Farmers Protest: ਸੁਖਬੀਰ ਬਾਦਲ ਦੀ ਕੇਂਦਰ ਨੂੰ ਅਪੀਲ, ਕਿਸਾਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣ
Sukhbir badal: ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਖੇਤੀਬਾੜੀ ਲਈ ਮੁਫਤ ਬਿਜਲੀ ਸਮੇਤ ਹੋਰ ਅਨੇਕਾਂ ਕਦਮ ਖੇਤੀਬਾੜੀ ਸੈਕਟਰ ਲਈ ਸਹੂਲਤਾਂ ਦੇਣ ਵਾਸਤੇ ਚੁੱਕੇ ਹਨ।
Sukhbir badal: ਸ਼੍ਰੋਮਣੀ ਅਕਾਲੀ ਦਲ ਕਿਸਾਨੀ ਹੱਕਾਂ ਵਾਸਤੇ ਹਮੇਸ਼ਾ ਡਟਿਆ ਹੈ ਅਤੇ ਡਟਿਆ ਰਹੇਗਾ ਤੇ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹਾ ਹੋਵੇਗਾ। ਪਾਰਟੀ ਉਨ੍ਹਾਂ ਦੇ ਸ਼ਾਂਤਮਈ ਲੋਕਤੰਤਰੀ ਰੋਸ ਪ੍ਰਗਟਾਵੇ ਦੇ ਅਧਿਕਾਰ ਦਾ ਡਟਵਾਂ ਸਮਰਥਨ ਕਰਦੀ ਹੈ।
ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਨੇ ਖੇਤੀਬਾੜੀ ਲਈ ਮੁਫਤ ਬਿਜਲੀ ਸਮੇਤ ਹੋਰ ਅਨੇਕਾਂ ਕਦਮ ਖੇਤੀਬਾੜੀ ਸੈਕਟਰ ਲਈ ਸਹੂਲਤਾਂ ਦੇਣ ਵਾਸਤੇ ਚੁੱਕੇ ਹਨ।
ਇਹ ਵੀ ਪੜ੍ਹੋ: BSP and SAD Alliance: BSP ਅਤੇ SAD ਦੇ ਰਾਹ ਹੋਏ ਵੱਖਰੇ-ਵੱਖਰੇ, ਘੰਟਿਆਂਬੱਧੀ ਮੀਟਿੰਗ ਤੋਂ ਬਾਅਦ ਲਿਆ ਫੈਸਲਾ
ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਭਾਰਤ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਕਿਸਾਨਾਂ ਨਾਲ ਪਹਿਲਾਂ ਕੀਤੇ ਵਾਅਦੇ ਪੂਰੀ ਤਰ੍ਹਾਂ ਲਾਗੂ ਕੀਤੇ ਜਾਣ। ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਆਪਣੇ ਕੀਤੇ ਵਾਅਦੇ ਅਨੁਸਾਰ ਕਣਕ ਤੇ ਝੋਨੇ ਸਮੇਤ 17 ਫਸਲਾਂ ’ਤੇ ਐਮ ਐਸ ਪੀ ਦੇਣ ਦਾ ਆਪਣਾ ਵਾਅਦਾ ਪੂਰਾ ਕਰਨ।
ਇਹ ਦੋਵੇਂ ਆਪ ਆਗੂ ਕਿਸਾਨਾਂ ਨਾਲ ਪਿਛਲੇ ਕਿਸਾਨੀ ਸੰਘਰਸ਼ ਵੇਲੇ ਕੀਤੇ ਅਨੁਸਾਰ ਦੋਗਲੇ ਮਾਪਦੰਡ ਅਪਣਾਉਣੇ ਬੰਦ ਕਰਨ। ਅਸੀਂ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਕਿਸਾਨਾਂ ਦੀਆਂ ਵਾਜਬ ਮੰਗਾਂ ਦੇ ਹੱਲ ਲਈ ਗੱਲਬਾਤ ਰਾਹੀਂ ਯਤਨ ਕਰਨਾ ਨਾ ਕਿ ਦਮਨਕਾਰੀ ਨੀਤੀਆਂ ਅਪਣਾਉਣ।
ਇਹ ਵੀ ਪੜ੍ਹੋ: Punjab news: 'ਜੇਕਰ ਕੋਈ ਚਾਈਨਾ ਡੋਰ ਖਰੀਦਦਾ ਜਾਂ ਵੇਚਦਾ ਫੜਿਆ ਗਿਆ ਤਾਂ ਹੋਵੇਗੀ ਸਖ਼ਤ ਕਾਰਵਾਈ', ਬਰਨਾਲਾ ਪੁਲਿਸ ਦੀ ਸਖ਼ਤ ਚੇਤਾਵਨੀ