ਪੜਚੋਲ ਕਰੋ

Punjab news: ਪਿੰਡ ਦੇ ਵਿਕਾਸ ਕਾਰਜਾਂ ਲਈ ਜਾਰੀ ਹੋਈਆਂ ਗਰਾਂਟਾਂ 'ਚੋਂ ਘਪਲਾ ਕਰਨ ਵਾਲਿਆਂ ਵਿਰੁੱਧ ਵਿਜੀਲੈਂਸ ਨੇ ਕੀਤੀ ਕਾਰਵਾਈ

Punjab news: ਵਿਜੀਲੈਂਸ ਬਿਊਰੋ ਨੇ ਪਿੰਡ ਨੂਰਪੁਰ, ਜ਼ਿਲ੍ਹਾ ਐੱਸ.ਬੀ.ਐੱਸ.ਨਗਰ ਨੂੰ ਵਿਕਾਸ ਕਾਰਜਾਂ ਲਈ ਜਾਰੀ ਹੋਈਆਂ ਗਰਾਂਟਾਂ ਵਿੱਚ ਘਪਲੇਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ।

Punjab news: ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਵਿਜੀਲੈਂਸ ਬਿਊਰੋ ਨੇ ਪਿੰਡ ਨੂਰਪੁਰ, ਜ਼ਿਲ੍ਹਾ ਐੱਸ.ਬੀ.ਐੱਸ.ਨਗਰ ਨੂੰ ਵਿਕਾਸ ਕਾਰਜਾਂ ਲਈ ਜਾਰੀ ਹੋਈਆਂ ਗਰਾਂਟਾਂ ਵਿੱਚ ਘਪਲੇਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ।

ਪੰਚਾਇਤ ਸਕੱਤਰ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ਾਂ ਜਾਰੀ

ਇਸ ਕਾਰਵਾਈ ਤਹਿਤ ਪਿੰਡ ਦੇ ਸਾਬਕਾ ਸਰਪੰਚ ਸੁਰਿੰਦਰ ਸਿੰਘ, ਗ੍ਰਾਮ ਪੰਚਾਇਤ ਸਕੱਤਰ ਅਸ਼ੋਕ ਕੁਮਾਰ, ਵਾਸੀ ਪਿੰਡ ਬਘੌਰਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਮਲਕੀਤ ਰਾਮ ਵਾਸੀ ਪਿੰਡ ਸਰਹਾਲ ਕਾਜੀਆਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਆਪਸੀ ਮਿਲੀਭੁਗਤ ਨਾਲ 3,14,500 ਰੁਪਏ ਦੀ ਘਪਲੇਬਾਜ਼ੀ ਕਰਨ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕਰਕੇ ਉਕਤ ਸਾਬਕਾ ਸਰਪੰਚ ਸੁਰਿੰਦਰ ਸਿੰਘ ਅਤੇ ਮਲਕੀਤ ਰਾਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਪੰਚਾਇਤ ਸਕੱਤਰ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ।

ਗਰਾਂਟਾਂ ਵਿੱਚੋਂ ਕੀਤੀ ਘਪਲਾ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਇੱਕ ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਪਾਇਆ ਗਿਆ ਕਿ ਉਕਤ ਪਿੰਡ ਨੂਰਪੁਰ ਨੂੰ ਸਾਲ 2014 ਤੋਂ 2017 ਤੱਕ ਗਲੀਆਂ-ਨਾਲੀਆਂ, ਗੰਦੇ ਪਾਣੀ ਦੇ ਨਿਕਾਸ, ਐੱਸ.ਸੀ. ਤੇ ਬੀ.ਸੀ. ਧਰਮਸ਼ਾਲਾਵਾਂ ਦੀ ਉਸਾਰੀ ਸਮੇਤ ਸ਼ਮਸ਼ਾਨ ਘਾਟ ਦੀ ਉਸਾਰੀ ਸਬੰਧੀ ਗਰਾਂਟਾਂ ਹਾਸਲ ਹੋਈਆਂ ਸਨ।

ਇਨ੍ਹਾਂ ਗਰਾਂਟਾਂ 'ਚੋਂ ਉਕਤ ਮੁਲਜ਼ਮਾਂ ਵੱਲੋਂ ਮਸਟਰੋਲ ਮੁਤਾਬਿਕ ਲੇਬਰ/ਮਿਸਤਰੀ ਦੇ ਕੰਮਾਂ ਸਬੰਧੀ ਮਜ਼ਦੂਰਾਂ ਨੂੰ 75,000 ਰੁਪਏ ਦੀ ਅਦਾਇਗੀ ਕੀਤੀ ਜਾਣੀ ਸੀ ਪਰੰਤੂ ਉਕਤ ਪੰਚਾਇਤ ਸਕੱਤਰ ਅਤੇ ਸਰਪੰਚ ਨੇ ਉਕਤ ਮਲਕੀਤ ਰਾਮ ਦੇ ਨਾਮ ਉੱਪਰ 54,500 ਰੁਪਏ ਰੇਤਾ/ਬੱਜਰੀ ਦੀ ਅਦਾਇਗੀ ਸਬੰਧੀ ਕੈਸ਼ ਬੁੱਕ ਵਿੱਚ ਫਰਜ਼ੀ ਇੰਦਰਾਜ ਦਿਖਾ ਕੇ ਇਹ ਪੈਸੇ ਮਲਕੀਤ ਰਾਮ ਦੇ ਬੈਂਕ ਖਾਤੇ ਵਿੱਚੋਂ ਕਢਵਾ ਕੇ ਆਪਸ ਵਿੱਚ ਵੰਡ ਲਏ। ਇਨ੍ਹਾਂ ਮੁਲਜ਼ਮਾਂ ਨੇ ਇਹ ਰੇਤਾ/ਬੱਜਰੀ ਵਰਤਣ ਅਤੇ ਇਸ ਦੀ ਅਦਾਇਗੀ ਦੇਣ ਸਬੰਧੀ ਰਜਿਸਟਰ ਵਿੱਚ ਕੋਈ ਮਤਾ ਨਹੀਂ ਪਾਇਆ। 

ਇਹ ਵੀ ਪੜ੍ਹੋ: Fazilka news: ਕਣਕ ਦੇ ਗੋਦਾਮ 'ਚ ਮਜ਼ਦੂਰ 'ਤੇ ਡਿੱਗੀਆਂ ਹਜ਼ਾਰਾਂ ਬੋਰੀਆਂ, ਹੋਈ ਮੌਤ

2,60,000 ਰੁਪਏ ਦੀਆਂ ਮਿਲੀਆਂ ਸਨ ਗਰਾਂਟਾਂ 

ਬੁਲਾਰੇ ਨੇ ਦੱਸਿਆ ਕਿ ਇਸ ਪਿੰਡ ਨੂੰ ਵਿਕਾਸ ਕਾਰਜਾਂ ਲਈ ਕੁੱਲ 2,60,000 ਰੁਪਏ ਦੀਆਂ ਗਰਾਂਟਾਂ ਮਿਲੀਆਂ ਸਨ ਜਿਨ੍ਹਾਂ ਵਿੱਚ ਭਗਤ ਧੰਨਾ ਰਾਮ ਦੇ ਕਮਰੇ ਵਾਸਤੇ 1,00,000 ਰੁਪਏ, ਜਿੰਮ ਦੀ ਉਸਾਰੀ ਵਾਸਤੇ 1,00,000 ਰੁਪਏ ਅਤੇ ਸੋਲਰ ਲਾਈਟਾਂ ਲਈ 60,000 ਰੁਪਏ ਪ੍ਰਾਪਤ ਹੋਏ ਸਨ ਪ੍ਰੰਤੂ ਟੈਕਨੀਕਲ ਟੀਮ ਦੀ ਰਿਪੋਰਟ ਅਨੁਸਾਰ ਜਿਸ ਕੰਮ ਲਈ ਇਹ ਗ੍ਰਾਂਟਾਂ ਆਈਆਂ ਸਨ ਉਹ ਕੰਮ ਮੌਕੇ ਉਤੇ ਹੋਣੇ ਨਹੀਂ ਪਾਏ ਗਏ। 

ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਨ੍ਹਾਂ ਗਰਾਂਟਾਂ ਸਬੰਧੀ ਉਕਤ ਪੰਚਾਇਤ ਸਕੱਤਰ ਅਤੇ ਸਰਪੰਚ ਵੱਲੋਂ ਕੈਸ਼ ਬੁੱਕ ਵਿੱਚ ਫਰਜ਼ੀ ਇੰਦਰਾਜ ਦਿਖਾ ਕੇ ਕੁੱਲ 2,60,000 ਰੁਪਏ ਦਾ ਗਬਨ ਕੀਤਾ ਜਾਣਾ ਸਾਬਿਤ ਹੋਇਆ ਹੈ। ਇਸ ਤੋਂ ਇਲਾਵਾ ਪੰਚਾਇਤ ਸਕੱਤਰ ਅਤੇ ਸਰਪੰਚ ਵੱਲੋਂ ਉਕਤ ਗਰਾਂਟਾਂ ਨੂੰ ਖ਼ਰਚਣ ਸਬੰਧੀ ਅਤੇ ਅਦਾਇਗੀਆਂ ਸਬੰਧੀ ਕੋਈ ਮਤਾ ਨਹੀਂ ਪਾਇਆ ਗਿਆ।

ਇਸ ਤਰਾਂ ਪਿੰਡ ਨੂੰ ਸਾਲ 2014 ਤੋਂ 2017 ਤੱਕ ਪ੍ਰਾਪਤ ਗਰਾਂਟਾਂ ਦੀ ਵਰਤੋਂ ਵਿੱਚ ਸਾਬਕਾ ਸਰਪੰਚ ਸੁਰਿੰਦਰ ਸਿੰਘ, ਪੰਚਾਇਤ ਸਕੱਤਰ ਅਸ਼ੋਕ ਕੁਮਾਰ ਅਤੇ ਮਲਕੀਤ ਰਾਮ ਵੱਲੋਂ ਆਪਸੀ ਮਿਲੀਭੁਗਤ ਰਾਹੀਂ ਕੁੱਲ 3,14,500 ਰੁਪਏ ਦੀ ਘਪਲੇਬਾਜੀ ਕੀਤੀ ਗਈ ਹੈ।

ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਉਕਤ ਤਿੰਨੇ ਮੁਲਜ਼ਮਾਂ ਵਿਰੁੱਧ ਧਾਰਾ 13(1)ਏ ਤੇ 13(2) ਅਤੇ ਆਈ.ਪੀ.ਸੀ. ਦੀ ਧਾਰਾ 406, 409, 120-ਬੀ ਤਹਿਤ ਮੁਕੱਦਮਾ ਨੰਬਰ 05 ਮਿਤੀ 11.03.2024 ਨੂੰ ਵਿਜੀਲੈਂਸ ਬਿਉਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਦਰਜ ਕਰ ਲਿਆ ਗਿਆ ਹੈ। ਗ੍ਰਿਫਤਾਰ ਕੀਤੇ ਮੁਲਜ਼ਮ ਸਾਬਕਾ ਸਰਪੰਚ ਸੁਰਿੰਦਰ ਸਿੰਘ ਅਤੇ ਮਲਕੀਤ ਰਾਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਉਪਰੰਤ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇਸ ਕੇਸ ਦੀ ਹੋਰ ਤਫਤੀਸ਼ ਜਾਰੀ ਹੈ।

ਇਹ ਵੀ ਪੜ੍ਹੋ: Punjab news: ਮੁੱਖ ਮੰਤਰੀ ਨੇ ਢੀਂਡਸਾ ਪਰਿਵਾਰ ‘ਤੇ ਕੀਤੀ ਟਿੱਪਣੀ ਤਾਂ ਪਰਮਿੰਦਰ ਢੀਂਡਸਾ ਨੇ ਵੀ ਸੁਣਾਈਆਂ ਖਰੀਆਂ-ਖਰੀਆਂ, ਕੀ ਆਖ ਗਏ ਢੀਂਡਸਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Lal Krishna Advani: ਫਿਰ ਵਿਗੜੀ BJP ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਸਿਹਤ, ਹਸਪਤਾਲ 'ਚ ਕਰਵਾਇਆ ਭਰਤੀ
Lal Krishna Advani: ਫਿਰ ਵਿਗੜੀ BJP ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਸਿਹਤ, ਹਸਪਤਾਲ 'ਚ ਕਰਵਾਇਆ ਭਰਤੀ
Pathankot News: ਵਿਜੀਲੈਂਸ ਬਿਊਰੋ ਨੇ ਦਬੋਚਿਆ 4,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ
Pathankot News: ਵਿਜੀਲੈਂਸ ਬਿਊਰੋ ਨੇ ਦਬੋਚਿਆ 4,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ
'ਰਾਜਨਾਥ ਸਿੰਘ ਨੇ ਸੰਸਦ 'ਚ ਬੋਲਿਆ ਝੂਠ, ਨਹੀਂ ਮਿਲਦਾ ਸ਼ਹੀਦ ਹੋਏ ਅਗਨੀਵੀਰ ਨੂੰ ਪੈਸਾ', ਰਾਹੁਲ ਗਾਂਧੀ ਨੇ ਵੀਡੀਓ ਸ਼ੇਅਰ ਕਰ ਦਿਖਾਇਆ ਪਰਿਵਾਰਕ ਮੈਂਬਰਾਂ ਦਾ ਦੁੱਖ
'ਰਾਜਨਾਥ ਸਿੰਘ ਨੇ ਸੰਸਦ 'ਚ ਬੋਲਿਆ ਝੂਠ, ਨਹੀਂ ਮਿਲਦਾ ਸ਼ਹੀਦ ਹੋਏ ਅਗਨੀਵੀਰ ਨੂੰ ਪੈਸਾ', ਰਾਹੁਲ ਗਾਂਧੀ ਨੇ ਵੀਡੀਓ ਸ਼ੇਅਰ ਕਰ ਦਿਖਾਇਆ ਪਰਿਵਾਰਕ ਮੈਂਬਰਾਂ ਦਾ ਦੁੱਖ
ਲਾਹੌਰ 'ਚ ਇਸ ਦਿਨ ਹੋਵੇਗੀ ਭਾਰਤ-ਪਾਕਿਸਤਾਨ ਦੀ ਟੱਕਰ, ਚੈਂਪੀਅਨਸ ਟਰਾਫੀ 2025 ਦਾ ਸ਼ਡਿਊਲ ਤਿਆਰ; ਕੀ BCCI ਹੋਵੇਗਾ ਸਹਿਮਤ ?
ਲਾਹੌਰ 'ਚ ਇਸ ਦਿਨ ਹੋਵੇਗੀ ਭਾਰਤ-ਪਾਕਿਸਤਾਨ ਦੀ ਟੱਕਰ, ਚੈਂਪੀਅਨਸ ਟਰਾਫੀ 2025 ਦਾ ਸ਼ਡਿਊਲ ਤਿਆਰ; ਕੀ BCCI ਹੋਵੇਗਾ ਸਹਿਮਤ ?
Advertisement
ABP Premium

ਵੀਡੀਓਜ਼

Jakhar Vs Raja Warring |'ਮੂਸੇਵਾਲਾ ਦੀ ਆਵਾਜ਼ ਸੰਸਦ ਨਹੀਂ ਆਪਣੇ ਸਾਥੀ ਤੇ ਪੰਜਾਬ ਸਰਕਾਰ ਅੱਗੇ ਚੁੱਕੋ'Sukhpal Khaira at Shambhu Border | ਸ਼ੰਭੂ ਬਾਰਡਰ ਪਹੁੰਚੇ ਸੁਖਪਾਲ ਖਹਿਰਾ, CM ਮਾਨ 'ਤੇ ਸਾਧਿਆ ਨਿਸ਼ਾਨਾAmritpal Oath Ceremony | 'ਪੰਜਾਬ ਪੁਲਿਸ ਦੀ ਸੁਰੱਖਿਆ 'ਚ ਅੰਮ੍ਰਿਤਪਾਲ ਆ ਰਿਹਾ ਜੇਲ੍ਹ 'ਚੋਂ ਬਾਹਰ...'Amritpal Oath Ceremony | 'ਅੰਮ੍ਰਿਤਪਾਲ ਚੁੱਕਣ ਜਾ ਰਿਹਾ ਸਹੁੰ - ਸਪੀਕਰ ਓਮ ਬਿਰਲਾ ਦੇ ਕਮਰੇ 'ਚ....'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Lal Krishna Advani: ਫਿਰ ਵਿਗੜੀ BJP ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਸਿਹਤ, ਹਸਪਤਾਲ 'ਚ ਕਰਵਾਇਆ ਭਰਤੀ
Lal Krishna Advani: ਫਿਰ ਵਿਗੜੀ BJP ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਸਿਹਤ, ਹਸਪਤਾਲ 'ਚ ਕਰਵਾਇਆ ਭਰਤੀ
Pathankot News: ਵਿਜੀਲੈਂਸ ਬਿਊਰੋ ਨੇ ਦਬੋਚਿਆ 4,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ
Pathankot News: ਵਿਜੀਲੈਂਸ ਬਿਊਰੋ ਨੇ ਦਬੋਚਿਆ 4,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ
'ਰਾਜਨਾਥ ਸਿੰਘ ਨੇ ਸੰਸਦ 'ਚ ਬੋਲਿਆ ਝੂਠ, ਨਹੀਂ ਮਿਲਦਾ ਸ਼ਹੀਦ ਹੋਏ ਅਗਨੀਵੀਰ ਨੂੰ ਪੈਸਾ', ਰਾਹੁਲ ਗਾਂਧੀ ਨੇ ਵੀਡੀਓ ਸ਼ੇਅਰ ਕਰ ਦਿਖਾਇਆ ਪਰਿਵਾਰਕ ਮੈਂਬਰਾਂ ਦਾ ਦੁੱਖ
'ਰਾਜਨਾਥ ਸਿੰਘ ਨੇ ਸੰਸਦ 'ਚ ਬੋਲਿਆ ਝੂਠ, ਨਹੀਂ ਮਿਲਦਾ ਸ਼ਹੀਦ ਹੋਏ ਅਗਨੀਵੀਰ ਨੂੰ ਪੈਸਾ', ਰਾਹੁਲ ਗਾਂਧੀ ਨੇ ਵੀਡੀਓ ਸ਼ੇਅਰ ਕਰ ਦਿਖਾਇਆ ਪਰਿਵਾਰਕ ਮੈਂਬਰਾਂ ਦਾ ਦੁੱਖ
ਲਾਹੌਰ 'ਚ ਇਸ ਦਿਨ ਹੋਵੇਗੀ ਭਾਰਤ-ਪਾਕਿਸਤਾਨ ਦੀ ਟੱਕਰ, ਚੈਂਪੀਅਨਸ ਟਰਾਫੀ 2025 ਦਾ ਸ਼ਡਿਊਲ ਤਿਆਰ; ਕੀ BCCI ਹੋਵੇਗਾ ਸਹਿਮਤ ?
ਲਾਹੌਰ 'ਚ ਇਸ ਦਿਨ ਹੋਵੇਗੀ ਭਾਰਤ-ਪਾਕਿਸਤਾਨ ਦੀ ਟੱਕਰ, ਚੈਂਪੀਅਨਸ ਟਰਾਫੀ 2025 ਦਾ ਸ਼ਡਿਊਲ ਤਿਆਰ; ਕੀ BCCI ਹੋਵੇਗਾ ਸਹਿਮਤ ?
NEET ਮਾਮਲੇ 'ਚ CBI ਦਾ ਐਕਸ਼ਨ! ਪੇਪਰ ਲੀਕ ਮਾਮਲੇ ਦੇ ਮਾਸਟਰਮਾਈਂਡ ਨੂੰ ਕੀਤਾ ਗ੍ਰਿਫਤਾਰ
NEET ਮਾਮਲੇ 'ਚ CBI ਦਾ ਐਕਸ਼ਨ! ਪੇਪਰ ਲੀਕ ਮਾਮਲੇ ਦੇ ਮਾਸਟਰਮਾਈਂਡ ਨੂੰ ਕੀਤਾ ਗ੍ਰਿਫਤਾਰ
Land Rover Defender Octa: ਲੈਂਡ ਰੋਵਰ ਦੀ ਨਵੀਂ ਡਿਫੈਂਡਰ ਹੋਈ ਲਾਂਚ, 4 ਸੈਕਿੰਡ 'ਚ 100 ਕਿਲੋਮੀਟਰ ਤੱਕ ਪੱਟ ਦਿੰਦੀ ਧੂੜਾਂ
Land Rover Defender Octa: ਲੈਂਡ ਰੋਵਰ ਦੀ ਨਵੀਂ ਡਿਫੈਂਡਰ ਹੋਈ ਲਾਂਚ, 4 ਸੈਕਿੰਡ 'ਚ 100 ਕਿਲੋਮੀਟਰ ਤੱਕ ਪੱਟ ਦਿੰਦੀ ਧੂੜਾਂ
Damp Smell: ਬਾਰਿਸ਼ ਦੀ ਵਜ੍ਹਾ ਕਰਕੇ ਘਰ 'ਚੋਂ ਆਉਣ ਲੱਗ ਪੈਂਦੀ ਸਲਾਬ੍ਹ ਦੀ ਬਦਬੂ? ਤਾਂ ਟੈਂਸ਼ਨ ਨਾ ਲਓ ਅਜਮਾਓ ਇਹ ਟਿਪਸ, ਮਿਲੇਗਾ ਛੁਟਕਾਰਾ
Damp Smell: ਬਾਰਿਸ਼ ਦੀ ਵਜ੍ਹਾ ਕਰਕੇ ਘਰ 'ਚੋਂ ਆਉਣ ਲੱਗ ਪੈਂਦੀ ਸਲਾਬ੍ਹ ਦੀ ਬਦਬੂ? ਤਾਂ ਟੈਂਸ਼ਨ ਨਾ ਲਓ ਅਜਮਾਓ ਇਹ ਟਿਪਸ, ਮਿਲੇਗਾ ਛੁਟਕਾਰਾ
Stubble Burning: ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਨਹੀਂ ਜ਼ਿੰਮੇਵਾਰ...ਐਨਜੀਟੀ ਮੈਂਬਰ ਨੇ ਦੱਸੀ ਹਕੀਕਤ, ਸਰਕਾਰਾਂ ਤੇ ਲੀਡਰਾਂ ਦੀ ਖੁੱਲ੍ਹ ਗਈ ਪੋਲ
Stubble Burning: ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਨਹੀਂ ਜ਼ਿੰਮੇਵਾਰ...ਐਨਜੀਟੀ ਮੈਂਬਰ ਨੇ ਦੱਸੀ ਹਕੀਕਤ, ਸਰਕਾਰਾਂ ਤੇ ਲੀਡਰਾਂ ਦੀ ਖੁੱਲ੍ਹ ਗਈ ਪੋਲ
Embed widget