ਪੜਚੋਲ ਕਰੋ

ਮੈਗਾ ਟੈਕਸਟਾਈਲ ਪਾਰਕ ਦਾ ਆਖਰ ਕਿਉਂ ਹੋ ਰਿਹਾ ਇੰਨਾ ਵਿਰੋਧ, ਮੱਤੇਵਾੜਾ ਜੰਗਲਾਂ ਨਾਲ ਇਸਦਾ ਕੀ ਕੁਨੈਕਸ਼ਨ

ਲੁਧਿਆਣਾ ਵਿੱਚ ਪੀਐਮ-ਮਿਤਰਾ PM-MITRA ਸਕੀਮ ਦੇ ਤਹਿਤ ਇੱਕ ਮੈਗਾ ਏਕੀਕ੍ਰਿਤ ਟੈਕਸਟਾਈਲ ਰੀਜਨ ਅਤੇ ਅਪੈਰਲ ਪਾਰਕ ਸਥਾਪਤ ਕਰਨ ਦੀ ਤਜਵੀਜ਼ ਹੈ।

ਰੌਬਟ ਦੀ ਰਿਪੋਰਟ

ਚੰਡੀਗੜ੍ਹ: ਪਿਛਲੇ ਕੁੱਝ ਦਿਨਾਂ ਤੋਂ ਤੁਸੀਂ ਵਿਧਾਨ ਸਭਾ 'ਚ ਮੱਤੇਵਾੜਾ ਟੈਕਸਟਾਈਲ ਪਾਰਕ ਦਾ ਮੁੱਦਾ ਸੁਣ ਰਹੇ ਹੋਵੋਗੇ। ਕਾਂਗਰਸ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਮੁੱਦੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਵੀ ਲਿਖੀ ਸੀ ਤੇ ਇਸ ਵਿੱਚ ਉਨ੍ਹਾਂ ਨੇ ਮੱਤੇਵਾੜਾ ਦੇ ਪ੍ਰਾਚੀਨ ਜੰਗਲਾਂ ਨੇੜੇ ਸਤਲੁਜ ਦੇ ਕੰਢੇ 'ਤੇ ਪ੍ਰਸਤਾਵਿਤ ਮੱਤੇਵਾੜਾ ਟੈਕਸਟਾਈਲ ਪਾਰਕ ਕਾਰਨ ਵੱਖ-ਵੱਖ ਵਾਤਾਵਰਣ ਸਬੰਧੀ ਸਮੱਸਿਆਵਾਂ ਦਾ ਮੁੱਦਾ ਚੁੱਕਿਆ ਸੀ।ਆਖਰ ਇਹ ਪੂਰਾ ਮੁੱਦਾ ਹੈ ਕਿ, ਆਓ ਜਾਣਦੇ ਹਾਂ ਵਿਸਥਾਰ ਦੇ ਨਾਲ....

ਅੰਗਰੇਜ਼ੀ ਅਖ਼ਬਾਰ 'ਦ ਇੰਡੀਅਨ ਐਕਸਪ੍ਰੈੱਸ 'ਚ ਛੱਪੀ ਇਕ ਰਿਪੋਰਟ ਮੁਤਾਬਿਕ, ਪੰਜਾਬ ਦੇ ਸਨਅਤੀ ਹੱਬ ਲੁਧਿਆਣਾ ਵਿੱਚ ਇੱਕ ਮੈਗਾ ਟੈਕਸਟਾਈਲ ਪਾਰਕ ਸਥਾਪਤ ਕਰਨ ਦੀ ਤਜਵੀਜ਼ ਨੂੰ ਸਥਾਨਕ ਲੋਕਾਂ, ਵਾਤਾਵਰਣ ਪ੍ਰੇਮੀਆਂ ਅਤੇ ਇੱਥੋਂ ਤੱਕ ਕਿ ਕੁਝ ਸਿਆਸੀ ਆਗੂਆਂ ਨੇ ਵੀ ਲਾਲ ਝੰਡੀ ਦੇ ਦਿੱਤੀ ਹੈ। ਇਸ ਮੁੱਦੇ ਨੇ ਮੰਗਲਵਾਰ ਨੂੰ ਰਾਜ ਵਿਧਾਨ ਸਭਾ ਦੇ ਬਜਟ ਸੈਸ਼ਨ ਨੂੰ ਵੀ ਹਿਲਾ ਦਿੱਤਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕਾਂ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। 

ਕੀ ਹੈ ਇਹ ਪ੍ਰਸਤਾਵ, ਇੰਨਾ ਸਖ਼ਤ ਵਿਰੋਧ ਕਿਉਂ ਹੋ ਰਿਹਾ ਹੈ?
ਲੁਧਿਆਣਾ ਵਿੱਚ ਪੀਐਮ-ਮਿਤਰਾ PM-MITRA ਸਕੀਮ ਦੇ ਤਹਿਤ ਇੱਕ ਮੈਗਾ ਏਕੀਕ੍ਰਿਤ ਟੈਕਸਟਾਈਲ ਰੀਜਨ ਅਤੇ ਅਪੈਰਲ ਪਾਰਕ ਸਥਾਪਤ ਕਰਨ ਦੀ ਤਜਵੀਜ਼ ਹੈ।ਕੇਂਦਰ ਅਤੇ ਰਾਜ ਸਰਕਾਰ ਵੱਲੋਂ ਸਾਂਝੇ ਤੌਰ 'ਤੇ ਸ਼ੁਰੂ ਕੀਤੇ ਜਾ ਰਹੇ ਇਸ ਪ੍ਰੋਜੈਕਟ ਲਈ ਲੋੜੀਂਦੀ ਜ਼ਮੀਨ ਮੱਤੇਵਾੜਾ ਜੰਗਲ ਦੇ ਨੇੜੇ ਅਤੇ ਸਤਲੁਜ ਦਰਿਆ ਕੰਢੇ 'ਤੇ ਪੈਂਦੀ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਵਿਧਾਨ ਸਭਾ ਨੂੰ ਦੱਸਿਆ ਕਿ ਇਸ ਪ੍ਰੋਜੈਕਟ ਦੀ ਮੁੱਢਲੀ ਲੋੜ 1,000 ਏਕੜ ਦੀ ਲਗਾਮੀ ਅਤੇ ਬੋਝ ਰਹਿਤ ਜ਼ਮੀਨ ਦੀ ਉਪਲਬਧਤਾ ਸੀ, ਜਿਸ ਲਈ ਪੰਜਾਬ ਸਰਕਾਰ ਨੇ ਲੁਧਿਆਣਾ ਦੀ ਤਹਿਸੀਲ ਕੂੰਮ ਕਲਾਂ ਵਿੱਚ ਜ਼ਮੀਨ ਦੀ ਸ਼ਨਾਖਤ ਕੀਤੀ ਹੈ।ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੁੱਡਾ ਪਹਿਲਾਂ ਹੀ 957.39 ਏਖੜ ਜ਼ਮੀਨ ਐਕਵਾਇਰ ਕਰ ਚੁੱਕੀ ਹੈ ਅਤੇ ਬਾਕੀ ਰਹਿੰਦੀ ਵੀ ਜਲਦ ਹੀ ਕਰ ਲਈ ਜਾਏਗੀ।

ਕੇਂਦਰੀ ਟੈਕਸਟਾਈਲ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਪੀਐਮ-ਮਿਤਰਾ PM-MITRA ਦੇ ਤਹਿਤ, 4,445 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਦੇਸ਼ ਭਰ ਵਿੱਚ ਕੁੱਲ ਸੱਤ ਅਜਿਹੇ ਪਾਰਕ ਆਉਣਗੇ। ਨੋਟੀਫਿਕੇਸ਼ਨ 'ਪ੍ਰੋਜੈਕਟ ਦੇ ਉਦੇਸ਼' ਨੂੰ 'ਟਿਕਾਊ ਉਦਯੋਗੀਕਰਨ' ਵਜੋਂ ਵੀ ਦਰਸਾਉਂਦਾ ਹੈ ਜੋ 'ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚੇ 9' ਨੂੰ ਪੂਰਾ ਕਰਨ ਲਈ ਵਾਤਾਵਰਨ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ।

ਪ੍ਰਸਤਾਵਿਤ ਪ੍ਰੋਜੈਕਟ ਸਾਈਟ ਮੱਤੇਵਾੜਾ ਜੰਗਲ ਦੇ ਨੇੜੇ ਅਤੇ ਸਤਲੁਜ ਦਰਿਆ ਦੇ ਕੰਢੇ 'ਤੇ ਸਥਿਤ ਹੈ।ਇਹ ਮੱਤੇਵਾੜਾ ਜੰਗਲ ਨੂੰ ਦੋ ਪਾਸਿਆਂ ਤੋਂ ਘੇਰਦਾ ਹੈ, ਅਤੇ ਇੱਕ ਪਾਸੇ ਸਤਲੁਜ ਦਰਿਆ ਦੀ ਸਰਹੱਦ ਵੀ ਹੈ।ਇਹ ਡਰ ਹੈ ਕਿ ਇਹ ਪ੍ਰੋਜੈਕਟ ਨਾ ਸਿਰਫ਼ ਸੁਰੱਖਿਅਤ ਜੰਗਲਾਂ ਦੀ ਜੈਵ ਵਿਭਿੰਨਤਾ ਨੂੰ ਵਿਗਾੜੇਗਾ, ਸਗੋਂ ਫੈਕਟਰੀਆਂ ਤੋਂ ਰਸਾਇਣਕ ਡਿਸਚਾਰਜ ਵੀ ਨਦੀ 'ਚ ਛੱਡਿਆ ਜਾ ਸਕਦਾ ਹੈ ਜਿਸ ਨਾਲ ਪਾਣੀ ਦੁਸ਼ਿਤ ਹੋਣ ਦਾ ਖ਼ਤਰਾ ਹੈ।2,300 ਏਕੜ ਵਿੱਚ ਮੱਤੇਵਾੜਾ ਜੰਗਲ ਫੈਲਿਆ ਹੋਇਆ ਹੈ।

ਆਪ ਦੀ ਪਲਟੀ
ਪਿਛਲੀ ਅਮਰਿੰਦਰ ਸਿੰਘ ਸਰਕਾਰ ਵੇਲੇ ਇਸ ਪ੍ਰਾਜੈਕਟ ਦਾ 'ਆਪ' ਦੇ ਸੀਨੀਅਰ ਆਗੂਆਂ ਭਗਵੰਤ ਮਾਨ, ਸਰਵਜੀਤ ਕੌਰ ਮਾਣੂੰਕੇ, ਹਰਪਾਲ ਸਿੰਘ ਚੀਮਾ ਅਤੇ ਕੁਲਤਾਰ ਸਿੰਘ ਸੰਧਵਾਂ ਸਣੇ ਕਈਆਂ ਨੇ ਸਖ਼ਤ ਵਿਰੋਧ ਕੀਤਾ ਸੀ। ਪਰ ਸੱਤਾ 'ਚ ਆ ਕੇ 'ਆਪ' ਸਰਕਾਰ ਨੇ ਇਸ ਪ੍ਰੋਜੈਕਟ ਨਾਲ ਅੱਗੇ ਵਧਣ ਦਾ ਫੈਸਲਾ ਕੀਤਾ ਹੈ।

ਬਜਟ ਇਜਲਾਸ ਦੌਰਾਨ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ, ਪ੍ਰਗਟ ਸਿੰਘ ਅਤੇ ‘ਆਪ’ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਸਮੇਤ ਕਈ ਵਿਧਾਇਕਾਂ ਨੇ ਇਸ ਪ੍ਰਾਜੈਕਟ ਖ਼ਿਲਾਫ਼ ਆਵਾਜ਼ ਉਠਾਈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਦਖ਼ਲ ਦਿੰਦਿਆਂ ਕਿਹਾ ਕਿ ਭਾਵੇਂ ਉਹ ਚਰਚਾ ਵਿੱਚ ਹਿੱਸਾ ਨਹੀਂ ਲੈ ਸਕਦੇ ਪਰ ਮੁੱਦਾ ‘ਉਨ੍ਹਾਂ ਦੇ ਦਿਲ ਦੇ ਨੇੜੇ’ ਹੈ, ਜਿਸ ਕਰਕੇ ਉਹ ਇਸ ਯੋਜਨਾ ਦਾ ਵਿਰੋਧ ਕਰ ਰਹੇ ਹਨ, ਜਿਸ ਕਰਕੇ ਮੁੱਖ ਮੰਤਰੀ ਨੂੰ ਇਸ ਬਾਰੇ ਮੁੜ ਵਿਚਾਰ ਕਰਨਾ ਚਾਹੀਦਾ ਹੈ।

ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਮੁੱਖ ਮੰਤਰੀ ਨੂੰ ਚਿੱਠੀ

ਮੈਗਾ ਟੈਕਸਟਾਈਲ ਪਾਰਕ ਦਾ ਆਖਰ ਕਿਉਂ ਹੋ ਰਿਹਾ ਇੰਨਾ ਵਿਰੋਧ, ਮੱਤੇਵਾੜਾ ਜੰਗਲਾਂ ਨਾਲ ਇਸਦਾ ਕੀ ਕੁਨੈਕਸ਼ਨ

ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ

ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਅਰਵਿੰਦ ਕੇਜਰੀਵਾਲ ਦਾ ਪੰਜਾਬ ਦੌਰਾ, ਰਹਿਣਗੇ 10 ਦਿਨ
ਅਰਵਿੰਦ ਕੇਜਰੀਵਾਲ ਦਾ ਪੰਜਾਬ ਦੌਰਾ, ਰਹਿਣਗੇ 10 ਦਿਨ
Farmer Protest: ਕਿਸਾਨ ਲੀਡਰਾਂ ਨਾਲ ਹੋਈ ਬਹਿਸ ਤੋਂ ਬਾਅਦ ਮੁੱਖ ਮੰਤਰੀ ਨੇ ਦਿੱਤੀ ਪਹਿਲੀ ਪ੍ਰਤੀਕਿਰਿਆ, ਜਾਣੋ ਕੀ ਕਿਹਾ ?
Farmer Protest: ਕਿਸਾਨ ਲੀਡਰਾਂ ਨਾਲ ਹੋਈ ਬਹਿਸ ਤੋਂ ਬਾਅਦ ਮੁੱਖ ਮੰਤਰੀ ਨੇ ਦਿੱਤੀ ਪਹਿਲੀ ਪ੍ਰਤੀਕਿਰਿਆ, ਜਾਣੋ ਕੀ ਕਿਹਾ ?
ਪੰਜਾਬ ‘ਚ ਲਗਾਤਾਰ ਚਾਰ ਛੁੱਟੀਆਂ, ਬੈਂਕ, ਸਕੂਲ ਸਣੇ ਸਾਰੇ ਅਦਾਰੇ ਰਹਿਣਗੇ ਬੰਦ
ਪੰਜਾਬ ‘ਚ ਲਗਾਤਾਰ ਚਾਰ ਛੁੱਟੀਆਂ, ਬੈਂਕ, ਸਕੂਲ ਸਣੇ ਸਾਰੇ ਅਦਾਰੇ ਰਹਿਣਗੇ ਬੰਦ
ਪੰਜਾਬ 'ਚ ਲਗਾਤਾਰ ਹੋ ਰਹੇ ਨੇ Encounter, ਅਦਾਲਤ ਨੇ ਸੁਣਾਇਆ ਫੈਸਲਾ, ਜਾਅਲੀ ਮੁਕਾਬਲੇ ਮਾਮਲੇ 'ਚ ਦੋ ਪੁਲਿਸ ਮੁਲਾਜ਼ਮ ਦੋਸ਼ੀ ਕਰਾਰ, ਜਾਣੋ ਕੀ ਹੈ ਮਾਮਲਾ
ਪੰਜਾਬ 'ਚ ਲਗਾਤਾਰ ਹੋ ਰਹੇ ਨੇ Encounter, ਅਦਾਲਤ ਨੇ ਸੁਣਾਇਆ ਫੈਸਲਾ, ਜਾਅਲੀ ਮੁਕਾਬਲੇ ਮਾਮਲੇ 'ਚ ਦੋ ਪੁਲਿਸ ਮੁਲਾਜ਼ਮ ਦੋਸ਼ੀ ਕਰਾਰ, ਜਾਣੋ ਕੀ ਹੈ ਮਾਮਲਾ
Advertisement
ABP Premium

ਵੀਡੀਓਜ਼

ਪੰਜਾਬ ਸਰਕਾਰ ਨੇ ਕੈਬਿਨੇਟ ਮੀਟਿੰਗ 'ਚ ਕਰ ਦਿੱਤੇ ਵੱਡੇ ਫੈਸਲੇSangrur | MLA Narinder Kaur Bharaj| ਆਪਣੇ ਪੁੱਤ ਦੀ ਸਹੁੰ ਖਾਣ ਲੱਗੀ 'ਆਪ' ਵਿਧਾਇਕ ਨੂੰ ਵਰਕਰਾਂ ਨੇ ਰੋਕਿਆਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਬੁਲਡੋਜ਼ਰ, Bhagwant Mann ਸਰਕਾਰ ਦੀ NON-STOP ਕਾਰਵਾਈਸਿੱਖ ਵਪਾਰੀ 'ਤੇ ਜਾਨਲੇਵਾ ਹਮਲਾ, ਦਸਤਾਰ ਦੀ ਹੋਈ ਬੇਅਦਬੀ, ਸ਼ੋਰੂਮ 'ਤੇ ਮਾਰੇ ਪੱਥਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਅਰਵਿੰਦ ਕੇਜਰੀਵਾਲ ਦਾ ਪੰਜਾਬ ਦੌਰਾ, ਰਹਿਣਗੇ 10 ਦਿਨ
ਅਰਵਿੰਦ ਕੇਜਰੀਵਾਲ ਦਾ ਪੰਜਾਬ ਦੌਰਾ, ਰਹਿਣਗੇ 10 ਦਿਨ
Farmer Protest: ਕਿਸਾਨ ਲੀਡਰਾਂ ਨਾਲ ਹੋਈ ਬਹਿਸ ਤੋਂ ਬਾਅਦ ਮੁੱਖ ਮੰਤਰੀ ਨੇ ਦਿੱਤੀ ਪਹਿਲੀ ਪ੍ਰਤੀਕਿਰਿਆ, ਜਾਣੋ ਕੀ ਕਿਹਾ ?
Farmer Protest: ਕਿਸਾਨ ਲੀਡਰਾਂ ਨਾਲ ਹੋਈ ਬਹਿਸ ਤੋਂ ਬਾਅਦ ਮੁੱਖ ਮੰਤਰੀ ਨੇ ਦਿੱਤੀ ਪਹਿਲੀ ਪ੍ਰਤੀਕਿਰਿਆ, ਜਾਣੋ ਕੀ ਕਿਹਾ ?
ਪੰਜਾਬ ‘ਚ ਲਗਾਤਾਰ ਚਾਰ ਛੁੱਟੀਆਂ, ਬੈਂਕ, ਸਕੂਲ ਸਣੇ ਸਾਰੇ ਅਦਾਰੇ ਰਹਿਣਗੇ ਬੰਦ
ਪੰਜਾਬ ‘ਚ ਲਗਾਤਾਰ ਚਾਰ ਛੁੱਟੀਆਂ, ਬੈਂਕ, ਸਕੂਲ ਸਣੇ ਸਾਰੇ ਅਦਾਰੇ ਰਹਿਣਗੇ ਬੰਦ
ਪੰਜਾਬ 'ਚ ਲਗਾਤਾਰ ਹੋ ਰਹੇ ਨੇ Encounter, ਅਦਾਲਤ ਨੇ ਸੁਣਾਇਆ ਫੈਸਲਾ, ਜਾਅਲੀ ਮੁਕਾਬਲੇ ਮਾਮਲੇ 'ਚ ਦੋ ਪੁਲਿਸ ਮੁਲਾਜ਼ਮ ਦੋਸ਼ੀ ਕਰਾਰ, ਜਾਣੋ ਕੀ ਹੈ ਮਾਮਲਾ
ਪੰਜਾਬ 'ਚ ਲਗਾਤਾਰ ਹੋ ਰਹੇ ਨੇ Encounter, ਅਦਾਲਤ ਨੇ ਸੁਣਾਇਆ ਫੈਸਲਾ, ਜਾਅਲੀ ਮੁਕਾਬਲੇ ਮਾਮਲੇ 'ਚ ਦੋ ਪੁਲਿਸ ਮੁਲਾਜ਼ਮ ਦੋਸ਼ੀ ਕਰਾਰ, ਜਾਣੋ ਕੀ ਹੈ ਮਾਮਲਾ
ਧੀ ਦੀ ਖੈਰੀਅਤ ਪੁੱਛਣ ਲਈ ਪਿਓ ਪਹੁੰਚਿਆ HC, ਸ਼ਹਿਜਾਦੀ ਨੂੰ UAE ‘ਚ ਹੋਈ ਫਾਂਸੀ, ਜਾਣੋ ਪੂਰਾ ਮਾਮਲਾ
ਧੀ ਦੀ ਖੈਰੀਅਤ ਪੁੱਛਣ ਲਈ ਪਿਓ ਪਹੁੰਚਿਆ HC, ਸ਼ਹਿਜਾਦੀ ਨੂੰ UAE ‘ਚ ਹੋਈ ਫਾਂਸੀ, ਜਾਣੋ ਪੂਰਾ ਮਾਮਲਾ
ਕੈਨੇਡਾ ਦੇ ਨਵੇਂ ਵੀਜ਼ਾ ਨਿਯਮਾਂ ਨੇ ਵਧਾਈ ਟੈਨਸ਼ਨ, ਰੱਦ ਹੋ ਰਹੇ ਪਰਮਿਟ, ਇਨ੍ਹਾਂ ਲੋਕਾਂ ਦਾ ਹੋਵੇਗਾ ਵੱਧ ਨੁਕਸਾਨ
ਕੈਨੇਡਾ ਦੇ ਨਵੇਂ ਵੀਜ਼ਾ ਨਿਯਮਾਂ ਨੇ ਵਧਾਈ ਟੈਨਸ਼ਨ, ਰੱਦ ਹੋ ਰਹੇ ਪਰਮਿਟ, ਇਨ੍ਹਾਂ ਲੋਕਾਂ ਦਾ ਹੋਵੇਗਾ ਵੱਧ ਨੁਕਸਾਨ
ਪਾਕਿਸਤਾਨ ਦੀ ਵੱਡੀ ਸਾਜ਼ਿਸ਼ ! ਰਾਮ ਮੰਦਰ 'ਤੇ ਹੈਂਡ ਗ੍ਰੈਨੇਡ ਹਮਲੇ ਦਾ ਬਣਾਇਆ ਪਲਾਨ, ISI ਕਰ ਰਹੀ ਮਦਦ, ਅੱਤਵਾਦੀ ਅਬਦੁਲ ਰਹਿਮਾਨ ਨੇ ਕੀਤਾ ਖੁਲਾਸਾ
ਪਾਕਿਸਤਾਨ ਦੀ ਵੱਡੀ ਸਾਜ਼ਿਸ਼ ! ਰਾਮ ਮੰਦਰ 'ਤੇ ਹੈਂਡ ਗ੍ਰੈਨੇਡ ਹਮਲੇ ਦਾ ਬਣਾਇਆ ਪਲਾਨ, ISI ਕਰ ਰਹੀ ਮਦਦ, ਅੱਤਵਾਦੀ ਅਬਦੁਲ ਰਹਿਮਾਨ ਨੇ ਕੀਤਾ ਖੁਲਾਸਾ
CM ਮਾਨ ਦੀ SKM ਨਾਲ ਹੋਵੇਗੀ ਮੀਟਿੰਗ, ਜਾਣੋ ਕਿੰਨੇ ਵਜੇ ਹੋਵੇਗੀ
CM ਮਾਨ ਦੀ SKM ਨਾਲ ਹੋਵੇਗੀ ਮੀਟਿੰਗ, ਜਾਣੋ ਕਿੰਨੇ ਵਜੇ ਹੋਵੇਗੀ
Embed widget