Gurupatwant Pannun: ਖਾਲਿਸਤਾਨੀ ਗੁਰਪਤਵੰਤ ਪੰਨੂ ਨੇ ਕੇਰਲ ਦੇ ਲੀਡਰ ਨੂੰ ਦਿੱਤੀ ਧਮਕੀ, ਕਿਹਾ-ਘਰੇ ਹੀ ਰਹੋ ਜੇ ਬਾਹਰ ਆਏ ਤਾਂ...., ਜਾਣੋ ਕੀ ਹੈ ਵਜ੍ਹਾ
CPI-M MP V Sivadasan: ਖ਼ਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਦੇ ਅਮਰੀਕਾ ਜਾਂ ਕੈਨੇਡਾ ਵਿੱਚ ਲੁਕੇ ਹੋਣ ਦੀ ਸੂਚਨਾ ਹੈ। ਉਥੋਂ ਉਹ ਭਾਰਤ ਵਿੱਚ ਨੇਤਾਵਾਂ ਨੂੰ ਡਰਾਉਣ ਦਾ ਕੰਮ ਕਰਦਾ ਹੈ।
Sikh For Justice: ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਵਿਦੇਸ਼ਾਂ 'ਚ ਬੈਠ ਕੇ ਭਾਰਤੀ ਨੇਤਾਵਾਂ ਨੂੰ ਧਮਕੀਆਂ ਦੇ ਰਿਹਾ ਹੈ। ਪੰਨੂ ਦੇ ਸੰਗਠਨ 'ਸਿੱਖ ਫਾਰ ਜਸਟਿਸ' ਨੇ ਕੇਰਲ ਤੋਂ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)-ਸੀਪੀਆਈ (ਐਮ) ਦੇ ਰਾਜ ਸਭਾ ਮੈਂਬਰ ਵੀ. ਸਿਵਦਾਸਨ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੰਨੂੰ ਵੱਲੋਂ ਧਮਕੀ ਭਰੀ ਕਾਲ ਵਿੱਚ ਕਿਹਾ ਗਿਆ ਸੀ ਕਿ ਉਹ ਲਾਲ ਕਿਲ੍ਹਾ ਤੇ ਸੰਸਦ ਨੂੰ ਉਡਾਉਣ ਜਾ ਰਹੇ ਹਨ। ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਨੇ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਸੀਪੀਆਈ-ਐਮ ਦੇ ਸੰਸਦ ਮੈਂਬਰ ਸ਼ਿਵਦਾਸਨ ਨੇ ਸਿੱਖਸ ਫਾਰ ਜਸਟਿਸ ਵੱਲੋਂ ਮਿਲੀ ਧਮਕੀ ਨੂੰ ਲੈ ਕੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੂੰ ਪੱਤਰ ਲਿਖਿਆ ਹੈ। ਇਸ ਵਿੱਚ ਉਸ ਨੇ ਦੱਸਿਆ ਕਿ ਪੰਨੂੰ ਦੀ ਜਥੇਬੰਦੀ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ। ਭਾਰਤ ਸਰਕਾਰ ਨੇ ਸਿੱਖ ਫਾਰ ਜਸਟਿਸ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦਾ ਆਗੂ ਗੁਰਪਤਵੰਤ ਸਿੰਘ ਪੰਨੂ ਅਮਰੀਕਾ ਜਾਂ ਕੈਨੇਡਾ ਵਿੱਚ ਲੁਕਿਆ ਦੱਸਿਆ ਜਾਂਦਾ ਹੈ। ਉਹ ਵਿਦੇਸ਼ੀ ਧਰਤੀ ਤੋਂ ਭਾਰਤ ਵਿਰੁੱਧ ਸਾਜ਼ਿਸ਼ਾਂ ਰਚਦਾ ਰਹਿੰਦਾ ਹੈ।
CPI(M) Rajya Sabha MP from Kerala, V Sivadasan writes a letter to Chairman Rajya Sabha Chairman Jagdeep Dhankhar, regarding receiving a threatening call claiming to be from 'Sikhs For Justice'. pic.twitter.com/je0hIQncdG
— ANI (@ANI) July 22, 2024
ਚੇਅਰਮੈਨ ਨੂੰ ਲਿਖੇ ਪੱਤਰ ਵਿੱਚ ਸੀ.ਪੀ.ਆਈ.-ਐੱਮ. ਦੇ ਸੰਸਦ ਮੈਂਬਰ ਨੇ ਲਿਖਿਆ, "ਮੈਂ ਸਿੱਖ ਫਾਰ ਜਸਟਿਸ ਦੇ ਹੋਣ ਦਾ ਦਾਅਵਾ ਕਰਨ ਵਾਲੇ ਇੱਕ ਵਿਅਕਤੀ ਵੱਲੋਂ ਧਮਕੀ ਭਰੇ ਕਾਲ ਦੇ ਮਾਮਲੇ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ। ਮੈਨੂੰ ਇੱਕ ਅਣਪਛਾਤੇ ਵਿਅਕਤੀ ਵੱਲੋਂ ਫ਼ੋਨ ਆਇਆ। 21 ਜੁਲਾਈ 2024 ਨੂੰ ਰਾਤ 11.30 ਵਜੇ ਕਾਲਰ ਨੇ ਦਾਅਵਾ ਕੀਤਾ ਕਿ ਉਹ ਸਿੱਖ ਫਾਰ ਜਸਟਿਸ ਤੋਂ ਹੈ ਜਦੋਂ ਮੈਂ IGI ਏਅਰਪੋਰਟ ਲਾਉਂਜ ਵਿੱਚ ਸੀ।
ਸਾਂਸਦ ਨੇ ਅੱਗੇ ਲਿਖਿਆ, "ਕਾਲ ਦੌਰਾਨ ਕਿਹਾ ਗਿਆ ਸੀ ਕਿ ਸਿੱਖਸ ਫਾਰ ਜਸਟਿਸ ਖਾਲਿਸਤਾਨੀ ਰਾਏਸ਼ੁਮਾਰੀ ਦਾ ਸੰਦੇਸ਼ ਦੇਣ ਲਈ ਭਾਰਤੀ ਸੰਸਦ ਤੋਂ ਲਾਲ ਕਿਲ੍ਹੇ ਦੇ ਖੇਤਰ ਤੱਕ ਬੰਬ ਧਮਾਕੇ ਕਰਨ ਜਾ ਰਹੀ ਹੈ, ਇਸ ਨਾਲ ਭਾਰਤੀਆਂ ਦੀਆਂ ਅੱਖਾਂ ਅਤੇ ਕੰਨ ਖੁੱਲ੍ਹ ਜਾਣਗੇ।
ਉਹ ਅੱਗੇ ਲਿਖਦੇ ਹਨ ਕਿ ਧਮਕੀ ਭਰੇ ਕਾਲ ਵਿੱਚ ਕਿਹਾ ਗਿਆ ਸੀ, ਜੇਕਰ ਤੁਸੀਂ ਖਾਲਿਸਤਾਨ ਰਾਏਸ਼ੁਮਾਰੀ ਦਾ ਤਜ਼ਰਬਾ ਨਹੀਂ ਲੈਣਾ ਚਾਹੁੰਦੇ ਤਾਂ ਘਰ ਵਿੱਚ ਰਹੋ। ਇਹ ਸੰਦੇਸ਼ ਗੁਰਪਤਵੰਤ ਸਿੰਘ ਪੰਨੂ, ਸਿੱਖਸ ਫਾਰ ਜਸਟਿਸ, ਜਨਰਲ ਕੌਂਸਲ ਦਾ ਹੈ।" ਉਨ੍ਹਾਂ ਕਿਹਾ ਕਿ ਮੈਂ ਇਸ ਮਾਮਲੇ ਸਬੰਧੀ ਨਵੀਂ ਦਿੱਲੀ ਜ਼ਿਲ੍ਹੇ ਦੇ ਇੰਚਾਰਜ ਡੀਸੀਪੀ ਨੂੰ ਸੂਚਿਤ ਕਰ ਦਿੱਤਾ ਹੈ ਤੇ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਇਸ ਮਾਮਲੇ ਦਾ ਨੋਟਿਸ ਲੈ ਕੇ ਲੋੜੀਂਦੀ ਕਾਰਵਾਈ ਕੀਤੀ ਜਾਵੇ।