ਤਰਨ ਤਾਰਨ ਜ਼ਿਲ੍ਹਾ ਪੁਲਿਸ ਹੁਣ ਤੱਕ 98 ਕੇਸਾਂ ਵਿੱਚ 135 ਨਸ਼ਾ ਤਸਕਰਾਂ ਦੀ ਅਰਬਾਂ ਰੁਪਏ ਦੀ ਜਾਇਦਾਦ ਕੀਤੀ ਫਰੀਜ਼
ਇਸ ਵਿੱਚ ਤਰਨ ਤਾਰਨ ਪੁਲਿਸ ਵੱਲੋਂ ਪੁਰਾਣੇ ਨਸ਼ਾ ਤਸਕਰ ਜਿਨ੍ਹਾਂ ‘ਤੇ ਪੁਰਾਣੇ ਸਮੇਂ ਐਨਡੀਪੀਐਸ ਐਕਟ ਦੇ ਮੁੱਕਦਮੇ ਦਰਜ਼ ਰਜਿਸਟਰ ਹਨ, ਉਨ੍ਹਾਂ ‘ਤੇ ਸਖ਼ਤ ਨ੍ਹਿਗਾ ਰੱਖਦਿਆਂ ਤਰਨ ਤਾਰਨ ਪੁਲਿਸ ਵੱਲੋਂ ਉਨ੍ਹਾਂ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਫਰੀਜ਼ ਕੀਤਾ ਜਾ ਰਿਹਾ ਹੈ।
ਤਰਨ ਤਾਰਨ: ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਧਰੂਮਨ ਐਚ ਨਿੰਬਾਲੇ ਆਈਪੀਐਸ/ਐਸਐਸਪੀ ਸਾਹਿਬ ਤਰਨ ਤਾਰਨ ਵੱਲੋਂ ਨਸ਼ਿਆਂ ਖਿਲਾਫ ਵਿਸ਼ੇਸ਼ ਮੁਹਿੰਮ ਦੇ ਤਹਿਤ ਜ਼ਿਲ੍ਹਾ ਤਰਨ ਤਾਰਨ ਪੁਲਿਸ ਵੱਲੋ ਨਸ਼ੇ ‘ਤੇ ਕਾਬੂ ਪਾਉਣ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਤਹਿਤ ਜ਼ਿਲ੍ਹਾ ਤਰਨ ਤਾਰਨ ਪੁਲਿਸ ਵੱਲੋ ਲਗਾਤਾਰ ਨਸ਼ਾ ਤਸਕਰਾ ਦੀਆਂ ਜਾਇਦਾਦਾਂ ਨੂੰ ਫਰੀਜ਼ ਕੀਤਾ ਜਾ ਰਿਹਾ ਹੈ ਤਾਂ ਜੋ ਕਿ ਨਸ਼ੇ ਨੂੰ ਜੜ ਤੋਂ ਖ਼ਤਮ ਕੀਤਾ ਜਾ ਸਕੇ।
ਇਸ ਵਿੱਚ ਤਰਨ ਤਾਰਨ ਪੁਲਿਸ ਵੱਲੋਂ ਪੁਰਾਣੇ ਨਸ਼ਾ ਤਸਕਰ ਜਿਨ੍ਹਾਂ ‘ਤੇ ਪੁਰਾਣੇ ਸਮੇਂ ਐਨਡੀਪੀਐਸ ਐਕਟ ਦੇ ਮੁੱਕਦਮੇ ਦਰਜ਼ ਰਜਿਸਟਰ ਹਨ, ਉਨ੍ਹਾਂ ‘ਤੇ ਸਖ਼ਤ ਨ੍ਹਿਗਾ ਰੱਖਦਿਆਂ ਤਰਨ ਤਾਰਨ ਪੁਲਿਸ ਵੱਲੋਂ ਉਨ੍ਹਾਂ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਨੂੰ ਫਰੀਜ਼ ਕੀਤਾ ਜਾ ਰਿਹਾ ਹੈ। ਨਸ਼ਾ ਤਸਕਰ ਦੀ ਜਾਇਦਾਦ ਨੂੰ ਫਰੀਜ਼ ਕਰਨ ਸਬੰਧੀ ਦਿੱਲੀ ਕੰਪੀਟੈਂਟ ਅਥਾਰਿਟੀ ਤੋ ਆਰਡਰ ਹਾਸਲ ਕੀਤੇ ਜਾ ਰਹੇ ਹਨ। ਨਸ਼ੇ ਨੂੰ ਠੱਲ ਪਾਉਣ ਲਈ ਜ੍ਹਿਲਾ ਤਰਨ ਤਾਰਨ ਪੁਲਿਸ ਵੱਲੋਂ ਪਿਛਲੇ 03 ਸਾਲ ਤੋਂ ਲੈਕੇ ਹੁਣ ਤੱਕ 98 ਕੇਸਾ ਵਿੱਚ 135 ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਫਰੀਜ਼ ਕੀਤੀ ਜਾ ਚੁੱਕੀਆਂ ਹਨ।
ਹਾਸਲ ਜਾਣਕਾਰੀ ਮੁਤਾਬਕ ਇਸ ਦੀ ਕੁੱਲ ਕੀਮਤ 1 ਅਰਬ 25 ਕਰੋੜ 49 ਲੱਖ 41 ਹਜ਼ਾਰ 127 ਰੁਪਏ ਬਣਦੀ ਹੈ। ਜੋ ਕਿ ਜਿਲ੍ਹਾਂ ਤਰਨ ਤਾਰਨ ਪੁਲਿਸ ਹੁਣ ਤੱਕ ਸਭ ਤੋ ਵੱਧ ਨਸ਼ਾਂ ਤਸੱਕਰਾ ਦੀ ਜਾਇਦਾਦ ਨੂੰ ਫਰੀਜ ਕਰਵਾਇਆ ਗਿਆ ਹੈ। ਇਸ ਮੌਕੇ ਐਸਐਸਪੀ ਵੱਲੋਂ ਦੱਸਿਆ ਗਿਆ ਕਿ ਨਸ਼ੇ ਦੇ ਸੁਦਾਗਰਾਂ ਨੂੰ ਨੱਥ ਪਾਉਣ ਲਈ ਭਵਿੱਖ ਵਿੱਚ ਵੀ ਨਸ਼ਾ ਤਸਕਰਾਂ ਦੀਆਂ ਜਾਇਦਾਦਾ ਨੂੰ ਫਰੀਜ਼ ਕਰਨ ਸਬੰਧੀ ਦਿੱਲੀ ਕੰਪੀਟੈਂਟ ਅਥਾਰਿਟੀ ਨੂੰ ਆਰਡਰ ਭੇਜੇ ਜਾਣਗੇ ਤਾਂ ਜੋ ਨਸ਼ਾ ਤਸਕਰੀ ਕਰਨ ਵਾਲੇ ਤਸਕਰਾਂ ਪਰ ਠੱਲ ਪਾਈ ਜਾਵੇ। ਤਰਨ ਤਾਰਨ ਜ਼ਿਲ੍ਹਾ ਪੁਲਿਸ ਵੱਲੋਂ ਨਸ਼ੇ ਦਾ ਖਾਤਮਾ ਕਰਨ ਲਈ ਕਈ ਠੋਸ ਕਦਮ ਚੁੱਕੇ ਜਾ ਰਹੇ ਹਨ।
ਇਹ ਵੀ ਪੜ੍ਹੋ: ਮਾਮੂਲੀ ਤਕਰਾਰ ਨੂੰ ਲੈ ਕੇ ਦੋ ਧਿਰਾਂ ਵਿਚ ਹੋਈ ਖੂਨੀ ਝੜਪ, ਪਰਿਵਾਰਕ ਮੈਂਬਰਾਂ ਵਲੋਂ ਨਾਰੇਬਾਜ਼ੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin