ਡਿਜ਼ੀਟਲ ਇੰਡੀਆ ਦਾ ਸੱਚ! ਮੋਬਾਈਲ ਨੈੱਟਵਰਕ ਨਾ ਮਿਲਿਆ, ਤਾਂ ਝੂਲੇ ’ਤੇ ਜਾ ਚੜ੍ਹੇ ਬੀਜੇਪੀ ਦੇ ਮੰਤਰੀ, ਉੱਥੋਂ ਹੀ ਕਰ ਰਹੇ ਅਧਿਕਾਰੀਆਂ ਨੂੰ ਫ਼ੋਨ
ਮੱਧ ਸਰਕਾਰ ’ਚ ਮੰਤਰੀ ਤੇ ਮੂੰਗਾਵਲੀ ਵਿਧਾਨ ਸਭਾ ਤੋਂ ਭਾਜਪਾ ਵਿਧਾਇਕ ਬ੍ਰਜੇਂਦਰ ਸਿੰਘ ਯਾਦਵ ਦੀ ਇੱਕ ਦਿਲਚਸਪ ਤਸਵੀਰ ਸਾਹਮਣੇ ਆਈ ਹੈ, ਜਿਸ ਦੀ ਖ਼ੂਬ ਚਰਚਾ ਹੋ ਰਹੀ ਹੈ। ਮੰਤਰੀ ਬ੍ਰਜੇਂਦਰ ਸਿੰਘ ਯਾਦਵ 9 ਦਿਨਾਂ ਤੋਂ ਰੋਜ਼ਾਨਾ 3 ਘੰਟੇ ਝੂਲੇ ਉੱਤੇ ਬੈਠ ਕੇ ਬਿਤਾ ਰਹੇ ਹਨ।
ਭੂਪਾਲ: ਮੱਧ ਸਰਕਾਰ ’ਚ ਮੰਤਰੀ ਤੇ ਮੂੰਗਾਵਲੀ ਵਿਧਾਨ ਸਭਾ ਤੋਂ ਭਾਜਪਾ ਵਿਧਾਇਕ ਬ੍ਰਜੇਂਦਰ ਸਿੰਘ ਯਾਦਵ ਦੀ ਇੱਕ ਦਿਲਚਸਪ ਤਸਵੀਰ ਸਾਹਮਣੇ ਆਈ ਹੈ, ਜਿਸ ਦੀ ਖ਼ੂਬ ਚਰਚਾ ਹੋ ਰਹੀ ਹੈ। ਮੰਤਰੀ ਬ੍ਰਜੇਂਦਰ ਸਿੰਘ ਯਾਦਵ 9 ਦਿਨਾਂ ਤੋਂ ਰੋਜ਼ਾਨਾ 3 ਘੰਟੇ ਝੂਲੇ ਉੱਤੇ ਬੈਠ ਕੇ ਬਿਤਾ ਰਹੇ ਹਨ।
ਦਰਅਸਲ, ਅਸ਼ੋਕ ਨਗਰ ਇਲਾਕੇ ’ਚ ਮੋਬਾਈਲ ਸਿਗਨਲ ਦੀ ਔਖਿਆਈ ਹੈ। ਨੈੱਟਵਰਕ ਨਾ ਹੋਣ ਕਾਰਣ ਲੋਕਾਂ ਦੀਆਂ ਔਕੜਾਂ ਦੂਰ ਕਰਨ ਵਿੱਚ ਮੰਤਰੀ ਨੂੰ ਪ੍ਰੇਸ਼ਾਨੀ ਹੋ ਰਹੀ ਸੀ; ਇਸੇ ਲਈ ਉਨ੍ਹਾਂ ਨੂੰ ਮੋਬਾਈਲ ਸਿਗਨਲ ਲਈ ਝੂਲੇ ਉੱਤੇ ਚੜ੍ਹ ਕੇ ਥੋੜ੍ਹਾ ਉੱਤੇ ਜਾਣਾ ਪੈਂਦਾ ਹੈ। ਸਨਿੱਚਰਵਾਰ ਨੂੰ ਜਿਹੜੀ ਤਸਵੀਰ ਸਾਹਮਣੇ ਆਈ, ਉਸ ਵਿੱਚ ਬ੍ਰਜੇਂਦਰ ਸਿੰਘ ਯਾਦਵ ਝੂਲੇ ਉੱਤੇ ਬਹਿ ਕੇ ਉੱਪਰ ਹਵਾ ਵਿੱਚ ਮੋਬਾਈਲ ਫ਼ੋਨ ਉੱਤੇ ਗੱਲ ਕਰ ਰਹੇ ਹਨ।
ਇਸ ਬਾਰੇ ਮੰਤਰੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸਿਗਨਲ ਨਾ ਹੋਣ ਕਾਰਣ ਅਧਿਕਾਰੀਆਂ ਨਾਲ ਗੱਲ ਕਰਨ ਵਿੱਚ ਬਹੁਤ ਔਖ ਮਹਿਸੂਸ ਹੁੰਦੀ ਹੈ ਤੇ ਆਮ ਲੋਕਾਂ ਦੀਂਆਂ ਔਕੜਾਂ ਦਾ ਹੱਲ ਨਹੀਂ ਹੋ ਪਾਉਂਦਾ।
ਬ੍ਰਜੇਂਦਰ ਸਿੰਘ ਯਾਦਵ ਨੇ ਕਿਹਾ, ਮੈਂ ਇੱਥੇ ਭਾਗਵਤ ’ਚ ਮੁੱਖ ਜਜਮਾਨ ਹਾਂ। ਮੈਂ ਇੱਥੇ 9 ਦਿਨ ਰਹਿਣਾ ਹੈ। ਲੋਕ ਸਮੱਸਿਆਵਾਂ ਲੈ ਕੇ ਆਉਂਦੇ ਹਨ। ਪਰ ਇੱਥੇ ਸਿਗਨਲ ਨਾ ਹੋਣ ਕਾਰਣ ਅਧਿਕਾਰੀਆਂ ਨਾਲ ਗੱਲ ਹੋ ਪਾਉਂਦੀ।