(Source: ECI/ABP News/ABP Majha)
Punjab News: ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਉਣ ਦੀ ਧਮਕੀ ! ਆਪ ਨੇ ਦਿੱਤਾਂ ਮੋੜਵਾਂ ਜਵਾਬ, ਕਿਹਾ-ਇਨ੍ਹਾਂ ਕਿਉਂ ਡਰੇ ਹੋਏ ਹੋ ?
ਬਨਵਾਰੀਲਾਲ ਪੁਰੋਹਿਤ ਨੇ ਕਿਹਾ ਕਿ ਰਾਜਪਾਲ ਵੱਲੋਂ ਮੰਗੀ ਗਈ ਜਾਣਕਾਰੀ ਨਾ ਦੇਣਾ ਸਪੱਸ਼ਟ ਤੌਰ 'ਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਲਗਾਈ ਗਈ ਸੰਵਿਧਾਨਕ ਡਿਊਟੀ ਦਾ ਅਪਮਾਨ ਹੈ। ਅਜਿਹਾ ਨਾ ਕਰਨ 'ਤੇ ਮੇਰੇ ਕੋਲ ਕਾਨੂੰਨ ਅਤੇ ਸੰਵਿਧਾਨ ਅਨੁਸਾਰ ਕਾਰਵਾਈ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਰਹੇਗਾ
Punjab News: ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਦੀ ਕੁੜੱਤਣ ਹਰ ਲੰਘਦੇ ਦਿਨ ਨਾਲ ਵਧਦੀ ਜਾ ਰਹੀ ਹੈ। ਹੁਣ ਗਵਰਨਰ ਵੱਲੋਂ ਰਾਸ਼ਟਰਪਤੀ ਸ਼ਾਸਨ ਲਾਉਣ ਤੱਕ ਦੀ ਧਮਕੀ ਦੇਣ ਤੱਕ ਮਾਮਲਾ ਪਹੁੰਚ ਗਿਆ ਹੈ। ਇਸ ਤੋਂ ਬਾਅਦ ਆਪ ਨੇ ਨੁਮਾਇੰਦਿਆਂ ਵੱਲੋਂ ਇਸ ਦਾ ਜਵਾਬ ਦਿੱਤਾ ਗਿਆ ਹੈ।
ਆਪ ਦੇ ਫ਼ਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਟਵੀਟ ਕਰਦਿਆਂ ਕਿਹਾ, ਭਾਰਤੀ ਜਨਤਾ ਪਾਰਟੀ, ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਕਿਉਂ ਡਰੀ ਹੋਈ ਹੈ ? ਪਹਿਲਾਂ ਉਨ੍ਹਾਂ ਨੇ ਪਾਰਲੀਮੈਂਟ ਵਿੱਚ #DelhiOrdinance Bill ਨੂੰ ਜ਼ਬਰਦਸਤੀ ਪਾਸ ਕਰਵਾ ਕੇ ਦਿੱਲੀ ਵਿੱਚ ਸਾਡੀ ਚੁਣੀ ਹੋਈ ਸਰਕਾਰ ਦੇ ਜਮਹੂਰੀ ਹੱਕਾਂ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਹੁਣ ਉਹ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਗਾਉਣ ਦੀਆਂ ਧਮਕੀਆਂ ਦੇ ਰਹੇ ਹਨ। ਆਮ ਆਦਮੀ ਪਾਰਟੀ ਸਰਕਾਰ ਸੂਬੇ ਦੀ ਭਲਾਈ ਲਈ ਨਿਰੰਤਰ ਕੰਮ ਕਰ ਰਹੀ ਹੈ ਅਤੇ ਕਰਦੀ ਰਹੇਗੀ, ਤੁਹਾਡੀਆਂ ਧਮਕੀਆਂ ਸਾਨੂੰ ਸਾਡੇ ਟੀਚੇ ਦੀ ਪ੍ਰਾਪਤੀ ਦੂਰ ਨਹੀਂ ਕਰ ਸਕਦੀਆਂ।
Why is the @BJP so afraid of @AamAadmiParty and our CM @BhagwantMann?
— Gurdit Singh Sekhon (@GurditSekhon) August 25, 2023
First they tried to snatch away democratic rights of our elected govt in Delhi by forcefully passing the #DelhiOrdinanceBill in the parliament and now they are threatening to impose the President's Rule in…
ਜ਼ਿਕਰ ਕਰ ਦਈਏ ਕਿ ਬਨਵਾਰੀਲਾਲ ਪੁਰੋਹਿਤ ਨੇ ਕਿਹਾ ਕਿ ਰਾਜਪਾਲ ਵੱਲੋਂ ਮੰਗੀ ਗਈ ਜਾਣਕਾਰੀ ਨਾ ਦੇਣਾ ਸਪੱਸ਼ਟ ਤੌਰ 'ਤੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਲਗਾਈ ਗਈ ਸੰਵਿਧਾਨਕ ਡਿਊਟੀ ਦਾ ਅਪਮਾਨ ਹੈ। ਅਜਿਹਾ ਨਾ ਕਰਨ 'ਤੇ ਮੇਰੇ ਕੋਲ ਕਾਨੂੰਨ ਅਤੇ ਸੰਵਿਧਾਨ ਅਨੁਸਾਰ ਕਾਰਵਾਈ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਰਹੇਗਾ। ਇਸ ਤੋਂ ਪਹਿਲਾਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਜੂਨ 'ਚ ਹੋਏ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ 'ਤੇ ਉਨ੍ਹਾਂ ਦਾ ਅਕਸ ਖਰਾਬ ਕਰਨ ਦਾ ਦੋਸ਼ ਲਗਾਇਆ ਸੀ।
ਰਾਜਪਾਲ ਪੁਰੋਹਿਤ ਨੇ ਕਿਹਾ ਸੀ ਕਿ ਮੁੱਖ ਮੰਤਰੀ ਰਾਜਪਾਲ ਦੁਆਰਾ ਮੰਗੀ ਗਈ ਕੋਈ ਵੀ ਪ੍ਰਸ਼ਾਸਨਿਕ ਜਾਣਕਾਰੀ ਦੇਣ ਲਈ ਪਾਬੰਦ ਹਨ। ਉਨ੍ਹਾਂ ਕਿਹਾ ਕਿ ਮਾਰਚ ਵਿੱਚ ਵੀ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਇਸ ਸੰਵਿਧਾਨਕ ਵਿਵਸਥਾ ਦਾ ਸਨਮਾਨ ਕਰਨ ਦੀ ਸਲਾਹ ਦਿੱਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਨੂੰ 10-15 ਚਿੱਠੀਆਂ ਲਿਖੀਆਂ ਪਰ ਉਨ੍ਹਾਂ ਵਿੱਚੋਂ ਕਈਆਂ ਦਾ ਜਵਾਬ ਨਹੀਂ ਮਿਲਿਆ ਅਤੇ ਨਾ ਹੀ ਅਧੂਰਾ ਜਵਾਬ ਮਿਲਿਆ। ਉਨ੍ਹਾਂ ਕਿਹਾ ਕਿ ਜਦੋਂ ਮੈਂ ਕੋਈ ਜਾਣਕਾਰੀ ਮੰਗਦਾ ਹਾਂ ਤਾਂ ਸੀਐਮ ਮਾਨ ਨੂੰ ਗੁੱਸਾ ਆ ਜਾਂਦਾ ਹੈ।