ਚੰਨ 'ਤੇ ਜਾਣ ਦਾ ਸੁਫਨਾ ਜਲਦ ਹੋਵੇਗਾ ਪੂਰਾ, ਇਸ ਅਰਬਪਤੀ ਨੇ ਦਿੱਤਾ ਆਫਰ, ਪਹਿਲਾਂ ਬੁੱਕ ਕਰਵਾਉਣੀ ਪਵੇਗੀ ਟਿਕਟ
ਜੋ ਲੋਕ ਚੰਨ 'ਤੇ ਜਾਣਾ ਚਾਹੁੰਦੇ ਹਨ, ਉਨ੍ਹਾਂ ਲੋਕਾਂ ਦਾ ਸੁਫਨਾ ਜਲਦੀ ਹੀ ਪੂਰਾ ਹੋ ਸਕਦਾ ਹੈ। ਦਰਅਸਲ, ਸਾਲ 2023 'ਚ ਐਲਨ ਮਸਕ ਦੀ ਕੰਪਨੀ ਸਪੇਸ ਐਕਸ ਚੰਨ 'ਤੇ ਇੱਕ ਯਾਨ ਭੇਜਣ ਦੀ ਤਿਆਰੀ ਕਰ ਰਹੀ ਹੈ।
ਨਵੀਂ ਦਿੱਲੀ: ਜੋ ਲੋਕ ਚੰਨ 'ਤੇ ਜਾਣਾ ਚਾਹੁੰਦੇ ਹਨ, ਉਨ੍ਹਾਂ ਲੋਕਾਂ ਦਾ ਸੁਫਨਾ ਜਲਦੀ ਹੀ ਪੂਰਾ ਹੋ ਸਕਦਾ ਹੈ। ਦਰਅਸਲ, ਸਾਲ 2023 'ਚ ਐਲਨ ਮਸਕ ਦੀ ਕੰਪਨੀ ਸਪੇਸ ਐਕਸ ਚੰਨ 'ਤੇ ਇੱਕ ਯਾਨ ਭੇਜਣ ਦੀ ਤਿਆਰੀ ਕਰ ਰਹੀ ਹੈ। ਇਸ ਮਿਸ਼ਨ ਦੀ ਖਾਸ ਗੱਲ ਇਹ ਹੈ ਕਿ ਮਨੁੱਖ ਨੂੰ ਇਸ ਮਿਸ਼ਨ 'ਚ ਭੇਜਿਆ ਜਾਣਾ ਹੈ। ਇਸ ਮਿਸ਼ਨ 'ਤੇ ਜਾਣ ਵਾਲਿਆਂ ਨੂੰ ਪਹਿਲਾਂ ਤੋਂ ਟਿਕਟਾਂ ਬੁੱਕ ਕਰਵਾਉਣੀਆਂ ਪੈਣਗੀਆਂ। ਇਸ ਦੇ ਨਾਲ ਹੀ ਇਕ ਸੀਟ ਦੀ ਕੀਮਤ ਕਰੋੜਾਂ ਰੁਪਏ ਹੋਵੇਗੀ।
ਇਸ ਦੌਰਾਨ, ਜਾਪਾਨ ਦੇ ਸਭ ਤੋਂ ਵੱਡੇ ਆਨਲਾਈਨ ਫੈਸ਼ਨ ਰਿਟੇਲਰ ਜੋਜੋ ਦੇ ਮਾਲਕ, ਯੂਸਾਕੂ ਮਿਜ਼ਾਵਾ ਨੇ ਕਿਹਾ ਹੈ ਕਿ ਉਸ ਨੇ ਇਸ ਮਿਸ਼ਨ ਦੇ ਤਹਿਤ ਜਾ ਰਹੇ ਵਾਹਨ ਦੀਆਂ 8 ਸੀਟਾਂ ਖਰੀਦੀਆਂ ਹਨ। ਯੂਸਾਕੂ ਮਿਜ਼ਾਵਾ ਦੇ ਅਨੁਸਾਰ, ਉਸ ਨੇ ਜਹਾਜ਼ ਵਿੱਚ 8 ਲੋਕਾਂ ਦੀ ਸਵਾਰ ਹੋਣ ਦੀ ਯੋਜਨਾ ਬਣਾਈ ਸੀ। ਹਾਲਾਂਕਿ, ਉਸ ਨੇ ਇਨ੍ਹਾਂ 8 ਯਾਤਰੀਆਂ ਲਈ ਕੁਝ ਸ਼ਰਤਾਂ ਵੀ ਰੱਖੀਆਂ ਹਨ। ਉਸ ਨੇ ਟਵਿੱਟਰ 'ਤੇ ਟਵੀਟ ਕੀਤਾ, "ਤੁਸੀਂ ਇਸ ਯਾਤਰਾ ਲਈ ਬਿਨੈ ਕਰ ਸਕਦੇ ਹੋ।"
ਉਸ ਨੇ ਅੱਗੇ ਲਿਖਿਆ, "]ਚੰਦ ਮਿਸ਼ਨ ਦੇ ਅਧੀਨ ਜਾ ਰਹੇ ਮਿਸ਼ਨ ਦੀਆਂ ਅੱਠ ਸੀਟਾਂ ਖਰੀਦੀਆਂ ਹਨ ਅਤੇ ਹੁਣ ਇਕ ਸੀਟ ਤੁਹਾਡੀ ਵੀ ਹੋ ਸਕਦੀ ਹੈ। ਚੰਦਰਮਾ ਦੀ ਇਹ ਯਾਤਰਾ ਪੂਰੀ ਤਰ੍ਹਾਂ ਨਿਜੀ ਹੋ ਸਕਦੀ ਹੈ।" ਯੂਸਾਕੂ ਮਿਜ਼ਾਵਾ ਨੇ ਇਸ ਲਈ ਆਨਲਾਈਨ ਬੁਕਿੰਗ ਸ਼ੁਰੂ ਕੀਤੀ ਹੈ। ਹਾਲਾਂਕਿ, ਅਜੇ ਇਸ ਯਾਤਰਾ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਵੈਬਸਾਈਟ ਦੇ ਅਨੁਸਾਰ, ਮਈ 2021 ਵਿੱਚ ਯਾਤਰਾ 'ਤੇ ਜਾਣ ਵਾਲੇ ਯਾਤਰੀਆਂ ਦਾ ਮੈਡੀਕਲ ਚੈਕਅਪ ਕੀਤਾ ਜਾਵੇਗਾ। ਯਾਤਰਾ 'ਤੇ ਜਾਣ ਲਈ ਬਹੁਤ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਸਿਰਫ ਯੋਗ ਵਿਅਕਤੀਆਂ ਨੂੰ ਜਾਣ ਦਾ ਮੌਕਾ ਦਿੱਤਾ ਜਾਵੇਗਾ।