ਬਜਟ 'ਤੇ ਬੋਲੇ ਅਮਨ ਅਰੋੜਾ, ਪਿਛਲੀਆਂ ਸਰਕਾਰਾਂ ਵੱਲੋਂ ਬਣਾਏ ਹਲਾਤਾਂ 'ਚ ਅਜਿਹਾ ਬਜਟ ਚਣੌਤੀ ਭਰਿਆ ਸੀ...
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿੱਤੀ ਵਰ੍ਹੇ 2022-23 ਲਈ ਪਲੇਠਾ ਬਜਟ ਪੇਸ਼ ਕੀਤਾ ਗਿਆ।
ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿੱਤੀ ਵਰ੍ਹੇ 2022-23 ਲਈ ਪਲੇਠਾ ਬਜਟ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਜਾਣ ਵਾਲੇ ਇਸ ਬਜਟ ਵਿੱਚ ਸਿਹਤ ਤੇ ਸਿੱਖਿਆ ਖੇਤਰ ਨੂੰ ਤਰਜੀਹ ਦਿੱਤੀ ਗਈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਪੇਸ਼ ਕਰਦਿਆਂ ਕਿਹਾ ਕਿ 2022-23 ਲਈ 1,55,860 ਕਰੋੜ ਦਾ ਬਜਟ ਹੈ। ਇਹ 2021-22 ਦੇ ਅਨੁਮਾਨ ਤੋਂ 14.20% ਵੱਧ ਹੈ।
ਬਜ਼ਟ ਮਗਰੋਂ ਪ੍ਰੈੱਸ ਕਾਨਫਰੰਸ ਕਰਦੇ ਹੋਏ 'ਆਪ' ਆਗੂ ਅਮਨ ਅਰੋੜਾ ਨੇ ਕਿਹਾ ਕਿ, "ਸਾਨੂੰ ਮਾਣ ਹੈ ਕਿ ਇਹ ਪਹਿਲੀ ਵਾਰ ਜਨਤਾ ਦਾ ਬਜਟ ਹੈ।ਇਸ ਦੇ ਲਈ ਜਨਤਾਂ ਤੋਂ ਹੀ ਰਾਏ ਲਈ ਗਈ।ਹਜ਼ਾਰਾਂ ਲੋਕਾਂ ਤੋਂ ਸੁਝਾਅ ਮਿਲੇ ਸੀ।ਜਿਨ੍ਹਾਂ ਨੂੰ ਬਜਟ 'ਚ ਜਗ੍ਹਾ ਮਿਲੀ ਹੈ।ਜੋ ਹਲਾਤ ਪਿੱਛਲੀਆਂ ਸਰਕਾਰਾਂ ਨੇ ਬਣਾਏ ਹਨ ਉਸ 'ਚ ਅਜਿਹਾ ਬਜਟ ਬਣਾਉਣ ਕਾਫੀ ਚਣੌਤੀ ਭਰਿਆ ਸੀ।80 ਦੇ ਦਹਾਕੇ 'ਚ ਪੰਜਾਬ ਰੈਵੀਨਿਊ ਦੇ ਮਾਮਲੇ 'ਚ ਸਰਪਲੱਸ ਸੀ।"
ਅਮਨ ਅਰੋੜਾ ਨੇ ਅਕਾਲੀ ਦਲ ਅਤੇ ਕਾਂਗਰਸ ਸਰਕਾਰਾਂ 'ਤੇ ਹਮਲਾ ਬੋਲਦੇ ਕਿਹਾ ਕਿ, "ਅਕਾਲੀ ਦਲ ਅਤੇ ਕਾਂਗਰਸ ਸਰਕਾਰਾਂ ਦੇ ਕਾਰਨ ਪੰਜਾਬ ਅੱਜ ਕਰਜ਼ੇ ਦੀ ਪੰਡ ਹੇਠ ਹੈ।" ਉਨ੍ਹਾਂ ਕਿ ਜੋ ਵੀ 'ਆਪ' ਸਰਕਾਰ ਵੱਲੋਂ ਗਰੰਟੀਆਂ ਸੀ ਉਨ੍ਹਾਂ ਨੂੰ ਪੂਰਾ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ।ਸਿੱਖਿਆ ਬਜਟ 'ਚ 16 ਫੀਸਦ ਦਾ ਵਾਧਾ ਕੀਤਾ ਗਿਆ ਹੈ।ਹੈਲਥ ਬਜਟ 'ਚ ਵੀ ਵਾਧਾ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਸਪੋਰਟਸ ਅਤੇ ਯੂਥ ਸੇਵਾਵਾਂ ਦਾ ਬਜਟ ਵੀ ਵਧਾਇਆ ਗਿਆ ਹੈ।ਨਵੀਂ ਭਰਤੀ ਅਤੇ ਰੈਗੂਲਰਾਈਜੇਸ਼ਨ ਦੇ ਲਈ 1200 ਕਰੋੜ ਦੇ ਲਗਭਗ ਖਰਚ ਹੋਣਗੇ।ਇਸ ਬਜਟ 'ਚ ਕੋਈ ਨਵਾਂ ਟੈਕਸ ਨਹੀਂ ਲਾਇਆ ਗਿਆ ਹੈ।
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :