ਪੜਚੋਲ ਕਰੋ
Advertisement
ਸਥਾਪਨਾ ਤੋਂ ਕੁਝ ਹੀ ਦਿਨਾਂ ਬਾਅਦ ਯੂਕੇ 'ਚ ਸਿੱਖ ਸਿਪਾਹੀ ਦੇ ਬੁੱਤ ਦੀ ਬੇਕਦਰੀ
ਲੰਡਨ: ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਦੇ ਸਮਿੱਥਵਿਕ ਕਸਬੇ ਵਿੱਚ ਬੀਤੀ ਚਾਰ ਨਵੰਬਰ ਨੂੰ ਪਹਿਲੀ ਵਿਸ਼ਵ ਜੰਗ ਦੇ ਸਿੱਖ ਸਿਪਾਹੀ ਦੇ ਸਥਾਪਤ ਕੀਤੇ ਬੁੱਤ ਦੀ ਬੇਕਦਰੀ ਕੀਤੀ ਗਈ ਹੈ। ਇਸ ਬੁੱਤ ਨੂੰ ਲਗਾਏ ਗਏ ਨੂੰ ਹਾਲੇ ਇੱਕ ਹਫ਼ਤਾ ਵੀ ਪੂਰਾ ਨਹੀਂ ਸੀ ਹੋਇਆ ਅਤੇ ਇਸ ਤੋਂ ਪਹਿਲਾਂ ਹੀ ਇਹ ਘਟਨਾ ਵਾਪਰ ਗਈ ਹੈ।
ਯੂਕੇ ਦੇ ਹਫਿੰਗਟਨ ਪੋਸਟ ਦੇ ਪੱਤਕਾਰ ਅਮਰਦੀਪ ਬੱਸੀ ਵੱਲੋਂ ਟਵੀਟ ਕੀਤੀਆਂ ਤਸਵੀਰਾਂ ਵਿੱਚ ਬੁੱਤ 'ਤੇ ਲਿਖੇ ਸ਼ਬਦਾਂ ਨੂੰ ਕਾਲ਼ੀ ਸਿਆਹੀ ਲਾ ਕੇ ਮਿਟਾਇਆ ਗਿਆ ਹੈ। ਪਹਿਲੀ ਵਿਸ਼ਵ ਜੰਗ ਦੌਰਾਨ ਬ੍ਰਿਟੇਨ ਲਈ ਲੜੇ ਸਿੱਖ ਸਿਪਾਹੀਆਂ ਦੇ ਸਤਿਕਾਰ ਵਜੋਂ ਸਥਾਪਤ ਕੀਤੇ ਬੁੱਤ 'ਤੇ ਲਿਖੇ 'ਮਹਾਨ ਜੰਗ ਦੇ ਸ਼ੇਰ' (‘Lions of the Great War’) ਕਥਨ ਦੇ ਸ਼ਬਦਾਂ ਨੂੰ ਮਿਟੇ ਕੇ ਕਾਲੀ ਸਿਆਹੀ ਨਾਲ ਅੰਗਰੇਜ਼ੀ ਵਿੱਚ, 'ਸਿਪਾਹੀ ਨਹੀਂ ਰਿਹਾ' ਅਤੇ '1 ਜਰਨੈਲ' ਲਿਖਿਆ ਗਿਆ ਹੈ।A 10ft statue of a #Sikh soldier unveiled last week outside Smethwick Sikh gurdwara to commemorate the First World War was vandalised last night and had graffiti written over it - it’s been taken off now but this is what was written. Sepoy is how the British referred to soldiers pic.twitter.com/YdYI8WPlwz
— Amardeep Bassey (@ambassey) November 9, 2018
ਜਰਨੈਲ ਸ਼ਬਦ ਤੋਂ ਅਜਿਹਾ ਜਾਪਦਾ ਹੈ ਕਿ ਕਿਸੇ ਸਿੱਖ ਨੇ ਹੀ ਵਿਰੋਧ ਵਿੱਚ ਲਿਖਿਆ ਹੈ। ਹੋ ਸਕਦਾ ਹੈ ਸਿੱਖ ਨੂੰ ਸਿਪਾਹੀ ਦੇ ਰੈਂਕ ਵਜੋਂ ਦਿਖਾਏ ਜਾਣ 'ਤੇ ਕੋਈ ਗੁੱਸਾ ਖਾ ਗਿਆ ਹੋਵੇ ਅਤੇ ਆਪਣੇ ਰੋਸ ਪ੍ਰਗਟਾਵਾ ਕੀਤਾ ਹੋਵੇ। ਜੇਕਰ ਇਸ ਨੂੰ 'ਸਿਪਾਹੀ ਨਹੀਂ ਰਿਹਾ' ਨਾਲ ਜੋੜ ਕੇ ਦੇਖਿਆ ਜਾਵੇ ਤਾਂ ਇਹ ਜਰਨੈਲ, ਜਰਨੈਲ ਸਿੰਘ ਭਿੰਡਰਾਂਵਾਲੇ ਵੀ ਹੋ ਸਕਦਾ ਹੈ। ਲਿਖਣ ਵਾਲੇ ਦੇ ਮਕਸਦ ਇਹ ਵੀ ਹੋ ਸਕਦਾ ਹੈ ਕਿ ਸਿੱਖ ਸਿਪਾਹੀ ਨਹੀਂ ਰਹੇ ਬਲਕਿ ਜਰਨੈਲ ਬਣ ਚੁੱਕੇ ਹਨ। ਸਥਾਨਕ ਮੀਡੀਆ ਮੁਤਾਬਕ ਬੀਤੀ ਰਾਤ ਬੁੱਤ 'ਤੇ ਲਿਖੀਆਂ ਗੱਲਾਂ ਨੂੰ ਮਿਟੇ ਦਿੱਤਾ ਗਿਆ ਹੈ। ਇਹ ਬੁੱਤ ਸਮਿੱਥਵਿਕ ਗੁਰੂਦੁਆਰੇ ਦੇ ਬਾਹਰ ਸਥਾਪਤ ਕੀਤਾ ਗਿਆ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਤਿੰਦਰ ਸਿੰਘ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਹ ਇਹ ਘਟਨਾ ਤੋਂ ਦੁਖ਼ੀ ਹਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਕਾਲੀ ਸਿਆਹੀ 'ਚ ਲਿਖੀਆਂ ਗੱਲਾਂ ਨੂੰ ਮਿਟਾ ਦਿੱਤਾ ਗਿਆ ਹੈ। ਅਮਰਦੀਪ ਬੱਸੀ ਮੁਤਾਬਕ ਪੁਲਿਸ ਨੇ ਕਾਂਸੇ ਦੇ ਬਣੇ 10 ਫੁੱਟ ਉੱਚੇ ਇਸ ਬੁੱਤ ਨਾਲ ਕੀਤੀ ਗਈ ਛੇੜਖਾਨੀ ਨੂੰ ਅਪਰਾਧਿਕ ਗਤੀਵਿਧੀ ਵਜੋਂ ਦੇਖ ਰਹੀ ਹੈ।ਇਹ ਵੀ ਪੜ੍ਹੋ: ਭਾਰਤ 'ਚ ਸਰਦਾਰ ਪਟੇਲ ਦੀ ਮੂਰਤੀ ਮਗਰੋਂ ਇੰਗਲੈਂਡ 'ਚ ਲੱਗਾ ਸਿੱਖ ਸਰਦਾਰ ਦਾ ਬੁੱਤ
West Midlands Police say the monument was sprayed in black and gold paint and they are treating it as criminal damage
— Amardeep Bassey (@ambassey) November 9, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਪੰਜਾਬ
ਰਾਸ਼ੀਫਲ
Advertisement