17 ਫੁੱਟ ਲੰਬੇ ਸੱਪ ਨਾਲ ਕੀਤੀ ਛੇੜਛਾੜ, ਮਿਲਿਆ ਇਹ ਸਿਲ੍ਹਾ, ਵੇਖੋ ਵੀਡੀਓ
ਉਸ ਵੇਲੇ ਬੈਥਿਨੋ ਬੋਰਜਿਸ ਵੱਲੋਂ ਐਨਾਕੌਂਡਾ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਐਨਾਕੌਂਡਾ ਦੀ ਪੂਛ ਫੜ੍ਹੇ ਜਾਣ 'ਤੇ ਉਸ ਨੇ ਅਸਹਿਜ ਵੀ ਮਹਿਸੂਸ ਕੀਤਾ। ਇਸ ਦੌਰਾਨ ਬੌਰਜਿਸ ਦੀ ਪਤਨੀ ਸਿਰਲੇਈ ਓਲੀਵੇਰਾ ਨੇ ਆਪਣੇ ਪਤੀ ਨੂੰ ਇਸ ਤਰ੍ਹਾਂ ਨਾ ਕਰਨ ਲਈ ਕਿਹਾ।
ਚੰਡੀਗੜ੍ਹ: ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਇਕ ਗਰੁੱਪ ਵੱਲੋਂ ਨਦੀ 'ਚ ਵਿਸ਼ਾਲ ਐਨਾਕੌਂਡਾ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਸਾਲ 2014 ਦੀ ਇਹ ਵੀਡੀਓ ਮੁੜ ਤੋਂ ਵਾਇਰਲ ਹੋ ਰਹੀ ਹੈ ਜੋ ਤਿੰਨ ਦਿਨ ਪਹਿਲਾਂ ਹੀ ਟਵਿੱਟਰ 'ਤੇ ਮੁੜ ਤੋਂ ਪੋਸਟ ਕੀਤੀ ਗਈ।
ਵੀਡੀਓ 'ਚ ਦਿਖਾਈ ਦੇ ਰਿਹਾ ਬ੍ਰਾਜ਼ੀਲ 'ਚ ਤਿੰਨ ਜਣੇ ਕਿਸ਼ਤੀ 'ਚ ਸਵਾਰ ਹੋਕੇ ਵੱਡੇ ਸੱਪ ਦੇ ਨੇੜੇ ਜਾ ਰਹੇ ਹਨ। ਕਿਸ਼ਤੀ 'ਚ ਮੌਜੂਦ ਸਿਰਲੇਈ ਓਲੀਵੇਰਾ, ਉਸ ਦੇ ਪਤੀ ਬੈਥਿਨੋ ਬੋਰਜਿਸ ਉਨ੍ਹਾਂ ਦੇ ਦੋਸਤ ਰੈਡਰਿਗੋ ਸਨਟੋਸ ਵੱਲੋਂ 2014 'ਚ ਕਰੀਬ 17 ਫੁੱਟ ਲੰਬੇ ਇਸ ਸੱਪ ਨੂੰ ਉਸ ਵੇਲੇ ਕੈਮਰੇ 'ਚ ਕੈਦ ਕੀਤਾ ਗਿਆ ਜਦੋਂ ਉਹ ਨਦੀ 'ਚ ਸੀ।
ਉਸ ਵੇਲੇ ਬੈਥਿਨੋ ਬੋਰਜਿਸ ਵੱਲੋਂ ਐਨਾਕੌਂਡਾ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਐਨਾਕੌਂਡਾ ਦੀ ਪੂਛ ਫੜ੍ਹੇ ਜਾਣ 'ਤੇ ਉਸ ਨੇ ਅਸਹਿਜ ਵੀ ਮਹਿਸੂਸ ਕੀਤਾ। ਇਸ ਦੌਰਾਨ ਬੌਰਜਿਸ ਦੀ ਪਤਨੀ ਸਿਰਲੇਈ ਓਲੀਵੇਰਾ ਨੇ ਆਪਣੇ ਪਤੀ ਨੂੰ ਇਸ ਤਰ੍ਹਾਂ ਨਾ ਕਰਨ ਲਈ ਕਿਹਾ।
— because men live less (@menlivesless) June 26, 2020
2014 ਦੀ ਪੁਰਾਣੀ ਵੀਡੀਓ ਤਿੰਨ ਦਿਨ ਪਹਿਲਾਂ ਟਵਿੱਟਰ 'ਤੇ ਪੋਸਟ ਹੋਣ ਮਗਰੋਂ ਫਿਰ ਤੋਂ ਵਾਇਰਲ ਹੋ ਗਈ ਹੈ। ਤਿੰਨ ਦਿਨ 'ਚ ਇਸ ਵੀਡੀਓ 'ਤੇ ਕਰੀਬ ਤਿੰਨ ਲੱਖ ਵਿਊਜ਼ ਆ ਚੁੱਕੇ ਹਨ। ਇਕ ਮੀਡੀਆ ਰਿਪੋਰਟ ਮੁਤਾਬਕ ਐਨਾਕੌਂਡਾ ਨਾਲ ਛੇੜਛਾੜ ਕਰਨ ਵਾਲੇ ਤਿੰਨ ਜਣਿਆਂ ਨੂੰ 600-600 ਡਾਲਰ ਜੁਰਮਾਨਾ ਕੀਤਾ ਗਿਆ ਸੀ।
It's dangerous to play with an Anaconda! Even children know this 😬 https://t.co/nRUR0PqRvl
— Graff (@Graf79919554) June 27, 2020
ਐਨਾਕੌਂਡਾ ਵੱਡੇ ਸੱਪਾਂ ਦੀ ਇਕ ਨਸਲ ਹੈ ਜੋ ਸਾਊਥ ਅਫਰੀਕਾ 'ਚ ਪਾਈ ਜਾਂਦੀ ਹੈ। ਇਸ ਵੀਡੀਓ 'ਚ ਕੈਦ ਸੱਪ ਪੀਲਾ ਐਨਾਕੌਂਡਾ ਹੈ। ਇਹ ਦੁਨੀਆਂ ਦਾ ਸਭ ਤੋਂ ਵੱਡਾ ਸੱਪ ਹੈ।
ਇਹ ਵੀ ਪੜ੍ਹੋ:- ਪੰਜਾਬ 'ਚ ਕੋਰੋਨਾ ਵਾਇਰਸ ਬੇਲਗਾਮ, ਕੈਪਟਨ ਨੇ ਕਰ ਦਿੱਤਾ ਇਹ ਵੱਡਾ ਐਲਾਨ
- ਕੋਰੋਨਿਲ ਦਵਾਈ ਮਾਮਲੇ 'ਚ ਰਾਮਦੇਵ, ਆਚਾਰਯ ਬਾਲਕ੍ਰਿਸ਼ਨ ਸਮੇਤ ਪੰਜ ਲੋਕਾਂ ਖ਼ਿਲਾਫ਼ FIR
- ਹਿੰਦੂ ਲੀਡਰਾਂ ਦੀ ਜਾਨ ਨੂੰ ਖਤਰਾ, ਸੁਰੱਖਿਆ ਏਜੰਸੀਆਂ ਨੇ ਕੀਤਾ ਅਲਰਟ
- ਚੀਨ ਨਾਲ ਤਣਾਅ ਦੌਰਾਨ ਕਸ਼ਮੀਰ 'ਚ ਹਲਚਲ, LPG ਸਟਾਕ ਕਰਨ ਤੇ ਸਕੂਲ ਖਾਲੀ ਕਰਾਉਣ ਦੇ ਆਦੇਸ਼
- ਕੋਰੋਨਾ ਵਾਇਰਸ: 24 ਘੰਟਿਆਂ 'ਚ ਆਏ 01,63,000 ਨਵੇਂ ਮਾਮਲੇ, 3000 ਦੀ ਗਈ ਜਾਨ
- ਅੰਤਰ ਰਾਸ਼ਟਰੀ ਉਡਾਣਾਂ 'ਤੇ ਰਹੇਗੀ ਰੋਕ, ਵੰਦੇ ਭਾਰਤ ਮਿਸ਼ਨ ਦੇ ਚੌਥੇ ਗੇੜ 'ਚ ਇਨ੍ਹਾਂ ਦੇਸ਼ਾਂ ਵੱਲ ਉੱਡਣਗੇ 170 ਜਹਾਜ਼
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ