ਪੜਚੋਲ ਕਰੋ
Advertisement
ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਉਣ ਵਾਲੇ ਜੁਗਰਾਜ ਦੇ ਮਾਪੇ ਪਿੰਡ ਤੋਂ ਗਾਇਬ
ਜੁਗਰਾਜ ਦੀ ਪਛਾਣ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇ ਜ਼ਰੀਏ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਜੁਗਰਾਜ ਦੇ ਰਿਸ਼ਤੇਦਾਰ ਨੇ ਉਸ ਨੂੰ ਪਛਾਣ ਲਿਆ।
ਤਰਨ ਤਾਰਨ: ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਲਹਿਰਾਉਣ ਵਾਲੇ ਜੁਗਰਾਜ ਸਿੰਘ ਦਾ ਪਰਿਵਾਰ ਉਸ 'ਤੇ ਮਾਣ ਮਹਿਸੂਸ ਕਰ ਰਿਹਾ ਸੀ ਪਰ ਹੁਣ ਉਨ੍ਹਾਂ ਦੀ ਖੁਸ਼ੀ ਉਦਾਸੀ 'ਚ ਬਦਲਦੀ ਨਜ਼ਰ ਆ ਰਹੀ ਹੈ। ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਵਾਲੇ ਜੁਗਰਾਜ ਸਿੰਘ ਦੇ ਪਰਿਵਾਰਕ ਮੈਂਬਰ ਪੁਲਿਸ ਦੀ ਸੰਭਵ ਕਾਰਵਾਈ ਤੋਂ ਭੈਅ ਵਿੱਚ ਹਨ। ਜੁਗਰਾਜ ਦੇ ਮਾਪੇ ਪਿੰਡ ਛੱਡ ਕੇ ਕਿਤੇ ਚਲੇ ਗਏ ਹਨ।
ਦਰਅਸਲ, ਇਹ ਮੰਨਿਆ ਜਾ ਰਿਹਾ ਹੈ ਕਿ ਤਰਨ ਤਾਰਨ ਦੇ ਵਾਨ ਤਾਰਾ ਸਿੰਘ ਪਿੰਡ ਦੇ ਵਸਨੀਕ 23 ਸਾਲਾ ਜੁਗਰਾਜ ਨੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ਵਿਖੇ ਕੇਸਰੀ ਝੰਡਾ ਲਹਿਰਾਇਆ ਸੀ। ਇਸੇ ਦੌਰਾਨ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਜੁਗਰਾਜ ਦੇ ਮਾਤਾ-ਪਿਤਾ ਪਿੰਡ ਛੱਡ ਲਾਂਭੇ ਹੋ ਗਏ ਹਨ।
ਜੁਗਰਾਜ ਦੇ ਦਾਦਾ ਮਹਿਲ ਸਿੰਘ ਮੰਗਲਵਾਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਉਤਸ਼ਾਹਿਤ ਸੀ, ਪਰ ਬੁੱਧਵਾਰ ਨੂੰ ਉਨ੍ਹਾਂ ਦਾ ਜੋਸ਼ ਡਰ ਵਿੱਚ ਬਦਲ ਗਿਆ। ਮੰਗਲਵਾਰ ਨੂੰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪੋਤੇ ਦੇ ਇਸ ਕੰਮ ਬਾਰੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ, ਤਾਂ ਜੁਗਰਾਜ ਦੇ ਦਾਦਾ ਜੀ ਨੇ ਕਿਹਾ, "ਵੱਡੀ ਬਰਕਤ ਬਾਬੇ ਦੀ ਹੈ, ਬਹੁਤ ਸੋਹਣਾ ਹੈ।" ਬੁੱਧਵਾਰ ਨੂੰ ਇਸ ਪ੍ਰਸ਼ਨ ਦਾ ਜਵਾਬ ਸੀ, 'ਸਾਨੂੰ ਨਹੀਂ ਪਤਾ ਕਿ ਕੀ ਹੋਇਆ ਜਾਂ ਇਹ ਕਿਵੇਂ ਹੋਇਆ, ਜੁਗਰਾਜ ਚੰਗਾ ਲੜਕਾ ਹੈ ਜਿਸ ਨੇ ਸਾਨੂੰ ਸ਼ਿਕਾਇਤ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ।'
ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਪਿੰਡ ਵਾਸੀਆਂ ਨੇ ਦੱਸਿਆ ਕਿ ਪੁਲਿਸ ਨੇ ਜੁਗਰਾਜ ਦੇ ਘਰ 'ਤੇ ਕਈ ਵਾਰ ਰੇਡ ਮਾਰੀ ਤੇ ਹਰ ਵਾਰ ਖਾਲੀ ਹੱਥ ਪਰਤੀ। ਮਹਿਲ ਸਿੰਘ ਦੇ ਘਰ ਮੌਜੂਦ ਇੱਕ ਪਿੰਡ ਵਾਸੀ ਨੇ ਦੱਸਿਆ ਕਿ ਜਦੋਂ ਲਾਲ ਕਿਲ੍ਹੇ ‘ਤੇ ਇਹ ਘਟਨਾ ਵਾਪਰੀ ਤਾਂ ਉਸ ਨੇ ਇਸ ਨੂੰ ਟੀਵੀ ‘ਤੇ ਦੇਖਿਆ। ਗੁਆਂਢੀਆਂ ਦਾ ਕਹਿਣਾ ਹੈ ਕਿ ਜੁਗਰਾਜ ਇੱਕ ਮਿਹਨਤੀ ਲੜਕਾ ਹੈ।
ਇਹ ਵੀ ਪੜ੍ਹੋ: ਸਾਵਧਾਨ! ਮੋਬਾਈਲ ਰੇਡੀਏਸ਼ਨ ਪਾਉਂਦਾ ਮਨੁੱਖੀ ਦਿਮਾਗ਼ ’ਤੇ ਮਾੜਾ ਅਸਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਅੰਮ੍ਰਿਤਸਰ
ਪੰਜਾਬ
Advertisement