ਅਵਾਰਾ ਕੁੱਤੇ ਦੇ ਸੱਤ ਸਾਲਾਂ ਬੱਚੀ ਨੂੰ ਬਣਾਇਆ ਸ਼ਿਕਾਰ, ਬੱਚੀ ਦੀ ਮੌਤ
ਮਾਪੀਆਂ ਦੀ ਸ਼ਿਕਾਇਤ ਮਗਰੋਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਹਾਸਲ ਜਾਣਕਾਰੀ ਮੁਤਾਬਕ ਬੱਚੀ ਬਠਿੰਡਾ ਏਮਜ਼ ਵਿਚ ਰਹਿੰਦੀ ਸੀ।
ਬਠਿੰਡਾ: ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦਾ ਅੱਤਵਾਦ ਜਾਰੀ ਹੈ। ਬਠਿੰਡਾ ਏਮਜ਼ 'ਚ ਇੱਕ ਸੱਤ ਸਾਲਾ ਬੱਚੀ ਨੂੰ ਆਵਾਰਾ ਕੁੱਤਿਆਂ ਬੁਰੀ ਤਰ੍ਹਾਂ ਨੌਚਿਆ। ਜਿਸ ਮਗਰੋਂ ਉਸ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਬੱਚੀ ਦੇ ਮਾਪੀਆਂ ਨੇ ਗੁਆਂਢੀਆਂ 'ਤੇ ਬੱਚੀ ਦੇ ਕਤਲ ਦਾ ਇਲਜ਼ਾਮ ਲਗਾਇਆ ਹੈ।
ਮਾਪੀਆਂ ਦੀ ਸ਼ਿਕਾਇਤ ਮਗਰੋਂ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਹਾਸਲ ਜਾਣਕਾਰੀ ਮੁਤਾਬਕ ਬੱਚੀ ਬਠਿੰਡਾ ਏਮਜ਼ ਵਿਚ ਰਹਿੰਦੀ ਸੀ। ਇੱਥੇ ਉਸ ਦੇ ਮਾਪੇ ਲੇਬਰ ਦਾ ਕੰਮ ਕਰਦੇ ਹਨ। ਮ੍ਰਿਤਕ ਲੜਕੀ ਦੀ ਪਛਾਣ ਅਦਿਤੀ ਵਜੋਂ ਹੋਈ ਹੈ।
ਉਧਰ ਸਿਵਲ ਹਸਪਤਾਲ ਦੇ ਡਾ ਹਰਸ਼ਿਤ ਗੋਇਲ ਦਾ ਕਹਿਣਾ ਹੈ ਕਿ ਦੇਰ ਰਾਤ ਇਸ ਮਾਮਲਾ ਸਾਹਮਣੇ ਆਇਆ। ਉਨ੍ਹਾਂ ਮੁਤਾਬਕ ਕੁੱਤੇ ਦੇ ਨੌਚਣ ਕਰਕੇ ਬੱਚੀ ਦੀ ਮੌਤ ਹੋਈ ਹੈ। ਪਰ ਫਿਲਹਾਲ ਬੱਚੀ ਦੀ ਪੋਸਟਮਾਰਟਮ ਰਿਪੋਰਟ ਆਉਣੀ ਅਜੇ ਬਾਕੀ ਹੈ ਜਿਸ ਮਗਰੋਂ ਅਸਲ ਕਾਰਨ ਦਾ ਪਤਾ ਲੱਗ ਸਕੇਗਾ।
ਇਹ ਵੀ ਪੜ੍ਹੋ: Coronavirus in Punjab: ਸਰਕਾਰੀ ਸਕੂਲ ਦੀ ਮਿਡ ਡੇ ਮੀਲ ਵਰਕਰ ਕੋਰੋਨਾ ਪੌਜ਼ੇਟਿਵ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904