ਪੜਚੋਲ ਕਰੋ

ਟਰਾਂਸਪੋਰਟ ਵਿਭਾਗ ਵੱਲੋਂ ਰੇਤੇ-ਬਜਰੀ ਆਦਿ ਖਣਿਜਾਂ ਦੀ ਢੋਆ-ਢੁਆਈ ਦੇ ਰੇਟ ਤੈਅ , ਮਨਮਰਜ਼ੀ ਦੇ ਰੇਟ ਵਸੂਲਣ 'ਤੇ ਪਵੇਗੀ ਠੱਲ੍ਹ : ਲਾਲਜੀਤ ਭੁੱਲਰ

Punjab News :ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਟਰਾਂਸਪੋਰਟ ਵਿਭਾਗ ਵੱਲੋਂ ਖਾਣਾਂ ਅਤੇ ਖਣਿਜ (ਵਿਕਾਸ ਅਤੇ ਰੈਗੂਲੇਸ਼ਨ) ਐਕਟ, 1957 ਤਹਿਤ ਪਰਿਭਾਸ਼ਿਤ ਮਾਇਨਰ ਖਣਿਜਾਂ ਦੀ ਪੰਜਾਬ ਰਾਜ ਵਿੱਚ ਢੋਆ-ਢੁਆਈ ਲਈ ਦਰਾਂ ਤੈਅ ਕਰ ਦਿੱਤੀਆਂ ਗਈਆਂ ਹਨ।

Punjab News :  ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਟਰਾਂਸਪੋਰਟ ਵਿਭਾਗ ਵੱਲੋਂ ਖਾਣਾਂ ਅਤੇ ਖਣਿਜ (ਵਿਕਾਸ ਅਤੇ ਰੈਗੂਲੇਸ਼ਨ) ਐਕਟ, 1957 ਤਹਿਤ ਪਰਿਭਾਸ਼ਿਤ ਮਾਇਨਰ ਖਣਿਜਾਂ ਦੀ ਪੰਜਾਬ ਰਾਜ ਵਿੱਚ ਢੋਆ-ਢੁਆਈ ਲਈ ਦਰਾਂ ਤੈਅ ਕਰ ਦਿੱਤੀਆਂ ਗਈਆਂ ਹਨ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਿੱਟੀ, ਸੁਰਖੀ, ਰੇਤ, ਰਾਖ, ਬਜਰੀ, ਗਟਕਾ, ਸਟੋਨ ਬੋਲਡਰ, ਕੰਕਰ ਅਤੇ ਇਮਾਰਤੀ ਮਲਬੇ ਆਦਿ ਖਣਿਜਾਂ ਦੀ ਢੋਆ-ਢੁਆਈ ਦੇ ਰੇਟਾਂ ਨੂੰ ਵੱਖ-ਵੱਖ ਰੇਟ ਸਲੈਬਾਂ ਵਿੱਚ ਵੰਡਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਢੋਆ-ਢੁਆਈ ਦੇ ਰੇਟ ਤੈਅ ਕਰਨ ਨਾਲ ਟਰਾਂਸਪੋਰਟਰਾਂ ਵੱਲੋਂ ਮਨਮਰਜ਼ੀ ਦੇ ਰੇਟ ਵਸੂਲਣ ਦੇ ਰੁਝਾਨ ਨੂੰ ਠੱਲ੍ਹ ਪਵੇਗੀ ਅਤੇ ਸਿੱਧੇ ਤੌਰ 'ਤੇ ਲੋਕਾਂ ਦਾ ਪੈਸਾ ਬਚੇਗਾ। ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ 0.5 ਕਿਲੋਮੀਟਰ ਤੋਂ 50 ਕਿਲੋਮੀਟਰ ਤੱਕ ਦੀ ਦੂਰੀ ਲਈ ਰੇਟ 68.49 ਰੁਪਏ ਤੋਂ 349.82 ਰੁਪਏ ਪ੍ਰਤੀ ਮੀਟਰਕ ਟਨ ਦਰਮਿਆਨ ਹੋਵੇਗਾ। ਇਸੇ ਤਰ੍ਹਾਂ, 51 ਕਿਲੋਮੀਟਰ ਤੋਂ 100 ਕਿਲੋਮੀਟਰ ਤੱਕ ਦੀਆਂ ਦਰਾਂ 352.61 ਰੁਪਏ ਤੋਂ 467.95 ਰੁਪਏ ਪ੍ਰਤੀ ਮੀਟਰਕ ਟਨ ਵਿਚਕਾਰ ਹੋਣਗੀਆਂ।

ਉਨ੍ਹਾਂ ਦੱਸਿਆ ਕਿ 101 ਕਿਲੋਮੀਟਰ ਤੋਂ 150 ਕਿਲੋਮੀਟਰ ਦੀ ਦੂਰੀ ਲਈ 469.11 ਰੁਪਏ ਤੋਂ 526.19 ਰੁਪਏ ਪ੍ਰਤੀ ਮੀਟਰਕ ਟਨ ਦਰਮਿਆਨ ਰੇਟ ਤੈਅ ਕੀਤਾ ਗਿਆ ਹੈ, 151 ਕਿਲੋਮੀਟਰ ਤੋਂ 200 ਕਿਲੋਮੀਟਰ ਦੀ ਦੂਰੀ ਲਈ 527.27 ਰੁਪਏ ਤੋਂ 579.78 ਰੁਪਏ ਪ੍ਰਤੀ ਮੀਟਰਕ ਟਨ ਦਰਮਿਆਨ ਕੀਮਤ ਤੈਅ ਕੀਤੀ ਗਈ ਹੈ। ਇਸੇ ਤਰ੍ਹਾਂ 201 ਕਿਲੋਮੀਟਰ ਤੋਂ 250 ਕਿਲੋਮੀਟਰ ਤੱਕ ਦੀ ਦੂਰੀ ਲਈ 580.85 ਰੁਪਏ ਤੋਂ ਲੈ ਕੇ 633.38 ਰੁਪਏ ਪ੍ਰਤੀ ਮੀਟਰਕ ਟਨ ਵਿਚਕਾਰ ਰੇਟ ਤੈਅ ਕੀਤੇ ਗਏ ਹਨ ਜਦਕਿ 251 ਕਿਲੋਮੀਟਰ ਤੋਂ 300 ਕਿਲੋਮੀਟਰ ਤੱਕ ਦੀ ਦੂਰੀ ਲਈ 634.44 ਰੁਪਏ ਤੋਂ 686.96 ਰੁਪਏ ਪ੍ਰਤੀ ਮੀਟਰਕ ਟਨ ਦੇ ਦਰਮਿਆਨ ਰੇਟ ਮਿੱਥਿਆ ਗਿਆ ਹੈ।

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ 300 ਕਿਲੋਮੀਟਰ ਤੋਂ ਵੱਧ ਦੀ ਦੂਰੀ ਲਈ ਰੇਤੇ-ਬਜਰੀ ਦੀ ਢੋਆ-ਢੁਆਈ ਵਾਸਤੇ 686.96 ਰੁਪਏ ਦੀ ਨਿਰਧਾਰਤ ਹੱਦ ਉਤੇ 1.07 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਰੇਟ ਵਸੂਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Airspace Breach: ਟਰੰਪ ਦੀ ਸੁਰੱਖਿਆ 'ਚ ਕੁਤਾਹੀ! US ਰਾਸ਼ਟਰਪਤੀ ਦੇ ਰਿਸੋਰਟ ਦੇ ਉਪਰੋਂ ਲੰਘੇ 3 ਏਅਰਕ੍ਰਾਫਟ, ਮੱਚੀ ਤਰਥੱਲੀ, ਫੌਜ ਨੂੰ ਭੇਜਣੇ ਪਏ F-16 ਫਾਈਟਰ ਜੈੱਟ

ਵਿਆਹ ਦੇ ਕਾਰਡ ਵੰਡਣ ਗਏ ਮਾ-ਪੁੱਤ ਨਾਲ ਵਾਪਰ ਗਿਆ ਹਾਦਸਾ, ਘਰ 'ਚ ਵਿੱਛ ਗਏ ਸੱਥਰ

ਵੱਡੀ ਖ਼ਬਰ! ਪੰਜਾਬ ਸਰਕਾਰ ਨੇ ਮੁੜ ਸੱਦੀ ਕੈਬਨਿਟ ਮੀਟਿੰਗ

Punjab News: ਅਕਾਲੀ-ਭਾਜਪਾ ਨੇ ਨੌਜਵਾਨਾਂ ਨੂੰ ਨੌਕਰੀਆਂ ਦੀ ਬਜਾਏ ਦਿੱਤਾ ਨਸ਼ਾ , ਆਪ ਸਰਕਾਰ ਨੇ ਨਸ਼ਿਆਂ ਦੇ ਸਾਮਰਾਜ ਨੂੰ ਕੀਤਾ ਤਬਾਹ-ਕੰਗ

ABP Premium

ਵੀਡੀਓਜ਼

ਪੰਜਾਬ 'ਚ ਅੱਜ ਹੋ ਰਿਹਾ ਵੱਡਾ ਐਕਸ਼ਨ, 1 ਮਹੀਨੇ 'ਚ ਖਤਮ ਕਰੇਗੀ ਨਸ਼ਾ ਸਰਕਾਰਟਰੰਪ ਤੇ ਜ਼ੇਲੇਂਸਕੀ ਵਿਚਕਾਰ ਹੋਈ ਤਿੱਖੀ ਬਹਿਸ, ਮੀਟਿੰਗ ਤੋਂ ਬਾਅਦ ਟਰੰਪ ਦਾ ਵੱਡਾ ਬਿਆਨAkali Dal| ਜਥੇਦਾਰ ਦਾ ਸਖ਼ਤ ਬਿਆਨ, ਅਕਾਲੀ ਦਲ ਦੇ ਸਯਿਯੋਗ ਲਈ ਨਹੀਂ ਬਣਾਈ ਕਮੇਟੀKullu-Manali| Flood| ਕੁੱਲੂ 'ਚ ਮੀਂਹ ਨੇ ਮਚਾਈ ਤਬਾਹੀ, ਸੈਲਾਨੀਆਂ ਦੀ ਜਾਨ 'ਤੇ ਬਣੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Airspace Breach: ਟਰੰਪ ਦੀ ਸੁਰੱਖਿਆ 'ਚ ਕੁਤਾਹੀ! US ਰਾਸ਼ਟਰਪਤੀ ਦੇ ਰਿਸੋਰਟ ਦੇ ਉਪਰੋਂ ਲੰਘੇ 3 ਏਅਰਕ੍ਰਾਫਟ, ਮੱਚੀ ਤਰਥੱਲੀ, ਫੌਜ ਨੂੰ ਭੇਜਣੇ ਪਏ F-16 ਫਾਈਟਰ ਜੈੱਟ
Airspace Breach: ਟਰੰਪ ਦੀ ਸੁਰੱਖਿਆ 'ਚ ਕੁਤਾਹੀ! US ਰਾਸ਼ਟਰਪਤੀ ਦੇ ਰਿਸੋਰਟ ਦੇ ਉਪਰੋਂ ਲੰਘੇ 3 ਏਅਰਕ੍ਰਾਫਟ, ਮੱਚੀ ਤਰਥੱਲੀ, ਫੌਜ ਨੂੰ ਭੇਜਣੇ ਪਏ F-16 ਫਾਈਟਰ ਜੈੱਟ
ਵਿਆਹ ਦੇ ਕਾਰਡ ਵੰਡਣ ਗਏ ਮਾ-ਪੁੱਤ ਨਾਲ ਵਾਪਰ ਗਿਆ ਹਾਦਸਾ, ਘਰ 'ਚ ਵਿੱਛ ਗਏ ਸੱਥਰ
ਵਿਆਹ ਦੇ ਕਾਰਡ ਵੰਡਣ ਗਏ ਮਾ-ਪੁੱਤ ਨਾਲ ਵਾਪਰ ਗਿਆ ਹਾਦਸਾ, ਘਰ 'ਚ ਵਿੱਛ ਗਏ ਸੱਥਰ
ਵੱਡੀ ਖ਼ਬਰ! ਪੰਜਾਬ ਸਰਕਾਰ ਨੇ ਮੁੜ ਸੱਦੀ ਕੈਬਨਿਟ ਮੀਟਿੰਗ
ਵੱਡੀ ਖ਼ਬਰ! ਪੰਜਾਬ ਸਰਕਾਰ ਨੇ ਮੁੜ ਸੱਦੀ ਕੈਬਨਿਟ ਮੀਟਿੰਗ
Punjab News: ਅਕਾਲੀ-ਭਾਜਪਾ ਨੇ ਨੌਜਵਾਨਾਂ ਨੂੰ ਨੌਕਰੀਆਂ ਦੀ ਬਜਾਏ ਦਿੱਤਾ ਨਸ਼ਾ , ਆਪ ਸਰਕਾਰ ਨੇ ਨਸ਼ਿਆਂ ਦੇ ਸਾਮਰਾਜ ਨੂੰ ਕੀਤਾ ਤਬਾਹ-ਕੰਗ
Punjab News: ਅਕਾਲੀ-ਭਾਜਪਾ ਨੇ ਨੌਜਵਾਨਾਂ ਨੂੰ ਨੌਕਰੀਆਂ ਦੀ ਬਜਾਏ ਦਿੱਤਾ ਨਸ਼ਾ , ਆਪ ਸਰਕਾਰ ਨੇ ਨਸ਼ਿਆਂ ਦੇ ਸਾਮਰਾਜ ਨੂੰ ਕੀਤਾ ਤਬਾਹ-ਕੰਗ
ਸਕਿਨ ਲਈ ਦਵਾਈ ਵਾਂਗ ਕੰਮ ਕਰਦਾ ਚੌਲਾਂ ਦਾ ਪਾਣੀ, ਜਾਣ ਲਓ ਇਸਤੇਮਾਲ ਕਰਨ ਦਾ ਤਰੀਕਾ

5 ਮਾਰਚ ਨੂੰ ਲੈਕੇ ਕਿਸਾਨਾਂ ਦਾ ਵੱਡਾ ਐਲਾਨ, ਬਣਾਈ ਰਣਨੀਤੀ, ਜਾਣੋ ਪੂਰਾ ਮਾਮਲਾ

ਨਸ਼ਿਆਂ ਖ਼ਿਲਾਫ਼ ਵੱਡੀ ਲੜਾਈ ਸ਼ੁਰੂ ! ਤਸਕਰਾਂ ਨਾਲ ਨਜਿੱਠੇਗੀ ਸਰਕਾਰ, ਪੀੜਤਾਂ ਨੂੰ ਹਸਪਤਾਲਾਂ 'ਚ ਕਰਵਾਓ ਦਾਖਲ, ਅਪਰਾਧੀਆਂ ਨਹੀਂ ਮਰੀਜ਼ਾਂ ਵਾਂਗ ਹੋਵੇਗਾ ਸਲੂਕ- ਆਪ

ਅਮਰੀਕਾ ਦੇ ਫੰਡਿੰਗ ਬੰਦ ਕਰਦਿਆਂ ਹੀ ਦਿਸਣ ਲੱਗਿਆ ਅਸਰ, ਭਾਰਤ ਦੇ ਪਹਿਲੇ ਟਰਾਂਸਜੈਂਡਰ ਕਲੀਨਿਕ ਨੂੰ ਲੱਗਿਆ ਤਾਲਾ

Embed widget