Punkab News: ਸੁਖਬੀਰ ਬਾਦਲ ਨੇ ਪੁੱਛਿਆ...ਇਹ ਕਿਹੋ ਜਿਹਾ 'ਬਦਲਾਅ'? ਸਰਕਾਰ ਬਣਾਉਣੀ ਸੀ ਤਾਂ ਕਹਿੰਦੇ 'ਵਿਸ਼ਵਾਸ ਕਰੋ', ਹੁਣ ਹੱਥ ਖੜ੍ਹੇ ਕਰਕੇ ਕਹਿੰਦੇ 'ਅਰਦਾਸ ਕਰੋ'
Punjab News: ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ ’ਚੋਂ ਨਸ਼ਾ ਖ਼ਤਮ ਕਰਨ ਵਿੱਚ ਫੇਲ੍ਹ ਹੋਣ ਮਗਰੋਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਰਬਾਰ ਸਾਹਿਬ ’ਚ ਅਰਦਾਸ ਕਰਨ ਦੀ ਸਰਕਾਰੀ ਖਰਚੇ ’ਤੇ ਇਸ਼ਤਿਹਾਰਬਾਜ਼ੀ ਕਰ ਰਹੇ ਹਨ।
Punjab News: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ ’ਚੋਂ ਨਸ਼ਾ ਖ਼ਤਮ ਕਰਨ ਵਿੱਚ ਫੇਲ੍ਹ ਹੋਣ ਮਗਰੋਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਰਬਾਰ ਸਾਹਿਬ ’ਚ ਅਰਦਾਸ ਕਰਨ ਦੀ ਸਰਕਾਰੀ ਖਰਚੇ ’ਤੇ ਇਸ਼ਤਿਹਾਰਬਾਜ਼ੀ ਕਰ ਰਹੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਇਸ ਤਰ੍ਹਾਂ ਕਰ ਕੇ ਦੋਸ਼ਮੁਕਤ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਾ ਇਸ ਕਰ ਕੇ ਜ਼ਿਆਦਾ ਵੱਧ ਗਿਆ ਹੈ ਕਿਉਂਕਿ ‘ਆਪ’ ਵਿਧਾਇਕ ਡਰੱਗ ਮਾਫੀਆ ਤੋਂ ਮਹੀਨਾ ਲੈ ਰਹੇ ਹਨ।
ਸੁਖਬੀਰ ਬਾਦਲ ਨੇ ਟਵੀਟ ਕਰਦਿਆਂ ਕਿਹਾ...ਇਹ ਕਿਹੋ ਜਿਹਾ "ਬਦਲਾਅ"? ਸਰਕਾਰ ਬਣਾਉਣੀ ਸੀ ਤਾਂ ਕਹਿੰਦੇ “ਵਿਸ਼ਵਾਸ ਕਰੋ" ਹੁਣ ਹੱਥ ਖੜ੍ਹੇ ਕਰਕੇ ਕਹਿੰਦੇ “ਅਰਦਾਸ ਕਰੋ" 🤔
ਇਹ ਕਿਹੋ ਜਿਹਾ "ਬਦਲਾਅ"?
— Sukhbir Singh Badal (@officeofssbadal) October 18, 2023
ਸਰਕਾਰ ਬਣਾਉਣੀ ਸੀ ਤਾਂ ਕਹਿੰਦੇ “ਵਿਸ਼ਵਾਸ ਕਰੋ"
ਹੁਣ ਹੱਥ ਖੜ੍ਹੇ ਕਰਕੇ ਕਹਿੰਦੇ “ਅਰਦਾਸ ਕਰੋ"
🤔@BhagwantMann @ArvindKejriwal pic.twitter.com/wxELwB3vCU
ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਪੁਲਿਸ ਅਫ਼ਸਰਾਂ ਨੂੰ ਨਸ਼ਾ ਕਾਰੋਬਾਰ ਦੇ ਸਰਗਨਿਆਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਨਸ਼ੇ ਦੀ ਹੋਮ ਡਲਿਵਰੀ ਹੋ ਰਹੀ ਹੈ। ਮੁੱਖ ਮੰਤਰੀ ਆਪਣੀਆਂ ਅਸਫ਼ਲਤਾਵਾਂ ’ਤੇ ਪਰਦਾ ਪਾਉਣ ਲਈ ਇਸ ਤਰ੍ਹਾਂ ਦੇ ਸਟੰਟ ਕਰ ਰਹੇ ਹਨ।
ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕਿਹਾ...ਬਦਲਾਵ ਦੇ ਹੱਥ ਖੜ੍ਹੇ ਹਨ, ਹੁਣ ਇਸ ਨੇ ਪੰਜਾਬ ਰੱਬ ਸਹਾਰੇ ਛੱਡ ਦਿੱਤਾ ਹੈ।
ਬਦਲਾਵ ਦੇ ਹੱਥ ਖੜੇ ਹਨ
— Amarinder Singh Raja Warring (@RajaBrar_INC) October 19, 2023
ਹੁਣ ਇਸ ਨੇ ਪੰਜਾਬ ਰੱਬ ਸਹਾਰੇ ਛੱਡ ਦਿੱਤਾ ਹੈ#BadlaavCollapseInPunjab pic.twitter.com/nsixbTXmLf
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ