ਪੜਚੋਲ ਕਰੋ
Advertisement
ਕਦੇ ਦੁੱਧ ਵੇਚਦਾ ਸੀ ਸੁੱਚਾ ਲੰਗਾਹ, ਹੁਣ ਕਰੋੜਾਂ ਦੀ ਜਾਇਦਾਦ ਦਾ ਮਾਲਕ...
ਚੰਡੀਗੜ੍ਹ : ਅਕਾਲੀ ਦਲ ਦੇ ਵੱਡੇ ਆਗੂ ਰਹੇ ਸੁੱਚਾ ਸਿੰਘ ਲੰਗਾਹ ਉੱਤੇ ਬਲਾਤਕਾਰ ਦਾ ਕੇਸ ਦਰਜ ਹੋਣ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਭੁਚਾਲ ਆ ਗਿਆ ਹੈ। ਲੰਗਾਹ ਇਸ ਵੇਲੇ 100 ਕਰੋੜ ਰੁਪਏ ਦੀ ਜਾਇਦਾਦ ਦਾ ਮਾਲਕ ਹੈ। ਲੰਗਾਹ ਉੱਤੇ ਬਲਾਤਕਾਰ ਦਾ ਕੇਸ ਬਣਨ ਪਿੱਛੋਂ ਗੁਰਦਾਸਪੁਰ ਲੋਕ ਸਭਾ ਉੱਪ ਚੋਣ ਵਿੱਚ ਵੀ ਸਾਰੇ ਮੁੱਦਿਆਂ ਨੂੰ ਛੱਡ ਕੇ ਇੱਕੋ ਗੱਲ ਉੱਤੇ ਫੋਕਸ ਆ ਗਿਆ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਇਸ ਕੇਸ ਬਾਰੇ ਅਕਾਲੀ-ਭਾਜਪਾ ਗਠਜੋੜ ਉੱਤੇ ਨਿਸ਼ਾਨਾ ਸਾਧ ਰਹੀਆਂ ਹਨ। ਦੂਜੇ ਪਾਸੇ ਅਕਾਲੀ ਦਲ ਨੇ ਸੁੱਚਾ ਸਿੰਘ ਲੰਗਾਹ ਨੂੰ ਪਾਰਟੀ ਮੈਂਬਰਸ਼ਿਪ ਤੋਂ ਕੱਢ ਕੇ ਉਨ੍ਹਾਂ ਨਾਲੋਂ ਸਾਰੇ ਨਾਤੇ ਤੋੜ ਲਏ ਹਨ।
ਸਿਆਸਤ ਵਿੱਚ ਆਉਣ ਪਿੱਛੋਂ ਸੁੱਚਾ ਸਿੰਘ ਲੰਗਾਹ ਨੇ ਕਈ ਵਾਰੀ ਸਿੱਖ ਪੰਥ, ਧਾਰਮਿਕ ਮਰਿਆਦਾ ਅਤੇ ਚੰਗੇ ਆਚਰਨ ਬਾਰੇ ਭਾਸ਼ਣ ਦਿੱਤੇ ਸਨ। ਇਸ ਕਾਰਨ ਜਲਦੀ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ ਜੀ ਸੀ ਪੀ) ਦਾ ਮੈਂਬਰ ਬਣ ਗਿਆ ਅਤੇ ਫਿਰ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਬਣਾ ਦਿੱਤਾ ਗਿਆ। ਸਾਲ 1997 ਵਿੱਚ ਵਿਧਾਨ ਸਭਾ ਚੋਣਾ ਜਿੱਤਣ ਪਿੱਛੋਂ ਪੀ ਡਬਲਿਊ ਡੀ ਅਤੇ ਸਾਲ 2007 ਵਿੱਚ ਖੇਤੀਬਾੜੀ ਮੰਤਰੀ ਬਣਿਆ ਤਾਂ ਅਕਾਲੀ ਦਲ ਦੀ ਪਹਿਲੀ ਕਤਾਰ ਦੇ ਆਗੂਆਂ ਵਿੱਚ ਜਗ੍ਹਾ ਵੀ ਬਣਦੀ ਗਈ।
ਦੁੱਧ ਵੇਚਣ ਵਾਲੇ ਤੋਂ ਲੈ ਕੇ ਦੋ ਵਾਰ ਕੈਬਨਿਟ ਮੰਤਰੀ ਤੇ ਧਰਮ ਪ੍ਰਚਾਰਕ ਬਣੇ ਸੁੱਚਾ ਸਿੰਘ ਲੰਗਾਹ ਦੀ ਦਾਗਦਾਰ ਜ਼ਿੰਦਗੀ ਕਿਸੇ ਤੋਂ ਛੁਪੀ ਨਹੀਂ। ਸਿਆਸੀ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਪੁਲਸ ਰਿਕਾਰਡ ਵਿੱਚ ਸੁੱਚਾ ਸਿੰਘ ਦਸ ਨੰਬਰੀ ਹੁੰਦਾ ਸੀ। ਪਹਿਲੀ ਵਾਰ ਵਿਧਾਇਕ ਬਣੇ ਤੋਂ ਵੀ ਅਪਰਾਧੀਆਂ ਦੀ ਸੂਚੀ ਵਿੱਚ ਸ਼ਾਮਲ ਸਨ। ਉਸ ਦੇ ਬਾਵਜੂਦ ਉਸ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਸੀ। ਆਪਣੀ ਸਿਆਸੀ ਪਾਰੀ ਦੇ ਕਾਰਨ ਉਹ ਕੁਝ ਹੀ ਸਾਲਾ ਵਿੱਚ ਸੌ ਕਰੋੜ ਰੁਪਏ ਤੋਂ ਵੱਧ ਦੇ ਮਾਲਕ ਬਣ ਗਿਆ।
ਵਿਰਾਸਤ ਵਿੱਚ ਉਨ੍ਹਾਂ ਨੂੰ ਸਿਰਫ ਤਿੰਨ ਏਕੜ ਜ਼ਮੀਨ ਮਿਲੀ ਸੀ, ਪਰ ਮੰਤਰੀ ਬਣਨ ਤੋਂ ਬਾਅਦ ਕਰੋੜਾਂ ਦੇ ਮਾਲਕ ਬਣ ਗਿਆ। ਵਿਰੋਧੀ ਪਾਰਟੀਆਂ ਨੇ ਕਈ ਵਾਰ ਉਸ ਉੱਤੇ ਗੈਰ ਕਾਨੂੰਨੀ ਕਬਜ਼ੇ ਕਰਨ ਅਤੇ ਤਸਕਰਾਂ ਦੀ ਮਿਲੀਭੁਗਤ ਦੇ ਦੋਸ਼ ਵੀ ਲਾਏ। ਸਾਲ 2002 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਣ ਉੱਤੇ ਵਿਜੀਲੈਂਸ ਨੇ ਕੇਸ ਵੀ ਦਰਜ ਕੀਤਾ ਸੀ, ਜਿਸ ਵਿੱਚ ਤਿੰਨ ਸਾਲ ਕੈਦ ਹੋ ਗਈ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਪੰਜਾਬ
ਪੰਜਾਬ
Advertisement