(Source: ECI/ABP News)
BJP in Punjab: ਕਿਸਾਨ ਅੰਦੋਲਨ ਨੇ ਵਧਾਈ ਬੀਜੇਪੀ ਦੀ ਧੜਕਣ! ਲੋਕ ਸਭਾ ਚੋਣਾਂ ਲਈ ਪੰਜਾਬ ਦੇ ਲੀਡਰਾਂ ਨੂੰ ਸੌਂਪੀ ਕਮਾਨ
BJP in Punjab: ਮੌਜੂਦਾ ਹਾਲਾਤ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਬੀਜੇਪੀ ਨਾਲ ਗੱਠਜੋੜ ਕਰਨ ਦੀਆਂ ਉਮੀਦਾਂ ਘਟ ਗਈਆਂ ਹਨ। ਇਸ ਲਈ ਬੀਜੇਪੀ ਨੇ ਪੰਜਾਬ ਅੰਦਰ ਇਕੱਲੇ ਹੀ ਕਿਸਮਤ ਅਜਮਾਉਣ ਦਾ ਮਨ ਬਣਾ ਲਿਆ ਹੈ। ਇਸ ਤਹਿਤ ਬੀਜੇਪੀ...
![BJP in Punjab: ਕਿਸਾਨ ਅੰਦੋਲਨ ਨੇ ਵਧਾਈ ਬੀਜੇਪੀ ਦੀ ਧੜਕਣ! ਲੋਕ ਸਭਾ ਚੋਣਾਂ ਲਈ ਪੰਜਾਬ ਦੇ ਲੀਡਰਾਂ ਨੂੰ ਸੌਂਪੀ ਕਮਾਨ The farmers' movement increased the pulse of the BJP Command given to the leaders of Punjab for the Lok Sabha elections BJP in Punjab: ਕਿਸਾਨ ਅੰਦੋਲਨ ਨੇ ਵਧਾਈ ਬੀਜੇਪੀ ਦੀ ਧੜਕਣ! ਲੋਕ ਸਭਾ ਚੋਣਾਂ ਲਈ ਪੰਜਾਬ ਦੇ ਲੀਡਰਾਂ ਨੂੰ ਸੌਂਪੀ ਕਮਾਨ](https://feeds.abplive.com/onecms/images/uploaded-images/2024/02/29/42b9ef50ccca7c54442b7ba127ac27b51709185370109497_original.jpeg?impolicy=abp_cdn&imwidth=1200&height=675)
BJP in Punjab: ਕਿਸਾਨ ਅੰਦੋਲਨ ਨੇ ਪੰਜਾਬ ਅੰਦਰ ਬੀਜੇਪੀ ਦੇ ਫਿਕਰ ਵਧਾ ਦਿੱਤੇ ਹਨ। ਮੌਜੂਦਾ ਹਾਲਾਤ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਬੀਜੇਪੀ ਨਾਲ ਗੱਠਜੋੜ ਕਰਨ ਦੀਆਂ ਉਮੀਦਾਂ ਘਟ ਗਈਆਂ ਹਨ। ਇਸ ਲਈ ਬੀਜੇਪੀ ਨੇ ਪੰਜਾਬ ਅੰਦਰ ਇਕੱਲੇ ਹੀ ਕਿਸਮਤ ਅਜਮਾਉਣ ਦਾ ਮਨ ਬਣਾ ਲਿਆ ਹੈ। ਇਸ ਤਹਿਤ ਬੀਜੇਪੀ ਨੇ ਆਪਣੀ ਰਾਜ ਚੋਣ ਪ੍ਰਬੰਧਨ ਕਮੇਟੀ ਬਣਾਈ ਹੈ ਜਿਸ ਦੀ ਕਮਾਨ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਖੁਦ ਸੰਭਾਲੀ ਹੈ।
ਇਸ ਦੇ ਨਾਲ ਹੀ 38 ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈ ਇੰਦਰ ਕੌਰ ਨੂੰ ਵੀ ਮਹਿਲਾ ਪ੍ਰਚਾਰ ਕਮੇਟੀ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਸੁਨੀਲ ਜਾਖੜ ਚੋਣ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਤੇ ਕਨਵੀਨਰ ਦੋਵੇਂ ਅਹੁਦੇ ਸੰਭਾਲਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਕੇਸ਼ ਰਾਠੌਰ, ਅਨਿਲ ਸਰੀਨ, ਦਿਆਲ ਸਿੰਘ ਸੋਢੀ ਨੂੰ ਕੋ-ਕਨਵੀਨਰ ਵਜੋਂ ਜਗ੍ਹਾ ਦਿੱਤੀ ਹੈ।
ਇਸ ਦੇ ਨਾਲ ਹੀ ਦਿਆਲ ਸਿੰਘ ਸੋਢੀ ਕੋਲ ਕਾਲ ਸੈਂਟਰ ਦੇ ਮੁਖੀ ਦਾ ਅਹੁਦਾ ਵੀ ਹੋਵੇਗਾ। ਚੋਣ ਦਫ਼ਤਰ ਦੇ ਮੁਖੀ ਸੁਭਾਸ਼ ਸੂਦ ਤੇ ਸਹਿ ਪ੍ਰਧਾਨ ਜਵਾਹਰ ਖੁਰਾਣਾ ਨੂੰ ਬਣਾਇਆ ਗਿਆ ਹੈ। ਦਫਤਰ ਪ੍ਰਬੰਧਨ ਦੇ ਮੁਖੀ ਦਾ ਅਹੁਦਾ ਰਮਨ ਪੱਬੀ, ਪ੍ਰੋਟੋਕੋਲ ਦਫਤਰ ਦੇ ਮੁਖੀ ਖੁਸ਼ਵੰਤ ਰਾਏ ਗੀਗਾ, ਮੀਡੀਆ ਵਿਭਾਗ ਦੇ ਮੁਖੀ ਐਸਐਸ ਚੰਨੀ, ਮੀਡੀਆ ਰਿਲੇਸ਼ਨਜ਼ ਦੀ ਮੁਖੀ ਜੈਸਮੀਨ ਸੰਧਾਵਾਲੀਆ ਤੇ ਕਾਨੂੰਨੀ ਮਾਮਲਿਆਂ ਦੇ ਮੁਖੀ ਐਡਵੋਕੇਟ ਐਨਕੇ ਵਰਮਾ ਨੂੰ ਸੌਂਪਿਆ ਗਿਆ ਹੈ।
ਭਾਜਪਾ ਨੇ ਤਿੰਨ ਸੀਨੀਅਰ ਆਗੂਆਂ ਨੂੰ ਚੋਣ ਮਨੋਰਥ ਪੱਤਰ ਵਿਭਾਗ ਦੇ ਮੁਖੀ ਵਜੋਂ ਨਿਯੁਕਤ ਕੀਤਾ ਹੈ ਜਿਸ ਵਿੱਚ ਸੋਮ ਪ੍ਰਕਾਸ਼, ਅਸ਼ਵਿਨੀ ਰਾਏ ਖੰਨਾ ਤੇ ਅਸ਼ਵਨੀ ਸੇਖੜੀ ਮੁੱਖ ਭੂਮਿਕਾ ਵਿੱਚ ਹੋਣਗੇ। ਉਨ੍ਹਾਂ ਦੀ ਮਦਦ ਲਈ ਸੁਰਜੀਤ ਸਿੰਘ ਜਿਆਣੀ, ਜੰਗੀ ਲਾਲ ਮਹਾਜਨ, ਫਤਿਹਜੰਗ ਸਿੰਘ ਬਾਜਵਾ, ਐਸਐਸ ਚੰਨੀ, ਅਸ਼ਵਨੀ ਸ਼ਰਮਾ, ਸ਼ਵੇਤ ਮਲਿਕ ਤੇ ਚਰਨਜੀਤ ਸਿੰਘ ਅਟਵਾਲ ਨੂੰ ਕੋ-ਪ੍ਰਧਾਨ ਬਣਾਇਆ ਗਿਆ ਹੈ।
ਭਾਜਪਾ ਨੇ ਔਰਤਾਂ, ਨੌਜਵਾਨਾਂ, ਐਸਟੀ, ਐਸਸੀ, ਝੁੱਗੀ-ਝੌਂਪੜੀਆਂ ਆਦਿ ਲਈ ਵੱਖਰੀਆਂ ਪ੍ਰਚਾਰ ਕਮੇਟੀਆਂ ਬਣਾਈਆਂ ਹਨ। ਜੈ ਇੰਦਰ ਕੌਰ ਨੂੰ ਮਹਿਲਾ ਪ੍ਰਚਾਰ ਕਮੇਟੀ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਜਦੋਂਕਿ ਯੁਵਾ ਮੁਹਿੰਮ ਅੱਬਾਸ ਸ਼ਾਕਿਰ ਨੂੰ, ਐਸਸੀ ਮੁਹਿੰਮ ਐਸਆਰ ਲੱਦੜ ਨੂੰ, ਐਸਟੀ ਮੁਹਿੰਮ ਰਣਬੀਰ ਸਿੰਘ ਨੂੰ, ਪ੍ਰਵਾਸੀ ਮੁਹਿੰਮ ਚੰਦਰ ਭਾਨ ਨੂੰ ਤੇ ਝੁੱਗੀ-ਝੋਪੜੀ ਮੁਹਿੰਮ ਹਰਦੀਪ ਸਿੰਘ ਨੂੰ ਸੌਂਪੀ ਗਈ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)