(Source: ECI/ABP News)
ਸੁਖਬੀਰ ਬਾਦਲ ਇਸ ਗੱਲ 'ਤੇ ਡਟੇ, ਖੇਤੀ ਬਿੱਲਾਂ ਬਾਰੇ ਕੇਂਦਰ ਨੇ ਨਹੀਂ ਲਈ ਕੋਈ ਸਲਾਹ
ਸੁਖਬੀਰ ਨੇ ਰੋਪੜ ਵਿਖੇ ਬੋਲਦਿਆਂ ਕਿਹਾ ਕਿ ਅਸੀਂ ਕੇਂਦਰੀ ਆਰਡੀਨੈਂਸਾ ਬਾਰੇ ਖੇਤੀ ਮਾਹਿਰਾਂ ਨਾਲ ਵੀ ਗੱਲ ਕੀਤੀ। ਉਨ੍ਹਾਂ ਕਦਸ਼ਾ ਜਤਾਇਆ ਸੀ ਕਿ ਇਨ੍ਹਾਂ ਆਰਡੀਨੈਂਸਾ ਨਾਲ ਮੰਡੀਕਰਨ ਤੇ ਐੱਮ.ਐੱਸ.ਪੀ ਖਤਮ ਹੋ ਜਾਵੇਗਾ। ਇਸ ਤੋਂ ਬਾਅਦ ਅਸੀਂ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਇਹ ਕਿਸਾਨ ਵਿਰੋਧੀ ਕਾਨੂੰਨ ਹਨ।

ਰੋਪੜ: ਬੀਜੇਪੀ ਨਾਲ ਤੋੜ ਵਿਛੋੜਾ ਕਰਨ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਨੇ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਸਲਾਹ ਨਹੀਂ ਕੀਤੀ। ਉਨ੍ਹਾਂ ਕਿਹਾ ਅਸੀਂ ਕੇਂਦਰ ਸਰਕਾਰ ਨੂੰ ਕਿਹਾ ਸੀ ਕਿ ਇਹ ਕਿਸਾਨ ਵਿਰੋਧੀ ਕਾਨੂੰਨ ਹਨ, ਲਾਗੂ ਕਰਨ ਤੋਂ ਪਹਿਲਾਂ ਕਿਸਾਨਾਂ ਨਾਲ਼ ਗੱਲ ਕੀਤੀ ਜਾਵੇ।
ਸੁਖਬੀਰ ਨੇ ਰੋਪੜ ਵਿਖੇ ਬੋਲਦਿਆਂ ਕਿਹਾ ਕਿ ਅਸੀਂ ਕੇਂਦਰੀ ਆਰਡੀਨੈਂਸਾ ਬਾਰੇ ਖੇਤੀ ਮਾਹਿਰਾਂ ਨਾਲ ਵੀ ਗੱਲ ਕੀਤੀ। ਉਨ੍ਹਾਂ ਕਦਸ਼ਾ ਜਤਾਇਆ ਸੀ ਕਿ ਇਨ੍ਹਾਂ ਆਰਡੀਨੈਂਸਾ ਨਾਲ ਮੰਡੀਕਰਨ ਤੇ ਐੱਮ.ਐੱਸ.ਪੀ ਖਤਮ ਹੋ ਜਾਵੇਗਾ। ਇਸ ਤੋਂ ਬਾਅਦ ਅਸੀਂ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਇਹ ਕਿਸਾਨ ਵਿਰੋਧੀ ਕਾਨੂੰਨ ਹਨ।
ਮਨਪ੍ਰੀਤ ਬਾਦਲ ਨੇ ਦੱਸੀ ਅਕਾਲੀ ਦਲ-ਬੀਜੇਪੀ ਗਠਜੋੜ ਟੁੱਟਣ ਦੀ ਅਸਲ ਵਜ੍ਹਾ
ਸੁਖਬੀਰ ਨੇ ਕਿਹਾ ਤੋਮਰ ਨੇ ਇੱਕ ਵਾਰ ਮੁੜ ਤੋਂ ਮੈਨੂੰ ਚਿੱਠੀ ਲਿਖੀ ਅਤੇ ਭਰੋਸਾ ਦਿਵਾਇਆ ਕਿ ਇਹ ਕਿਸਾਨ ਪੱਖੀ ਬਿੱਲ ਹਨ। ਪਰ ਸਾਡੇ ਮਾਹਿਰਾਂ ਨੇ ਕਿਹਾ ਕਿ ਇਹ ਚਿੱਠੀ ਹੈ, ਕੋਈ ਤੱਥ ਨਹੀਂ ਹੈ।
ਤੋੜ ਵਿਛੋੜੇ ਤੋਂ ਬਾਅਦ ਹਰਸਮਿਰਤ ਬਾਦਲ ਨੇ ਕਿਹਾ ਇਹ ਵਾਜਪਾਈ-ਬਾਦਲ ਵਾਲਾ ਐਨਡੀਏ ਨਹੀਂਅਕਾਲੀ ਦਲ-ਬੀਜੇਪੀ ਗਠਜੋੜ ਟੁੱਟਣ 'ਤੇ ਤ੍ਰਿਪਤ ਰਾਜਿੰਦਰ ਬਾਜਵਾ ਦਾ ਸ਼ਾਇਰਾਨਾ ਤਨਜ
ਦਰਅਸਲ ਅਕਾਲੀ ਦਲ ਹੁਣ ਇਹ ਸਾਬਿਤ ਕਰਨ 'ਚ ਲੱਗਾ ਹੋਇਆ ਕਿ ਉਹ ਕਿਸਾਨ ਪੱਖੀ ਹਨ ਤੇ ਉਨ੍ਹਾਂ ਨੇ ਸ਼ੁਰੂ ਤੋਂ ਹੀ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਹੈ। ਬੇਸ਼ੱਕ ਹਰਸਮਿਰਤ ਬਾਦਲ ਦੇ ਅਸਤੀਫੇ ਤੇ ਬੀਜੇਪੀ ਨਾਲ ਗਠਜੋੜ ਤੋੜੇ ਜਾਣ ਨੂੰ ਵਿਰੋਧ ਅਕਾਲੀ ਦਲ ਦੀ ਸਿਆਸਤ ਦੀ ਦੱਸ ਰਹੇ ਹਨ। ਪਰ ਅਕਾਲੀ ਦਲ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਸਚਮੁੱਚ ਕਿਸਾਨੀਂ ਦਾ ਦਰਦ ਹੈ।
ਅਕਾਲੀ ਦਲ-ਬੀਜੇਪੀ ਦਾ ਤੋੜ ਵਿਛੋੜਾ ਕਾਂਗਰਸ ਵੱਲੋਂ ਕਿਸਾਨਾਂ ਦੀ ਜਿੱਤ ਕਰਾਰ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ