ਪੜਚੋਲ ਕਰੋ

Punjab Police Recruitment: ਪੁਲਿਸ ਭਰਤੀ 'ਚ ਗੜਬੜੀ ਚੰਨੀ ਸਰਕਾਰ ਲਈ ਬਣੀ ਮੁਸੀਬਤ, ਚੋਣਾਂ ਤੋਂ ਪਹਿਲਾਂ ਸੰਘਰਸ਼ ਦਾ ਬਿਗੁਲ

Channi Government: ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀ ਭਰਤੀ ਚੰਨੀ ਸਰਕਾਰ ਲਈ ਮੁਸੀਬਤ ਬਣਦੀ ਜਾ ਰਹੀ ਹੈ। ਇਸ ਭਰਤੀ ਵਿੱਚ ਵੱਡੇ ਘਪਲੇ ਦੀ ਚਰਚਾ ਮਗਰੋਂ ਨੌਜਵਾਨਾਂ ਨੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ।

ਚੰਡੀਗੜ੍ਹ: ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀ ਭਰਤੀ ਚੰਨੀ ਸਰਕਾਰ ਲਈ ਮੁਸੀਬਤ ਬਣਦੀ ਜਾ ਰਹੀ ਹੈ। ਇਸ ਭਰਤੀ ਵਿੱਚ ਵੱਡੇ ਘਪਲੇ ਦੀ ਚਰਚਾ ਮਗਰੋਂ ਨੌਜਵਾਨਾਂ ਨੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਚੋਣਾਂ ਤੋਂ ਪਹਿਲਾਂ ਇਹ ਸੰਘਰਸ਼ ਚੰਨੀ ਸਰਕਾਰ ਲਈ ਸਿਰਦਰਦੀ ਬਣ ਸਕਦਾ ਹੈ। ਇਸ ਬਾਰੇ ਉਮੀਦਵਾਰਾਂ ਨੇ ਵੀਰਵਾਰ ਨੂੰ ਮੋਗਾ ਵਿੱਚ ਸੂਬਾਈ ਮੀਟਿੰਗ ਕੀਤੀ। ਇਸ ਮੌਕੇ ਸੰਯੁਕਤ ਬੇਰੁਜ਼ਗਾਰ ਸੰਘਰਸ਼ ਮੋਰਚੇ ਦੀ 19 ਮੈਂਬਰੀ ਸੂਬਾ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ।

ਇਸ ਮਗਰੋਂ ਕਮੇਟੀ ਨੇ ਘਪਲੇ ਖ਼ਿਲਾਫ਼ ਅੱਜ ਜਲੰਧਰ ਦੇ ਪੀਏਪੀ ਚੌਕ ਵਿੱਚ ਸੂਬਾ ਪੱਧਰੀ ਧਰਨਾ ਦੇਣ ਦਾ ਫ਼ੈਸਲਾ ਕੀਤਾ ਹੈ। ਸੰਯੁਕਤ ਬੇਰੁਜ਼ਗਾਰ ਸੰਘਰਸ਼ ਮੋਰਚਾ ਦੇ ਕਨਵੀਨਰ ਕਿਰਪਾਲ ਸਿੰਘ, ਗੁਰਸੇਵਕ ਸਿੰਘ ਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕਰਮਜੀਤ ਮਾਣੂੰਕੇ ਨੇ ਦੱਸਿਆ ਪੁਲਿਸ ਸਿਪਾਹੀ ਦੀ ਭਰਤੀ ਲਈ ਪਹਿਲਾਂ ਬਾਰ੍ਹਵੀਂ ਦੀ ਮੈਰਿਟ ਦੇ ਆਧਾਰ ’ਤੇ ਟਰਾਇਲ ਲੈ ਕੇ ਭਰਤੀ ਕੀਤੀ ਜਾਂਦੀ ਸੀ ਪਰ ਸਰਕਾਰ ਨੇ ਹੁਣ ਪੇਪਰ ਦੀ ਸ਼ਰਤ ਰੱਖ ਦਿੱਤੀ ਹੈ।

ਇਸ ਤਰ੍ਹਾਂ ਪੇਪਰ ਦੇ ਨਤੀਜੇ ਅਨੁਸਾਰ ਜਾਰੀ ਹੋਈਆਂ ਸੂਚੀਆਂ ਵਿੱਚੋਂ ਬਹੁਤੇ ਉੱਚ ਮੈਰਿਟ ਵਾਲੇ ਨੌਜਵਾਨਾਂ ਨੂੰ ਵੀ ਬਾਹਰ ਰੱਖਿਆ ਗਿਆ ਹੈ ਤੇ ਕਈ ਘੱਟ ਮੈਰਿਟ ਵਾਲਿਆਂ ਦੇ ਨਾਮ ਵੀ ਸੂਚੀ ਵਿੱਚ ਸ਼ਾਮਲ ਕਰ ਲਏ ਗਏ ਹਨ। ਆਗੂਆਂ ਨੇ ਇਸ ਕਥਿਤ ਹਾਈਟੈੱਕ ਧੋਖਾਧੜੀ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ 25-30 ਫ਼ੀਸਦੀ ਵਾਲੇ ਬਿਨੈਕਾਰਾਂ ਨੂੰ ਟਰਾਇਲ ’ਚ ਸ਼ਾਮਲ ਕਰਕੇ ਯੋਗ ਉਮੀਦਵਾਰਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਤੇ ਮੈਰਿਟ ਸੂਚੀ ਜਨਤਕ ਕੀਤੀ ਜਾਵੇ।

ਸੂਬਾ ਕਮੇਟੀ ਵਿੱਚ ਬਲਜਿੰਦਰ ਕੁਮਾਰ, ਅਮਨਪ੍ਰੀਤ ਕੌਰ, ਮਨਦੀਪ ਸਿੰਘ, ਪ੍ਰਭਜੀਤ ਸਿੰਘ, ਸੰਦੀਪ ਕੌਰ, ਥਾਣੇਦਾਰ ਸਿੰਘ, ਗੁਰਪ੍ਰੀਤ ਸਿੰਘ, ਰੇਸ਼ਮ ਸਿੰਘ, ਗੁਰਸੇਵਕ ਸਿੰਘ, ਲਖਵੀਰ ਸਿੰਘ, ਗੁਰਭੇਜ ਸਿੰਘ, ਰਾਮ ਸ਼ਾਹ, ਕਰਮਜੀਤ ਕੋਟਕਪੂਰਾ, ਸੁਮਿਤ, ਜਪਦੀਪ, ਵੀਰਪਾਲ ਕੌਰ ਤੇ ਰਮਨਜੋਤ ਕੌਰ ਨੂੰ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Punjab Election 2022: ਮੁੱਖ ਮੰਤਰੀ ਚੰਨੀ ਨਾਲ ਮੁਲਾਕਾਤ ਮਗਰੋਂ ਵਿਧਾਇਕ ਕੰਵਰ ਸੰਧੂ ਦਾ ਵੱਡਾ ਐਲਾਨ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Instagram ਅਤੇ Facebook ਡਾਊਨ, ਯੂਜ਼ਰਸ ਹੋ ਰਹੇ ਪਰੇਸ਼ਾਨ

ਪੰਜਾਬ 'ਚ ਮਾਰੂਤੀ-ਹੋਂਡਾ ਦੇ ਸ਼ੋਅਰੂਮਾਂ ਨੂੰ ਲੱਗਿਆ ਤਾਲਾ, ਜਾਣੋ ਪੂਰਾ ਮਾਮਲਾ

ਗਰਮੀਆਂ 'ਚ Aloe Vera ਜੂਸ ਪੀਣ ਦੇ ਬਿਹਤਰੀਨ ਫਾਇਦੇ, ਸਕਿਨ ਤੋਂ ਲੈਕੇ ਪੇਟ ਤੱਕ ਨੂੰ ਮਿਲੇਗਾ ਆਰਾਮ

ਕੁਨਾਲ ਕਾਮਰਾ ਨੇ ਮਾਫੀ ਮੰਗਣ ਤੋਂ ਕੀਤਾ ਇਨਕਾਰ, ਤਾਂ ਸ਼ਿਵਸੇਨਾ ਵਿਧਾਇਕ ਨੇ ਦਿੱਤੀ ਚੇਤਾਵਨੀ, ਕਿੱਥੇ ਲੁੱਕਿਆ ਹੋਇਆ...

ABP Premium

ਵੀਡੀਓਜ਼

Khanauri Morcha 'ਤੇ ਐਕਸ਼ਨ ਸਮੇਂ ਪੁਲਿਸ ਨੇ ਕੀਤੀ ਬੇਅਦਬੀ? ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਮਾਮਲਾਖਨੌਰੀ ਬਾਰਡਰ 'ਤੇ ਅਖੰਡ ਜਾਪ ਦੀ ਬੇਅਦਬੀ ? ਗ੍ਰੰਥੀ ਬੀਬੀ ਨੇ ਦੱਸੀ ਅੱਖੀਂ ਦੇਖੀ ਹਕੀਕਤਸਾਬਕਾ ਜਥੇਦਾਰਾਂ ਨੂੰ ਮਿਲੇਗਾ ਸੇਵਾ ਮੁਕਤੀ ਸਨਮਾਨ! SGPC ਦਾ ਵੱਡਾ ਫੈਸਲਾ !|Farmer Protest| ਅਖੰਡ ਜਾਪ ਦੀ ਬੇਅਦਬੀ 'ਤੇ ਭੜਕੇ SGPC ਮੈਂਬਰ ! ਕਿਸਾਨਾਂ ਨੂੰ ਦੱਸਿਆ ਅਸਲ ਦੋਸ਼ੀ| Abp Sanjha|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Instagram ਅਤੇ Facebook ਡਾਊਨ, ਯੂਜ਼ਰਸ ਹੋ ਰਹੇ ਪਰੇਸ਼ਾਨ
Instagram ਅਤੇ Facebook ਡਾਊਨ, ਯੂਜ਼ਰਸ ਹੋ ਰਹੇ ਪਰੇਸ਼ਾਨ
ਪੰਜਾਬ 'ਚ ਮਾਰੂਤੀ-ਹੋਂਡਾ ਦੇ ਸ਼ੋਅਰੂਮਾਂ ਨੂੰ ਲੱਗਿਆ ਤਾਲਾ, ਜਾਣੋ ਪੂਰਾ ਮਾਮਲਾ
ਪੰਜਾਬ 'ਚ ਮਾਰੂਤੀ-ਹੋਂਡਾ ਦੇ ਸ਼ੋਅਰੂਮਾਂ ਨੂੰ ਲੱਗਿਆ ਤਾਲਾ, ਜਾਣੋ ਪੂਰਾ ਮਾਮਲਾ
ਗਰਮੀਆਂ 'ਚ Aloe Vera ਜੂਸ ਪੀਣ ਦੇ ਬਿਹਤਰੀਨ ਫਾਇਦੇ, ਸਕਿਨ ਤੋਂ ਲੈਕੇ ਪੇਟ ਤੱਕ ਨੂੰ ਮਿਲੇਗਾ ਆਰਾਮ
ਗਰਮੀਆਂ 'ਚ Aloe Vera ਜੂਸ ਪੀਣ ਦੇ ਬਿਹਤਰੀਨ ਫਾਇਦੇ, ਸਕਿਨ ਤੋਂ ਲੈਕੇ ਪੇਟ ਤੱਕ ਨੂੰ ਮਿਲੇਗਾ ਆਰਾਮ
ਕੁਨਾਲ ਕਾਮਰਾ ਨੇ ਮਾਫੀ ਮੰਗਣ ਤੋਂ ਕੀਤਾ ਇਨਕਾਰ, ਤਾਂ ਸ਼ਿਵਸੇਨਾ ਵਿਧਾਇਕ ਨੇ ਦਿੱਤੀ ਚੇਤਾਵਨੀ, ਕਿੱਥੇ ਲੁੱਕਿਆ ਹੋਇਆ...
ਕੁਨਾਲ ਕਾਮਰਾ ਨੇ ਮਾਫੀ ਮੰਗਣ ਤੋਂ ਕੀਤਾ ਇਨਕਾਰ, ਤਾਂ ਸ਼ਿਵਸੇਨਾ ਵਿਧਾਇਕ ਨੇ ਦਿੱਤੀ ਚੇਤਾਵਨੀ, ਕਿੱਥੇ ਲੁੱਕਿਆ ਹੋਇਆ...
ਦੇਸ਼ ਦੀ 'ਅਰਥਵਿਵਸਥਾ' ਚਲਾਉਣ ਵਾਲੇ ਸ਼ਰਾਬੀਆਂ ਲਈ ਵੱਡਾ ਤੋਹਫ਼ਾ ! 1 ਬੋਤਲ ਨਾਲ 1 ਮੁਫ਼ਤ, ਪਿਆਕੜਾਂ ਨੇ ਡੱਬੇ ਖ਼ਰੀਦ ਕੇ ਲਿਆਂਦੀ ਝੜੀ

ਛੋਟੇ ਕੱਪੜੇ ਪਾਉਣ ਨਾਲ ਸੱਪ ਅਤੇ ਬਿੱਛੂ...9 ਸਾਲ ਦੀ ਬੱਚੀ ਦੇ Science Project ਨੇ ਖੜ੍ਹਾ ਕਰ’ਤਾ ਹੰਗਾਮਾ, ਸਾਰੇ ਪਾਸੇ ਹੋ ਰਹੀ ਨਿੰਦਾ, ਪੜ੍ਹੋ ਪੂਰਾ ਮਾਮਲਾ

32 ਲੱਖ ਮੁਸਲਮਾਨਾਂ ਨੂੰ ਈਦ ਦੇ ਮੌਕੇ ‘ਤੇ ਭਾਜਪਾ ਦਾ ਤੋਹਫਾ, ਕੀਤਾ ਵੱਡਾ ਐਲਾਨ

ਪੰਜਾਬੀ ਨੌਜਵਾਨਾਂ ਦਾ ਕੁੱਲੂ 'ਚ ਨਵਾਂ ਕਾਂਡ ! ਅੱਧੀ ਰਾਤ ਨੂੰ ਖਾਣਾ ਨਾ ਮਿਲਣ ਕਰਕੇ ਹੋਟਲ ਮਾਲਕ ਦੀ ਕੀਤੀ ਕੁੱਟਮਾਰ, ਹਿਮਾਚਲ ਪੁਲਿਸ ਨੇ ਕੀਤੇ ਗ੍ਰਿਫ਼ਤਾਰ

Embed widget