ਪੜਚੋਲ ਕਰੋ

CM ਚਰਨਜੀਤ ਚੰਨੀ ਨੇ ਸਿਰਫ਼ 25 ਕਿਲੋਮੀਟਰ ਜਾਣ ਲਈ ਵਰਤਿਆ ਸਰਕਾਰੀ ਹੈਲੀਕਾਪਟਰ, CMO ਨੇ ਦਿੱਤੀ ਸਫ਼ਾਈ

ਅੰਗਰੇਜ਼ੀ ਅਖ਼ਬਾਰ ‘ਦ ਇੰਡੀਅਨ ਐਕਸਪ੍ਰੈਸ’ ਨੇ ਰਿਪੋਰਟ ਦਿੱਤੀ ਕਿ ਮਾਮਲਾ ਵਧਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਫਤਰ ਨੇ ਇਸ ਘਟਨਾ 'ਤੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਚਾਰਟਰਡ ਜਹਾਜ਼ ਫੜਨ ਲਈ ਹੈਲੀਕਾਪਟਰ ਦੀ ਵਰਤੋਂ ਕੀਤੀ।

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇੱਕ ਫੈਸਲੇ ਤੋਂ ਬਾਅਦ ਵਿਵਾਦ ਵਧ ਗਿਆ ਹੈ। ਇਸ ਮੁੱਦੇ ਨੂੰ ਲੈ ਕੇ ਵਿਰੋਧੀ ਧਿਰ ਹਮਲਾਵਰ ਹੋ ਗਈ ਹੈ, ਜਿਸ ਤੋਂ ਬਾਅਦ ਮੁੱਖ ਮੰਤਰੀ ਦਫਤਰ ਨੂੰ ਸਪੱਸ਼ਟੀਕਰਨ ਦੇਣਾ ਪਿਆ ਹੈ। ਦਰਅਸਲ, ਹੋਇਆ ਇਹ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਦਿੱਲੀ ਰਵਾਨਾ ਹੋਣਾ ਪਿਆ। ਚੰਨੀ ਨੇ ਦਿੱਲੀ ਜਾਣ ਲਈ ਮੋਹਾਲੀ ਏਅਰਪੋਰਟ ਜਾਣਾ ਸੀ। ਉਨ੍ਹਾਂ ਨੇ ਮੋਹਾਲੀ ਏਅਰਪੋਰਟ ’ਤੇ ਪਹੁੰਚਣ ਲਈ ਸਰਕਾਰੀ ਹੈਲੀਕਾਪਟਰ ਦੀ ਵਰਤੋਂ ਕੀਤੀ। ਜਦੋਂਕਿ, ਮੁਹਾਲੀ ਹਵਾਈ ਅੱਡੇ ਦੀ ਉਨ੍ਹਾਂ ਦੀ ਰਿਹਾਇਸ਼ ਤੋਂ ਦੂਰੀ ਸਿਰਫ 25 ਕਿਲੋਮੀਟਰ ਹੈ।

ਸੀਐਮਓ ਨੇ ਦਿੱਤੀ ਸਫ਼ਾਈ

ਅੰਗਰੇਜ਼ੀ ਅਖ਼ਬਾਰ ‘ਦ ਇੰਡੀਅਨ ਐਕਸਪ੍ਰੈਸ’ ਨੇ ਰਿਪੋਰਟ ਦਿੱਤੀ ਕਿ ਮਾਮਲਾ ਵਧਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਫਤਰ (CMO) ਨੇ ਇਸ ਘਟਨਾ ਬਾਰੇ ਸਪਸ਼ਟੀਕਰਨ ਦਿੱਤਾ। ਸੀਐਮਓ ਨੇ ਕਿਹਾ ਕਿ ਮੁੱਖ ਮੰਤਰੀ ਨੇ ਚਾਰਟਰਡ ਜਹਾਜ਼ ਫੜਨ ਲਈ ਹੈਲੀਕਾਪਟਰ ਦੀ ਵਰਤੋਂ ਕੀਤੀ। ਸੀਐਮਓ ਨੇ ਇਹ ਵੀ ਕਿਹਾ ਹੈ ਕਿ ਕਿਉਂਕਿ ਮੁੱਖ ਮੰਤਰੀ ਚਰਨਜੀਤ ਚੰਨੀ ਕੋਲ ਸਮਾਂ ਨਹੀਂ ਸੀ, ਇਸੇ ਲਈ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਸਥਿਤ ਰਾਜਿੰਦਰ ਪਾਰਕ ਤੋਂ ਸਰਕਾਰੀ ਹੈਲੀਕਾਪਟਰ ਲੈ ਕੇ ਮੋਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੁੱਜਣਾ ਪਿਆ।

ਮੁੱਖ ਮੰਤਰੀ ਦੇ ਹੈਲੀਕਾਪਟਰ ਦੀ ਖਰਾਬੀ ਦੀ ਫੈਲੀ ਅਫਵਾਹ

ਸੀਐਮਓ ਨੇ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨੇ ਰਜਿੰਦਰ ਪਾਰਕ ਤੋਂ ਉਡਾਣ ਭਰੀ ਤੇ ਮੁਹਾਲੀ ਹਵਾਈ ਅੱਡੇ 'ਤੇ ਉੱਤਰੇ। ਤੁਹਾਨੂੰ ਦੱਸ ਦੇਈਏ ਕਿ ਇਹ ਬਹੁਤ ਥੋੜ੍ਹੀ ਦੂਰੀ ਸੀ ਪਰ ਇਸ ਤੋਂ ਬਾਅਦ ਮੁੱਖ ਮੰਤਰੀ ਦੇ ਹੈਲੀਕਾਪਟਰ ਵਿੱਚ ਖਰਾਬੀ ਹੋਣ ਦੀ ਅਫਵਾਹ ਫੈਲ ਗਈ।

ਅਮਿਤ ਸ਼ਾਹ ਨਾਲ ਕਰਨੀ ਸੀ ਮੁਲਾਕਾਤ

ਦਰਅਸਲ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਪੁੱਜਣਾ ਸੀ। ਸੀਐਮ ਚੰਨੀ ਚਾਰਟਰਡ ਫਲਾਈਟ ਫੜ ਕੇ ਦਿੱਲੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਤੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਸਨ।

ਸੀਐਮਓ ਨੇ ਚਾਰਟਰਡ ਜਹਾਜ਼ਾਂ ਬਾਰੇ ਦਿੱਤੀ ਜਾਣਕਾਰੀ

ਮੁੱਖ ਮੰਤਰੀ ਦਫਤਰ ਦੇ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਰਾਤ 8 ਵਜੇ ਅਮਿਤ ਸ਼ਾਹ ਨਾਲ ਮੁਲਾਕਾਤ ਕਰਨੀ ਸੀ ਅਤੇ ਮੀਟਿੰਗ ਤੋਂ ਬਾਅਦ ਰਾਤ ਨੂੰ ਹੀ ਵਾਪਸ ਆਉਣਾ ਸੀ। ਹੈਲੀਕਾਪਟਰ ਰਾਤ ਨੂੰ ਉਡਾਣ ਨਹੀਂ ਭਰ ਸਕਦਾ ਸੀ ਇਸ ਲਈ ਚਾਰਟਰਡ ਜਹਾਜ਼ ਕਿਰਾਏ 'ਤੇ ਲਿਆ ਗਿਆ ਸੀ। ਉਹ ਕੁਲਜੀਤ ਸਿੰਘ ਨਾਗਰਾ ਅਤੇ ਰਵਨੀਤ ਸਿੰਘ ਬਿੱਟੂ ਨੂੰ ਵੀ ਨਾਲ ਲੈ ਕੇ ਗਏ ਸਨ।

ਇਹ ਵੀ ਪੜ੍ਹੋ: Pakistan Earthquake: ਪਾਕਿਸਤਾਨ 'ਚ ਜ਼ਬਰਦਸਤ ਭੂਚਾਲ, ਘੱਟੋ-ਘੱਟ 20 ਲੋਕਾਂ ਦੀ ਮੌਤ, ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Panchayat Election: 2 ਕਰੋੜ ਦੀ ਬੋਲੀ ਲਾ ਦਿੱਤੀ ਪਰ ਫਿਰ ਵੀ ਨਹੀਂ ਮਿਲੀ ਸਰਪੰਚੀ ! ਹੁਣ 'ਲੋਕਤੰਤਰ' ਰਾਹੀ ਪਿੰਡ ਨੂੰ ਮਿਲੇਗਾ ਸਰਪੰਚ, DC ਨੇ ਜਾਂਚ ਦੇ ਦਿੱਤੇ ਆਦੇਸ਼

ਲਾਰਿਆਂ ਤੇ ਦਾਅਵਿਆਂ ਜੋਗੀ ਰਹੀ ਸਰਕਾਰ ? ਪੰਜਾਬ 'ਚ ਸ਼ੁਰੂ ਨਹੀਂ ਹੋ ਸਕੀ ਝੋਨੇ ਦੀ ਖ਼ਰੀਦ, ਆੜ੍ਹਤੀਏ, ਸ਼ੈਲਰ ਮਾਲਕਾਂ ਨੇ ਪੁਗਾਈ ਅੜੀ !

Pimple Removal Remedy: ਜਿੱਥੇ ਮਹਿੰਗੀਆਂ ਕਰੀਮਾਂ ਫੇਲ੍ਹ, ਉੱਥੇ ਦੇਸੀ ਨੁਸਖੇ ਕਰਦੇ ਕਮਾਲ...ਕਿੱਲ-ਮੁਹਾਸੇ ਰਾਤੋ-ਰਾਤ ਸਾਫ

Govinda Shot: ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?
ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?
Advertisement
ABP Premium

ਵੀਡੀਓਜ਼

Amitabh Bachchan Calls Himself Half Sardar | ਮੈਂ ਹਾਂ ਅੱਧਾ ਸਰਦਾਰ , ਬੋਲੇ ਅਮਿਤਾਭ ਬੱਚਨPanchayat Election: ਸਰਪੰਚੀ ਚੋਣਾ ਨੂੰ ਲੈ ਕੇ ਆਪ ਵਿਧਾਇਕ ਨੇ ਦਿੱਤੀ ਧਮਕੀ, ਤਾਂ ਮੁੱਦਾ ਗਰਮਾਇਆਸ਼ਰਾਬ ਪੀਣ ਵਾਲੇ ਹੋ ਜਾਣ ਸਾਵਧਾਨ, ਇਸ ਨਾਲ 6 ਤਰਾਂ ਦੇ ਕੈਂਸਰ ਹੋਣ ਦਾ ਖ਼ਤਰਾBatala ਬੱਸ ਹਾਦਸੇ ਦੀਆਂ ਲਾਈਵ ਤਸਵੀਰਾਂ, 3 ਦੀ ਮੌਤ, 19 ਜਖ਼ਮੀ |abp sanjha|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Panchayat Election: 2 ਕਰੋੜ ਦੀ ਬੋਲੀ ਲਾ ਦਿੱਤੀ ਪਰ ਫਿਰ ਵੀ ਨਹੀਂ ਮਿਲੀ ਸਰਪੰਚੀ ! ਹੁਣ 'ਲੋਕਤੰਤਰ' ਰਾਹੀ ਪਿੰਡ ਨੂੰ ਮਿਲੇਗਾ ਸਰਪੰਚ, DC ਨੇ ਜਾਂਚ ਦੇ ਦਿੱਤੇ ਆਦੇਸ਼
Panchayat Election: 2 ਕਰੋੜ ਦੀ ਬੋਲੀ ਲਾ ਦਿੱਤੀ ਪਰ ਫਿਰ ਵੀ ਨਹੀਂ ਮਿਲੀ ਸਰਪੰਚੀ ! ਹੁਣ 'ਲੋਕਤੰਤਰ' ਰਾਹੀ ਪਿੰਡ ਨੂੰ ਮਿਲੇਗਾ ਸਰਪੰਚ, DC ਨੇ ਜਾਂਚ ਦੇ ਦਿੱਤੇ ਆਦੇਸ਼
ਲਾਰਿਆਂ ਤੇ ਦਾਅਵਿਆਂ ਜੋਗੀ ਰਹੀ ਸਰਕਾਰ ? ਪੰਜਾਬ 'ਚ ਸ਼ੁਰੂ ਨਹੀਂ ਹੋ ਸਕੀ ਝੋਨੇ ਦੀ ਖ਼ਰੀਦ, ਆੜ੍ਹਤੀਏ, ਸ਼ੈਲਰ ਮਾਲਕਾਂ ਨੇ ਪੁਗਾਈ ਅੜੀ !
ਲਾਰਿਆਂ ਤੇ ਦਾਅਵਿਆਂ ਜੋਗੀ ਰਹੀ ਸਰਕਾਰ ? ਪੰਜਾਬ 'ਚ ਸ਼ੁਰੂ ਨਹੀਂ ਹੋ ਸਕੀ ਝੋਨੇ ਦੀ ਖ਼ਰੀਦ, ਆੜ੍ਹਤੀਏ, ਸ਼ੈਲਰ ਮਾਲਕਾਂ ਨੇ ਪੁਗਾਈ ਅੜੀ !
Pimple Removal Remedy: ਜਿੱਥੇ ਮਹਿੰਗੀਆਂ ਕਰੀਮਾਂ ਫੇਲ੍ਹ, ਉੱਥੇ ਦੇਸੀ ਨੁਸਖੇ ਕਰਦੇ ਕਮਾਲ...ਕਿੱਲ-ਮੁਹਾਸੇ ਰਾਤੋ-ਰਾਤ ਸਾਫ
Pimple Removal Remedy: ਜਿੱਥੇ ਮਹਿੰਗੀਆਂ ਕਰੀਮਾਂ ਫੇਲ੍ਹ, ਉੱਥੇ ਦੇਸੀ ਨੁਸਖੇ ਕਰਦੇ ਕਮਾਲ...ਕਿੱਲ-ਮੁਹਾਸੇ ਰਾਤੋ-ਰਾਤ ਸਾਫ
Govinda Shot: ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?
ਗੋਵਿੰਦਾ ਨੂੰ ਆਪਣੀ ਹੀ ਬੰਦੂਕ ਤੋਂ ਲੱਗੀ ਗੋਲੀ, ਜਾਣੋ ਸਵੇਰੇ-ਸਵੇਰੇ ਰਿਵਾਲਵਰ ਲੈ ਕਿੱਥੇ ਜਾ ਰਿਹਾ ਸੀ ਅਦਾਕਾਰ ?
International Coffee Day 2024: ਲਿਵਰ ਤੋਂ ਲੈ ਕੇ ਕੈਂਸਰ ਤੱਕ, ਕੌਫੀ ਪੀਣ ਨਾਲ ਇਨ੍ਹਾਂ ਚੀਜ਼ਾਂ ਵਿੱਚ ਮਿਲ ਸਕਦੀ ਹੈ ਰਾਹਤ

ਵੱਡੀ ਖ਼ਬਰ ! CM ਮਾਨ ਦੇ ਦਫਤਰ 'ਚ ਹੋਵੇਗਾ ਵੱਡਾ ਬਦਲਾਅ, ਬਦਲੇ ਜਾਣਗੇ OSD-ਸੂਤਰ

Punjab News: AAP ਪਾਰਟੀ ਦਾ ਵਫ਼ਦ ਅੱਜ ਮਿਲੇਗਾ ਰਾਜ ਚੋਣ ਕਮਿਸ਼ਨ ਨੂੰ, ਪੰਚਾਇਤੀ ਚੋਣਾਂ 'ਚ BJP, ਕਾਂਗਰਸ ਤੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਧਾਂਦਲੀ ਦੀ ਕਰਨਗੇ ਸ਼ਿਕਾਇਤ

7th Pay Commission: ਦੀਵਾਲੀ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਨੂੰ ਮਿਲੇਗੀ ਗੁੱਡ ਨਿਊਜ਼! ਮਹਿੰਗਾਈ ਭੱਤੇ 'ਚ ਵਾਧੇ ਦਾ ਮਿਲੇਗਾ ਤੋਹਫਾ, ਜਾਣੋ ਕਿੰਨੀ ਵੱਧੇਗੀ ਤਨਖਾਹ!

Embed widget