5G Controversy: ਅਮਰੀਕਾ ਦੀ 5G ਟੈਕਨਾਲੌਜੀ ਨੇ ਲਾਈ ਭਾਰਤੀ ਜਹਾਜ਼ਾਂ ਨੂੰ ਬ੍ਰੇਕ, ਏਅਰ ਇੰਡੀਆ ਸਣੇ ਕਈ Airlines ਨੇ ਰੱਦ ਕੀਤੀਆਂ Flights
5G Controversy: ਏਅਰ ਇੰਡੀਆ ਸਮੇਤ ਕਈ ਪ੍ਰਮੁੱਖ ਅੰਤਰ-ਰਾਸ਼ਟਰੀ ਏਅਰਲਾਈਨ ਕੰਪਨੀਆਂ ਨੇ 5ਜੀ Controversy ਨੂੰ ਲੈ ਕੇ ਅਮਰੀਕਾ ਨੂੰ ਜਾਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ ਜਾਂ ਵਰਤੇ ਜਾਣ ਵਾਲੇ ਜਹਾਜ਼ਾਂ ਨੂੰ ਬਦਲ ਦਿੱਤਾ ਗਿਆ ਹੈ।
5G Controversy: ਏਅਰ ਇੰਡੀਆ ਸਮੇਤ ਕਈ ਪ੍ਰਮੁੱਖ ਅੰਤਰ-ਰਾਸ਼ਟਰੀ ਏਅਰਲਾਈਨ ਕੰਪਨੀਆਂ ਨੇ 5ਜੀ Controversy ਨੂੰ ਲੈ ਕੇ ਅਮਰੀਕਾ ਨੂੰ ਜਾਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ ਜਾਂ ਵਰਤੇ ਜਾਣ ਵਾਲੇ ਜਹਾਜ਼ਾਂ ਨੂੰ ਬਦਲ ਦਿੱਤਾ ਗਿਆ ਹੈ। ਨਵੀਂ 5ਜੀ ਮੋਬਾਈਲ ਫੋਨ ਸੇਵਾ ਜਹਾਜ਼ ਤਕਨੀਕ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਇਸ ਚਿੰਤਾ ਨੂੰ ਲੈ ਕੇ ਏਅਰਲਾਈਨਜ਼ ਨੇ ਉਡਾਣਾਂ ਨੂੰ ਰੱਦ ਕੀਤਾ ਹੈ। ਏਅਰਲਾਈਨਜ਼ ਦੇ ਇਸ ਫੈਸਲੇ ਦੇ ਬਾਅਦ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਹਾਲਾਤਾਂ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਬੋਇੰਗ 777 ਸਭ ਤੋਂ ਵੱਧ ਪ੍ਰਭਾਵਿਤ
ਕੁਝ ਏਅਰਲਾਈਨਜ਼ ਨੇ ਕਿਹਾ ਕਿ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਦੁਨੀਆਭਰ 'ਚ ਵਰਤਿਆ ਜਾਣ ਵਾਲਾ ਜਹਾਜ਼ ਬੋਇੰਗ 777 ਵਿਸ਼ੇਸ਼ ਰੂਪ 'ਚ ਨਵੀਂ ਹਾਈ ਸਪੀਡ ਵਾਇਰਲੈੱਸ ਸੇਵਾ ਨਾਲ ਪ੍ਰਭਾਵਿਤ ਹੈ। ਇਹ ਸਪੱਸ਼ਟ ਨਹੀਂ ਹੈ ਕਿ ਰੱਦ ਹੋਣ ਨਾਲ ਉਡਾਣਾਂ 'ਤੇ ਕਿੰਨਾ ਅਸਰ ਪਵੇਗਾ। ਕਈ ਏਅਰਲਾਈਨਜ਼ ਨੇ ਕਿਹਾ ਹੈ ਕਿ ਉਹ ਆਪਣੀ ਸੇਵਾ ਨੂੰ ਕਾਇਮ ਰੱਖਣ ਲਈ ਸਿਰਫ ਵੱਖ-ਵੱਖ ਜਹਾਜ਼ਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨਗੇ।
ਏਅਰ ਇੰਡੀਆ ਨੇ ਟਵੀਟ ਕਰ ਉਡਾਣਾਂ ਰੱਦ ਹੋਣ ਦੀ ਦਿੱਤੀ ਜਾਣਕਾਰੀ
ਏਅਰ ਇੰਡੀਆ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ, 'ਅਮਰੀਕਾ 'ਚ 5ਜੀ ਸੰਚਾਰ ਸੇਵਾ ਸ਼ੁਰੂ ਹੋਣ ਕਾਰਨ ਇਹ ਭਾਰਤ ਅਤੇ ਅਮਰੀਕਾ ਵਿਚਾਲੇ ਉਡਾਣਾਂ ਨਹੀਂ ਚਲਾਏਗੀ।' ਏਅਰ ਇੰਡੀਆ ਦੀਆਂ ਇਹਨਾਂ ਉਡਾਣਾਂ 'ਚ ਦਿੱਲੀ-ਨਿਊਯਾਰਕ, ਨਿਊਯਾਰਕ-ਦਿੱਲੀ, ਦਿੱਲੀ-ਸ਼ਿਕਾਗੋ, ਸ਼ਿਕਾਗੋ-ਦਿੱਲੀ, ਦਿੱਲੀ-ਸਾਨ ਫਰਾਂਸਿਸਕੋ, ਸੈਨ ਫਰਾਂਸਿਸਕੋ-ਦਿੱਲੀ, ਦਿੱਲੀ-ਨੇਵਾਰਕ ਅਤੇ ਨੇਵਾਰਕ-ਦਿੱਲੀ ਸ਼ਾਮਲ ਹਨ।
#FlyAI: Due to deployment of the 5G communications in USA,we will not be able to operate the following flights of 19th Jan'22:
— Air India (@airindiain) January 18, 2022
AI101/102 DEL/JFK/DEL
AI173/174 DEL/SFO/DEL
AI127/126 DEL/ORD/DEL
AI191/144 BOM/EWR/BOM
Please standby for further updates.https://t.co/Cue4oHChwx
ਇਹ ਵੀ ਪੜ੍ਹੋ: Market Capitalization: ਸ਼ੇਅਰ ਬਾਜ਼ਾਰ 'ਚ ਦੋ ਦਿਨ ਦੀ ਗਿਰਾਵਟ ਨਾਲ ਨਿਵੇਸ਼ਕਾਂ ਨੂੰ 5.24 ਲੱਖ ਕਰੋੜ ਦਾ ਨੁਕਸਾਨ
DCGA ਦੇ ਪ੍ਰਮੁੱਖ ਅਰੁਣ ਕੁਮਾਰ ਨੇ ਦੱਸਿਆ ਕਿ ਭਾਰਤੀ
ਭਾਰਤੀ ਹਵਾਬਾਜ਼ੀ ਰੈਗੂਲੇਟਰ ਅਮਰੀਕਾ ਵਿੱਚ 5ਜੀ ਇੰਟਰਨੈਟ ਦੀ ਤੈਨਾਤੀ ਕਾਰਨ ਪੈਦਾ ਹੋਈ ਸਥਿਤੀ ਤੋਂ ਉਭਰਨ ਲਈ ਏਅਰਲਾਈਨਾਂ ਨਾਲ ਗੱਲਬਾਤ ਕਰ ਰਿਹਾ ਹੈ। ਦੂਰਸੰਚਾਰ ਕੰਪਨੀਆਂ AT&T ਤੇ Verizon Communications ਨੇ ਕਿਹਾ ਹੈ ਕਿ ਹਵਾਈ ਅੱਡਿਆਂ ਦੇ ਨੇੜੇ ਨਵੀਂ ਵਾਇਰਲੈੱਸ ਸੇਵਾ ਸ਼ੁਰੂ ਕਰਨ ਦਾ ਕੰਮ ਮੁਲਤਵੀ ਕਰ ਦਿੱਤਾ ਜਾਵੇਗਾ।
ਅਮਰੀਕਾ ਦੇ ਸੰਘੀ ਹਵਾਬਾਜ਼ੀ ਪ੍ਰਸ਼ਾਸਨ (ਐੱਫਏਏ) ਨੇ 5ਜੀ ਸਿਗਨਲ ਨਾਲ ਕਈ ਜਹਾਜ਼ਾਂ ਨੂੰ ਹਵਾਈ ਅੱਡਿਆਂ 'ਤੇ ਉਡਾਣ ਭਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਪਰ ਬੋਇੰਗ 777 ਸੂਚੀ 'ਚ ਨਹੀਂ ਹੈ। ਅਮਰੀਕਾ 'ਚ ਇਸ ਮੁੱਦੇ ਨੇ ਐੱਫਏਏ ਅਤੇ ਏਅਰਲਾਈਨਜ਼ ਨੂੰ ਸੰਘੀ ਸੰਚਾਰ ਕਮਿਸ਼ਨ ਅਤੇ ਦੂਰਸੰਚਾਰ ਕੰਪਨੀਆਂ ਖਿਲਾਫ ਖੜ੍ਹਾ ਕਰ ਦਿੱਤਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904