Punjab News: ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਭਰੇ ਜਾ ਰਹੇ ਦਵਾਈਆਂ ਦੇ ਸੈਂਪਲ
Punjab News: ਪੰਜਾਬ ਸਰਕਾਰ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਈ ਥਾਵਾਂ 'ਤੇ ਛਾਪੇਮਾਰੀ ਕੀਤੀਆਂ ਗਈਆਂ ਅਤੇ ਨਕਲੀ ਦਵਾਈ ਦੇ ਚੱਲਦੇ ਸੈਂਪਲ ਭਰੇ।
Minister Gurmeet Singh Khudian News: ਬਠਿੰਡਾ ਖੇਤੀਬਾੜੀ ਮੁਖੀ ਵਰਿੰਦਰ ਸਿੰਘ ਨੰਦਗੜ੍ਹ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਖੇਤੀਬਾੜੀ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਡੇ ਵੱਲੋਂ ਜਿੱਥੇ ਪਹਿਲਾਂ ਵੀ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਜੋ ਨਕਲੀ ਦਵਾਈ ਵੇਚਦੇ ਹਨ। Bharat Certis ਕੋਈ ਗਲਤ ਦਵਾਈਆਂ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਹਨ ਉਸੇ ਤਹਿਤ ਅੱਜ ਵੀ ਸਾਡੇ ਵੱਲੋਂ ਚਾਰ ਥਾਵਾਂ ਦੇ ਉੱਤੇ ਦਵਾਈਆਂ ਦੇ ਸੈਂਪਲ ਭਰੇ ਗਏ ਹਨ।
ਕਿਸਾਨਾਂ ਨੂੰ ਅਪੀਲ ਕੀਤੀ
ਇਸ ਤੋਂ ਪਹਿਲਾਂ ਗੱਲਬਾਤ ਕੀਤੀ ਜਾਵੇ ਤਾਂ ਖੇਤੀਬਾੜੀ ਦੇ ਸਾਡੀ ਟੀਮ ਨੇ ਕੁਝ ਥਾਵਾਂ ਉੱਤੇ ਬਾਹਰੋਂ ਆਈ ਹੋਈ ਦਵਾਈ ਵੀ ਜ਼ਬਤ ਕੀਤੀ ਗਈ ਸੀ ਅਤੇ ਕਾਨੂੰਨੀ ਕਾਰਵਾਈ ਕੀਤੀ ਗਈ ਇਸ ਦੇ ਨਾਲ ਹੀ ਸਾਡੇ ਤੱਕ ਕਿਸਾਨਾਂ ਨੂੰ ਤੁਹਾਡੇ ਜ਼ਰੀਏ ਇਹੀ ਅਪੀਲ ਹੈ ਕਿ ਕੋਈ ਵੀ ਦਵਾਈ ਜੇਕਰ ਤੁਸੀਂ ਆਪਣੀ ਫਸਲਾਂ ਤੇ ਛਿੜਕਾਉਣ ਲਈ ਲੈ ਕੇ ਜਾਂਦੇ ਹੋ ਤਾਂ ਪਹਿਲਾ ਖੇਤੀਬਾੜੀ ਅਧਿਕਾਰੀਆਂ ਨਾਲ ਗੱਲਬਾਤ ਜ਼ਰੂਰ ਕੀਤੀ ਜਾਵੇ। ਤਾਂ ਜੋ ਤੁਹਾਡੀ ਫਸਲ ਖਰਾਬ ਨਾ ਹੋਵੇ ਅਤੇ ਨਾਲ-ਨਾਲ ਦੁਕਾਨਦਾਰ ਦਾ ਰਿਕਾਰਡ ਵੀ ਚੈੱਕ ਕੀਤਾ ਜਾਂਦਾ ਹੈ ਦਵਾਈ ਕਿੱਥੋਂ ਲੈ ਕੇ ਆਇਆ ਹੈ ਕਿਸ ਕੰਪਨੀ ਦੀ ਹੈ ਇਸ ਦੇ ਨਾਲ ਹੀ ਅਸੀਂ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਜੇਕਰ ਕੋਈ ਨਕਲੀ ਦਵਾਈ ਵੇਚਦਾ ਹੈ ਤਾਂ ਸਾਨੂੰ ਦੱਸਿਆ ਜਾਵੇ ਤਾਂ ਜੋ ਸਮੇਂ ਰਹਿੰਦੇ ਉਸ ਦ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।