(Source: ECI/ABP News/ABP Majha)
Punjab News: ਮੰਦਰ 'ਚੋਂ ਲਾਊਡ ਸਪੀਕਰ ਨਾ ਹਟਾਉਣ 'ਤੇ ਪ੍ਰਧਾਨ ਤੇ ਪੁਜਾਰੀ ਨੂੰ ਗੋਲੀ ਮਾਰਨ ਦੀ ਧਮਕੀ, ਮਾਮਲਾ ਦਰਜ
ਪੰਜਾਬ ਦੇ ਫਗਵਾੜਾ ਦੇ ਰਤਨਪੁਰਾ ਸਥਿਤ ਸ਼ਿਵ ਮੰਦਰ ਦੇ ਪੁਜਾਰੀ ਤੇ ਮੰਦਰ ਦੇ ਮੁਖੀ ਨੂੰ ਗੋਲੀ ਮਾਰਨ ਦੀ ਧਮਕੀ ਭਰਿਆ ਖ਼ਤ ਮਿਲਿਆ ਹੈ। ਦੱਸ ਦਈਏ ਕਿ ਇਸ ਚਿੱਠੀ 'ਚ ਬੱਬਰ ਖਾਲਸਾ ਦਾ ਨਾਂ ਲਿਖਿਆ ਹੋਇਆ ਹੈ।
Punjab News: ਪੰਜਾਬ ਦੇ ਰਤਨਪੁਰਾ ਦੇ ਸ਼ਿਵ ਮੰਦਰ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਬੱਬਰ ਖਾਲਸਾ ਦੇ ਨਾਂ 'ਤੇ ਧਮਕੀ ਭਰਿਆ ਪੱਤਰ ਭੇਜਿਆ ਹੈ। ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਸ਼ਿਵ ਮੰਦਰ ਦਾ ਲਾਊਡ ਸਪੀਕਰ ਹਟਾਓ ਨਹੀਂ ਤਾਂ ਮੰਦਰ ਦੇ ਪ੍ਰਧਾਨ ਤੇ ਪੁਜਾਰੀ ਨੂੰ ਗੋਲੀ ਮਾਰ ਦਿੱਤੀ ਜਾਵੇਗੀ। ਚਿੱਠੀ ਮਿਲਣ ਤੋਂ ਬਾਅਦ ਮੰਦਰ ਪ੍ਰਸ਼ਾਸਨ 'ਚ ਡਰ ਦਾ ਮਾਹੌਲ ਬਣ ਗਿਆ ਹੈ। ਧਮਕੀ ਭਰੀ ਚਿੱਠੀ ਸਬੰਧੀ ਮੰਦਰ ਪ੍ਰਸ਼ਾਸਨ ਨੇ ਐਸਪੀ ਫਗਵਾੜਾ ਨੂੰ ਸ਼ਿਕਾਇਤ ਦਰਜ ਕਰਵਾਈ ਹੈ।
ਇਸ ਦੇ ਨਾਲ ਹੀ ਮੰਦਰ ਕਮੇਟੀ ਨੇ ਐਸਪੀ ਤੋਂ ਮੰਦਰ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਇਸ ਮਾਮਲੇ ਦਾ ਜਲਦੀ ਤੋਂ ਜਲਦੀ ਪਤਾ ਲਾਉਣ ਲਈ ਕਿਹਾ ਹੈ। ਡਾਕੀਏ ਨੇ ਇਹ ਚਿੱਠੀ ਮੰਦਰ ਦੇ ਪੁਜਾਰੀ ਨੂੰ ਪਹੁੰਚਾਈ। ਜਦੋਂ ਪੁਜਾਰੀ ਨੇ ਚਿੱਠੀ ਨੂੰ ਖੁੱਲ੍ਹ ਕੇ ਪੜ੍ਹਿਆ ਤਾਂ ਇਸ ਵਿੱਚ ਬੱਬਰ ਖਾਲਸਾ ਦਾ ਹਵਾਲਾ ਦੇ ਕੇ ਧਮਕੀ ਦਿੱਤੀ ਗਈ। ਇਸ ਵਿੱਚ ਲਿਖਿਆ ਹੈ ਕਿ ਮੰਦਰ ਦੇ ਬਾਹਰ ਲੱਗੇ ਸਪੀਕਰ ਨੂੰ ਬੰਦ ਕਰਕੇ ਅੰਦਰ ਸਪੀਕਰ ਚਲਾ ਸਕਦੇ ਹੋ।
ਫਗਵਾੜਾ ਸਿਟੀ ਦੇ ਐਸਐਚਓ ਅਮਨਦੀਪ ਨਾਹਰ ਨੇ ਮੰਦਰ ਕੰਪਲੈਕਸ ਦਾ ਦੌਰਾ ਕਰਕੇ ਆਸ-ਪਾਸ ਦੇ ਸਥਾਨਾਂ ਦਾ ਮੁਆਇਨਾ ਕੀਤਾ। ਐਸਐਚਓ ਨੇ ਦੱਸਿਆ ਕਿ ਜਾਂਚ ਲਈ ਉੱਚ ਅਧਿਕਾਰੀ ਨੂੰ ਪੱਤਰ ਭੇਜ ਦਿੱਤਾ ਗਿਆ ਹੈ। ਜਲਦੀ ਹੀ ਇਸ ਨੂੰ ਲਿਖਣ ਵਾਲੇ ਨੂੰ ਫੜ ਲਿਆ ਜਾਵੇਗਾ।
ਇਸ ਤੋਂ ਪਹਿਲਾਂ ਫਗਵਾੜਾ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਭਗਵਾਨ ਰਾਮ ਖਿਲਾਫ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਵਾਲੇ ਸਹਾਇਕ ਪ੍ਰੋਫੈਸਰ ਨੂੰ ਬਰਖਾਸਤ ਕੀਤਾ ਗਿਆ ਸੀ। ਸਹਾਇਕ ਪ੍ਰੋਫੈਸਰ ਗੁਰਸੰਗ ਪ੍ਰੀਤ ਕੌਰ ਦੀ ਟਿੱਪਣੀ ਦੀ ਇੱਕ ਕਥਿਤ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਸੀ।
ਇਹ ਵੀ ਪੜ੍ਹੋ: Brahmastra Trailer: ਰਣਬੀਰ ਕਪੂਰ-ਆਲੀਆ ਭੱਟ ਦੀ ਫਿਲਮ 'ਬ੍ਰਹਮਾਸਤਰ' ਦਾ ਟ੍ਰੇਲਰ ਰਿਲੀਜ਼,ਵੇਖ ਕੇ ਉੱਡ ਜਾਣਗੇ ਹੋਸ਼