ਪੜਚੋਲ ਕਰੋ
ਅਮਰੀਕਾ ਦੇ ਵੇਗਾਸ 'ਚ ਅੰਨ੍ਹੇਵਾਹ ਗੋਲੀਬਾਰੀ, 50 ਹਲਾਰ, ਸੈਂਕੜੇ ਜ਼ਖ਼ਮੀ

ਅਮਰੀਕਾ ਦੇ ਲਾਸ ਵੇਗਸ 'ਚ ਮਿਊਜ਼ਿਕ ਫੈਸਟੀਵਲ ਦੌਰਾਨ ਫਾਇਰਿੰਗ 'ਚ 50 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸੌ ਤੋਂ ਵੱਧ ਜ਼ਖ਼ਮੀ ਹੋ ਗਏ ਹਨ। ਇਹ ਘਟਨਾ ਮਾਂਡਲੇ ਬੇ ਕਸੀਨੋ ਨੇੜੇ ਹੋਈ, ਜਿੱਥੇ ਇੱਕ ਬੰਦੂਕਧਾਰੀ ਨੇ ਮਸ਼ੀਨਗੰਨ ਨਾਲ ਅੰਨ੍ਹਵਾਹ ਫਾਇਰਿੰਗ ਕਰ ਦਿੱਤੀ, ਜਵਾਬੀ ਕਾਰਵਾਈ 'ਚ ਪੁਲਿਸ ਨੇ ਹਮਾਲਾਵਰ ਨੂੰ ਮਾਰ ਮੁਕਾਇਆ। ਘਟਨਾ ਨਾਲ ਪੂਰੇ ਅਮਰੀਕਾ 'ਚ ਸੋਗ ਦੀ ਲਹਿਰ ਫੈਲ ਗਈ ਹੈ।
ਲਾਸ ਵੇਗਾਸ ਮੈਟਰੋਪਾਲੀਟਨ ਪੁਲਸ ਨੇ ਟਵਿੱਟਰ 'ਤੇ ਜਾਣਕਾਰੀ ਦਿੱਤੀ ਹੈ ਕਿ ਉਸ ਨੇ ਇਕ ਸ਼ੂਟਰ ਨੂੰ ਢੇਰ ਕਰ ਦਿੱਤਾ ਹੈ। ਨਾਲ ਹੀ ਲੋਕਾਂ ਨੂੰ ਘਟਨਾ ਵਾਲੀ ਥਾਂ ਵੱਲ ਨਾ ਜਾਣ ਦੀ ਅਪੀਲ ਕੀਤੀ ਗਈ ਹੈ। ਮੌਕੇ ਉੱਤੇ ਮੌਜੂਦ ਲੋਕਾਂ ਮੁਤਾਬਿਕ ਮਾਂਡਲੇ ਬੇ ਕਸੀਨੋ ਦੀ ਉੱਪਰਲੀ ਮੰਜ਼ਿਲ ਤੋਂ ਉਨ੍ਹਾਂ ਨੇ ਗੋਲੀਬਾਰੀ ਦੀ ਆਵਾਜ਼ ਸੁਣੀ। ਇਸ ਕਸੀਨੋ ਦੇ ਕੋਲ ਹੀ ਇੱਕ ਮਿਊਜ਼ਿਕ ਫੇਸਟਿਵਲ ਚੱਲ ਰਿਹਾ ਸੀ।

ਵੀਡੀਓ ਫੂਟੇਜ ਵਿੱਚ ਦਿੱਖ ਰਿਹਾ ਹੈ ਕਿ ਫ਼ੈਸਟੀਵਲ ਵਿੱਚ ਹਿੱਸਾ ਲੈ ਰਹੇ ਲੋਕ ਕਿਸ ਤਰ੍ਹਾਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਗੋਲਾਬਾਰੀ ਦੀ ਅਵਾਜ਼ਾ ਲਗਾਤਾਰ ਸੁਣਾਈ ਦੇ ਰਹੀਆਂ ਹਨ। ਲਾਸ ਵੇਗਾਸ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਅਤੇ ਲੋਕਾਂ ਨੂੰ ਘਟਨਾ ਸਥਾਨ ਤੋਂ ਦੂਰ ਰਹਿਣ ਦੀ ਲਈ ਕਿਹਾ ਗਿਆ ਹੈ।

ਯੂਨੀਵਰਸਿਟੀ ਮੈਡੀਕਲ ਸੈਂਟਰ ਦੀ ਬੁਲਾਰਣ ਡੇਨਿਤਾ ਕੋਹੇਨ ਨੇ ਕਿਹਾ ਕਿ ਲਾਸ ਵੇਗਾਸ ਹਸਪਤਾਲ 'ਚ ਗੋਲੀਆਂ ਲੱਗਣ ਕਾਰਨ ਜ਼ਖਮੀ ਕਈ ਲੋਕਾਂ ਨੂੰ ਦਾਖਲ ਕਰਵਾਇਆ ਗਿਆ ਹੈ। ਪ੍ਰਸ਼ਾਸਨ ਨੇ ਲਾਸ ਵੇਗਾਸ ਸਟ੍ਰਿਪ ਅਤੇ ਇੰਟਰਸਟੇਟ 15 ਨੂੰ ਬੰਦ ਕਰ ਦਿੱਤਾ ਹੈ। ਗੋਲੀਬਾਰੀ ਦੀ ਘਟਨਾ ਕਾਰਨ ਮੈਕਰੇਨ ਇੰਟਰਨੈਸ਼ਨਲ ਏਅਰਪੋਰਟ ਆਉਣ ਵਾਲੀ ਫਲਾਈਟਸ ਦਾ ਰਸਤਾ ਬਦਲ ਦਿੱਤਾ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















