'ਭਗਵੰਤ ਸ਼ੇਰ ਤਾਂ ਹੈ ਪਰ ਹੈ ਸਰਕਸ ਦਾ, ਜਿਸ ਨੂੰ ਕੇਜਰੀਵਾਲ ਹੰਟਰ ਨਾਲ ਮਾਰਦੈ ਤੇ ਜਦੋਂ ਕਹਿੰਦਾ ਉਦੋਂ....!'
ਸੀਐਮ ਮਾਨ ਵੱਲੋਂ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਜਾਨਵਰਾਂ ਨਾਲ ਤੁਲਨਾ ਕੀਤੀ ਗਈ ਸੀ, ਜਿਸ ਨੂੰ ਲੈ ਕੇ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਪਾਲਤੂ ਸ਼ੇਰ ਵਾਂਗ ਪਾਲ ਰੱਖਿਆ ਹੈ।
Punjab News: ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਪਲਟਵਾਰ ਕੀਤਾ ਹੈ। ਮੁੱਖ ਮੰਤਰੀ ਮਾਨ (Bhagwant Mann) ਨੇ ਵਿਰੋਧੀ ਪਾਰਟੀ ਦੇ ਆਗੂਆਂ ਨੂੰ ਜੰਗਲ ਦਾ ਜਾਨਵਰ ਕਿਹਾ ਸੀ। ਇਸ ਬਿਆਨ 'ਤੇ ਪਲਟਵਾਰ ਕਰਦਿਆਂ ਬਾਦਲ ਨੇ ਕਿਹਾ, 'ਭਗਵੰਤ ਮਾਨ ਸ਼ੇਰ ਹੈ, ਪਰ ਉਹ ਸਰਕਸ ਦਾ ਸ਼ੇਰ ਹੈ, ਜਿਸ ਦਾ ਹੰਟਰ ਕੇਜਰੀਵਾਲ ਦੇ ਕੋਲ ਹੈ। ਉਹ ਹੰਟਰ ਨਾਲ ਮਾਰਦਾ ਹੈ।'
'ਕੇਜਰੀਵਾਲ ਦੇ ਇਸ਼ਾਰੇ 'ਤੇ ਹੁੰਦੈ ਸਭ ਕੁਝ'
ਬਾਦਲ ਨੇ ਕਿਹਾ ਕਿ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਪਾਲਤੂ ਸ਼ੇਰ ਵਾਂਗ ਰੱਖਿਆ ਹੋਇਆ ਹੈ, ਜਿਵੇਂ ਦੰਦ ਕੱਢਣ ਤੋਂ ਬਾਅਦ ਸ਼ੇਰ ਨੂੰ ਪਾਲਤੂ ਰੱਖਿਆ ਜਾਂਦਾ ਹੈ। ਸੁਖਬੀਰ ਸਿੰਘ ਬਾਦਲ ਇੱਥੇ ਹੀ ਨਹੀਂ ਰੁਕੇ ਅਤੇ ਸੀਐਮ ਮਾਨ 'ਤੇ ਨਿਸ਼ਾਨਾ ਸਾਧਿਆ, ਉਨ੍ਹਾਂ ਅੱਗੇ ਕਿਹਾ ਕਿ ਕੇਜਰੀਵਾਲ ਜਦੋਂ ਮਰਜ਼ੀ ਹੰਟਰ ਮਾਰੇ ਕੇ ਕਹੇ ਖੜ੍ਹਾ ਹੋ ਜਾਂਦਾ ਹੈ ਤੇ ਜੇ ਬੈਠਣ ਲਈ ਕਿਹਾ ਜਾਂਦਾ ਹੈ ਤਾਂ ਉਹ ਬੈਠ ਜਾਂਦਾ ਹੈ। ਬਾਦਲ ਨੇ ਕਿਹਾ ਕਿ ਹੁਣ ਪੰਜਾਬ ਦੀ ਇਹੀ ਹਾਲਤ ਹੈ, ਜਿਸ ਤਰ੍ਹਾਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਤੇ ਬਰਬਾਦ ਕੀਤਾ ਜਾ ਰਿਹਾ ਹੈ, ਉਸ ਤੋਂ ਮੈਨੂੰ ਦੁੱਖ ਹੈ ਕਿ ਪੰਜਾਬ ਇਸ ਨਾਲ ਬਹੁਤ ਪਿੱਛੇ ਚਲਾ ਜਾਵੇਗਾ, ਪੰਜਾਬ ਦਾ ਬਹੁਤ ਨੁਕਸਾਨ ਹੋਵੇਗਾ।
'ਸੀਐਮ ਮਾਨ ਨੇ ਦੱਸਿਆ ਸੀ ਜਾਨਵਾਰ'
ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿਚ ਵਿਰੋਧੀ ਪਾਰਟੀਆਂ ਦੀ ਬੈਠਕ ਨੂੰ ਲੈ ਕੇ ਵਿਰੋਧੀਆਂ ਪਾਰਟੀਆਂ ਦੇ ਆਗੂਆਂ ਉੱਤੇ ਨਿਸ਼ਾਨਾ ਸਾਧਿਆ ਸੀ। ਉਹਨਾਂ ਕਿਹਾ ਸੀ ਕਿ ਪੰਜਾਬ ਦੀ ਤਰੱਕੀ ਨੂੰ ਦੇਖਦੇ ਹੋਏ ਤਮਾਮ ਵਿਰੋਧੀ ਪਾਰਟੀਆਂ ਇੱਕ ਮੰਚ ਉੱਤੇ ਇਕੱਠੀਆਂ ਹੋ ਗਈਆਂ। ਉਹਨਾਂ ਨੂੰ ਲੱਗਾ ਕਿ ਕਈ ਸਾਲਾਂ ਤੱਕ ਭਗਵੰਤ ਮਾਨ ਪੰਜਾਬ ਤੋਂ ਜਾਣ ਵਾਲਾ ਨਹੀਂ ਇਸ ਲਈ ਸਾਰੇ ਇਕੱਠੇ ਹੋ ਗਏ। ਸੀਐਮ ਮਾਨ ਨੇ ਕਿਹਾ, ਜਦੋਂ ਜੰਗਲ ਦੇ ਸਾਰੇ ਜਾਨਵਾਰ ਨਹੀਂ ਦੇ ਇੱਕ ਕਿਨਾਰੇ ਖੜ੍ਹੇ ਹੋਣ ਤਾਂ ਕਲਪਨਾ ਕਰੋ ਕਿ ਇੱਕ ਸ਼ੇਰ ਦੂਜੇ ਪਾਸੇ ਖੜ੍ਹਾ ਹੈ। ਉਹਨਾਂ ਨੇ ਪੰਜਾਬ ਦੀ ਜਨਤਾ ਦੀ ਸ਼ੇਰ ਨਾਲ ਤੁਲਨਾ ਕਰਦੇ ਹੋਏ ਕਿਹਾ ਸੀ ਕਿ ਇੱਕ ਪਾਸੇ ਉਹ ਖੜ੍ਹੇ ਹਨ ਇਸ ਲਈ ਇਨ੍ਹਾਂ ਵਿਰੋਧੀਆਂ ਦੀ ਐਂਟਰੀ ਨਹੀਂ ਹੋਣ ਦਿੰਦੇ। ਇਸ ਲਈ ਸਾਰੇ ਘਬਰਾਏ ਹੋਏ ਹਨ।