Exit Poll: ਅਸੀਂ ਸਰਵੇ 'ਚ ਨਹੀਂ ਸਿੱਧਾ ਸਰਕਾਰ 'ਚ ਹੀ ਆਉਦੇ ਹਾਂ, ਭਗਵੰਤ ਮਾਨ ਨੇ ਕੀਤਾ ਵੱਡਾ ਦਾਅਵਾ
ਏਬੀਪੀ ਸੀ-ਵੋਟਰ ਦੇ ਐਗਜ਼ਿਟ ਪੋਲ ਦੇ ਨਤੀਜਿਆਂ ਮੁਤਾਬਕ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ 10.5 ਫੀਸਦੀ ਵੋਟਾਂ ਮਿਲਣ ਦੀ ਉਮੀਦ ਹੈ। ਐਗਜ਼ਿਟ ਪੋਲ ਦੇ ਨਤੀਜਿਆਂ ਮੁਤਾਬਕ ਕਾਂਗਰਸ ਨੂੰ ਇੱਥੇ 32.7 ਫੀਸਦੀ ਵੋਟ ਸ਼ੇਅਰ ਮਿਲਣ ਦਾ ਅਨੁਮਾਨ ਹੈ। ਜਦਕਿ ਭਾਜਪਾ ਨੂੰ 21.3 ਫੀਸਦੀ ਵੋਟਾਂ ਮਿਲਣ ਦੀ ਉਮੀਦ ਹੈ।
Exit Poll Punjab :ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ 'ਤੇ 1 ਜੂਨ ਨੂੰ ਵੋਟਿੰਗ ਦੇ ਆਖਰੀ ਪੜਾਅ ਦੀ ਸਮਾਪਤੀ ਤੋਂ ਬਾਅਦ, ਐਗਜ਼ਿਟ ਪੋਲ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ਵਿੱਚ ਮੁੱਖ ਤੌਰ ’ਤੇ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੋਣ ਲੜ ਚੁੱਕੇ ਹਨ।
ਏਬੀਪੀ ਸੀ-ਵੋਟਰ ਦੇ ਐਗਜ਼ਿਟ ਪੋਲ ਦੇ ਨਤੀਜਿਆਂ ਮੁਤਾਬਕ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ 10.5 ਫੀਸਦੀ ਵੋਟਾਂ ਮਿਲਣ ਦੀ ਉਮੀਦ ਹੈ। ਐਗਜ਼ਿਟ ਪੋਲ ਦੇ ਨਤੀਜਿਆਂ ਮੁਤਾਬਕ ਕਾਂਗਰਸ ਨੂੰ ਇੱਥੇ 32.7 ਫੀਸਦੀ ਵੋਟ ਸ਼ੇਅਰ ਮਿਲਣ ਦਾ ਅਨੁਮਾਨ ਹੈ। ਜਦਕਿ ਭਾਜਪਾ ਨੂੰ 21.3 ਫੀਸਦੀ ਵੋਟਾਂ ਮਿਲਣ ਦੀ ਉਮੀਦ ਹੈ।
ਅਸੀਂ Survey ਵਿੱਚ ਨਹੀਂ
— AAP Punjab (@AAPPunjab) June 2, 2024
ਸਿੱਧਾ ਸਰਕਾਰ 'ਚ ਹੀ ਆਉਂਦੇ ਆ #MissionAAP13Vs0 pic.twitter.com/EHw4a4t4fE
ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਅਸੀਂ ਸਰਵੇ ਵਿੱਚ ਨਹੀਂ, ਸਿੱਧਾ ਸਰਕਾਰ 'ਚ ਹੀ ਆਉਂਦੇ ਆ, ਇਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਹਨ ਕਿ ਕਈ ਪੱਤਰਕਾਰ ਕਹਿੰਦੇ ਹਨ ਆਮ ਆਦਮੀ ਪਾਰਟੀ ਸਰਵੇ ਵਿੱਚ ਨਹੀਂ ਆਉਂਦੀ ਜਿਸ ਦੇ ਜਵਾਬ ਵਿੱਚ ਮੈਂ ਕਿਹਾ ਕਿ ਅਸੀਂ ਸਰਵੇ ਵਿੱਚ ਨਹੀਂ ਸਿੱਧਾ ਸਰਕਾਰ ਵਿੱਚ ਹੀ ਆਉਂਦੇ ਹਾਂ
ਆਮ ਆਦਮੀ ਪਾਰਟੀ ਨੂੰ 3 ਤੋਂ 5 ਸੀਟਾਂ ਮਿਲ ਸਕਦੀਆਂ ਹਨ। ਕਾਂਗਰਸ ਨੂੰ 6 ਤੋਂ 8 ਸੀਟਾਂ ਮਿਲ ਸਕਦੀਆਂ ਹਨ। ਇਸ ਤੋਂ ਇਲਾਵਾ ਭਾਜਪਾ ਸੂਬੇ 'ਚ 1 ਤੋਂ 3 ਸੀਟਾਂ ਜਿੱਤ ਸਕਦੀ ਹੈ। ਸੂਬੇ ਵਿੱਚ ‘ਆਪ’, ਕਾਂਗਰਸ, ਭਾਜਪਾ ਤੇ ਅਕਾਲੀਆਂ ਤੋਂ ਇਲਾਵਾ ਬਸਪਾ ਵੀ ਚੋਣ ਮੈਦਾਨ ਵਿੱਚ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :