Sidhu Moose Wala Postmortem: '19 ਬੁਲੇਟ ਇੰਜਰੀ, ਜ਼ਖਮੀ ਹੋਣ ਤੋਂ 15 ਮਿੰਟਾਂ 'ਚ ਮੌਤ' ਸਿੱਧੂ ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ 'ਚ ਹੋਇਆ ਖੁਲਾਸਾ
ਸਿੱਧੂ ਮੂਸੇਵਾਲਾ ਦੇ ਸਰੀਰ 'ਤੇ 23 ਜ਼ਖ਼ਮ ਸਨ। ਸਰੀਰ ਦੇ ਅਗਲੇ ਹਿੱਸੇ ਵਿੱਚ 14-15 ਫਾਇਰ ਲੱਗੇ ਹੋਏ ਸਨ। ਇਸ ਦੇ ਨਾਲ ਹੀ ਉਸ ਦੇ ਸੱਜੇ ਹੱਥ ਦੀ ਕੂਹਣੀ 'ਤੇ ਤਿੰਨ-ਚਾਰ ਗੋਲੀਆਂ ਲੱਗੀਆਂ।
Sidhu Moose Wala Postmortem Report: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਐਤਵਾਰ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਕਤਲ ਕਰ ਦਿੱਤਾ ਗਿਆ ਸੀ। ਮੰਗਲਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਮੂਸਾ ਵਿੱਚ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਗਿਆ।
ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ 'ਚ ਉਨ੍ਹਾਂ ਦੇ ਕਤਲ ਨਾਲ ਜੁੜੀਆਂ ਕਈ ਗੱਲਾਂ ਸਾਹਮਣੇ ਆਈਆਂ ਹਨ। ਰਿਪੋਰਟ 'ਚ ਖੁਲਾਸਾ ਹੋਇਆ ਕਿ ਉਸ ਦੇ ਸਰੀਰ 'ਤੇ 19 ਗੋਲੀਆਂ ਦੇ ਨਿਸ਼ਾਨ ਸਨ ਅਤੇ ਜ਼ਖਮੀ ਹੋਣ ਦੇ 15 ਮਿੰਟਾਂ ਦੇ ਅੰਦਰ ਹੀ ਉਸ ਦੀ ਮੌਤ ਹੋ ਗਈ।
ਸਿੱਧੂ ਮੂਸੇਵਾਲਾ ਦੇ ਸਰੀਰ 'ਤੇ 23 ਜ਼ਖ਼ਮ ਸਨ। ਸਰੀਰ ਦੇ ਅਗਲੇ ਹਿੱਸੇ ਵਿੱਚ 14-15 ਫਾਇਰ ਲੱਗੇ ਹੋਏ ਸਨ। ਇਸ ਦੇ ਨਾਲ ਹੀ ਉਸ ਦੇ ਸੱਜੇ ਹੱਥ ਦੀ ਕੂਹਣੀ 'ਤੇ ਤਿੰਨ-ਚਾਰ ਗੋਲੀਆਂ ਲੱਗੀਆਂ। ਉਸ ਦੇ ਸਰੀਰ 'ਤੇ ਤਿੰਨ ਤੋਂ ਪੰਜ ਸੈਂਟੀਮੀਟਰ ਤੱਕ ਦੇ ਜ਼ਖਮ ਮਿਲੇ ਹਨ।
Sidhu Moose Wala Murder: ਸਿੱਧੂ ਮੂਸੇਵਾਲਾ ਦਾ ਕਾਤਲ ਕੌਣ ਹੈ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਮੂਸੇਵਾਲਾ ਦੇ ਲੱਖਾਂ ਪ੍ਰਸ਼ੰਸਕ ਇਨਸਾਫ਼ ਦੀ ਮੰਗ ਕਰ ਰਹੇ ਹਨ। ਮੂਸੇਵਾਲਾ ਦਾ ਪਰਿਵਾਰ ਸਦਮੇ ਵਿੱਚ ਹੈ, ਖਾਸ ਕਰਕੇ ਮੂਸੇਵਾਲਾ ਦੇ ਪਿਤਾ, ਜੋ ਮੂਸੇਵਾਲਾ ਦੇ ਬਹੁਤ ਕਰੀਬ ਸਨ। ਪਿਤਾ ਇਨਸਾਫ਼ ਲਈ ਲੜ ਰਹੇ ਹਨ। ਅੱਜ ਮਾਨਸਾ ਦੇ ਪਿੰਡ ਮੂਸੇਵਾਲਾ ਤੋਂ ਜੋ ਤਸਵੀਰ ਸਾਹਮਣੇ ਆਈ ਹੈ, ਉਸ ਤੋਂ ਬਾਅਦ ਇਹ ਚਰਚਾ ਹੋ ਰਹੀ ਹੈ ਕਿ ਕੀ ਮੂਸੇਵਾਲਾ ਦੇ ਪਿਤਾ ਨੂੰ ਲੈ ਕੇ ਵੀ ਕੋਈ ਸਿਆਸੀ ਪਿੜ ਤਿਆਰ ਕੀਤੀ ਜਾ ਰਹੀ ਹੈ।
ਬੰਦੂਕਾਂ ਦਾ ਸ਼ੌਕੀਨ ਮੂਸੇਵਾਲਾ ਨੂੰ ਗੋਲੀ ਮਾਰ ਕੇ ਸ਼ਾਂਤ ਕਰ ਦਿੱਤਾ ਗਿਆ। ਐਤਵਾਰ 29 ਮਈ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦੀ ਇੱਕ ਨਵੀਂ ਸੀਸੀਟੀਵੀ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਉਸਦੀ ਥਾਰ ਦਾ ਪਿੱਛਾ ਕਰਦੀ ਚਿੱਟੀ ਬੋਲੈਰੋ ਸਾਫ ਦਿਖਾਈ ਦੇ ਰਹੀ ਹੈ। ਸਿੱਧੂ ਮੂਸੇਵਾਲਾ ਦੇ ਕਤਲ ਨੂੰ ਚਾਰ ਦਿਨ ਬੀਤ ਚੁੱਕੇ ਹਨ ਅਤੇ ਮੂਸੇਵਾਲਾ ਤੋਂ ਬਿਨਾਂ ਹਰ ਪਲ ਬਲਕੌਰ ਸਿੰਘ ਲਈ ਸਦੀ ਤੋਂ ਘੱਟ ਨਹੀਂ ਹੈ।
ਧਾਹਾਂ ਮਾਰ ਰੋਇਆ ਪਿਤਾ
ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਬੁੱਧਵਾਰ ਨੂੰ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਵਿਖੇ ਪਰਿਵਾਰ ਵੱਲੋਂ ਨਮ ਅੱਖਾਂ ਨਾਲ ਪ੍ਰਵਾਹ ਕੀਤੀਆਂ ਗਈਆਂ। ਸਿੱਧੂ ਮੂਸੇਵਾਲਾ ਦੇ ਪਿਤਾ ਦੀਆਂ ਅੱਖਾਂ ਵਿੱਚੋਂ ਸਤਲੁਜ ਵਾਂਗ ਹੰਝੂ ਵਹਿ ਤੁਰੇ ਤੇ ਇੱਕ ਪਿਤਾ ਆਪਣੇ ਲਾਲ ਲਈ ਰੋਂਦਾ ਰਿਹਾ। ਸਿੱਧੂ ਮੂਸੇਵਾਲਾ ਨੂੰ ਟਰੈਕਟਰਾਂ ਨਾਲ ਖਾਸ ਲਗਾਅ ਸੀ, ਉਹ ਆਪਣੇ ਕਈ ਗੀਤਾਂ ਵਿੱਚ ਆਪਣਾ ਪਸੰਦੀਦਾ ਟਰੈਕਟਰ ਦਿਖਾਉਣ ਦਾ ਮੌਕਾ ਨਹੀਂ ਖੁੰਝਦਾ ਸੀ। ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਵੀ ਆਪਣੇ ਚਹੇਤੇ ਟਰੈਕਟਰ 'ਤੇ ਕੱਢੀ ਗਈ।