(Source: ECI | ABP NEWS)
100 ਕੈਲਰੀਜ਼ ਤੋਂ ਘੱਟ ਖਾਓ ਇਹ ਹਲਕਾ-ਫੁਲਕਾ ਖਾਣਾ ਤੇ ਰਹੋ ਰਿਸ਼ਟ-ਪੁਸ਼ਟ
ਉਬਾਲਿਆ ਹੋਇਆ ਅੰਡਾ- ਪੂਰੀ ਤਰ੍ਹਾਂ ਉਬਲਿਆ ਹੋਇਆ ਇੱਕ ਅੰਡਾ ਸਰੀਰ ਨੂੰ ਲੋਂੜੀਦੇ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ ਤੇ ਨਾਲ ਹੀ ਕੈਲਰੀਜ਼ ਵੀ 100 ਤੋਂ ਘੱਟ ਹੁੰਦੀਆਂ ਹਨ।
ਪੌਸ਼ਟਿਕ ਖਾਣਾ ਸਿਹਤ ਲਈ ਬਹੁਤ ਜ਼ਰੂਰੀ ਹੈ। ਸਰੀਰਕ ਵਾਧੇ ਤੇ ਵਿਕਾਸ ਲਈ ਖਾਣੇ 'ਚ ਹਰ ਤਰ੍ਹਾਂ ਦੇ ਤੱਤ ਹੋਣੇ ਲਾਜ਼ਮੀ ਹਨ। ਸਿਹਤਮੰਦ ਖਾਣਾ ਇਹ ਯਕੀਨੀ ਬਣਾਉਣ ਲਈ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿ ਭਾਰ ਤੇ ਕੈਲਰੀਜ਼ ਵਧਾਏ ਬਿਨਾਂ ਤੁਹਾਨੂੰ ਜ਼ਰੂਰੀ ਪੌਸ਼ਟਿਕ ਤੱਤ ਮਿਲਦੇ ਰਹਿਣ।
ਇੱਥੇ ਤਹਾਨੂੰ ਦੱਸ ਰਹੇ ਹਾਂ ਕੁਝ ਅਜਿਹੇ ਹਲਕੇ ਫੁਲਕੇ ਸਨੈਕਸ ਟਾਇਪ ਖਾਣਾ ਜਿਸ 'ਚ 100 ਤੋਂ ਘੱਟ ਕੈਲਰੀਜ਼ ਹੁੰਦੀਆਂ ਹਨ।
ਉਬਾਲਿਆ ਹੋਇਆ ਅੰਡਾ- ਪੂਰੀ ਤਰ੍ਹਾਂ ਉਬਲਿਆ ਹੋਇਆ ਇੱਕ ਅੰਡਾ ਸਰੀਰ ਨੂੰ ਲੋਂੜੀਦੇ ਪੌਸ਼ਟਿਕ ਤੱਤ ਪ੍ਰਦਾਨ ਕਰਦਾ ਹੈ ਤੇ ਨਾਲ ਹੀ ਕੈਲਰੀਜ਼ ਵੀ 100 ਤੋਂ ਘੱਟ ਹੁੰਦੀਆਂ ਹਨ।
ਇੱਕ ਸੰਤਰਾ: ਸੰਤਰੇ 'ਚ ਕੈਲਰੀਜ਼ ਦੀ ਮਾਤਰਾ ਘੱਟ ਹੁੰਦੀ ਹੈ। ਜੇਕਰ ਤੁਸੀਂ ਇਕ ਦਿਨ 'ਚ ਇੱਕ ਸੰਤਰਾ ਲੈਂਦੇ ਹੋ ਤਾਂ ਇਹ 100 ਕੈਲਰੀਜ਼ ਤੋਂ ਘੱਟ ਹੁੰਦਾ ਹੈ।
ਇੱਕ ਕੱਪ ਸਟ੍ਰਾਅਬੈਰੀ: ਤੁਸੀਂ ਇਕ ਕੱਪ ਸਟ੍ਰਾਅਬੈਰੀਜ਼ ਲੈ ਸਕਦੇ ਹੋ ਜਾਂ ਸਟ੍ਰਾਅਬੈਰੀਜ਼ ਦੀ ਸਮੂਦੀ ਬਣਾ ਸਕਦੇ ਹੋ ਇਸ 'ਚ ਵੀ ਘੱਟ ਕੈਲਰੀਜ਼ ਹੁੰਦੀਆਂ ਹਨ।
ਇੱਕ ਪੀਸ ਸਟ੍ਰਿੰਗ ਚੀਜ਼: ਸਟ੍ਰਿੰਗ ਚੀਜ਼ ਦਾ ਇੱਕ ਮੱਧਮ ਪੀਸ ਵੀ ਲਿਆ ਜਾ ਸਕਦਾ ਹੈ। ਇਸ 'ਚ ਵੀ ਘੱਟ ਮਾਤਰਾ 'ਚ ਕੈਲਰੀਜ਼ ਹੁੰਦੀਆਂ ਹਨ। ਸੋ ਜੇਕਰ ਤੁਸੀਂ 100 ਕੈਲਰੀਜ਼ ਵਾਲਾ ਕੁਝ ਹਲਕਾ ਫੁਲਕਾ ਖਾਣਾ ਹੈ ਤਾਂ ਤੁਸੀਂ ਸਟ੍ਰਿੰਗ ਚੀਜ਼ ਦਾ ਇਕ ਪੀਸ ਲੈ ਸਕਦੇ ਹੋ।
ਅੱਠ ਛੋਟੀਆਂ ਗਾਜਰਾਂ: ਗਾਜਰਾਂ ਸਿਹਤ ਲਈ ਬਹੁਤ ਲਾਹੇਵੰਦ ਹੁੰਦੀਆਂ ਹਨ। ਸੋ ਤੁਸੀਂ ਗਾਜਰਾਂ ਨੂੰ ਸਲਾਦ ਵਜੋਂ ਵੀ ਖਾ ਸਕਦੇ ਹੋ ਤੇ ਗਾਜਰਾਂ ਦਾ ਜੂਸ ਵੀ ਲੈ ਸਕਦੇ ਹੋ।
ਖੀਰਾ, ਐਵੋਕਾਡੋ ਤੇ ਟਮਾਟਰ ਦਾ ਸਲਾਦ: ਸਲਾਦ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ 'ਚ ਸਹਾਈ ਹੁੰਦੇ ਹਨ ਕਿਉਂਕਿ ਇਨ੍ਹਾਂ ਨਾਲ ਮੋਟਾਪਾ ਨਹੀਂ ਹੁੰਦਾ। ਸੋ ਖੀਰਾ, ਐਵੋਕਾਡੋ ਤੇ ਟਮਾਟਰ ਦਾ ਸਲਾਦ ਵੀ ਲਿਆ ਜਾ ਸਕਦਾ ਹੈ।
ਉਪਰੋਕਤ ਤੋਂ ਇਲਾਵਾ ਵੀ ਹੋਰ ਕਈ ਤਰ੍ਹਾਂ ਦੇ ਸਨੈਕਸ ਹਨ ਜਿੰਨ੍ਹਾਂ 'ਚ 100 ਕੈਲਰੀਜ਼ ਤੋਂ ਘੱਟ ਹੁੰਦੀਆਂ ਹਨ।