ਪੜਚੋਲ ਕਰੋ

ਵਿਧਾਨ ਸਭਾ 'ਚ ਗੁਰਦੁਆਰਾ ਸੋਧ ਐਕਟ 2023 ਬਹੁ-ਸੰਮਤੀ ਨਾਲ ਹੋਇਆ ਪਾਸ, ਅਕਾਲੀ ਦਲ ਵੱਲੋਂ ਵਿਰੋਧ

ਸ਼੍ਰੋਮਣੀ ਅਕਾਲੀ ਦਲ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਮੇਰੇ 'ਤੇ ਸਿੱਖਾਂ ਦੇ ਮਾਮਲਿਆਂ 'ਚ ਦਖਲ ਦੇਣ ਦਾ ਦੋਸ਼ ਲਗਾ ਰਹੇ ਹਨ ਕੀ ਅਸੀਂ ਸਿੱਖ ਨਹੀਂ ? ਪਰ ਜਦੋਂ ਵੀ ਬਾਦਲ ਗੁਰੂਘਰ ਵਿੱਚ ਜਾਂਦੇ ਹਨ ਤਾਂ ਰਾਗੀ ਵੀ ਖੜ੍ਹੇ ਹੋ ਜਾਂਦੇ ਹਨ। ਅਸੀਂ ਉਹ ਸਿੱਖ ਨਹੀਂ ਜੋ ਮੌਕਾ ਦੇਖ ਕੇ ਦਾੜ੍ਹੀ ਖੋਲ੍ਹ ਲੈਂਦੇ ਹਾਂ।

Punjab Vidhan Sabha: ਪੰਜਾਬ ਵਿਧਾਨ ਸਭਾ ਵਿੱਚ ਸਿੱਖ ਗੁਰਦੁਆਰਾ (ਸੋਧ) ਬਿੱਲ 2023 ਪਾਸ ਹੋ ਗਿਆ ਹੈ। ਹਾਲਾਂਕਿ ਅਕਾਲੀ ਦਲ ਦੇ ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ। ਇਸ ਤੋਂ ਪਹਿਲਾਂ ਬਿੱਲ 'ਤੇ ਬਹਿਸ ਹੋਈ। ਬਿੱਲ 'ਤੇ ਬਹਿਸ ਦੌਰਾਨ ਮੁੱਖ ਮੰਤਰੀ ਮਾਨ ਨੇ ਗੁਰਦੁਆਰਾ ਐਕਟ 'ਚ ਸੋਧ ਦਾ ਪੂਰਾ ਵੇਰਵਾ ਸਦਨ ​​'ਚ ਪੜ੍ਹ ਕੇ ਸੁਣਾਇਆ। ਉਨ੍ਹਾਂ ਕਿਹਾ ਕਿ ਗੁਰਬਾਣੀ 'ਤੇ ਕਿਸੇ ਦਾ ਠੇਕਾ ਨਹੀਂ ਚੱਲੇਗਾ। ਸ਼੍ਰੋਮਣੀ ਕਮੇਟੀ ਆਪਣੇ ਆਪ ਵਿੱਚ ਗੈਰ-ਜਮਹੂਰੀ ਹੋ ਗਈ ਹੈ। 11 ਸਾਲਾਂ ਤੋਂ ਚੋਣਾਂ ਨਾ ਹੋਣ ਕਾਰਨ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਬਣ ਗਈ ਹੈ।

ਮਾਨ ਨੇ ਕਿਹਾ ਕਿ ਪਿਛਲੇ ਸਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਆਪਣਾ ਚੈਨਲ ਸ਼ੁਰੂ ਕਰਨ ਦੀ ਸਲਾਹ ਦਿੱਤੀ ਸੀ ਪਰ ਅੱਜ ਤੱਕ ਅਜਿਹਾ ਨਹੀਂ ਹੋ ਸਕਿਆ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਕੈਮਰੇ ਪਹਿਲਾਂ ਵਾਂਗ ਹੀ ਰਹਿਣਗੇ, ਬਾਹਰੋਂ ਹੀ ਫੀਡ ਦਿੱਤੀ ਜਾਵੇਗੀ। ਅਸੀਂ ਗੁਰਬਾਣੀ ਤੋਂ ਅੱਧਾ ਘੰਟਾ ਪਹਿਲਾਂ ਅਤੇ ਅੱਧਾ ਘੰਟਾ ਬਾਅਦ ਇਸ਼ਤਿਹਾਰ ਨਾ ਦੇਣ ਦੀ ਵਿਵਸਥਾ ਕੀਤੀ ਹੈ। 

ਇਸ ਮੌਕੇ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਮੇਰੇ 'ਤੇ ਸਿੱਖਾਂ ਦੇ ਮਾਮਲਿਆਂ 'ਚ ਦਖਲ ਦੇਣ ਦਾ ਦੋਸ਼ ਲਗਾ ਰਹੇ ਹਨ ਕੀ ਅਸੀਂ ਸਿੱਖ ਨਹੀਂ ? ਪਰ ਜਦੋਂ ਵੀ ਬਾਦਲ ਗੁਰੂਘਰ ਵਿੱਚ ਜਾਂਦੇ ਹਨ ਤਾਂ ਰਾਗੀ ਵੀ ਖੜ੍ਹੇ ਹੋ ਜਾਂਦੇ ਹਨ। ਅਸੀਂ ਉਹ ਸਿੱਖ ਨਹੀਂ ਜੋ ਮੌਕਾ ਦੇਖ ਕੇ ਦਾੜ੍ਹੀ ਖੋਲ੍ਹ ਲੈਂਦੇ ਹਾਂ।

ਮਾਨ ਨੇ ਦਾਅਵਾ ਕੀਤਾ ਕਿ ਸ਼੍ਰੋਮਣੀ ਕਮੇਟੀ ਇੱਕ ਦੋ ਦਿਨਾਂ ਵਿੱਚ ਇੱਕ ਹੋਰ ਪੀਟੀਸੀ ਚੈਨਲ ਪੀਟੀਸੀ ਸਿਮਰਨ ਨੂੰ ਪ੍ਰਸਾਰਣ ਅਧਿਕਾਰ ਦੇਣ ਜਾ ਰਹੀ ਹੈ। ਯਾਨੀ ਪ੍ਰਸਾਰਣ ਦਾ ਅਧਿਕਾਰ ਸਿਰਫ਼ ਇੱਕ ਪਰਿਵਾਰ ਕੋਲ ਹੀ ਰਹੇਗਾ। ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਗੁਰਬਾਣੀ ਦੇ ਆਡੀਓ ਪ੍ਰਸਾਰਣ 'ਤੇ ਕੋਈ ਇਤਰਾਜ਼ ਨਹੀਂ ਹੈ ਕਿਉਂਕਿ ਪੀਟੀਸੀ ਦਾ ਕੋਈ ਰੇਡੀਓ ਚੈਨਲ ਨਹੀਂ ਹੈ। ਸ਼੍ਰੋਮਣੀ ਕਮੇਟੀ ਨੂੰ ਸਿਰਫ਼ ਵੀਡੀਓ ਟੈਲੀਕਾਸਟ 'ਤੇ ਹੀ ਇਤਰਾਜ਼ ਹੈ।

ਆਜ਼ਾਦ ਵਿਧਾਇਕ ਨਛੱਤਰ ਪਾਲ ਨੇ ਬਿੱਲ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਕਰਕੇ ਕੋਈ ਫੈਸਲਾ ਲਿਆ ਜਾਵੇ। ਗੁਰਬਾਣੀ ਦਾ ਪ੍ਰਸਾਰਣ ਮੁਫਤ ਹੋਣਾ ਚਾਹੀਦਾ ਹੈ, ਇਸ ਲਈ ਇਕੱਠੇ ਬੈਠ ਕੇ ਫੈਸਲਾ ਲੈਣਾ ਚਾਹੀਦਾ ਹੈ। ਦੂਜੇ ਪਾਸੇ ਅਕਾਲੀ ਦਲ ਦੇ ਸੁਖਵਿੰਦਰ ਸੁੱਖੀ ਤੇ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਬਿੱਲ ਲਿਆਉਣ ਦੀ ਕੋਈ ਲੋੜ ਨਹੀਂ, ਬੈਠ ਕੇ ਇਸ ਮਸਲੇ ਦਾ ਹੱਲ ਲੱਭਣਾ ਚਾਹੀਦਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

kangana controversy: SGPC ਨੇ Kangana ਤੇ ਫ਼ਿਲਮ ਨਿਰਮਾਤਾ ਨੂੰ ਭੇਜਿਆ ਨੋਟਿਸ, ਲਿਖਤੀ ਮੁਆਫ਼ੀ ਦੀ ਕੀਤੀ ਮੰਗ, ਕਿਸਾਨਾਂ ਨੇ ਵੀ ਖੋਲ੍ਹਿਆ ਮੋਰਚਾ

Ravneet Bittu: ਕਾਂਗਰਸ ਨੇ ਨਹੀਂ ਖੜ੍ਹਾ ਕੀਤਾ ਕੋਈ ਉਮੀਦਵਾਰ, ਨਿਰਵਿਰੋਧ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣੇ ਰਵਨੀਤ ਬਿੱਟੂ, ਜਿੱਤਦਿਆਂ ਹੀ PM ਦਾ ਕੀਤਾ ਧੰਨਵਾਦ

Punjab News: PM ਦੀ ਮੀਟਿੰਗ ਤੋਂ ਪਹਿਲਾਂ ਐਕਸ਼ਨ 'ਚ ਪੰਜਾਬ ਸਰਕਾਰ, NHAI ਪ੍ਰੋਜੈਕਟ ਮਾਮਲੇ 'ਚ ਜ਼ਮੀਨ ਐਕੁਆਇਰ ਕਰਨ ਲਈ ਮੰਗੀ ਪੁਲਿਸ

Canada News: ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਮੌਤ! ਅਜੇ 4 ਮਹੀਨੇ ਪਹਿਲਾਂ ਮਿਲਿਆ ਵਰਕ ਪਰਮਿਟ 
Canada News: ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਮੌਤ! ਅਜੇ 4 ਮਹੀਨੇ ਪਹਿਲਾਂ ਮਿਲਿਆ ਵਰਕ ਪਰਮਿਟ 
Advertisement
ABP Premium

ਵੀਡੀਓਜ਼

Akali Dal |'ਕੇਂਦਰ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਦੇ ਆਦੇਸ਼',ਅਕਾਲੀ ਦਲ ਨੇ ਘੇਰੀ ਕੇਂਦਰ ਤੇ ਪੰਜਾਬ ਸਰਕਾਰCM Bhagwant mann | ਸਤੌਜ ਦੇ ਮਹਾਰਾਜਾ ਹੁਣ ਹੈਰੀਟੇਜ਼ ਬਿਲਡਿੰਗ 'ਚ ਰਹਿਣਗੇ, ਬਾਜਵਾ ਨੇ ਪੁੱਛਿਆ... | Partap BajwaKangana Ranaut Controversy | MP ਕੰਗਨਾ ਰਣੌਤ ਖ਼ਿਲਾਫ਼ ਸੜਕਾਂ 'ਤੇ ਉਤਰੀ ਆਮ ਆਦਮੀ ਪਾਰਟੀ | Haryana AAPPunjabi boy death in canada | ਕੈਨੇਡਾ 'ਚ PRTC ਮੁਲਾਜ਼ਮ ਦਾ ਪੁੱਤ ਹੋਇਆ ਹਾਦਸੇ ਦਾ ਸ਼ਿਕਾਰ, ਮੌਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
kangana controversy: SGPC ਨੇ Kangana ਤੇ ਫ਼ਿਲਮ ਨਿਰਮਾਤਾ ਨੂੰ ਭੇਜਿਆ ਨੋਟਿਸ, ਲਿਖਤੀ ਮੁਆਫ਼ੀ ਦੀ ਕੀਤੀ ਮੰਗ, ਕਿਸਾਨਾਂ ਨੇ ਵੀ ਖੋਲ੍ਹਿਆ ਮੋਰਚਾ
kangana controversy: SGPC ਨੇ Kangana ਤੇ ਫ਼ਿਲਮ ਨਿਰਮਾਤਾ ਨੂੰ ਭੇਜਿਆ ਨੋਟਿਸ, ਲਿਖਤੀ ਮੁਆਫ਼ੀ ਦੀ ਕੀਤੀ ਮੰਗ, ਕਿਸਾਨਾਂ ਨੇ ਵੀ ਖੋਲ੍ਹਿਆ ਮੋਰਚਾ
Ravneet Bittu: ਕਾਂਗਰਸ ਨੇ ਨਹੀਂ ਖੜ੍ਹਾ ਕੀਤਾ ਕੋਈ ਉਮੀਦਵਾਰ, ਨਿਰਵਿਰੋਧ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣੇ ਰਵਨੀਤ ਬਿੱਟੂ, ਜਿੱਤਦਿਆਂ ਹੀ PM ਦਾ ਕੀਤਾ ਧੰਨਵਾਦ
Ravneet Bittu: ਕਾਂਗਰਸ ਨੇ ਨਹੀਂ ਖੜ੍ਹਾ ਕੀਤਾ ਕੋਈ ਉਮੀਦਵਾਰ, ਨਿਰਵਿਰੋਧ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣੇ ਰਵਨੀਤ ਬਿੱਟੂ, ਜਿੱਤਦਿਆਂ ਹੀ PM ਦਾ ਕੀਤਾ ਧੰਨਵਾਦ
Punjab News: PM ਦੀ ਮੀਟਿੰਗ ਤੋਂ ਪਹਿਲਾਂ ਐਕਸ਼ਨ 'ਚ ਪੰਜਾਬ ਸਰਕਾਰ, NHAI ਪ੍ਰੋਜੈਕਟ ਮਾਮਲੇ 'ਚ ਜ਼ਮੀਨ ਐਕੁਆਇਰ ਕਰਨ ਲਈ ਮੰਗੀ ਪੁਲਿਸ
Punjab News: PM ਦੀ ਮੀਟਿੰਗ ਤੋਂ ਪਹਿਲਾਂ ਐਕਸ਼ਨ 'ਚ ਪੰਜਾਬ ਸਰਕਾਰ, NHAI ਪ੍ਰੋਜੈਕਟ ਮਾਮਲੇ 'ਚ ਜ਼ਮੀਨ ਐਕੁਆਇਰ ਕਰਨ ਲਈ ਮੰਗੀ ਪੁਲਿਸ
Canada News: ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਮੌਤ! ਅਜੇ 4 ਮਹੀਨੇ ਪਹਿਲਾਂ ਮਿਲਿਆ ਵਰਕ ਪਰਮਿਟ 
Canada News: ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਮੌਤ! ਅਜੇ 4 ਮਹੀਨੇ ਪਹਿਲਾਂ ਮਿਲਿਆ ਵਰਕ ਪਰਮਿਟ 
kangana controversy: ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ 'ਚ ਕੰਗਨਾ ਖ਼ਿਲਾਫ਼ ਨਿੰਦਾ ਪ੍ਰਸਤਾਵ, CM ਨੇ ਕਿਹਾ-ਅੰਨਦਾਤੇ ਦਾ ਅਪਮਾਨ ਕਰਨ ਦਾ ਕਿਸੇ ਨੂੰ ਨਹੀਂ ਅਧਿਕਾਰ

Kangana Ranaut: ਕੰਗਨਾ ਮਾਨਸਿਕ ਤੌਰ 'ਤੇ ਅਪਾਹਜ ਕਰਾਰ, ਹਰਿਆਣਾ 'ਚ ਵੀ ਉੱਠ ਖੜ੍ਹਾ ਵਿਰੋਧ 

Punjab News: ਆ ਗਿਆ ਬਦਲਾਅ....! ਪੁਲਿਸ ਦੀ ਹਿਰਾਸਤ 'ਚੋਂ ਦੋ ਵਾਹਨ ਚੋਰੀ, ਮੁਲਜ਼ਮ ਫ਼ਰਾਰ, ਜਾਣੋ ਕੀ ਹੈ ਪੂਰਾ ਮਾਮਲਾ ?

Punjab Weather: ਪੁਰਾਣਿਆਂ ਨੂੰ ਕੋਸਣ ਵਾਲਿਆਂ ਦੀ ਸਰਕਾਰ 'ਚ ਵੀ ਡੁੱਬਿਆ ਬਠਿੰਡਾ ! 4-4 ਫੁੱਟ ਤੱਕ ਭਰਿਆ ਪਾਣੀ, ਲੋਕ ਹੋਏ ਖੱਜਲ ਖ਼ੁਆਰ

Embed widget