ਬਿਜਲੀ ਮੰਤਰੀ ਦੀ ਪ੍ਰਦਰਸ਼ਨਕਾਰੀਆਂ ਨੂੰ ਦੋ ਟੁਕ- ਸਰਕਾਰੀ ਨੌਕਰੀ - ਪੱਕੇ ਹੋਣ ਲਈ ਪੂਰੀਆਂ ਕਰਨੀਆਂ ਹੋਣਗੀਆਂ ਸ਼ਰਤਾਂ
ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅੱਜ ਅੰਮ੍ਰਿਤਸਰ ਦੇ ਬੀਬੀਕੇ ਡੀਏਵੀ ਕਾਲਜ 'ਚ ਭਾਰਤ ਸਰਕਾਰ ਵੱਲੋਂ ਕਰਵਾਏ ਗਏ ਉਜਵਲ ਭਾਰਤ, ਉਜਵਲ ਭਵਿੱਖ ਮੁਹਿੰਮ ਤਹਿਤ ਕਰਵਾਏ ਸਮਾਗਮ 'ਚ ਬਤੌਰ ਮੁੱਖ ਮਹਿਮਾਨ ਵਜੋੰ ਪੁੱਜੇ ਸਨ।
ਗਗਨਦੀਪ ਸ਼ਰਮਾ
ਅੰਮ੍ਰਿਤਸਰ : ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅੱਜ ਅੰਮ੍ਰਿਤਸਰ ਦੇ ਬੀਬੀਕੇ ਡੀਏਵੀ ਕਾਲਜ 'ਚ ਭਾਰਤ ਸਰਕਾਰ ਵੱਲੋਂ ਕਰਵਾਏ ਗਏ ਉਜਵਲ ਭਾਰਤ, ਉਜਵਲ ਭਵਿੱਖ ਮੁਹਿੰਮ ਤਹਿਤ ਕਰਵਾਏ ਸਮਾਗਮ 'ਚ ਬਤੌਰ ਮੁੱਖ ਮਹਿਮਾਨ ਵਜੋੰ ਪੁੱਜੇ ਸਨ। ਹਰਭਜਨ ਸਿੰਘ ਈਟੀਓ ਨੇ ਏਬੀਪੀ ਸਾਂਝਾ ਨਾਲ ਖਾਸ ਗੱਲਬਾਤ ਦੌਰਾਨ ਕਿਹਾ ਉਜਵਲ ਭਾਰਤ, ਉਜਵਲ ਭਵਿੱਖ ਮੁਹਿੰਮ ਤਹਿਤ ਪੂਰੇ ਭਾਰਤ 'ਚ ਸਮਾਗਮ ਕਰਵਾਏ ਜਾ ਰਹੇ ਹਨ ਤੇ ਪੰਜਾਬ 'ਚ 46 ਥਾਵਾਂ 'ਤੇ ਅਜਿਹੇ ਪ੍ਰੋਗਰਾਮ ਕਰਵਾਏ ਜਾਣਗੇ ਜੋ 25 ਤੋਂ 30 ਜੁਲਾਈ ਤਕ ਚੱਲਣਗੇ ਤੇ ਇਸ ਦੌਰਾਨ ਲੋਕਾਂ ਬਿਜਲੀ ਵਿਭਾਗ ਦੀਆਂ ਪ੍ਰਾਪਤੀਆਂ, ਬਿਜਲੀ ਇਸਤੇਮਾਲ ਤੇ ਬਚਾਉਣ ਆਦਿ ਬਾਬਤ ਜਾਣਕਾਰੀ ਦਿੱਤੀ ਜਾਵੇਗੀ ਤੇ 30 ਜੁਲਾਈ ਨੂੰ ਪੰਜ ਜਿਲਿਆਂ 'ਚ ਗ੍ਰੈੰਡ ਫਿਨਾਲੇ ਵੀ ਹੋਣਗੇ।
ਬਿਜਲੀ ਮੁਫਤ ਦੇਣ ਦੇ ਕੀਤੇ ਵਾਦੇ ਨੂੰ ਪੂਰਾ ਨ ਕਰਨ ਦੇ ਲੱਗ ਰਹੇ ਦੋਸ਼ਾਂ 'ਤੇ ਬਿਜਲੀ ਮੰਤਰੀ ਨੇ ਕਿਹਾ ਕਿ ਇਸ 'ਚ ਕਿਸੇ ਕਿਸਮ ਦੀ ਉਲਝਣ ਨਹੀਂ ਹੈ ਤੇ ਅਸੀਂ ਘਰੇਲੂ ਖਪਤਕਾਰਾਂ ਨੂੰ 600 ਯੂਨਿਟ ਬਿਜਲੀ ਮੁਫਤ ਦੇਵਾਂਗਾ ਤੇ ਵਿਰੋਧੀ ਜਿਨਾਂ ਨੇ ਆਪ ਕਦੇ ਕੁਝ ਨਹੀਂ ਕੀਤਾ, ਉਨਾਂ ਦੇ ਸਵਾਲਾਂ ਦਾ ਕੋਈ ਮਤਲਬ ਨਹੀਂ।
ਬਿਜਲੀ ਮੰਤਰੀ ਦੇ ਰਿਹਾਇਸ਼ ਬਾਹਰ ਚੱਲ ਰਹੇ ਧਰਨੇ ਬਾਬਤ ਧਰਨਾਕਾਰੀਆਂ ਦੀਆਂ ਮੰਗਾਂ ਬਾਰੇ ਬਿਜਲੀ ਮੰਤਰੀ ਨੇ ਕਿਹਾ ਸਰਕਾਰ ਰੁਜਗਾਰ ਦੇਣ ਲਈ ਵਚਨਬੱਧ ਹੈ ਪਰ ਇਸ ਲਈ ਯੋਗਤਾਵਾਂ ਪੂਰੀਆਂ ਕਰਨੀਆਂ ਹੋਣਗੀਆ ਕਿਉੰਕਿ ਅਸੀਂ ਪਹਿਲੀ ਕੈਬਨਿਟ 'ਚ ਹੀ 25000 ਨੌਕਰੀਆਂ ਦੀ ਵਿਵਸਥਾ ਬਾਰੇ ਕਦਮ ਚੁੱਕੇ ਸਨ । ਅਸੀਂ ਧਰਨਾਕਾਰੀਆਂ ਨਾਲ ਪਹਿਲਾਂ ਵੀ ਗੱਲ ਕੀਤੀ ਹੈ ਤੇ ਹੁਣ ਵੀ ਕਰਾਂਗੇ ਪਰ ਸ਼ਰਤਾਂ ਤੇ ਨਿਯਮ ਪੂਰੇ ਕਰਨੇ ਪੈਣਗੇ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।