ਪੜਚੋਲ ਕਰੋ

Dilli Chalo: ਦਿੱਲੀ ਮੋਰਚੇ ਨੂੰ ਲੇ ਕੇ ਤਿੰਨ ਕੇਂਦਰੀ ਮੰਤਰੀਆਂ ਨਾਲ ਕਿਸਾਨਾਂ ਦੀ ਚੱਲੀ ਮੀਟਿੰਗ 'ਚੋਂ ਕੀ ਨਿਕਲਿਆ ਸਿੱਟਾ, ਕੀ ਧਰਨਾ ਖ਼ਤਮ ? 

Kisan Andolan Part 2: ਅੰਦੋਲਨ ਦੌਰਾਨ ਦਰਜ ਹੋਏ ਕੇਸ ਵਾਪਸ ਲੈਣ ਅਤੇ ਨਕਲੀ ਬੀਜਾਂ ਅਤੇ ਕੀਟਨਾਸ਼ਕਾਂ ਸਬੰਧੀ ਸਖ਼ਤ ਕਾਨੂੰਨ ਬਣਾਉਣ ਬਾਰੇ ਸਹਿਮਤੀ ਬਣੀ। ਪਰ ਜਿਹੜੇ ਅਸਲ ਮੁੱਦੇ 'ਤੇ ਕਿਸਾਨਾਂ ਨੇ ਦਿੱਲੀ ਅੰਦੋਲਨ ਪਾਰਟ 2 ਦਾ ਐਲਾਨ ਕੀਤਾ ਹੈ

Kisan Andolan Part 2: ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਆਂ ਜਥੇਬੰਦੀਆਂ ਵੱਲੋਂ 13 ਫਰਵਰੀ ਨੂੰ ਦਿੱਲੀ ਵਿੱਚ ਅੰਦੋਲਨ-2 ਦੇ ਸੱਦੇ ਤੋਂ ਬਾਅਦ ਵੀਰਵਾਰ ਨੂੰ ਕੇਂਦਰ ਸਰਕਾਰ ਸਰਗਰਮ ਹੋ ਗਈ। ਤਿੰਨ ਕੇਂਦਰੀ ਮੰਤਰੀ ਪਿਊਸ਼ ਗੋਇਲ, ਅਰਜੁਨ ਮੁੰਡਾ, ਨਿਤਿਆਨੰਦ ਰਾਏ ਖੁਦ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਚੰਡੀਗੜ੍ਹ ਪੁੱਜੇ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸਨ।

ਤਿੰਨ ਘੰਟੇ ਤੱਕ ਚੱਲੀ ਇਸ ਮੀਟਿੰਗ ਵਿੱਚ ਕਿਸਾਨ ਅੰਦੋਲਨ ਦੌਰਾਨ ਦਰਜ ਹੋਏ ਕੇਸ ਵਾਪਸ ਲੈਣ ਅਤੇ ਨਕਲੀ ਬੀਜਾਂ ਅਤੇ ਕੀਟਨਾਸ਼ਕਾਂ ਸਬੰਧੀ ਸਖ਼ਤ ਕਾਨੂੰਨ ਬਣਾਉਣ ਬਾਰੇ ਸਹਿਮਤੀ ਬਣੀ। ਪਰ ਜਿਹੜੇ ਅਸਲ ਮੁੱਦੇ 'ਤੇ ਕਿਸਾਨਾਂ ਨੇ ਦਿੱਲੀ ਅੰਦੋਲਨ ਪਾਰਟ 2 ਦਾ ਐਲਾਨ ਕੀਤਾ ਹੈ ਉਸ 'ਤੇ ਕੋਈ ਸਹਿਮਤੀ ਨਹੀਂ ਬਣੀ।

ਐਮਐਸਪੀ 'ਤੇ ਕਾਨੂੰਨ ਬਣਾਉਣ ਨੂੰ ਲੈ ਕੇ 35 ਮਿੰਟ ਤੱਕ ਚਰਚਾ ਵੀ ਹੋਈ ਪਰ ਇਸ ਮਾਮਲੇ ਨੂੰ ਅੰਤਿਮ ਰੂਪ ਨਹੀਂ ਦਿੱਤਾ ਗਿਆ। ਸੰਯੁਕਤ ਕਿਸਾਨ ਮੋਰਚਾ ਤੋਂ ਜਗਜੀਤ ਸਿੰਘ ਡੱਲੇਵਾਲ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜ਼ਿਆਦਾਤਰ ਸਹਿਮਤੀ ਬਣ ਗਈ ਹੈ। ਸਾਰੀਆਂ ਮੰਗਾਂ ਨੂੰ ਸਰਕਾਰ ਨਾਲ ਵਿਚਾਰਿਆ ਜਾਵੇਗਾ। ਅੰਦੋਲਨ ਜਾਰੀ ਰਹੇਗਾ। ਐਮਐਸਪੀ ਅਤੇ ਕੇਸ ਵਾਪਸ ਲੈਣ ਦੀਆਂ ਮੰਗਾਂ ਮੰਨੇ ਜਾਣ ’ਤੇ ਹੀ ਅੰਦੋਲਨ ਵਾਪਸ ਲੈਣ ਬਾਰੇ ਵਿਚਾਰ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਸੀਐਮ ਮਾਨ ਨੇ ਕਿਹਾ ਕਿ ਕਈ ਮੰਗਾਂ 'ਤੇ ਸਹਿਮਤੀ ਬਣੀ ਹੈ। ਅੱਗੇ ਵੀ ਗੱਲਬਾਤ ਹੋਵੇਗੀ। ਅੱਜ ਵੀ ਅਸੀਂ ਕੇਂਦਰੀ ਕਮੇਟੀ ਨੂੰ ਗੱਲਬਾਤ ਲਈ ਚੰਡੀਗੜ੍ਹ ਬੁਲਾਇਆ ਸੀ। ਇਸ ਦੌਰਾਨ ਹਰਿਆਣਾ ਦੀ ਸਰਕਾਰ ਅਤੇ ਪੁਲਿਸ ਚੌਕਸ ਹੋ ਗਈ ਹੈ। ਪੰਜਾਬ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

ਬੈਠਕ 'ਚ ਕੇਂਦਰੀ ਮੰਤਰੀਆਂ ਨੇ ਕਿਸਾਨਾਂ ਨੂੰ ਆਪਣਾ ਅੰਦੋਲਨ ਵਾਪਸ ਲੈਣ ਦੀ ਅਪੀਲ ਕੀਤੀ ਪਰ ਬੈਠਕ 'ਚ ਮੌਜੂਦ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਰਵਣ ਸਿੰਘ ਪੰਧੇਰ, ਦਿਲਬਾਰਾ ਸਿੰਘ ਤੇ ਰਮਨਦੀਪ ਸਿੰਘ ਨੇ ਕੇਂਦਰੀ ਮੰਤਰੀਆਂ ਦੀ ਅਪੀਲ ਮੰਨਣ ਤੋਂ ਇਨਕਾਰ ਕਰ ਦਿੱਤਾ। ਉੱਥੇ ਹੀ ਕੇਂਦਰੀ ਮੰਤਰੀਆਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਅੰਦੋਲਨ ਤੋਂ ਪਹਿਲਾਂ ਇਕ ਵਾਰ ਫਿਰ ਬੈਠਕ ਕੀਤੀ ਜਾਵੇਗੀ।

Dilli Chalo: ਦਿੱਲੀ ਮੋਰਚੇ ਨੂੰ ਲੇ ਕੇ ਤਿੰਨ ਕੇਂਦਰੀ ਮੰਤਰੀਆਂ ਨਾਲ ਕਿਸਾਨਾਂ ਦੀ ਚੱਲੀ ਮੀਟਿੰਗ 'ਚੋਂ ਕੀ ਨਿਕਲਿਆ ਸਿੱਟਾ, ਕੀ ਧਰਨਾ ਖ਼ਤਮ ? 
 ਇਕ ਵਾਰ ਫਿਰ ਤੋਂ ਕਿਸਾਨ ਅੰਦੋਲਨ ਦੀ ਆਹਟ ਨੂੰ ਭਾਪਦੇ ਹੋਏ ਕੇਂਦਰ ਸਰਕਾਰ ਨੇ ਕਮਾਨ ਸੰਭਾਲ ਲਈ ਹੈ ਤਾਂ ਜੋ ਇਸ ਵਾਰੀ ਸਾਲ 2020 ਵਾਂਗ ਗੱਲ ਹੱਥੋਂ ਨਾ ਨਿਕਲ ਜਾਵੇ।  ਬੈਠਕ ਤੋਂ ਬਾਅਦ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੇਂਦਰੀ ਆਗੂਆਂ ਨੇ ਸਾਡੇ ਕੋਲੋਂ ਸਮਾਂ ਮੰਗਿਆ ਹੈ, ਪਰ ਸਾਡਾ 13 ਫਰਵਰੀ ਨੂੰ ਦਿੱਲੀ ਕੁਚ ਕਰਨ ਦਾ ਫ਼ੈਸਲਾ ਜਿਉਂ ਦਾ ਤਿਉਂ ਹੈ। 

ਉਨ੍ਹਾਂ ਕਿਹਾ ਕਿ ਅਸੀਂ ਸਾਰੀਆਂ ਮੰਗਾਂ ਵਿਸਥਾਰ ਨਾਲ ਤੱਥਾਂ ਸਮੇਤ ਰੱਖੀਆਂ ਹਨ। ਅਸੀਂ ਉਨ੍ਹਾਂ ਨੂੰ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਤਾਂ ਉਨ੍ਹਾ ਨੇ ਖ਼ੁਦ ਆਪਣੀ ਰਿਪੋਰਟ 'ਚ ਕਿਹਾ ਸੀ ਕਿ ਸਾਰੀਆਂ ਫਸਲਾਂ 'ਤੇ ਐੱਮਐੱਸਪੀ ਹੋਣੀ ਚਾਹੀਦੀ ਹੈ। 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗ਼ਰੀਬੀ ਚੋਂ ਕੱਢਣ ਤੇ ਚਮਕਤਾਰ ਦੇ ਨਾਂਅ 'ਤੇ ਭਰਮਾਏ ਜਾ ਰਹੇ ਨੇ ਲੋਕ, ਪੰਜਾਬ 'ਚ 3.50 ਲੱਖ ਲੋਕ ਬਣੇ ਈਸਾਈ, 2 ਸਾਲਾਂ 'ਚ 15% ਵਧੀ ਆਬਾਦੀ-ਰਿਪੋਰਟ
ਗ਼ਰੀਬੀ ਚੋਂ ਕੱਢਣ ਤੇ ਚਮਕਤਾਰ ਦੇ ਨਾਂਅ 'ਤੇ ਭਰਮਾਏ ਜਾ ਰਹੇ ਨੇ ਲੋਕ, ਪੰਜਾਬ 'ਚ 3.50 ਲੱਖ ਲੋਕ ਬਣੇ ਈਸਾਈ, 2 ਸਾਲਾਂ 'ਚ 15% ਵਧੀ ਆਬਾਦੀ-ਰਿਪੋਰਟ
ਪੰਜਾਬੀ ਲੀਡਰਾਂ ਨੂੰ ਦਿੱਲੀ ਚੋਣਾਂ 'ਚ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ, ਕਾਂਗਰਸ ਨੇ ਰੰਧਾਵਾ ਦੇ ਮੋਢਿਆ 'ਤੇ ਪਾਇਆ ਭਾਰ, ਪਹਿਲਾਂ ਕੀਤਾ ਸੀ ਨਜ਼ਰਅੰਦਾਜ਼ !
ਪੰਜਾਬੀ ਲੀਡਰਾਂ ਨੂੰ ਦਿੱਲੀ ਚੋਣਾਂ 'ਚ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ, ਕਾਂਗਰਸ ਨੇ ਰੰਧਾਵਾ ਦੇ ਮੋਢਿਆ 'ਤੇ ਪਾਇਆ ਭਾਰ, ਪਹਿਲਾਂ ਕੀਤਾ ਸੀ ਨਜ਼ਰਅੰਦਾਜ਼ !
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ, ਜਾਣੋ ਵੱਡਮੁੱਲਾ ਇਤਿਹਾਸ
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ, ਜਾਣੋ ਵੱਡਮੁੱਲਾ ਇਤਿਹਾਸ
Sports News: ਚੈਂਪੀਅਨਜ਼ ਟਰਾਫੀ ਵਿਚਾਲੇ ਵੱਡਾ ਖੁਲਾਸਾ, ਟੀਮ ਇੰਡੀਆ ਨੇ ਕੀਤਾ ਨਜ਼ਰਅੰਦਾਜ਼; ਤਾਂ ਇਨ੍ਹਾਂ 3 ਖਿਡਾਰੀਆਂ ਨੇ ਫੜ੍ਹਿਆ ਵਿਦੇਸ਼ੀ ਟੀਮ ਦਾ ਪੱਲੜਾ 
ਚੈਂਪੀਅਨਜ਼ ਟਰਾਫੀ ਵਿਚਾਲੇ ਵੱਡਾ ਖੁਲਾਸਾ, ਟੀਮ ਇੰਡੀਆ ਨੇ ਕੀਤਾ ਨਜ਼ਰਅੰਦਾਜ਼; ਤਾਂ ਇਨ੍ਹਾਂ 3 ਖਿਡਾਰੀਆਂ ਨੇ ਫੜ੍ਹਿਆ ਵਿਦੇਸ਼ੀ ਟੀਮ ਦਾ ਪੱਲੜਾ 
Advertisement
ABP Premium

ਵੀਡੀਓਜ਼

ਕਿਸਾਨਾਂ ਦਾ ਵੱਡਾ ਐਲਾਨ, ਸਰਵਨ ਸਿੰਘ ਪੰਧੇਰ ਨੇ ਕੀਤਾ ਐਲਾਨBhimrao Ambedkar| ਭੀਮਰਾਓ ਅੰਬੇਦਕਰ ਦੇ ਬੁੱਤ 'ਤੇ ਹਮਲਾ ਕਿਸਦੀ ਸਾਜਿਸ਼ ?World Record | ਇਸ ਸਿੱਖ ਨੇ ਕਰਤੀ ਕਮਾਲ, 7 ਮਹਾਂਦੀਪਾਂ ਦਾ ਬਣਿਆ ਜੇਤੂ | Antarctica Marathon|Baba Sahib Amebdkal| ਗਣਤੰਤਰ ਦਿਵਸ ਮੌਕੇ ਬਾਬਾ ਸਾਹਿਬ ਦੀ ਮੂਰਤੀ 'ਤੇ ਹਮਲਾ|abp sanjha | Amritsar |

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗ਼ਰੀਬੀ ਚੋਂ ਕੱਢਣ ਤੇ ਚਮਕਤਾਰ ਦੇ ਨਾਂਅ 'ਤੇ ਭਰਮਾਏ ਜਾ ਰਹੇ ਨੇ ਲੋਕ, ਪੰਜਾਬ 'ਚ 3.50 ਲੱਖ ਲੋਕ ਬਣੇ ਈਸਾਈ, 2 ਸਾਲਾਂ 'ਚ 15% ਵਧੀ ਆਬਾਦੀ-ਰਿਪੋਰਟ
ਗ਼ਰੀਬੀ ਚੋਂ ਕੱਢਣ ਤੇ ਚਮਕਤਾਰ ਦੇ ਨਾਂਅ 'ਤੇ ਭਰਮਾਏ ਜਾ ਰਹੇ ਨੇ ਲੋਕ, ਪੰਜਾਬ 'ਚ 3.50 ਲੱਖ ਲੋਕ ਬਣੇ ਈਸਾਈ, 2 ਸਾਲਾਂ 'ਚ 15% ਵਧੀ ਆਬਾਦੀ-ਰਿਪੋਰਟ
ਪੰਜਾਬੀ ਲੀਡਰਾਂ ਨੂੰ ਦਿੱਲੀ ਚੋਣਾਂ 'ਚ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ, ਕਾਂਗਰਸ ਨੇ ਰੰਧਾਵਾ ਦੇ ਮੋਢਿਆ 'ਤੇ ਪਾਇਆ ਭਾਰ, ਪਹਿਲਾਂ ਕੀਤਾ ਸੀ ਨਜ਼ਰਅੰਦਾਜ਼ !
ਪੰਜਾਬੀ ਲੀਡਰਾਂ ਨੂੰ ਦਿੱਲੀ ਚੋਣਾਂ 'ਚ ਮਿਲੀਆਂ ਵੱਡੀਆਂ ਜ਼ਿੰਮੇਵਾਰੀਆਂ, ਕਾਂਗਰਸ ਨੇ ਰੰਧਾਵਾ ਦੇ ਮੋਢਿਆ 'ਤੇ ਪਾਇਆ ਭਾਰ, ਪਹਿਲਾਂ ਕੀਤਾ ਸੀ ਨਜ਼ਰਅੰਦਾਜ਼ !
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ, ਜਾਣੋ ਵੱਡਮੁੱਲਾ ਇਤਿਹਾਸ
ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ, ਜਾਣੋ ਵੱਡਮੁੱਲਾ ਇਤਿਹਾਸ
Sports News: ਚੈਂਪੀਅਨਜ਼ ਟਰਾਫੀ ਵਿਚਾਲੇ ਵੱਡਾ ਖੁਲਾਸਾ, ਟੀਮ ਇੰਡੀਆ ਨੇ ਕੀਤਾ ਨਜ਼ਰਅੰਦਾਜ਼; ਤਾਂ ਇਨ੍ਹਾਂ 3 ਖਿਡਾਰੀਆਂ ਨੇ ਫੜ੍ਹਿਆ ਵਿਦੇਸ਼ੀ ਟੀਮ ਦਾ ਪੱਲੜਾ 
ਚੈਂਪੀਅਨਜ਼ ਟਰਾਫੀ ਵਿਚਾਲੇ ਵੱਡਾ ਖੁਲਾਸਾ, ਟੀਮ ਇੰਡੀਆ ਨੇ ਕੀਤਾ ਨਜ਼ਰਅੰਦਾਜ਼; ਤਾਂ ਇਨ੍ਹਾਂ 3 ਖਿਡਾਰੀਆਂ ਨੇ ਫੜ੍ਹਿਆ ਵਿਦੇਸ਼ੀ ਟੀਮ ਦਾ ਪੱਲੜਾ 
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 63 ਦਿਨ, ਪੰਜਾਬ 'ਚ ਤਿੰਨ ਮਹਾਂਪੰਚਾਇਤਾਂ ਕਰਨਗੇ ਕਿਸਾਨ; 30 ਨੂੰ ਅੰਮ੍ਰਿਤਸਰ ਤੋਂ ਕਿਸਾਨਾਂ ਦਾ ਜੱਥਾ ਪਹੁੰਚੇਗਾ ਸ਼ੰਭੂ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 63 ਦਿਨ, ਪੰਜਾਬ 'ਚ ਤਿੰਨ ਮਹਾਂਪੰਚਾਇਤਾਂ ਕਰਨਗੇ ਕਿਸਾਨ; 30 ਨੂੰ ਅੰਮ੍ਰਿਤਸਰ ਤੋਂ ਕਿਸਾਨਾਂ ਦਾ ਜੱਥਾ ਪਹੁੰਚੇਗਾ ਸ਼ੰਭੂ
ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਅੱਜ ਮਿਲੇਗੀ ਸਜ਼ਾ, 4 ਸਾਲ ਪਹਿਲਾਂ ਹੋਇਆ ਸੀ ਕਤਲ
ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਅੱਜ ਮਿਲੇਗੀ ਸਜ਼ਾ, 4 ਸਾਲ ਪਹਿਲਾਂ ਹੋਇਆ ਸੀ ਕਤਲ
Password ਪਤਾ ਹੋਣ 'ਤੇ ਵੀ ਕੋਈ ਨਹੀਂ ਦੇਖ ਸਕੇਗਾ Data, ਚੋਰੀ ਹੋਣ 'ਤੇ ਵੀ ਰਹੇਗਾ ਸੁਰੱਖਿਅਤ, Google ਲੈਕੇ ਆਇਆ ਕਮਾਲ ਦੀ ਚੀਜ਼
Password ਪਤਾ ਹੋਣ 'ਤੇ ਵੀ ਕੋਈ ਨਹੀਂ ਦੇਖ ਸਕੇਗਾ Data, ਚੋਰੀ ਹੋਣ 'ਤੇ ਵੀ ਰਹੇਗਾ ਸੁਰੱਖਿਅਤ, Google ਲੈਕੇ ਆਇਆ ਕਮਾਲ ਦੀ ਚੀਜ਼
Gold Silver Price Today: ਸੋਨੇ-ਚਾਂਦੀ ਦੇ 27 ਜਨਵਰੀ ਨੂੰ ਧੜੰਮ ਡਿੱਗੇ ਭਾਅ, ਜਾਣੋ 22 ਅਤੇ 24 ਕੈਰੇਟ ਦਾ ਕੀ ਰੇਟ ?
ਸੋਨੇ-ਚਾਂਦੀ ਦੇ 27 ਜਨਵਰੀ ਨੂੰ ਧੜੰਮ ਡਿੱਗੇ ਭਾਅ, ਜਾਣੋ 22 ਅਤੇ 24 ਕੈਰੇਟ ਦਾ ਕੀ ਰੇਟ ?
Embed widget