Punjab Breaking News Live 31 May: ਅੱਜ ਤੋਂ ਬਦਲੇਗਾ ਮੌਸਮ, ਪਿਛਲੇ ਚਾਰ ਦਿਨਾਂ 'ਚ ਪਾਰਾ 48 ਤੋਂ ਰਿਹਾ ਪਾਰ, ਮੀਂਹ ਦੇ ਨਾਲ ਚੱਲਣਗੀਆਂ ਤੇਜ਼ ਹਵਾਵਾਂ, ਪੰਜਾਬ 'ਚ 350 ਤੋਂ ਵੱਧ ਰੈਲੀਆਂ, ਕਿਹੜੀ ਪਾਰਟੀ ਨੇ ਕਿੰਨੇ ਕੀਤੇ ਰੋਡ ਸ਼ੋਅ, 'ਲੋਕ ਸਭਾ ਚੋਣਾ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਹੋਂਦ ਹੋਵੇਗੀ ਖ਼ਤਮ'
Punjab Breaking News Live 31 May: ਅੱਜ ਤੋਂ ਬਦਲੇਗਾ ਮੌਸਮ, ਪਿਛਲੇ ਚਾਰ ਦਿਨਾਂ 'ਚ ਪਾਰਾ 48 ਤੋਂ ਰਿਹਾ ਪਾਰ, ਪੰਜਾਬ 'ਚ 350 ਤੋਂ ਵੱਧ ਰੈਲੀਆਂ, ਕਿਹੜੀ ਪਾਰਟੀ ਨੇ ਕਿੰਨੇ ਕੀਤੇ ਰੋਡ ਸ਼ੋਅ, 'ਚੋਣਾ ਤੋਂ ਬਾਅਦ ਆਪ ਦੀ ਹੋਂਦ ਹੋਵੇਗੀ ਖ਼ਤਮ'
LIVE
Background
Punjab Breaking News Live 31 May: ਨੋਤਪਾ ਪੰਜਾਬ ਲਈ ਹੁਣ ਤੱਕ ਬਹੁਤ ਗਰਮ ਰਿਹਾ ਹੈ। ਮਈ ਦੇ ਪਿਛਲੇ ਚਾਰ ਦਿਨਾਂ ਤੋਂ ਵੱਧ ਤੋਂ ਵੱਧ ਤਾਪਮਾਨ 48 ਡਿਗਰੀ ਤੋਂ ਉਪਰ ਬਣਿਆ ਹੋਇਆ ਹੈ। ਹਾਲਾਂਕਿ, 28 ਮਈ ਨੂੰ 49.3 ਡਿਗਰੀ ਹੁਣ ਤੱਕ ਦਾ ਸਭ ਤੋਂ ਵੱਧ ਰਿਹਾ ਹੈ। ਭਾਵੇਂ ਇਹ ਵੀਰਵਾਰ ਨੂੰ ਫਰੀਦਕੋਟ ਦੇ ਰਿਕਾਰਡ 48.3 ਡਿਗਰੀ ਤੋਂ ਕਰੀਬ ਇੱਕ ਡਿਗਰੀ ਘੱਟ ਹੈ ਪਰ ਪੰਜਾਬ ਦੇ ਲੋਕ ਮਈ ਮਹੀਨੇ ਦੀ ਜੂਨ ਦੀ ਗਰਮੀ ਨਾਲ ਜੂਝ ਰਹੇ ਹਨ। 15 ਮਈ ਤੋਂ 30 ਮਈ ਤੱਕ ਹਰ ਰੋਜ਼ ਤਾਪਮਾਨ ਲਾਲ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ।
'ਪੰਜਾਬ 'ਚ 350 ਤੋਂ ਵੱਧ ਰੈਲੀਆਂ, ਕਿਹੜੀ ਪਾਰਟੀ ਨੇ ਕਿੰਨੇ ਕੀਤੇ ਰੋਡ ਸ਼ੋਅ'
Total Rallies in Punjab: ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ 16 ਮਈ ਤੋਂ ਸ਼ੁਰੂ ਹੋਇਆ ਪ੍ਰਚਾਰ ਵੀਰਵਾਰ ਨੂੰ ਸਮਾਪਤ ਹੋ ਗਿਆ। ਹੁਣ ਸਾਰੀਆਂ ਪਾਰਟੀਆਂ ਘਰ-ਘਰ ਜਾ ਕੇ ਹੀ ਵੋਟਾਂ ਮੰਗਣਗੀਆਂ। ਕੋਈ ਰੈਲੀ, ਰੋਡ ਸ਼ੋਅ ਜਾਂ ਪਬਲਿਕ ਮੀਟਿੰਗ ਨਹੀਂ ਕਰ ਸਕਣਗੇ। ਇਨ੍ਹਾਂ 15 ਦਿਨਾਂ ਵਿੱਚ ਪੰਜਾਬ ਵਿੱਚ ਸਾਢੇ ਤਿੰਨ ਸੌ ਤੋਂ ਵੱਧ ਰੈਲੀਆਂ ਅਤੇ ਰੋਡ ਸ਼ੋਅ ਕੀਤੇ ਗਏ। ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਭ ਤੋਂ ਵੱਧ ਰੋਡ ਸ਼ੋਅ ਅਤੇ ਰੈਲੀਆਂ ਕੀਤੀਆਂ ਹਨ, ਕਿਉਂਕਿ 'ਆਪ' ਨੇ ਸਭ ਤੋਂ ਪਹਿਲਾਂ ਸਾਰੀਆਂ 13 ਸੀਟਾਂ 'ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਬੁੱਧਵਾਰ ਨੂੰ ਹੀ ਸੀਐਮ ਭਗਵੰਤ ਮਾਨ ਨੇ ਇੱਕ ਮੀਟਿੰਗ ਵਿੱਚ ਦਾਅਵਾ ਕੀਤਾ ਸੀ ਕਿ ਉਹ 106 ਤੋਂ ਵੱਧ ਰੈਲੀਆਂ ਅਤੇ ਰੋਡ ਸ਼ੋਅ ਕਰ ਚੁੱਕੇ ਹਨ। ਇਸ ਦੇ ਨਾਲ ਹੀ ਕਾਂਗਰਸ ਅਤੇ ਭਾਜਪਾ ਨੇ 170 ਤੋਂ ਵੱਧ ਰੈਲੀਆਂ ਅਤੇ ਰੋਡ ਸ਼ੋਅ ਰਾਹੀਂ ਚੋਣ ਪ੍ਰਚਾਰ ਕੀਤਾ।
ਲੋਕ ਸਭਾ ਚੋਣਾ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਹੋਂਦ ਹੋਵੇਗੀ ਖ਼ਤਮ
BJP Vs AAP: ਭਾਜਪਾ ਦੇ ਕੌਮੀ ਬੁਲਾਰੇ ਆਰ.ਪੀ.ਸਿੰਘ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਹੋਂਦ ਖ਼ਤਮ ਹੋ ਜਾਵੇਗੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਆਪਣੀ ਵੋਟ ਬਰਬਾਦ ਨਾ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਆਪ ਅਤੇ ਕਾਂਗਰਸ ਇੱਕ ਹਨ ਅਤੇ ਪੰਜਾਬ ਵਿੱਚ ਆ ਕੇ ਇੱਕ ਦੂਜੇ ਨੂੰ ਕੋਸ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ।
ਵੱਡੀ ਖ਼ਬਰ ! ਆਪ ਵਿਧਾਇਕ ਦੇ ਪਤੀ ਦੀ ਮੌਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
Punjab News: ਜਲੰਧਰ ਦੇ ਹਲਕਾ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਦੇ ਪਤੀ ਸ਼ਰਨਜੀਤ ਸਿੰਘ ਮਾਨ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਵਿੱਚ ਸੋਗ ਦੀ ਲਹਿਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਰਨਜੀਤ ਸਿੰਘ ਆਪਣੇ ਘਰ ਹੀ ਮੌਜੂਦ ਸੀ ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ 5 ਵਜੇ ਨਕੋਦਰ ਵਿਖੇ ਕੀਤਾ ਜਾਵੇਗਾ।
Lok Sabha Election 2024: ਪੰਜਾਬ ਦੀਆਂ ਦੋ ਵੱਕਾਰੀ ਸੀਟਾਂ ਐਲਾਨੀਆਂ ਸੰਵੇਦਨਸ਼ੀਲ! ਚੋਣ ਕਮਿਸ਼ਨ ਦੇ ਸਖਤ ਨਿਰਦੇਸ਼
Lok Sabha Election 2024: ਪੰਜਾਬ ਦੀਆਂ ਵੱਕਾਰੀ ਬਠਿੰਡਾ ਤੇ ਲੁਧਿਆਣਾ ਸੀਟਾਂ ਨੂੰ ਚੋਣ ਕਮਿਸ਼ਨ ਨੇ ਪੈਸੇ ਦੇ ਖ਼ਰਚ ਪੱਖੋਂ ਸੰਵੇਦਨਸ਼ੀਲ ਐਲਾਨ ਦਿੱਤਾ ਹੈ। ਚੋਣ ਕਮਿਸ਼ਨ ਵੱਲੋਂ ਹਰ ਸੰਸਦੀ ਹਲਕੇ ਵਿੱਚ ਇੱਕ ਖਰਚਾ ਅਬਜ਼ਰਵਰ ਲਾਇਆ ਗਿਆ ਹੈ, ਪਰ ਇਨ੍ਹਾਂ ਸੰਸਦੀ ਹਲਕਿਆਂ ਵਿੱਚ ਖਰਚ ਪੱਖੋਂ ਸੰਵੇਦਨਸ਼ੀਲ ਹੋਣ ਕਰਕੇ ਦੋ-ਦੋ ਖਰਚਾ ਅਬਜ਼ਰਵਰ ਤਾਇਨਾਤ ਕੀਤੇ ਹਨ। ਚੋਣ ਕਮਿਸ਼ਨ ਨੇ ਪੰਜਾਬ ਭਰ ਵਿੱਚ 42 ਵਿਧਾਨ ਸਭਾ ਹਲਕੇ ਸ਼ਨਾਖ਼ਤ ਕੀਤੇ ਹਨ ਜਿੱਥੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੇ ਲੋਕ ਸਭਾ ਚੋਣਾਂ ਦੌਰਾਨ ਸਭ ਤੋਂ ਵੱਧ ਪੈਸਾ ਆਦਰਸ਼ ਚੋਣ ਜ਼ਾਬਤੇ ਦੌਰਾਨ ਫੜਿਆ ਗਿਆ ਸੀ। ਬਠਿੰਡਾ ਸੰਸਦੀ ਹਲਕੇ ਦੇ ਵਿਧਾਨ ਸਭਾ ਹਲਕਾ ਲੰਬੀ, ਬਠਿੰਡਾ ਦਿਹਾਤੀ, ਤਲਵੰਡੀ ਸਾਬੋ, ਮੌੜ ਤੇ ਮਾਨਸਾ ਵਿਚ ਭਾਰੀ ਨਕਦੀ ਫੜੀ ਗਈ ਸੀ। ਇਸ ਵਾਰ ਚੋਣ ਕਮਿਸ਼ਨ ਦੀ ਇਨ੍ਹਾਂ ਹਲਕਿਆਂ ’ਤੇ ਅੱਖ ਰਹੇਗੀ। ਇਸੇ ਤਰ੍ਹਾਂ ਲੁਧਿਆਣਾ ਸੰਸਦੀ ਸੀਟ ਦੇ ਵਿਧਾਨ ਸਭਾ ਹਲਕਾ ਲੁਧਿਆਣਾ ਪੂਰਬੀ, ਲੁਧਿਆਣਾ ਦੱਖਣੀ, ਲੁਧਿਆਣਾ ਪੱਛਮੀ, ਗਿੱਲ, ਦਾਖਾ ਤੇ ਜਗਰਾਓਂ ਨੂੰ ਖਰਚੇ ਪੱਖੋਂ ਸੰਵੇਦਨਸ਼ੀਲ ਐਲਾਨਿਆ ਗਿਆ ਹੈ।
ਤੇਜ਼ ਰਫਤਾਰ ਨਾਲ ਆ ਰਹੇ ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇੱਕ ਦੀ ਮੌਤ, ਇੱਕ ਜ਼ਖ਼ਮੀ
Patiala News: ਰਾਜਪੁਰਾ ਦੇ ਮਸ਼ਹੂਰ ਪ੍ਰਾਈਮ ਸਿਨਮਾ ਘਰ ਦੇ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਇਸ ਵਿੱਚ 36 ਸਾਲਾਂ ਮਨਿੰਦਰ ਕੌਰ ਵਾਸੀ ਅੰਬਾਲਾ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਮੋਟਰਸਾਈਕਲ ਸਵਾਰ ਵੀ ਜ਼ਖ਼ਮੀ ਹੋ ਗਿਆ। ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਸਿਨੇਮਾ ਘਰ ਦੇ ਸਾਹਮਣੇ ਵਾਲੇ ਕੱਟ ਤੋਂ ਮੇਨ ਹਾਈਵੇ 'ਤੇ ਚੜ੍ਹਨ ਲੱਗਿਆ ਸੀ। ਉਸ ਵੇਲੇ ਤੇਜ਼ ਰਫਤਾਰ ਵਿੱਚ ਆ ਰਹੇ ਇੱਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਸਬੰਧੀ ਜਦੋਂ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਜੁਝਾਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕੱਲ ਸ਼ਾਮ ਜੰਨਸੂਆ ਚੌਂਕੀ ਕੋਲ ਕਰੀਬ 7 ਵਜੇ ਇੱਕ ਸੜਕ ਹਾਦਸੇ ਦੀ ਸੂਚਨਾ ਮਿਲੀ ਸੀ।
Khadur Sahib: ਅੰਮ੍ਰਿਤਪਾਲ ਸਿੰਘ ਸਮਰਥਕ ਤੇ 'ਆਪ' ਵਲੰਟੀਅਰ ਭਿੜੇ, ਕਈਆਂ ਨੂੰ ਲੱਗੀਆਂ ਸੱਟਾਂ
Punjab News: ਲੋਕ ਸਭਾ ਹਲਕਾ ਖਡੂਰ ਸਾਹਿਬ ਇਸ ਵਾਰ ਕਾਫੀ ਚਰਚਾ ਵਿੱਚ ਹੈ। 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਤੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੇ ਚੋਣ ਮੈਦਾਨ 'ਚ ਉਤਰਨ ਤੋਂ ਬਾਅਦ ਸਮੀਕਰਨ ਬਦਲੇ ਹਨ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਤੇ 'ਆਪ' ਵਲੰਟੀਅਰਾਂ ਵਿਚਾਲੇ ਟਕਰਾਅ ਦੀ ਖਬਰ ਆਈ ਹੈ। ਆਮ ਆਦਮੀ ਪਾਰਟੀ ਨੇ ਇਲਜ਼ਾਮ ਲਾਇਆ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਬੂਥ ਲਾਉਣ ਨੂੰ ਲੈ ਕੇ 'ਆਪ' ਵਲੰਟੀਅਰ ਦੀ ਕੁੱਟਮਾਰ ਕੀਤੀ ਹੈ।
Ludhiana News: ਸਿਮਰਜੀਤ ਬੈਂਸ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਸ਼ਾਂਤ ਰਹੋ, ਨਹੀਂ ਤਾਂ ਪੱਕਾ ਸ਼ਾਂਤ ਕਰ ਦੇਵਾਂਗੇ
Ludhiana News: ਲੁਧਿਆਣਾ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਕਿਸੇ ਨੇ ਉਨ੍ਹਾਂ ਨੂੰ ਫੇਸਬੁੱਕ ਪੇਜ 'ਤੇ ਮੈਸੇਂਜਰ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਸਿਮਰਜੀਤ ਬੈਂਸ ਦੇ ਸੋਸ਼ਲ ਮੀਡੀਆ ਹੈਂਡਲ ਪੇਜ ਨੂੰ ਚਲਾਉਣ ਵਾਲੇ ਬੰਟੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਧਮਕੀ ਬੀਤੇ ਦਿਨੀਂ ਉਦੋਂ ਮਿਲੀ ਜਦੋਂ ਬੈਂਸ ਅਤੇ ਉਨ੍ਹਾਂ ਦੇ ਹੋਰ ਸਾਰੇ ਦੋਸਤ ਰੋਡ ਸ਼ੋਅ ਵਿੱਚ ਪੈਦਲ ਮਾਰਚ ਕਰ ਰਹੇ ਸਨ। ਧਮਕੀ ਤੋਂ ਬਾਅਦ ਹੁਣ ਇਸ ਮਾਮਲੇ ਸਬੰਧੀ ਲੁਧਿਆਣਾ ਪੁਲਿਸ ਕਮਿਸ਼ਨਰ ਅਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਾਵੇਗੀ।