ਪੜਚੋਲ ਕਰੋ

Farmers Protest: ਕੱਲ੍ਹ ਫਿਰ ਪੰਜਾਬ ਦੀਆਂ ਸੜਕਾਂ 'ਤੇ ਬੁੱਕਣਗੇ ਟਰੈਕਟਰ, ਆਜ਼ਾਦੀ ਦਿਹਾੜੇ ਮੌਕੇ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ

Punjab News:ਕੱਲ੍ਹ ਪੰਜਾਬ ਭਰ ਵਿੱਚ ਕਿਸਾਨਾਂ ਦੇ ਟਰੈਕਟਰ ਸੜਕਾਂ ਉੱਪਰ ਬੁੱਕਣਗੇ। ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਲਈ ਪੰਜ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਪੰਜਾਬ ਦੇ ਕਿਸਾਨ ਆਜ਼ਾਦੀ ਦਿਵਸ ਮੌਕੇ ਟਰੈਕਟਰ ਮਾਰਚ ਕਰਨਗੇ।

Farmers Protest: ਕੱਲ੍ਹ ਪੰਜਾਬ ਭਰ ਵਿੱਚ ਕਿਸਾਨਾਂ ਦੇ ਟਰੈਕਟਰ ਸੜਕਾਂ ਉੱਪਰ ਬੁੱਕਣਗੇ। ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਲਈ ਪੰਜ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਪੰਜਾਬ ਦੇ ਕਿਸਾਨ ਆਜ਼ਾਦੀ ਦਿਵਸ ਮੌਕੇ ਟਰੈਕਟਰ ਮਾਰਚ ਕਰਨਗੇ। ਇਸ ਦੌਰਾਨ ਕਿਸਾਨ ਆਪਣੇ ਟਰੈਕਟਰਾਂ 'ਤੇ ਕਿਸਾਨੀ ਝੰਡੇ ਤੇ ਤਿਰੰਗੇ ਲਾਉਣਗੇ। 

ਇਸ ਦੇ ਨਾਲ ਹੀ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ ਘੱਗਰ ਨਦੀ ਵਿੱਚ ਹੜ੍ਹ ਆਉਣ ਦੀ ਸੂਰਤ ਵਿੱਚ ਸ਼ੰਭੂ ਨੇੜਲੇ ਸਾਰੇ ਪਿੰਡਾਂ ਵਿੱਚ ਮਦਦ ਤੇ ਹੋਰ ਸਾਮਾਨ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਨ। ਕਿਸਾਨ ਮਜ਼ਦੂਰ ਮੋਰਚਾ ਦੇ ਮੈਂਬਰਾਂ ਨੇ ਕਿਹਾ ਕਿ ਸੰਘਰਸ਼ ਨੂੰ 183 ਦਿਨ ਬੀਤ ਚੁੱਕੇ ਹਨ ਪਰ ਸਰਕਾਰ ਦੇ ਕੰਮ ਉੱਤੇ ਜੂੰਅ ਨਹੀਂ ਸਰਕੀ।

ਉਨ੍ਹਾਂ ਨੇ ਕਿਹਾ ਕਿ ਟਰੈਕਟਰ ਮਾਰਚ ਲਈ ਸਾਰੇ ਕਿਸਾਨ ਆਗੂਆਂ ਦੀਆਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਡਿਊਟੀਆਂ ਲਾਈਆਂ ਗਈਆਂ ਹਨ। ਸ਼ੰਭੂ ਮੋਰਚੇ 'ਤੇ ਖੜ੍ਹੇ ਸਾਰੇ ਆਗੂ ਬਾਜਵਾ ਢਾਬੇ ਤੋਂ ਮੁੜ ਸਟੇਜ ਤੱਕ ਟਰੈਕਟਰ ਮਾਰਚ ਕੱਢਣਗੇ। ਇਸ ਤੋਂ ਬਾਅਦ ਫੌਜਦਾਰੀ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।

ਬਾਘਾ ਬਾਰਡਰ ਤੋਂ ਅੰਮ੍ਰਿਤਸਰ ਤੱਕ ਮਾਰਚ

ਸਰਵਣ ਸਿੰਘ ਪੰਧੇਰ ਅੰਮ੍ਰਿਤਸਰ ਰਹਿਣਗੇ। ਉਹ ਬਾਘਾ ਬਾਰਡਰ ਤੋਂ ਅੰਮ੍ਰਿਤਸਰ ਤੱਕ ਟ੍ਰੈਕਟਰ ਮਾਰਚ ਕੱਢ ਕੇ ਤਿੰਨ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜਨਗੇ। ਸੁਰਜੀਤ ਸਿੰਘ ਫੂਲ ਭਗਤਾ ਮੰਡੀ, ਮਨਜੀਤ ਸਿੰਘ ਰਾਏ ਹੁਸ਼ਿਆਰਪੁਰ, ਸੁਖਵਿੰਦਰ ਕੌਰ ਮੌੜ ਮੰਡੀ, ਸੁਖਵਿੰਦਰ ਸਿੰਘ ਗਿੱਲ ਜੀਰਾ ਤਹਿਸੀਲ ਤੇ ਫਿਰ ਡੀਸੀ ਦਫ਼ਤਰ ਫ਼ਿਰੋਜ਼ਪੁਰ, ਬਲਦੇਵ ਸਿੰਘ ਜੀਰਾ ਜੀਰਾ ਦੀ ਤਰਫੋਂ ਟਰੈਕਟਰ ਮਾਰਚ ਵਿੱਚ ਹਾਜ਼ਰ ਹੋਣਗੇ। 

ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਇਸੇ ਤਰ੍ਹਾਂ ਮਾਰਚ ਜਾਰੀ ਰਹੇਗਾ। ਅਮਰਜੀਤ ਸਿੰਘ ਮੋਹਰੀ ਅੰਬਾਲਾ ਵਿੱਚ, ਬਲਵੰਤ ਸਿੰਘ ਧਰਮਕੋਟ ਵਿੱਚ, ਗੁਰਪ੍ਰੀਤ ਸਿੰਘ ਫਰੀਦਵਾਲਾ, ਗੁਰਦੀਪ ਸਿੰਘ ਬਾਘਾ ਪੁਰਾਣਾ, ਬਲਕਾਰ ਸਿੰਘ ਮੱਲੀ ਤੇ ਉਪਕਾਰ ਸਿੰਘ ਪੁਰਾਣਾ ਭੰਗਾਲਾ ਆਪਣੇ ਸਾਥੀਆਂ ਨਾਲ ਮੁਕੇਰੀਆਂ ਵਿੱਚ ਗੰਨਾ ਮਿੱਲ ਨੇੜੇ, ਬਲਵੰਤ ਸਿੰਘ ਮਹਿਰਾਜ ਬਲਾਕ ਫੂਲ ਜ਼ਿਲ੍ਹਾ ਬਠਿੰਡਾ ਤੇ ਮੁਖਤਿਆਰ ਸਿੰਘ ਰੋਪੜ ਵਿੱਚ ਟਰੈਕਟਰ ਮਾਰਚ ਦੀ ਕਮਾਨ ਸੰਭਲਾਣਗੇ।

ਇਸੇ ਤਰ੍ਹਾਂ ਅਵਤਾਰ ਸਿੰਘ ਰੂਪਨਗਰ ਤੇ ਸੁਖਵਿੰਦਰ ਪਾਲ ਸਿੰਘ ਫਤਿਹਗੜ੍ਹ ਚੂੜੀਆਂ ਵਿੱਚ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣਗੇ। ਸੁਖਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ ਹਾਜ਼ਰ ਹੋਣਗੇ। ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਵੱਲੋਂ ਤੇਜਵੀਰ ਸਿੰਘ ਪੰਜੋਖਰਾ ਸਾਹਿਬ ਪੰਚਕੂਲਾ ਤੇ ਮਲਕੀਤ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੋਣਗੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਰਾਹੁਲ ਗਾਂਧੀ ਨੇ ਅਡਾਨੀ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ, ਵਿਰੋਧੀ ਧਿਰ ਦੇ ਹੰਗਾਮੇ ਮਗਰੋਂ ਲੋਕ ਸਭਾ ਦੀ ਕਾਰਵਾਈ ਮੁਲਤਵੀ
ਰਾਹੁਲ ਗਾਂਧੀ ਨੇ ਅਡਾਨੀ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ, ਵਿਰੋਧੀ ਧਿਰ ਦੇ ਹੰਗਾਮੇ ਮਗਰੋਂ ਲੋਕ ਸਭਾ ਦੀ ਕਾਰਵਾਈ ਮੁਲਤਵੀ
Farmer Protest: ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
BJP in Punjab: ਪੰਜਾਬੀ ਕਿਉਂ ਨਹੀਂ ਲਾ ਰਹੇ ਬੀਜੇਪੀ ਨੂੰ ਮੂੰਹ? ਹਿੰਦੂਵਾਦੀ ਏਜੰਡਾ ਵੀ ਫੇਲ੍ਹ
BJP in Punjab: ਪੰਜਾਬੀ ਕਿਉਂ ਨਹੀਂ ਲਾ ਰਹੇ ਬੀਜੇਪੀ ਨੂੰ ਮੂੰਹ? ਹਿੰਦੂਵਾਦੀ ਏਜੰਡਾ ਵੀ ਫੇਲ੍ਹ
Heart Health: ਕਦੇ ਨਹੀਂ ਹੋਏਗਾ ਹਾਰਟ ਅਟੈਕ, ਬਸ ਰੋਜ਼ਾਨਾ ਸਿਰਫ ਇੰਨੇ ਕਦਮ ਤੁਰੋ
Heart Health: ਕਦੇ ਨਹੀਂ ਹੋਏਗਾ ਹਾਰਟ ਅਟੈਕ, ਬਸ ਰੋਜ਼ਾਨਾ ਸਿਰਫ ਇੰਨੇ ਕਦਮ ਤੁਰੋ
Advertisement
ABP Premium

ਵੀਡੀਓਜ਼

ਰੈਪਰ ਬਾਦਸ਼ਾਹ ਦੇ ਕਲੱਬ 'ਚ ਹੋਇਆ ਧਮਾਕਾ , ਟੁੱਟ ਗਏ ਸ਼ੀਸ਼ੇਬੱਚੇ ਲਈ ਦਿਲਜੀਤ ਰੋਕਿਆ ਸ਼ੋਅ , ਦੋਸਾਂਝਵਾਲੇ ਲਈ ਵੱਧ ਗਈ ਇੱਜ਼ਤਦਿਲਜੀਤ ਦਾ ਮੁਫ਼ਤ 'ਚ ਵੇਖਦੇ ਲੋਕਾਂ ਲਈ , ਦੋਸਾਂਝਵਾਲੇ ਨੇ ਵੇਖੋ ਕੀ ਕੀਤਾਤਲਾਕ ਤੋਂ ਪਹਿਲਾਂ ਪਤਨੀ ਐਸ਼ਵਰਿਆ ਬਾਰੇ , ਆਹ ਕੀ ਬੋਲ ਗਏ ਅਭਿਸ਼ੇਕ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰਾਹੁਲ ਗਾਂਧੀ ਨੇ ਅਡਾਨੀ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ, ਵਿਰੋਧੀ ਧਿਰ ਦੇ ਹੰਗਾਮੇ ਮਗਰੋਂ ਲੋਕ ਸਭਾ ਦੀ ਕਾਰਵਾਈ ਮੁਲਤਵੀ
ਰਾਹੁਲ ਗਾਂਧੀ ਨੇ ਅਡਾਨੀ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ, ਵਿਰੋਧੀ ਧਿਰ ਦੇ ਹੰਗਾਮੇ ਮਗਰੋਂ ਲੋਕ ਸਭਾ ਦੀ ਕਾਰਵਾਈ ਮੁਲਤਵੀ
Farmer Protest: ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੇ ਪਾਏ ਖਨੌਰੀ ਬਾਰਡਰ ਵੱਲ ਚਾਲੇ, ਡੱਲੇਵਾਲ ਨੂੰ ਛੁਡਾਉਣ ਦੀਆਂ ਤਿਆਰੀਆਂ, ਸਰਕਾਰ ਵੀ ਪਈ ਨਰਮ
BJP in Punjab: ਪੰਜਾਬੀ ਕਿਉਂ ਨਹੀਂ ਲਾ ਰਹੇ ਬੀਜੇਪੀ ਨੂੰ ਮੂੰਹ? ਹਿੰਦੂਵਾਦੀ ਏਜੰਡਾ ਵੀ ਫੇਲ੍ਹ
BJP in Punjab: ਪੰਜਾਬੀ ਕਿਉਂ ਨਹੀਂ ਲਾ ਰਹੇ ਬੀਜੇਪੀ ਨੂੰ ਮੂੰਹ? ਹਿੰਦੂਵਾਦੀ ਏਜੰਡਾ ਵੀ ਫੇਲ੍ਹ
Heart Health: ਕਦੇ ਨਹੀਂ ਹੋਏਗਾ ਹਾਰਟ ਅਟੈਕ, ਬਸ ਰੋਜ਼ਾਨਾ ਸਿਰਫ ਇੰਨੇ ਕਦਮ ਤੁਰੋ
Heart Health: ਕਦੇ ਨਹੀਂ ਹੋਏਗਾ ਹਾਰਟ ਅਟੈਕ, ਬਸ ਰੋਜ਼ਾਨਾ ਸਿਰਫ ਇੰਨੇ ਕਦਮ ਤੁਰੋ
Punjab News: ਕਿਸਾਨ ਆਗੂ ਡੱਲੇਵਾਲ ਦਾ ਵਧਿਆ ਸ਼ੂਗਰ ਲੈਵਲ, ਚੈੱਕਅੱਪ ਕਰਵਾਉਣ ਤੋਂ ਕੀਤਾ ਇਨਕਾਰ
Punjab News: ਕਿਸਾਨ ਆਗੂ ਡੱਲੇਵਾਲ ਦਾ ਵਧਿਆ ਸ਼ੂਗਰ ਲੈਵਲ, ਚੈੱਕਅੱਪ ਕਰਵਾਉਣ ਤੋਂ ਕੀਤਾ ਇਨਕਾਰ
ਭਾਰਤ ਦਾ ਸਬਸਕ੍ਰਿਪਸ਼ਨ ਬੈਸਡ TV OS ਲਾਂਚ, 799 'ਚ ਮਿਲਣਗੇ 24 OTT ਅਤੇ 300 ਤੋਂ ਵੱਧ ਚੈਨਲ, ਪਹਿਲੇ ਮਹੀਨੇ ਫ੍ਰੀ ਮਿਲੇਗੀ ਸਬਸਕ੍ਰਿਪਸ਼ਨ
ਭਾਰਤ ਦਾ ਸਬਸਕ੍ਰਿਪਸ਼ਨ ਬੈਸਡ TV OS ਲਾਂਚ, 799 'ਚ ਮਿਲਣਗੇ 24 OTT ਅਤੇ 300 ਤੋਂ ਵੱਧ ਚੈਨਲ, ਪਹਿਲੇ ਮਹੀਨੇ ਫ੍ਰੀ ਮਿਲੇਗੀ ਸਬਸਕ੍ਰਿਪਸ਼ਨ
Jalandhar News: ਲਾਰੈਂਸ ਗੈਂਗ ਦੇ ਬਦਮਾਸ਼ਾਂ ਦਾ ਐਨਕਾਊਂਟਰ, ਜਲੰਧਰ 'ਚ ਚੱਲੀਆਂ ਤਾੜ-ਤਾੜ ਗੋਲੀਆਂ
Jalandhar News: ਲਾਰੈਂਸ ਗੈਂਗ ਦੇ ਬਦਮਾਸ਼ਾਂ ਦਾ ਐਨਕਾਊਂਟਰ, ਜਲੰਧਰ 'ਚ ਚੱਲੀਆਂ ਤਾੜ-ਤਾੜ ਗੋਲੀਆਂ
ਤਿੰਨ ਵਾਰ ਵਿਧਾਇਕ ਰਹਿ ਚੁੱਕੇ MLA ਜੋਗਿੰਦਰ ਪਾਲ ਦਾ ਹੋਇਆ ਦੇਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ
ਤਿੰਨ ਵਾਰ ਵਿਧਾਇਕ ਰਹਿ ਚੁੱਕੇ MLA ਜੋਗਿੰਦਰ ਪਾਲ ਦਾ ਹੋਇਆ ਦੇਹਾਂਤ, ਲੰਬੇ ਸਮੇਂ ਤੋਂ ਸਨ ਬਿਮਾਰ
Embed widget