀਤੇ ਪਾਸ
ਅਕਾਲੀ ਦਲ ਦੀ ਹਿਤੈਸ਼ੀ ਲੀਡਰਸ਼ਿਪ ਨੇ ਪੰਥਕ ਰੌਸ਼ਨੀ ਲਈ ਸੱਤ ਮਤੇ ਕੀਤੇ ਪਾਸ
ED ਦੀ ਟੀਮ 'ਤੇ ਹਮਲਾ, ਛਾਪੇਮਾਰੀ ਤੋਂ ਬਾਅਦ ਘਰ ਤੋਂ ਨਿਕਲਦਾ ਹੋਇਆ ਕੀਤਾ Attack
ED ਦੀ ਟੀਮ 'ਤੇ ਹਮਲਾ, ਛਾਪੇਮਾਰੀ ਤੋਂ ਬਾਅਦ ਘਰ ਤੋਂ ਨਿਕਲਦਾ ਹੋਇਆ ਕੀਤਾ Attack
ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰੇਗੀ ਪੰਜਾਬ ਪੁਲਿਸ ! 24 ਨਸ਼ਾ ਤਸਕਰਾਂ ਦੇ ਢਹਿ ਢੇਰੀ ਕੀਤੇ ਘਰ, 19 ਤਸਕਰ ਗੋਲੀ ਲੱਗਣ ਨਾਲ ਜ਼ਖਮੀ
ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰੇਗੀ ਪੰਜਾਬ ਪੁਲਿਸ ! 24 ਨਸ਼ਾ ਤਸਕਰਾਂ ਦੇ ਢਹਿ ਢੇਰੀ ਕੀਤੇ ਘਰ, 19 ਤਸਕਰ ਗੋਲੀ ਲੱਗਣ ਨਾਲ ਜ਼ਖਮੀ
17 ਮਾਰਚ ਨੂੰ ਹੋਵੇਗੀ SGPC ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ, ਹੋਣਗੇ ਵੱਡੇ ਫੈਸਲੇ
17 ਮਾਰਚ ਨੂੰ ਹੋਵੇਗੀ SGPC ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ, ਹੋਣਗੇ ਵੱਡੇ ਫੈਸਲੇ
ਪੰਜਾਬ ਦੇ ਰੇਲਵੇ ਸਟੇਸ਼ਨ ‘ਤੇ ਯਾਤਰੀ ਦੀ ਮੌਤ, ਜਾ ਰਿਹਾ ਸੀ ਦਿੱਲੀ, ਦਹਿਸ਼ਤ ਦਾ ਮਾਹੌਲ...
ਪੰਜਾਬ ਦੇ ਰੇਲਵੇ ਸਟੇਸ਼ਨ ‘ਤੇ ਯਾਤਰੀ ਦੀ ਮੌਤ, ਜਾ ਰਿਹਾ ਸੀ ਦਿੱਲੀ, ਦਹਿਸ਼ਤ ਦਾ ਮਾਹੌਲ...
ਸੇਵਾ ਸੰਭਾਲਣ ਮਗਰੋਂ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਪਹੁੰਚੇ ਗਿਆਨੀ ਕੁਲਦੀਪ ਸਿੰਘ ਗੜਗੱਜ, ਕਰ'ਤਾ ਵੱਡਾ ਐਲਾਨ
ਸੇਵਾ ਸੰਭਾਲਣ ਮਗਰੋਂ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਪਹੁੰਚੇ ਗਿਆਨੀ ਕੁਲਦੀਪ ਸਿੰਘ ਗੜਗੱਜ, ਕਰ'ਤਾ ਵੱਡਾ ਐਲਾਨ
Hair Care in Summer: ਵਾਲਾਂ ਦੀ ਦੇਖਭਾਲ 'ਚ ਬਹੁਤ ਫਾਇਦੇਮੰਦ ਨਿੰਬੂ ਦਾ ਰਸ, ਜਾਣੋ ਇਸਦੀ ਵਰਤੋਂ ਦਾ ਸਹੀ ਤਰੀਕਾ
Hair Care in Summer: ਵਾਲਾਂ ਦੀ ਦੇਖਭਾਲ 'ਚ ਬਹੁਤ ਫਾਇਦੇਮੰਦ ਨਿੰਬੂ ਦਾ ਰਸ, ਜਾਣੋ ਇਸਦੀ ਵਰਤੋਂ ਦਾ ਸਹੀ ਤਰੀਕਾ
FAO Report: ਕਿਸਾਨਾਂ ਲਈ ਖੁਸ਼ਖਬਰੀ! ਇਸ ਸਾਲ ਵਧੇਗਾ ਕਣਕ ਦਾ ਉਤਪਾਦਨ, ਝੋਨਾ ਵੀ ਤੋੜੇਗਾ ਰਿਕਾਰਡ
FAO Report: ਕਿਸਾਨਾਂ ਲਈ ਖੁਸ਼ਖਬਰੀ! ਇਸ ਸਾਲ ਵਧੇਗਾ ਕਣਕ ਦਾ ਉਤਪਾਦਨ, ਝੋਨਾ ਵੀ ਤੋੜੇਗਾ ਰਿਕਾਰਡ
Embed widget