Moscow concert attack: ਮਾਸਕੋ ਦੇ ਕੰਸਰਟ ਹਾਲ ਅਟੈਕ 'ਚ ਗਈ 150 ਲੋਕਾਂ ਦੀ ਜਾਨ, 11 ਗਨਮੈਨ ਗ੍ਰਿਫ਼ਤਾਰ
Moscow concert attack: ਮਾਸਕੋ ਦੇ ਕੰਸਰਟ ਹਾਲ ਵਿੱਚ ਹੋਏ ਅੱਤਵਾਦੀ ਹਮਲੇ ਕਰਕੇ 150 ਲੋਕਾਂ ਦੀ ਜਾਨ ਚਲੀ ਗਈ ਹੈ।
Moscow concert attack: ਰੂਸ ਨੇ ਕਿਹਾ ਕਿ ਉਸ ਨੇ ਮਾਸਕੋ ਦੇ ਕੰਸਰਟ ਹਾਲ ਵਿੱਚ ਦਰਸ਼ਕਾਂ ‘ਤੇ ਗੋਲੀਬਾਰੀ ਕਰਨ ਵਾਲੇ ਚਾਰ ਬੰਦੂਕਧਾਰੀਆਂ ਦੇ ਨਾਲ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉੱਥੇ ਹੀ ਇਸ ਅੱਤਵਾਦੀ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 150 ਹੋ ਗਈ ਹੈ।
ਉੱਥੇ ਹੀ ਮਾਸਕੋ ਵਿੱਚ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ, ਪਰ ਰੂਸੀ ਸਿਕਿਊਰਿਟੀ ਸੇਵਾਵਾਂ ਨੇ ਦਾਅਵਾ ਕੀਤਾ ਹੈ ਕਿ ਹਮਲਾਵਰਾਂ ਦੇ ਯੂਕਰੇਨ ਨਾਲ ਸਬੰਧ ਹਨ, ਜਿਹੜੇ ਗੁਆਂਢੀ ਮੁਲਕ ਨਾਲ ਉਨ੍ਹਾਂ ਦਾ ਪਿਛਲੇ 2 ਸਾਲਾਂ ਤੋਂ ਵਿਵਾਦ ਚੱਲ ਰਿਹਾ ਹੈ।
FSB ਨੇ ਸ਼ਨੀਵਾਰ (23 ਮਾਰਚ) ਨੂੰ ਕਿਹਾ, "ਸ਼ੁੱਕਰਵਾਰ ਰਾਤ ਨੂੰ ਹਮਲੇ ਨੂੰ ਅੰਜਾਮ ਦੇਣ ਤੋਂ ਬਾਅਦ, ਅਪਰਾਧੀਆਂ ਨੇ ਰੂਸ-ਯੂਕਰੇਨ ਸਰਹੱਦ ਵੱਲ ਕਾਰ ਰਾਹੀਂ ਭੱਜਣ ਦੀ ਕੋਸ਼ਿਸ਼ ਕੀਤੀ।" ਅਪਰਾਧੀਆਂ ਦਾ ਰੂਸ-ਯੂਕਰੇਨ ਸਰਹੱਦ ਪਾਰ ਕਰਨ ਦਾ ਇਰਾਦਾ ਸੀ ਅਤੇ ਯੂਕਰੇਨ ਵਾਲੇ ਪਾਸੇ ਉਨ੍ਹਾਂ ਦੇ ਸੰਪਰਕ ਸਨ।
ਇਹ ਵੀ ਪੜ੍ਹੋ: Moscow Terrorist Attack: 'ਅਸੀਂ ਛੱਡਾਂਗੇ ਨਹੀਂ', ਮਾਸਕੋ ਕਨਸਰਟ ਹਾਲ ਅਟੈਕ 'ਤੇ ਬੋਲੇ ਪੁਤੀਨ
ਰੂਸ ਦੇ ਕੰਸਰਟ ਹਾਲ ਵਿੱਚ ਹੋਏ ਅੱਤਵਾਦੀ ਹਮਲੇ 'ਤੇ ਬੋਲੇ ਪੁਤੀਨ
ਰੂਸ ਦੀ ਰਾਜਧਾਨੀ ਮਾਸਕੋ ਵਿੱਚ ਹੋਏ ਅੱਤਵਾਦੀ ਹਮਲੇ ਨੂੰ ਲੈਕੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬਿਆਨ ਜਾਰੀ ਕੀਤਾ ਹੈ। ਇਸ ਵਿੱਚ ਉਨ੍ਹਾਂ ਕਿਹਾ, “ਅਸੀਂ ਇੱਕ ਅੱਤਵਾਦੀ ਹਮਲਾ ਦੇਖਿਆ ਹੈ”, ਇਹ ਅੱਤਵਾਦੀ ਸਾਡੇ ਲੋਕਾਂ ਨੂੰ ਪੁਆਇੰਟ ਬਲੈਂਕ ਰੇਂਜ ਨਾਲ ਮਾਰਨਾ ਚਾਹੁੰਦੇ ਸਨ। ਅਸੀਂ ਸਾਰਿਆਂ ਦੀ ਪਛਾਣ ਕਰਾਂਗੇ ਅਤੇ ਉਨ੍ਹਾਂ ਨੂੰ ਬਖਸ਼ਾਂਗੇ ਨਹੀਂ। ਸਾਨੂੰ ਪਤਾ ਹੈ ਕਿ ਅੱਤਵਾਦੀ ਹਮਲਾ ਕੀ ਹੁੰਦਾ ਹੈ, ਅਸੀਂ ਉਮੀਦ ਕਰਦੇ ਹਾਂ ਕਿ ਬਾਕੀ ਦੇਸ਼ ਵੀ ਅੱਤਵਾਦ ਦੇ ਵਿਰੁੱਧ ਸਾਡਾ ਸਾਥ ਦੇਣਗੇ। ਸਾਡਾ ਫਰਜ਼ ਹੈ ਕਿ ਅਸੀਂ ਸਾਰੇ ਇਕੱਠੇ ਹੋਈਏ। ਅੱਤਵਾਦੀਆਂ ਨੇ ਬੇਕਸੂਰਾਂ ਨੂੰ ਨਿਸ਼ਾਨਾ ਬਣਾਇਆ ਹੈ।
ਇਹ ਵੀ ਪੜ੍ਹੋ: Ludhiana News: ਆਪ ਵਾਲਿਆਂ ਤੋਂ ਸੂਬੇ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ- ਅਕਾਲੀ ਦਲ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।