ਪੜਚੋਲ ਕਰੋ
Advertisement
ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਵੱਲੋਂ CM ਦੀ ਰਿਹਾਇਸ਼ ਅੱਗੇ 10 ਮਈ ਦੇ ਸੂਬਾ ਪੱਧਰੀ ਧਰਨੇ ਸਬੰਧੀ ਭਰਾਤਰੀ ਜਥੇਬੰਦੀਆਂ ਦੇ ਨਾਲ ਸਾਂਝੀ ਮੀਟਿੰਗ
ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ( ਰਜਿ ਨੰ 31) ਵੱਲੋਂ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਦੀ ਪ੍ਰਧਾਨਗੀ ਹੇਠ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨਾਲ ਵੇਰਕਾ ਮਿਲਕ ਪਲਾਂਟ ਸੰਗਰੂਰ ਵਿਖੇ ਸਾਂਝੀ ਮੀਟਿੰਗ ਸੱਦੀ ਗਈ।
ਸੰਗਰੂਰ : ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ( ਰਜਿ ਨੰ 31) ਵੱਲੋਂ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਦੀ ਪ੍ਰਧਾਨਗੀ ਹੇਠ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨਾਲ ਵੇਰਕਾ ਮਿਲਕ ਪਲਾਂਟ ਸੰਗਰੂਰ ਵਿਖੇ ਸਾਂਝੀ ਮੀਟਿੰਗ ਸੱਦੀ ਗਈ।
ਇਸ ਮੀਟਿੰਗ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਬਲਾਕ ਸੰਗਰੂਰ ਦੇ ਆਗੂ ਗੁਰਦੀਪ ਸਿੰਘ ,PSU ਸ਼ਹੀਦ ਰੰਧਾਵਾ ਤੋਂ ਸੂਬਾ ਆਗੂ ਰਮਨ ਸਿੰਘ ਕਾਲੇਝਾੜ, ਜਲ ਸਪਲਾਈ ਸੀਵਰੇਜ ਬੋਰਡ ਤੋਂ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ, ਵੇਰਕਾ ਮਿਲਕ ਪਲਾਂਟ ਤੋ ਸੂਬਾ ਆਗੂ ਸੰਦੀਪ ਸਿੰਘ ਸੰਧੂ , ਗਰਿੱਡ ਉਸਾਰੀ ਪੈਸਕੋ ਯੂਨੀਅਨ ਤੋਂ ਸਤਨਾਮ ਸਿੰਘ,ਸਹਿਤ ਵਿਭਾਗ ਯੂਨੀਅਨ ਤੋਂ ਸੂਬਾ ਆਗੂ ਕਰਮਜੀਤ ਸਿੰਘ , ਪਾਵਰਕੌਮ ਠੇਕਾ ਮੁਲਾਜ਼ਮ ਟ੍ਰਸਕੋ ਯੂਨੀਅਨ ਸਰਕਲ ਪ੍ਰਧਾਨ ਸੁਖਪਾਲ ਸਿੰਘ ਆਦਿ ਹਾਜ਼ਰ ਹੋਏ।
10 ਮਈ ਨੂੰ ਮੁੱਖ ਮੰਤਰੀ ਪੰਜਾਬ ਸਰਕਾਰ ਦੀ ਕੋਠੀ ਅੱਗੇ ਲੱਗ ਰਹੇ ਸੂਬਾ ਪੱਧਰੀ ਧਰਨੇ ਸੰਬੰਧੀ ਚਰਚਾ ਹੋਈ ਅਤੇ ਇਸ ਧਰਨੇ ਦੀ ਤਿਆਰੀ ਸੰਬੰਧੀ 7 ਮਈ ਨੂੰ ਸੰਗਰੂਰ ਸ਼ਹਿਰ ਵਿਚ ਝੰਡਾ ਮਾਰਚ ਕਰਕੇ ਲੋਕਾਂ ਨੂੰ ਮੰਗਾਂ ਬਾਰੇ ਜਾਣੂ ਕਰਵਾਇਆ ਜਾਵੇਗਾ ਕਿਉਂਕਿ ਇੱਕ ਪਾਸੇ ਸਰਕਾਰ ਪੱਕੇ ਕਰਨ ਦੇ ਵਾਅਦੇ ਕਰ ਰਹੀ ਹੈ ਅਤੇ ਦੂਜੇ ਪਾਸੇ 15 ਸਾਲਾਂ ਤੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਿੱਚ ਇੰਨਲਿਸਟਮੈਟ ਅਉਟਸੋਰਸ , ਠੇਕੇਦਾਰਾਂ, ਕੰਪਨੀਆਂ ਰਾਹੀਂ ਫੀਲਡ ਤੇ ਦਫ਼ਤਰਾਂ ਵਿਚ ਕੰਮ ਕਰਦੇ ਵਰਕਰਾਂ ਦਾ ਸਰਕਾਰੀ ਵੈੱਬਸਾਈਟ iHRMS ਤੋਂ ਡਾਟ ਡਲੀਟ ਕਰ ਰਹੀ ਹੈ।
ਜਿਸਦੇ ਕਾਰਨ ਕਾਮਿਆ ਦਾ ਭੁਵਿੱਖ ਖ਼ਤਰੇ ਵਿਚ ਪੈ ਗਿਆ ਹੈ। ਇਸ ਲਈ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਇੰਨ੍ਹਾਂ ਵਰਕਰਾਂ ਨਾਲ ਪੈਨਲ ਮੀਟਿੰਗ ਕਰਕੇ ਮੰਗਾ ਪੱਤਰ ਵਿੱਚ ਦਰਜ ਮੰਗਾਂ ਹੱਲ ਜਲਦੀ ਕਰਨਾ ਚਾਹੀਦਾ ਹੈ ਅਤੇ ਇੰਨਾ ਵਰਕਰਾਂ ਨੂੰ ਪੱਕਾ ਕਰਨਾ ਚਾਹੀਦਾ ਹੈ। ਅੰਤ ਵਿਚ ਭਰਾਤਰੀ ਜਥੇਬੰਦੀਆਂ ਨੇ 7 ਮਈ ਦੇ ਝੰਡਾ ਮਾਰਚ ਅਤੇ 10 ਮਈ ਦੇ ਧਰਨੇ ਵਿੱਚ ਵੱਧ ਚੜਕੇ ਸ਼ਾਮਲ ਹੋਣ ਦਾ ਐਲਾਨ ਕੀਤਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਕਾਰੋਬਾਰ
ਪੰਜਾਬ
ਮਨੋਰੰਜਨ
Advertisement