ਪੜਚੋਲ ਕਰੋ
Advertisement
Story of dead Sea : ਇੱਥੇ ਕੋਈ ਵੀ ਡੁੱਬ ਕੇ ਨਹੀਂ ਮਰਦਾ, ਚਾਹੇ ਲੱਖ ਕੋਸ਼ਿਸ਼ਾਂ ਕਰਕੇ ਵੇਖ ਲਵੋ...
Story of dead Sea: ਦੁਨੀਆਂ ਵਿੱਚ ਕਈ ਅਜੂਬੇ ਹਨ ਜੋ ਹੈਰਾਨ ਕਰ ਦਿੰਦੇ ਹਨ ਪਰ ਕੀ ਤੁਸੀਂ ਕਦੇ ਅਜਿਹੇ ਸਮੁੰਦਰ ਬਾਰੇ ਸੁਣਿਆ ਹੈ ਜਿਸ ਵਿੱਚ ਕੋਈ ਵਿਅਕਤੀ ਕਦੇ ਨਹੀਂ ਡੁੱਬਦਾ। ਉਂਝ ਤਾਂ ਕਿਹਾ ਜਾਂਦਾ ਹੈ ਕਿ ਤੁਸੀਂ ਚਾਹੇ ਕਿੰਨੇ ਵੀ ਚੰਗੇ ਤੈਰਾਕ ਕਿਉਂ ਨਾ ਹੋਵੋ, ਪਰ ਜੇਕਰ ਤੁਸੀਂ
Story of dead Sea: ਦੁਨੀਆਂ ਵਿੱਚ ਕਈ ਅਜੂਬੇ ਹਨ ਜੋ ਹੈਰਾਨ ਕਰ ਦਿੰਦੇ ਹਨ ਪਰ ਕੀ ਤੁਸੀਂ ਕਦੇ ਅਜਿਹੇ ਸਮੁੰਦਰ ਬਾਰੇ ਸੁਣਿਆ ਹੈ ਜਿਸ ਵਿੱਚ ਕੋਈ ਵਿਅਕਤੀ ਕਦੇ ਨਹੀਂ ਡੁੱਬਦਾ। ਉਂਝ ਤਾਂ ਕਿਹਾ ਜਾਂਦਾ ਹੈ ਕਿ ਤੁਸੀਂ ਚਾਹੇ ਕਿੰਨੇ ਵੀ ਚੰਗੇ ਤੈਰਾਕ ਕਿਉਂ ਨਾ ਹੋਵੋ, ਪਰ ਜੇਕਰ ਤੁਸੀਂ ਖੁੱਲ੍ਹੇ ਸਮੁੰਦਰ ਵਿੱਚ ਬਹੁਤ ਦੂਰ ਜਾਣ ਬਾਰੇ ਸੋਚਦੇ ਹੋ, ਤਾਂ ਤੁਸੀਂ ਡੁੱਬ ਹੀ ਜਾਓਗੇ ਪਰ ਜੇ ਤੁਸੀਂ ਇਸ ਸਮੁੰਦਰ ਵਿੱਚ ਚਾਹੇ ਲੇਟ ਜਾਓ ਤਾਂ ਵੀ ਨਹੀਂ ਡੁੱਬੋਗੇ। ਭਾਵ, ਤੁਸੀਂ ਇਸ ਵਿੱਚ ਤੈਰੋ ਹੋ ਜਾਂ ਇਸ ਤਰ੍ਹਾਂ ਹੀ ਲੇਟੇ ਰਹੋ ਹੋ, ਤੁਸੀਂ ਕਦੇ ਵੀ ਨਹੀਂ ਡੁੱਬੋਗੇ।
ਆਖਰ ਕਿੱਥੇ ਹੈ ਇਹ ਸਮੁੰਦਰ
ਇਹ ਅਨੋਖਾ ਤੇ ਰਹੱਸਮਈ ਸਮੁੰਦਰ ਜਾਰਡਨ ਤੇ ਇਜ਼ਰਾਈਲ ਵਿਚਕਾਰ ਮੌਜੂਦ ਹੈ। ਇਸ ਨੂੰ ਪੂਰੀ ਦੁਨੀਆ ਵਿੱਚ ਮ੍ਰਿਤ ਸਾਗਰ (ਡੈਡ ਸੀ) ਵਜੋਂ ਜਾਣਿਆ ਜਾਂਦਾ ਹੈ। ਇਹ ਸਮੁੰਦਰ ਆਪਣੇ ਬੇਹੱਦ ਖਾਰੇ ਪਾਣੀ ਲਈ ਜਾਣਿਆ ਜਾਂਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਨੂੰ ਮ੍ਰਿਤ ਸਾਗਰ ਕਿਉਂ ਕਿਹਾ ਜਾਂਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਨੂੰ ਮ੍ਰਿਤ ਸਾਗਰ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਸ ਦਾ ਪਾਣੀ ਇੰਨਾ ਖਾਰਾ ਹੁੰਦਾ ਹੈ ਕਿ ਇਸ ਵਿੱਚ ਕੋਈ ਵੀ ਜੀਵ ਜੰਤੂ ਜਿਉਂਦਾ ਨਹੀਂ ਰਹਿ ਸਕਦਾ। ਇੱਥੋਂ ਤੱਕ ਕਿ ਪੌਦੇ ਵੀ ਇਸ ਵਿੱਚ ਨਹੀਂ ਰਹਿ ਸਕਦੇ। ਜੇਕਰ ਤੁਸੀਂ ਇਸ ਵਿੱਚ ਕੋਈ ਵੀ ਮੱਛੀ ਛੱਡ ਦਿਓ, ਭਾਵੇਂ ਉਹ ਸਮੁੰਦਰੀ ਮੱਛੀ ਹੀ ਕਿਉਂ ਨਾ ਹੋਵੇ, ਮਰ ਜਾਵੇਗੀ।
ਇਸ ਸਮੁੰਦਰ ਦੇ ਪਾਣੀ ਵਿੱਚ ਪੋਟਾਸ਼, ਬਰੋਮਾਈਡ, ਜ਼ਿੰਕ, ਸਲਫਰ, ਮੈਗਨੀਸ਼ੀਅਮ ਤੇ ਕੈਲਸ਼ੀਅਮ ਵਰਗੇ ਖਣਿਜ ਪਦਾਰਥ ਪਾਏ ਜਾਂਦੇ ਹਨ। ਇਨ੍ਹਾਂ ਦੀ ਵਧੀ ਹੋਈ ਮਾਤਰਾ ਕਾਰਨ ਇਸ ਸਮੁੰਦਰ ਵਿੱਚੋਂ ਨਿਕਲਣ ਵਾਲੇ ਲੂਣ ਨੂੰ ਵੀ ਮਨੁੱਖਾਂ ਲਈ ਵਰਤਿਆ ਨਹੀਂ ਜਾ ਸਕਦਾ।
ਲੋਕ ਇਸ ਸਮੁੰਦਰ 'ਚ ਕਿਉਂ ਨਹੀਂ ਡੁੱਬਦੇ
ਮ੍ਰਿਤ ਸਾਗਰ ਸਮੁੰਦਰ ਤਲ ਤੋਂ ਲਗਪਗ 1388 ਫੁੱਟ ਹੇਠਾਂ ਹੈ। ਭਾਵ, ਇਹ ਧਰਤੀ ਦੇ ਸਭ ਤੋਂ ਹੇਠਲੇ ਬਿੰਦੂ 'ਤੇ ਹੈ। ਇਸ ਦੇ ਨਾਲ ਹੀ ਇਹ ਸਮੁੰਦਰ ਲਗਪਗ 3 ਲੱਖ ਸਾਲ ਪੁਰਾਣਾ ਹੈ। ਦੱਸ ਦੇਈਏ ਕਿ ਇਸ ਸਮੁੰਦਰ ਦੀ ਘਣਤਾ ਇੰਨੀ ਜ਼ਿਆਦਾ ਹੈ ਕਿ ਇਸ ਵਿੱਚ ਪਾਣੀ ਦਾ ਵਹਾਅ ਹੇਠਾਂ ਤੋਂ ਉੱਪਰ ਵੱਲ ਆਉਂਦਾ ਹੈ ਤੇ ਇਹੀ ਕਾਰਨ ਹੈ ਕਿ ਕੋਈ ਵੀ ਇਨਸਾਨ ਡੁੱਬਣ ਦੀ ਬਜਾਏ ਪਾਣੀ ਦੀ ਸਤ੍ਹਾ 'ਤੇ ਤੈਰਨਾ ਸ਼ੁਰੂ ਕਰ ਦਿੰਦਾ ਹੈ।
ਇਸ ਦਾ ਪਾਣੀ ਕਈ ਬਿਮਾਰੀਆਂ ਨੂੰ ਦੂਰ ਰੱਖਦਾ
ਕੁਝ ਮਾਹਰਾਂ ਦਾ ਮੰਨਣਾ ਹੈ ਕਿ ਮ੍ਰਿਤ ਸਾਗਰ ਦਾ ਖਾਰਾ ਪਾਣੀ ਪੂਰੀ ਦੁਨੀਆ ਵਿੱਚ ਸਭ ਤੋਂ ਵਿਲੱਖਣ ਹੈ ਕਿਉਂਕਿ ਇਹ ਕਈ ਬਿਮਾਰੀਆਂ ਦਾ ਇਲਾਜ ਵੀ ਕਰਦਾ ਹੈ। ਦਰਅਸਲ, ਇਸ ਸਮੁੰਦਰ ਦਾ ਪਾਣੀ ਕਿਸੇ ਵੀ ਹੋਰ ਸਮੁੰਦਰ ਦੇ ਪਾਣੀ ਨਾਲੋਂ 33 ਪ੍ਰਤੀਸ਼ਤ ਜ਼ਿਆਦਾ ਖਾਰਾ ਹੈ ਤੇ ਇਸ ਕਾਰਨ ਇਸ ਵਿੱਚ ਇਸ਼ਨਾਨ ਕਰਨ ਨਾਲ ਕਈ ਤਰ੍ਹਾਂ ਦੀਆਂ ਚਮੜੀ ਸਬੰਧੀ ਬਿਮਾਰੀਆਂ ਨੂੰ ਠੀਕ ਕੀਤਾ ਜਾ ਸਕਦਾ ਹੈ। ਇੱਥੋਂ ਤੱਕ ਕਿ ਇਸ ਦੀ ਮਿੱਟੀ ਦੀ ਵਰਤੋਂ ਕਰਕੇ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟ ਵੀ ਬਣਾਏ ਜਾਂਦੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਕਾਰੋਬਾਰ
ਪੰਜਾਬ
ਮਨੋਰੰਜਨ
Advertisement