ਪੰਜਾਬ ਸਰਕਾਰ ਅਤੇ ਕੇਂਦਰ 'ਤੇ ਫਸਲਾਂ ਦੀ ਸਿਧੀ ਅਦਾਇਗੀ ਨੂੰ ਲੈ ਕੇ ਅਕਾਲੀ ਦਲ ਨੇ ਸਾਧੇ ਨਿਸ਼ਾਨੇ
ਪੰਜਾਬ 'ਚ ਫਸਲ ਫਰੀਦ ਦੀ ਅਦਾਇਗੀ ਸਿੱਧੇ ਕਿਸਾਨਾਂ ਦੇ ਖਾਤਿਆਂ 'ਚ ਹੀ ਹੋਵੇਗੀ। ਦੱਸ ਦਈਏ ਕਿ ਕੇਂਦਰ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਫਸਲ ਸਿਰਫ ਤਾਂ ਖਰੀਦੇਗੀ ਜੇਕਰ ਫਸਲ ਦੀ ਅਦਾਇਗੀ ਆੜ੍ਹਤੀਆਂ ਰਾਹੀਂ ਨਾ ਹੋ ਕੇ ਸਿੱਧੇ ਕਿਸਾਨਾਂ ਦੇ ਖਾਤਿਆਂ 'ਚ ਹੋਵੇਗੀ।
ਚੰਡੀਗੜ੍ਹ: ਪੰਜਾਬ 'ਚ ਫਸਲ ਫਰੀਦ ਦੀ ਅਦਾਇਗੀ ਸਿੱਧੇ ਕਿਸਾਨਾਂ ਦੇ ਖਾਤਿਆਂ 'ਚ ਹੀ ਹੋਵੇਗੀ। ਦੱਸ ਦਈਏ ਕਿ ਕੇਂਦਰ ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਫਸਲ ਸਿਰਫ ਤਾਂ ਖਰੀਦੇਗੀ ਜੇਕਰ ਫਸਲ ਦੀ ਅਦਾਇਗੀ ਆੜ੍ਹਤੀਆਂ ਰਾਹੀਂ ਨਾ ਹੋ ਕੇ ਸਿੱਧੇ ਕਿਸਾਨਾਂ ਦੇ ਖਾਤਿਆਂ 'ਚ ਹੋਵੇਗੀ। ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵਫ਼ਦ ਦੀ ਕੇਂਦਰੀ ਮੰਤਰੀ ਪੀਯੂਸ਼ ਗੋਇਲ ਦੀ ਬੈਠਕ ਕਰੀਬ ਦੋ ਘੰਟੇ ਚਲੀ ਜਿਸ 'ਚ ਪੰਜਾਬ ਦੀ ਮੰਗ ਨੂੰ ਕੇਂਦਰ ਨੇ ਸਿਰੇ ਤੋਂ ਨਕਾਰ ਦਿੱਤਾ।
ਦੱਸ ਦਈਏ ਕਿ ਇਸ ਵਿਚ ਸ਼ਾਮਿਲ ਹੋਏ ਵਫਦ ਵਿਚ ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਵਿਜੇਇੰਦਰ ਸਿੰਗਲਾ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਅਤੇ ਪ੍ਰਮੁੱਖ ਸਕੱਤਰ ਖੁਰਾਕ ਅਤੇ ਸਿਵਲ ਸਪਲਾਈ ਦੇ ਏਪੀ ਸਿਨਹਾ ਸ਼ਾਮਲ ਸੀ।
ਉੱਥੇ ਹੀ ਇਸ ਮੁੱਦੇ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰੈਸ ਕਾਂਫਰਸਨ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੈਪਟਨ ਸਰਕਾਰ ਨੂੰ ਘੇਰਦਿਆਂ ਕਈਂ ਸਵਾਲ ਖੜ੍ਹੇ ਕੀਤੇ। ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਕੈਪਟਨ ਇੰਨਾ ਸਮਾਂ ਕੇਂਦਰ ਦੇ ਇਸ਼ਾਰੇ ‘ਤੇ ਕਿਓਂ ਚਲਦੇ ਰਹੇ ਹਨ। ਉਨ੍ਹਾਂ ਕਿਹਾ ਕਿ ਆਖਰ ਇਸ ਦਾ ਫੈਸਲਾ ਕਿਸਾਨਾਂ ਅਤੇ ਆੜਤੀਆਂ ਨੂੰ ਹੀ ਕਿਉਂ ਨਹੀਂ ਕਰਨ ਦਿੰਦੇ।
ਇਸ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਗੇ ਕਿਹਾ ਕਿ ਕਿਸਾਨ ਸਰਹੱਦਾਂ ‘ਤੇ ਲੜ੍ਹ ਰਿਹਾ ਹੈ ਤਾਂ ਉਸ ਨੂੰ ਹਰ ਪਾਸੇ ਘਾਟਾ ਪਾਉਣ ਦੀ ਤਿਆਰੀ ਕਿਉਂ ਕੀਤੀ ਜਾ ਰਹੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ 'ਚ ਖਰੀਦ ਦੇ ਪ੍ਰਬੰਧ ਅਧੂਰੇ ਹਨ। ਕੱਲ੍ਹ ਯਾਨੀ 10 ਅਪ੍ਰੈਲ ਤੋਂ ਸੂਬੇ 'ਚ ਕਣਕ ਦੀ ਖਰੀਦ ਸ਼ੁਰੂ ਹੋ ਰਹੀ ਹੈ ਉੱਥੇ ਹੀ ਸਰਕਾਰ ਦਾ ਇਹ ਰਵਈਆਂ ਦੇਖ ਕੇ ਆੜ੍ਹਤੀਆਂ ਵਲੋਂ ਵੀ ਹੜਤਾਲ ‘ਤੇ ਜਾਨ ਦੀ ਚੇਤਾਵਨੀ ਦਿੱਤੀ ਹੋਈ ਹੈ।
ਦੱਸ ਦਈਏ ਕਿ ਚੰਡੀਗੜ ਵਿਚ ਅਕਾਲੀ ਦਲ ਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਦੌਰਾਨ ਸਾਬਕਾ ਸਾਂਸਦ ਪ੍ਰੇਮ ਸਿੰਘ ਦੇ ਨਾਲ ਸਾਬਕਾ ਵਿਧਾਇਕ ਤੋਤਾ ਸਿੰਘ, ਅਕਾਲੀ ਨੇਤਾ ਸਿਕੰਦਰ ਸਿੰਘ ਮਲੁਕਾ ਮੋਜੁਦ ਰਹੇ।
ਇਸ ਦੌਰਾਨ ਚੰਦੂਮਾਜਰਾ ਨੇ ਇਹ ਗੱਲਾਂ ਕਹੀਆਂ:
-
ਫਸਲ ਦੀ ਅਦਾਇਗੀ ਸਮੇਂ ਜ਼ਮੀਨ ਦਾ ਰਿਕਾਰਡ ਦੇਣ ਲਈ 6 ਮਹੀਨੇ ਦਾ ਸਮਾਂ ਦੇ ਦਿੱਤਾ।
-
ਪੰਜਾਬ ਸਰਕਾਰ ਸਾਰਾ ਕੁਝ ਦੇਖਦੇ ਹੋਏ ਵੀ ਚੁਪ ਹੈ।
-
ਆਰਡੀਐਫ ਵੀ ਇਨ੍ਹਾਂ ਨੂੰ ਪੂਰਾ ਨਹੀਂ ਮਿਲਿਆ।
-
ਕੇਂਦਰ ਸਰਕਾਰ ਸੂਬਿਆ ਦੇ ਅਧਿਕਾਰ ਖੇਤਰ ਵਿਚ ਸਿਧਾ ਦਖਲ ਦੇ ਰਹੀ ਹੈ।
-
ਜੇ ਸੈਂਟਰ ਗਵਰਮੈਂਟ ਨੇ ਸਾਡੇ ਪੈਸੇ ਹੀ ਨਹੀਂ ਦੇਣੇ ਤਾਂ ਹਿਸਾਬ ਲੈਣ ਵਾਲਾ ਸੈਂਟਰ ਕੋਣ ਹੈ-ਚੰਦੁਮਾਜਰਾ
-
ਇੱਥੇ ਤਾਂ ਵਕੀਲ ਹੀ ਜੱਜ ਨਾਲ ਮਿਲਿਆ ਹੋਇਆ ਹੈ।
ਇਹ ਵੀ ਪੜ੍ਹੋ: Prince Philip Death: ਮਹਾਰਾਣੀ ਐਲਿਜ਼ਾਬੈਥ II ਦੇ ਪਤੀ ਪ੍ਰਿੰਸ ਫਿਲਿਪ ਦੀ 99 ਸਾਲ ਦੀ ਉਮਰ 'ਚ ਮੌਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904