ਜੱਗੂ ਭਗਵਾਨਪੁਰੀਆ ਦਾ ਮਜੀਠੀਆ ਨਾਲ ਕੀ ਸਬੰਧ? ਹੁਣ ਰੰਧਾਵਾ ਨੇ ਖੋਲ੍ਹੇ ਰਾਜ਼
ਕਾਂਗਰਸ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਹੈ ਕਿ ਜੱਗੂ ਭਗਵਾਨਪੁਰੀਆ 'ਤੇ 45 ਕੇਸ ਦਰਜ ਹਨ। ਇਨ੍ਹਾਂ ਵਿੱਚੋਂ 44 ਕੇਸ ਬਿਕਰਮ ਮਜੀਠੀਆ ਦੇ ਹਲਕੇ ਵਿੱਚੋਂ ਦਰਜ ਹਨ। ਉਨ੍ਹਾਂ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ 'ਤੇ ਇਲਜ਼ਾਮ ਲਾਇਆ ਕਿ ਉਹ ਭਗਵਾਨਪੁਰੀਆ ਦੇ ਪਰਿਵਾਰ ਨੂੰ ਪਨਾਹ ਦਿੰਦੇ ਰਹੇ ਹਨ।
ਚੰਡੀਗੜ੍ਹ: ਕਾਂਗਰਸ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਹੈ ਕਿ ਜੱਗੂ ਭਗਵਾਨਪੁਰੀਆ 'ਤੇ 45 ਕੇਸ ਦਰਜ ਹਨ। ਇਨ੍ਹਾਂ ਵਿੱਚੋਂ 44 ਕੇਸ ਬਿਕਰਮ ਮਜੀਠੀਆ ਦੇ ਹਲਕੇ ਵਿੱਚੋਂ ਦਰਜ ਹਨ। ਉਨ੍ਹਾਂ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ 'ਤੇ ਇਲਜ਼ਾਮ ਲਾਇਆ ਕਿ ਉਹ ਭਗਵਾਨਪੁਰੀਆ ਦੇ ਪਰਿਵਾਰ ਨੂੰ ਪਨਾਹ ਦਿੰਦੇ ਰਹੇ ਹਨ।
ਰੰਧਾਵਾ ਨੇ ਬਿਕਰਮ ਮਜੀਠੀਆ ਨਾਲ ਕਈ ਗੈਂਗਸਟਰਾਂ ਦੀਆਂ ਫੋਟੋਆਂ ਮੀਡੀਆ ਸਾਹਮਣੇ ਪੇਸ਼ ਕੀਤੀਆਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੇਰੇ ਨਾਲ ਕਿਸੇ ਗੈਂਗਸਟਰ ਦੀ ਕੋਈ ਫੋਟੋ ਨਹੀਂ। ਉਨ੍ਹਾਂ ਕਿਹਾ ਕਿ ਮਜੀਠੀਆ ਦੇ ਆਉਣ ਮਗਰੋਂ ਪੰਜਾਬ ਵਿੱਚ ਗੈਂਗਸਟਰਾਂ ਦਾ ਬੋਲਬਾਲਾ ਹੋਇਆ। ਉਸ ਤੋਂ ਪਹਿਲਾਂ ਪੰਜਾਬ ਵਿੱਚ ਗੈਂਗਸਟਰ ਨਾਂ ਦਾ ਸ਼ਬਦ ਹੀ ਨਹੀਂ ਸੀ, ਮਜੀਠੀਆ ਨੇ ਹੀ ਗੈਂਗਸਟਰਾਂ ਨੂੰ ਇਕੱਠਿਆਂ ਕੀਤਾ।
ਰੰਧਾਵਾ ਨੇ ਸਵਾਲ ਚੁੱਕਿਆ ਕਿ ਜਗਦੀਸ਼ ਭੋਲਾ ਕੋਲੋਂ 6000 ਕਰੋੜ ਦਾ ਨਸ਼ਾ ਮਿਲਿਆ ਸੀ, ਉਹ ਕਿੱਥੇ ਗਿਆ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਵਿੱਚ ਸਭ ਤੋਂ ਪਹਿਲਾਂ ਪੰਜਾਬ ਵਿੱਚ ਅਕਾਲੀ ਦਲ ਦੇ ਲੀਡਰ ਤੋਂ ਨਸ਼ਾ ਫੜਿਆ ਗਿਆ ਸੀ। ਉਨ੍ਹਾਂ ਇੱਥੋਂ ਤਕ ਕਹਿ ਦਿੱਤਾ ਕਿ ਬਾਦਲਾਂ ਨੇ ਮਜੀਠੀਆ ਨੂੰ 'ਭੌਂਕਣ' ਲਈ ਰੱਖਿਆ ਹੋਇਆ ਹੈ।
ਰੰਧਾਵਾ ਨੇ ਕਿਹਾ ਕਿ ਜਦੋਂ ਤਕ ਮਜੀਠੀਆ ਜੇਲ੍ਹ ਨਹੀਂ ਪੁੱਜ ਜਾਂਦੇ, ਉਦੋਂ ਤਕ ਉਹ ਉਨ੍ਹਾਂ ਦਾ ਪਿੱਛਾ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ED) ਮਜੀਠੀਆ ਨੂੰ ਕਿਉਂ ਨਹੀਂ ਬੁਲਾ ਰਹੀ। ਮਜੀਠੀਆ ਨੂੰ ਈਡੀ ਵੱਲੋਂ ਕਿਉਂ ਬਚਾਇਆ ਜਾ ਰਿਹਾ ਹੈ। ਜੇ ਈਡੀ ਪੀ. ਚਿਦੰਬਰਮ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ਤਾਂ ਮਜੀਠੀਆ ਨੂੰ ਕਿਉਂ ਨਹੀਂ।