Punjab Politics: ਬੀਜੇਪੀ ਤੋਂ ਡਰ ਕੇ ਰਾਘਵ ਚੱਢਾ ਲੰਦਨ 'ਚ ਲੁਕਿਆ ਹੋਇਆ, ਚੋਣ ਪ੍ਰਚਾਰ 'ਚ ਕਾਂਗਰਸ ਨੇ ਬਣਾਇਆ ਮੁੱਦਾ
Sukhpal khaira slams Raghav chadha: ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਮੈਂਬਰ ਰਾਘਵ ਚੱਢਾ ਦੇ ਵਿਦੇਸ਼ 'ਚ ਬੈਠੇ ਹੋਣ ਦਾ ਮੁੱਦਾ ਇੱਕ ਵਾਰ ਮੁੜ ਤੋਂ ਕਾਂਗਰਸ ਨੇ ਚੁੱਕਿਆ ਹੈ। ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ..
Sukhpal khaira slams Raghav chadha: ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਮੈਂਬਰ ਰਾਘਵ ਚੱਢਾ ਦੇ ਵਿਦੇਸ਼ 'ਚ ਬੈਠੇ ਹੋਣ ਦਾ ਮੁੱਦਾ ਇੱਕ ਵਾਰ ਮੁੜ ਤੋਂ ਕਾਂਗਰਸ ਨੇ ਚੁੱਕਿਆ ਹੈ। ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਸਭ ਤੋਂ ਚਹੇਤਾ ਅੱਜ ਗ੍ਰਿਫ਼ਤਾਰੀ ਦੇ ਡਰੋਂ ਲੰਦਨ 'ਚ ਲੁੱਕ ਕੇ ਬੈਠਾ ਹੋਇਆ ਹੈ। ਕੇਜਰੀਵਾਲ ਦੇ ਖਾਸਮ ਖਾਸ ਵਿੱਚੋਂ ਰਾਘਵ ਚੱਢਾ ਵੀ ਇੱਕ ਹਨ।
2022 ਦੀਆਂ ਵਿਧਾਨ ਸਭਾ ਚੋਣਾਂ 'ਚ ਰਾਘਵ ਚੱਢਾ ਨੂੰ ਪੰਜਾਬ ਦੇ ਹਰ ਜਿਲ੍ਹੇ, ਹਰ ਸ਼ਹਿਰ ਤੇ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦੇ ਦੇਖਿਆ ਗਿਆ ਸੀ। ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਰਾਘਵ ਚੱਢਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੀ ਰਹੇ ਸਨ।
ਪਰ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਰਾਘਵ ਚੱਢਾ ਗਾਇਬ ਹਨ। ਉਹ ਵੀ ਉਸ ਸਮੇਂ ਜਦੋਂ ਆਮ ਆਦਮੀ ਪਾਰਟੀ ਮੁਸਿਬਤ ਦੀ ਘੜੀ ਵਿਚੋਂ ਨਿਕਲ ਰਹੀ ਹੈ। ਸ਼ਰਾਬ ਘੁਟਾਲਾ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਤਿੰਨ ਦਿੱਗਜ ਲੀਡਰ ਜੇਲ੍ਹ ਵਿੱਚ ਬੰਦ ਹਨ। ਤਾਜ਼ਾ ਗ੍ਰਿਫ਼ਤਾਰੀ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਹੋਈ ਹੈ।
ਕੇਜਰੀਵਾਲ ਤੋਂ ਪਹਿਲਾਂ ਜੇਲ੍ਹ ਵਿੱਚ ਸਾਬਕਾ ਮੰਤਰੀ ਸਤੇਂਦਰ ਜੈਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਬੰਦ ਹਨ। ਅਜਿਹ ਵਿੱਚ ਵਿਰੋਧੀ ਵਾਰ ਵਾਰ ਰਾਘਵ ਚੱਢਾ 'ਤੇ ਸਵਾਲ ਖੜ੍ਹੇ ਕਰ ਰਹੇ ਹਨ ਕਿ ਈਡੀ ਦੀ ਕਾਰਵਾਈ ਤੋਂ ਡਰ ਕੇ ਰਾਘਵ ਚੱਢਾ ਵਿਦੇਸ਼ 'ਚ ਬੈਠ ਗਏ ਹਨ।
ਸੁਖਪਾਲ ਸਿੰਘ ਖਹਿਰਾ ਨੇ ਅੱਜ ਸੰਗਰੂਰ ਦੇ ਪਿੰਡ ਹਮੀਦੀ ਵਿੱਚ ਜਨ ਸਭਾ ਨੂੰ ਸੰਬੋਧਨ ਕੀਤਾ। ਜਿਸ ਵਿੱਚ ਉਹਨਾਂ ਨੇ ਰਾਘਵ ਚੱਢਾ ਦਾ ਮੁੱਦਾ ਜ਼ੋਰਾ ਸ਼ੋਰਾਂ ਨਾਲ ਚੁੱਕਿਆ। ਖਹਿਰਾ ਨੇ ਪਿੰਡ ਵਾਸੀਆਂ ਨੂੰ ਪੁੱਛਿਆ ਕਿ ਸੱਚ ਦੱਸਿਓ ਆਮ ਆਦਮੀ ਪਾਰਟੀ ਦਾ ਕੋਈ ਐਮਪੀ ਸੰਦੀਪ ਪਾਠਕ ਜਾਂ ਰਾਘਵ ਚੱਢਾ ਰਾਜ ਸਭਾ ਵਿੱਚ ਤੁਹਾਡੇ ਹੱਕਾਂ ਲਈ ਬੋਲਿਆ ?
ਫਿਰ ਖਹਿਰਾ ਨੇ ਕਿਹਾ ਕਿ ਰਾਘਵ ਚੱਢਾ ਤਾਂ ਵਿਦੇਸ਼ 'ਚ ਲੁਕਿਆ ਹੋਇਆ ਹੈ। ਜਿਹੜਾ ਕੇਜਰੀਵਾਲ ਦਾ ਸਭ ਤੋਂ ਖਾਸ ਸੀ ਉਹ ਲੰਦਨ ਬੈਠਾ ਹੋਇਆ ਹੈ। ਖਹਿਰਾ ਨੇ ਕਿਹਾ ਕਿ ਰਾਘਵ ਚੱਢਾ ਡਰ ਰਿਹਾ ਕਿ ਬੀਜੇਪੀ ਦੀ ਸਰਕਾਰ ਮੈਨੂੰ ਵੀ ਦਿੱਲੀ ਦੇ ਸ਼ਰਾਬ ਘੁਟਾਲੇ ਵਿੱਚ ਗ੍ਰਿਫ਼ਤਾਰ ਨਾ ਕਰ ਲੈਣ। ਅਸਲ ਕਾਰਨ ਇਹ ਹੈ ਪਰ ਦਾਅਵਾ ਕਰ ਰਹੇ ਹਨ ਕਿ ਅੱਖਾਂ ਦੇ ਇਲਾਜ਼ ਲਈ ਵਿਦੇਸ਼ ਗਏ ਹਨ। ਜੋ ਸਭ ਝੂਠ ਹੈ। ਕੀ ਪੰਜਾਬ ਵਿੱਚ ਇਹਨਾਂ ਦੇ ਕਲੀਨਿਕ ਜਾਂ ਹਸਪਤਾਲ ਇਲਾਜ ਲਈ ਨਹੀਂ ਹਨ ਜੋ ਵਿਦੇਸ਼ ਜਾਂ ਕੇ ਬੈਠ ਗਏ ਹਨ।