ਪੜਚੋਲ ਕਰੋ
Advertisement
ਦੁਨੀਆ ਦੇ ਇਹ 15 ਦੇਸ਼ ਕੋਰੋਨਾ ਤੋਂ ਸੁਰੱਖਿਅਤ, ਉੱਤਰੀ ਕੋਰੀਆ ਤਾਂ ਮਿਸਾਈਲ ਟੈਸਟ ‘ਚ ਜੁਟਿਆ
ਅਮਰੀਕਾ ਦੀ ਜਾਨ ਹਾਪਕਿੰਸ ਯੂਨੀਵਰਸਿਟੀ ਨੇ ਕੋਰੋਨਾਵਾਇਰਸ ਦੇ ਅਪਡੇਟ ਲਈ ਦੁਨੀਆ ਦਾ ਸਭ ਤੋਂ ਵੱਡਾ ਡੇਟਾਬੇਸ ਤਿਆਰ ਕੀਤਾ ਹੈ। ਜ਼ਿਆਦਾਤਰ ਮੀਡੀਆ ਸੰਸਥਾਨ ਤੇ ਸਰਕਾਰਾਂ ਯੂਨੀਵਰਸਿਟੀ ਦਾ ਡਾਟਾ ਹੀ ਇਸਤੇਮਾਲ ਕਰ ਰਹੀਆਂ ਹਨ। ਯੂਨੀਵਰਸਿਟੀ ਮੁਤਾਬਕ ਕੋਰੋਨਾਵਾਇਰਸ ਹੁਣ ਤੱਕ 180 ਦੇਸ਼ਾਂ ਤੱਕ ਪਹੁੰਚ ਚੁਕਿਆ ਹੈ ਪਰ ਕੁਝ ਅਜਿਹੇ ਦੇਸ਼ ਵੀ ਹਨ, ਜਿੱਥੇ ਕੋਰੋਨਾ ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ।
ਪਵਨਪ੍ਰੀਤ ਕੌਰ
ਚੰਡੀਗੜ੍ਹ: ਅਮਰੀਕਾ ਦੀ ਜਾਨ ਹਾਪਕਿੰਸ ਯੂਨੀਵਰਸਿਟੀ ਨੇ ਕੋਰੋਨਾਵਾਇਰਸ ਦੇ ਅਪਡੇਟ ਲਈ ਦੁਨੀਆ ਦਾ ਸਭ ਤੋਂ ਵੱਡਾ ਡੇਟਾਬੇਸ ਤਿਆਰ ਕੀਤਾ ਹੈ। ਜ਼ਿਆਦਾਤਰ ਮੀਡੀਆ ਸੰਸਥਾਨ ਤੇ ਸਰਕਾਰਾਂ ਯੂਨੀਵਰਸਿਟੀ ਦਾ ਡਾਟਾ ਹੀ ਇਸਤੇਮਾਲ ਕਰ ਰਹੀਆਂ ਹਨ। ਯੂਨੀਵਰਸਿਟੀ ਮੁਤਾਬਕ ਕੋਰੋਨਾਵਾਇਰਸ ਹੁਣ ਤੱਕ 180 ਦੇਸ਼ਾਂ ਤੱਕ ਪਹੁੰਚ ਚੁਕਿਆ ਹੈ ਪਰ ਕੁਝ ਅਜਿਹੇ ਦੇਸ਼ ਵੀ ਹਨ, ਜਿੱਥੇ ਕੋਰੋਨਾ ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ।
ਇਨ੍ਹਾਂ ‘ਚ ਉੱਤਰ ਕੋਰੀਆ ਵੀ ਸ਼ਾਮਲ ਹੈ। ਕਿਮ ਜੋਂਗ ਉਨ ਸਰਕਾਰ ਦਾ ਕਹਿਣਾ ਹੈ ਕਿ ੳਨ੍ਹਾਂ ਦੇ ਦੇਸ਼ ‘ਚ ਕੋਰੋਨਾਵਾਇਰਸ ਦਾ ਕੋਈ ਖਤਰਾ ਨਹੀਂ ਹੈ, ਨਾ ਹੀ ਕੋਈ ਕੇਸ ਆਇਆ ਹੈ। ਜਦਕਿ ਉੱਤਰ ਕੋਰੀਆ ਦੀ ਸਰਹੱਦ ਚੀਨ ਤੇ ਦੱਖਣੀ ਕੋਰੀਆ ਜਿਹੇ ਦੇਸ਼ਾਂ ਨਾਲ ਲੱਗਦੀ ਹੈ। ਇਨ੍ਹਾਂ ਦੋਨਾਂ ਦੇਸ਼ਾਂ ਤੋਂ ਹੀ ਸਭ ਤੋਂ ਪਹਿਲਾਂ ਬਾਕੀ ਦੁਨੀਆ ‘ਚ ਕੋਰੋਨਾਵਾਇਰਸ ਫੈਲਣ ਦੀ ਸ਼ੁਰੂਆਤ ਹੋਈ।
ਜੌਨ ਹਾਪਕਿਨਜ਼ ਯੂਨੀਵਰਸਿਟੀ ਦੇ 31 ਮਾਰਚ ਤੱਕ ਦੇ ਅੰਕੜਿਆਂ ਅਨੁਸਾਰ,ਅਫਰੀਕਾ ਮਹਾਂਦੀਪ ਵਿੱਚ ਬਹੁਤ ਸਾਰੇ ਦੇਸ਼ ਅਜਿਹੇ ਹਨ, ਜਿਥੇ ਤੱਕ ਕੋਰੋਨਾਵਾਇਰਸ ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ। ਇਹ ਦੇਸ਼ ਬੋਤਸਵਾਨਾ, ਬੁਰੂੰਡੀ, ਤੁਰਕਮੇਨਿਸਤਾਨ, ਤਾਜਿਕਸਤਾਨ, ਯਮਨ, ਕੋਮੋਰੋਸ, ਮਾਲਾਵੀ, ਸਾਓ ਟੋਮ ਤੇ ਪ੍ਰਿੰਸੀਪਲ, ਦੱਖਣੀ ਸੁਡਾਨ ਹਨ। ਇਸ ਤੋਂ ਇਲਾਵਾ ਕੁਝ ਛੋਟੇ ਟਾਪੂ ਹਨ, ਜਿੱਥੇ ਕੋਰੋਨਾਵਾਇਰਸ ਅਜੇ ਨਹੀਂ ਆਇਆ। ਉਨ੍ਹਾਂ ਵਿੱਚੋਂ ਸੁਲੇਮਾਨ ਆਈਸਲੈਂਡ, ਵੈਨੂਆਟੂ ਹਨ। ਸੰਯੁਕਤ ਰਾਸ਼ਟਰ ਦੇ 195 ਦੇਸ਼ ਮੈਂਬਰ ਹਨ।
ਦੁਨੀਆ ਕੋਰੋਨਾਵਾਇਰਸ ਨੂੰ ਰੋਕਣ ‘ਚ ਜੁਟੀ, ਉੱਤਰ ਕੋਰੀਆ ਮਿਸਾਈਲ ਟੈਸਟ ‘ਚ ਲੱਗਿਆ
ਉੱਤਰ ਕੋਰੀਆ ਸਰਕਾਰ ਦੇ ਦਾਅਵਿਆ ‘ਤੇ ਕੁਝ ਐਕਸਪਰਟ ਸਵਾਲ ਵੀ ਚੁੱਕ ਰਹੇ ਹਨ, ਤਾਂ ਕੁਝ ਸਮਰਥਨ ਕਰ ਰਹੇ ਹਨ। ਉੱਤਰ ਕੋਰੀਆ ‘ਚ ਇੱਕ ਵੀ ਕੇਸ ਨਹੀਂ। ਪੂਰੀ ਦੁਨੀਆ ਕੋਰੋਨਾਵਾਇਰਸ ਨੂੰ ਰੋਕਣ ‘ਚ ਜੁਟੀ ਹੋਈ ਹੈ, ਉੱਥੇ ਹੀ ਕੋਰੋਨਾਵਾਇਰਸ ਮਿਸਾਈਲ ਟੈਸਟ ‘ਚ ਲੱਗਿਆ ਹੈ। ਦੋ ਦਿਨ ਪਹਿਲਾਂ ਹੀ ਮਿਸਾਈਲ ਟੈਸਟ ਕੀਤੀ ਹੈ।
ਇਹ ਵੀ ਪੜ੍ਹੋ :
ਭਾਰਤ ਪਹੁੰਚਿਆ ਕੋਰੋਨਾਵਾਇਰਸ ਦੀ ਤੀਜੀ ਸਟੇਜ! ਬੇਹੱਦ ਖ਼ਤਰਨਾਕ ਤੀਜੀ ਤੇ ਚੌਥੀ ਸਟੇਜ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਬਾਲੀਵੁੱਡ
ਦੇਸ਼
ਤਕਨਾਲੌਜੀ
ਤਕਨਾਲੌਜੀ
Advertisement