ਪੜਚੋਲ ਕਰੋ

Gurdaspur News: ਭਿਆਨਕ ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ, ਇੱਕ ਗੰਭੀਰ ਜ਼ਖਮੀ

ਘਟਨਾ ਉਸ ਵੇਲੇ ਵਾਪਰੀ ਜਦੋਂ ਇਹ ਚਾਰੇ ਦੋਸਤ ਆਪਣੀ ਸਵਿਫਟ ਡਿਜ਼ਾਇਰ ਗੱਡੀ ਵਿੱਚ ਸਵਾਰ ਹੋ ਕੇ ਦੇਰ ਰਾਤ ਕਸਬਾ ਧਾਰੀਵਾਲ ਤੋਂ ਬਟਾਲਾ ਦੀ ਤਰਫ ਆ ਰਹੇ ਸੀ। ਅਚਾਨਕ ਅੱਗੇ ਜਾ ਰਹੀ ਟਰੈਕਟਰ ਟਰਾਲੀ ਨਾਲ ਇਨ੍ਹਾਂ ਦੀ ਗੱਡੀ ਪਿੱਛੋਂ ਟਕਰਾ ਗਈ।

ਸਤਨਾਮ ਸਿੰਘ ਦੀ ਰਿਪੋਰਟ

Gurdaspur News: ਬੀਤੀ ਦੇਰ ਰਾਤ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਸਥਿਤ ਪਿੰਡ ਨੌਸ਼ਿਹਰਾ ਮੱਝਾ ਸਿੰਘ ਨੇੜੇ ਵਾਪਰੇ ਇੱਕ ਦਰਦਨਾਕ ਹਾਦਸੇ ਦੌਰਾਨ ਤਿੰਨ ਨੌਜਵਾਨ ਦੋਸਤਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਦੌਰਾਨ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।

ਹਾਸਲ ਜਾਣਕਾਰੀ ਮੁਤਾਬਕ ਘਟਨਾ ਉਸ ਵੇਲੇ ਵਾਪਰੀ ਜਦੋਂ ਇਹ ਚਾਰੇ ਦੋਸਤ ਆਪਣੀ ਸਵਿਫਟ ਡਿਜ਼ਾਇਰ ਗੱਡੀ ਵਿੱਚ ਸਵਾਰ ਹੋ ਕੇ ਦੇਰ ਰਾਤ ਕਸਬਾ ਧਾਰੀਵਾਲ ਤੋਂ ਬਟਾਲਾ ਦੀ ਤਰਫ ਆ ਰਹੇ ਸੀ। ਅਚਾਨਕ ਅੱਗੇ ਜਾ ਰਹੀ ਟਰੈਕਟਰ ਟਰਾਲੀ ਨਾਲ ਇਨ੍ਹਾਂ ਦੀ ਗੱਡੀ ਪਿੱਛੋਂ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਸਵਿਫਟ ਗੱਡੀ ਦੇ ਪਰਖੱਚੇ ਉੱਡ ਗਏ ਜਿਸ ਵਿੱਚ ਤਿੰਨ ਦੋਸਤਾਂ ਦੀ ਮੌਤ ਹੋ ਗਈ ਤੇ ਇੱਕ ਜ਼ਖ਼ਮੀ ਹੋ ਗਿਆ। 

ਤਿੰਨੇ ਮ੍ਰਿਤਕ ਕਸਬਾ ਧਾਰੀਵਾਲ ਦੇ ਹੀ ਰਹਿਣ ਵਾਲੇ ਸਨ ਜਿਨ੍ਹਾਂ ਦੀ ਪਛਾਣ ਪੰਕਜ ਕੁਮਾਰ ਪੁੱਤਰ ਵਿਨੋਦ ਸ਼ਰਮਾ ਵਾਸੀ ਧਾਰੀਵਾਲ, ਰਜਤਪ੍ਰੀਤ ਪੁੱਤਰ ਸਵਰਗੀ ਜਰਨੈਲ ਸਿੰਘ ਵਾਸੀ ਫਾਜੂਪੁਰ, ਭੁਪਿੰਦਰ ਰਾਏ ਪੁੱਤਰ ਸੰਜੀਵ ਕੁਮਾਰ ਵਾਸੀ ਧਾਰੀਵਾਲ ਵਜੋਂ ਹੋਈ ਹੈ। ਪੰਕਜ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਫਾਜੂਪੁਰ ਗੰਭੀਰ ਜ਼ਖ਼ਮੀ ਹੋਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਨੌਜਵਾਨ ਪੰਕਜ ਕੁਮਾਰ ਪੇਸ਼ੇ ਵਜੋਂ ਅਧਿਆਪਕ ਸੀ ਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਹਾਦਸੇ ਦੌਰਾਨ ਰਜਤਪ੍ਰੀਤ ਗੱਡੀ ਚਲਾ ਰਿਹਾ ਸੀ। ਫਿਲਹਾਲ ਪੁਲਿਸ ਨੇ ਟਰੈਕਟਰ ਟਰਾਲੀ ਚਾਲਕ ਜਸਬੀਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਲੋਪੋਕੇ ਖਿਲਾਫ ਮਾਮਲਾ ਦਰਜ ਕਰਕੇ ਉਸ ਦੇ ਟਰੈਕਟਰ ਟਰਾਲੀ ਨੂੰ ਕਬਜ਼ੇ ਵਿੱਚ ਲਿਆ ਹੈ। 

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਚਾਰੇ ਦੋਸਤ ਸ਼ਾਮ ਨੂੰ ਘਰੋਂ ਬਟਾਲਾ ਲਈ ਨਿਕਲੇ ਸਨ। ਬਟਾਲਾ ਨੂੰ ਜਾਂਦੇ ਸਮੇਂ ਪਿੰਡ ਨੌਸ਼ਹਿਰਾ ਮੱਝਾ ਸਿੰਘ ਨੇੜੇ ਇਨ੍ਹਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ। ਜਖਮੀ ਹੋਏ ਪੰਕਜ ਕੁਮਾਰ ਨੇ ਹੀ ਉਨ੍ਹਾਂ ਨੂੰ ਫੋਨ ਕਰਕੇ ਸੂਚਿਤ ਕੀਤਾ ਕਿ ਉਨ੍ਹਾਂ ਦੀ ਕਾਰ ਇੱਕ ਟਰਾਲੀ ਦੇ ਪਿੱਛੇ ਵਜ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਮੌਕੇ ਤੇ ਜਾ ਕੇ ਜ਼ਖ਼ਮੀ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਪਰ ਇਸ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ। 

ਏਐਸਆਈ ਮੋਹਨ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਮ੍ਰਿਤਕ ਨੌਜਵਾਨਾਂ ਦੀਆਂ ਦੇਹਾਂ ਨੂੰ ਸਿਵਲ ਹਸਪਤਾਲ ਵਿਖੇ ਭੇਜ ਉਨ੍ਹਾਂ ਦਾ ਪੋਸਟਮਾਰਟਮ ਕਰਵਾ ਕੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਤੇ ਟਰੈਕਟਰ ਟਰਾਲੀ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਪੀਕਰ ਕੁਲਤਾਰ ਸੰਧਵਾਂ ਨੇ CM ਬਣਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ! ਬੋਲੇ- ਪਾਰਟੀ ਨੇ ਜੋ ਡਿਊਟੀ...

ਇਨ੍ਹਾਂ 4 ਸ਼ਰਤਾਂ 'ਤੇ ਹੀ ਡਾਕਟਰ ਹਟਾ ਸਕਦੇ ਲਾਈਫ ਸਪੋਰਟ, ਸਿਹਤ ਮੰਤਰਾਲੇ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

ਸਾਰੇ ਹਵਾਈ ਜਹਾਜ਼ ਚਿੱਟੇ ਹੀ ਕਿਉਂ ਬਣਾਏ ਜਾਂਦੇ...ਲਾਲ, ਪੀਲੇ ਜਾਂ ਨੀਲੇ ਕਿਉਂ ਨਹੀਂ ਹੁੰਦੇ ?

Dhoom 4: ਧੂਮ 4 'ਚ ਰਣਬੀਰ ਕਪੂਰ ਦੀ ਐਂਟਰੀ, ਅਭਿਸ਼ੇਕ ਬੱਚਨ ਹੋਏ ਬਾਹਰ! ਯੂਜ਼ਰਸ ਬੋਲੇ-ਗਾਰੰਟੀ ਹੈ ਫਲਾਪ ਹੋਏਗੀ
Dhoom 4: ਧੂਮ 4 'ਚ ਰਣਬੀਰ ਕਪੂਰ ਦੀ ਐਂਟਰੀ, ਅਭਿਸ਼ੇਕ ਬੱਚਨ ਹੋਏ ਬਾਹਰ! ਯੂਜ਼ਰਸ ਬੋਲੇ-ਗਾਰੰਟੀ ਹੈ ਫਲਾਪ ਹੋਏਗੀ
Advertisement
ABP Premium

ਵੀਡੀਓਜ਼

Action Mode 'ਚ ਨਜਰ ਆਏ MLA ਗੋਗੀ ਨੇ ਕਿਹਾ, ਟ੍ਰੀਟਮੈਂਟ ਪਲਾਂਟ ਦੀ ਹੋਵੇਗੀ ਵਿਜੀਲੈਂਸ ਜਾਂਚਕੀ ਸਪੀਕਰ ਕੁਲਤਾਰ ਸੰਧਵਾ ਨੂੰ ਬਣਾਇਆ ਜਾ ਰਿਹਾ ਕਾਰਜਕਾਰੀ ਮੁੱਖ ਮੰਤਰੀ?ਪਰਾਲੀ ਸਾੜਨ ਨੂੰ ਰੋਕਣ ਲਈ ਪੰਜਾਬ ਸਰਕਾਰ ਕੀ ਕਰ ਰਹੀ, NGT ਨੇ ਮੰਗੇ ਜਵਾਬCM ਭਗਵੰਤ ਮਾਨ ਦੀ ਸਿਹਤ 'ਚ ਹੋਇਆ ਸੁਧਾਰ, ਪਰ ਅਜੇ ਵੀ ਹਸਪਤਾਲ ਦਾਖਿਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਪੀਕਰ ਕੁਲਤਾਰ ਸੰਧਵਾਂ ਨੇ CM ਬਣਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ! ਬੋਲੇ- ਪਾਰਟੀ ਨੇ ਜੋ ਡਿਊਟੀ...
Punjab News: ਸਪੀਕਰ ਕੁਲਤਾਰ ਸੰਧਵਾਂ ਨੇ CM ਬਣਨ ਨੂੰ ਲੈ ਕੇ ਦਿੱਤਾ ਵੱਡਾ ਬਿਆਨ! ਬੋਲੇ- ਪਾਰਟੀ ਨੇ ਜੋ ਡਿਊਟੀ...
ਇਨ੍ਹਾਂ 4 ਸ਼ਰਤਾਂ 'ਤੇ ਹੀ ਡਾਕਟਰ ਹਟਾ ਸਕਦੇ ਲਾਈਫ ਸਪੋਰਟ, ਸਿਹਤ ਮੰਤਰਾਲੇ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
ਇਨ੍ਹਾਂ 4 ਸ਼ਰਤਾਂ 'ਤੇ ਹੀ ਡਾਕਟਰ ਹਟਾ ਸਕਦੇ ਲਾਈਫ ਸਪੋਰਟ, ਸਿਹਤ ਮੰਤਰਾਲੇ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
ਸਾਰੇ ਹਵਾਈ ਜਹਾਜ਼ ਚਿੱਟੇ ਹੀ ਕਿਉਂ ਬਣਾਏ ਜਾਂਦੇ...ਲਾਲ, ਪੀਲੇ ਜਾਂ ਨੀਲੇ ਕਿਉਂ ਨਹੀਂ ਹੁੰਦੇ ?
ਸਾਰੇ ਹਵਾਈ ਜਹਾਜ਼ ਚਿੱਟੇ ਹੀ ਕਿਉਂ ਬਣਾਏ ਜਾਂਦੇ...ਲਾਲ, ਪੀਲੇ ਜਾਂ ਨੀਲੇ ਕਿਉਂ ਨਹੀਂ ਹੁੰਦੇ ?
Dhoom 4: ਧੂਮ 4 'ਚ ਰਣਬੀਰ ਕਪੂਰ ਦੀ ਐਂਟਰੀ, ਅਭਿਸ਼ੇਕ ਬੱਚਨ ਹੋਏ ਬਾਹਰ! ਯੂਜ਼ਰਸ ਬੋਲੇ-ਗਾਰੰਟੀ ਹੈ ਫਲਾਪ ਹੋਏਗੀ
Dhoom 4: ਧੂਮ 4 'ਚ ਰਣਬੀਰ ਕਪੂਰ ਦੀ ਐਂਟਰੀ, ਅਭਿਸ਼ੇਕ ਬੱਚਨ ਹੋਏ ਬਾਹਰ! ਯੂਜ਼ਰਸ ਬੋਲੇ-ਗਾਰੰਟੀ ਹੈ ਫਲਾਪ ਹੋਏਗੀ
Online Shopping ਰਾਹੀਂ ਹੁੰਦੀ ਵੱਡੀ ਧੋਖਾਧੜੀ, ਖਰੀਦਦਾਰੀ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

Cancer: ਸ਼ਰਾਬ ਪੀਣ ਨਾਲ ਹੋ ਸਕਦੇ ਕਈ ਤਰ੍ਹਾਂ ਦੇ ਕੈਂਸਰ, ਜਾਣ ਕੇ ਹੋ ਜਾਵੋਗੇ ਹੈਰਾਨ

World Heart Day 2024: ਜਾਣੋ ਕਿਸ ਉਮਰ ਵਿੱਚ ਦਿਲ ਦੇ ਦੌਰੇ ਦਾ ਸਭ ਤੋਂ ਵੱਧ ਖਤਰਾ ਹੁੰਦਾ? ਲੱਛਣ ਪਛਾਣ ਇੰਝ ਕਰੋ ਬਚਾਅ

SGPC ਦਾ ਸ਼ਲਾਘਾਯੋਗ ਉਪਰਾਲਾ, ਸਾਬਤ ਸੂਰਤ Olympian ਜਰਮਨਪ੍ਰੀਤ ਸਿੰਘ ਨੂੰ 5 ਲੱਖ ਰੁਪਏ ਨਾਲ ਕੀਤਾ ਸਨਮਾਨਿਤ

Embed widget