‘ਭਾਰਤ ਇਸੇ ਲਾਇਕ ਹੈ’, ਤਹੱਵੁਰ ਰਾਣੀ ਦੀ ਹਵਾਲਗੀ ਤੋਂ ਬਾਅਦ ਅਮਰੀਕਾ ਨੇ ਖੋਲ੍ਹੇ ਕਈ ਰਾਜ
ਅਮਰੀਕੀ ਨਿਆਂ ਵਿਭਾਗ ਨੇ ਕਿਹਾ ਕਿ ਰਾਣਾ ਨੇ ਹਮਲਿਆਂ ਤੋਂ ਬਾਅਦ ਹੈਡਲੀ ਨਾਲ ਗੱਲ ਕਰਦਿਆਂ ਹੋਇਆਂ ਕਥਿਤ ਤੌਰ 'ਤੇ ਕਿਹਾ ਸੀ ਕਿ ਭਾਰਤੀ ਇਸ ਦਾ ਹੱਕਦਾਰ ਹੈ। ਨਿਆਂ ਵਿਭਾਗ ਨੇ ਕਿਹਾ ਕਿ ਤਹਵੁੱਰ ਰਾਣਾ ਦੀ ਹਵਾਲਗੀ ਹਮਲੇ ਵਿੱਚ ਮਾਰੇ ਗਏ ਛੇ ਅਮਰੀਕੀਆਂ ਅਤੇ ਹੋਰਾਂ ਲਈ ਨਿਆਂ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।

US statement: 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਦੋਸ਼ੀ ਤਹੱਵੁਰ ਰਾਣਾ ਨੂੰ ਅਮਰੀਕਾ ਤੋਂ ਭਾਰਤ ਹਵਾਲੇ ਕਰ ਦਿੱਤਾ ਗਿਆ ਹੈ। ਰਾਣਾ ਨੇ ਮੁੰਬਈ ਹਮਲਿਆਂ ਦੀ ਸਾਜ਼ਿਸ਼ ਰਚਣ ਵਿੱਚ ਡੇਵਿਡ ਹੈਡਲੀ ਨਾਲ ਮਿਲ ਕੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਅਮਰੀਕੀ ਨਿਆਂ ਵਿਭਾਗ ਨੇ ਕਿਹਾ ਕਿ ਰਾਣਾ ਨੇ ਹਮਲਿਆਂ ਤੋਂ ਬਾਅਦ ਹੈਡਲੀ ਨਾਲ ਗੱਲ ਕਰਦਿਆਂ ਹੋਇਆਂ ਕਥਿਤ ਤੌਰ 'ਤੇ ਕਿਹਾ ਸੀ ਕਿ ਭਾਰਤੀ ਇਸੇ ਲਾਇਕ ਹੈ। ਨਿਆਂ ਵਿਭਾਗ ਨੇ ਕਿਹਾ ਕਿ ਤਹਵੁੱਰ ਰਾਣਾ ਦੀ ਹਵਾਲਗੀ ਹਮਲੇ ਵਿੱਚ ਮਾਰੇ ਗਏ ਛੇ ਅਮਰੀਕੀਆਂ ਅਤੇ ਹੋਰਾਂ ਲਈ ਨਿਆਂ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ।
ਤਹੱਵੁਰ ਰਾਣਾ ਪਾਕਿਸਤਾਨੀ ਮੂਲ ਦਾ ਕੈਨੇਡੀਅਨ ਨਾਗਰਿਕ ਹੈ। ਉਹ ਪਹਿਲਾਂ ਪਾਕਿਸਤਾਨੀ ਫੌਜ ਵਿੱਚ ਮੈਡੀਕਲ ਸਹਾਇਕ ਸੀ। ਬਾਅਦ ਵਿੱਚ ਉਹ ਕੈਨੇਡਾ ਚਲਾ ਗਿਆ ਅਤੇ ਸਲੌਟਰ ਹਾਊਸ ਅਤੇ ਲਾਅ ਫਰਮ ਵਰਗੇ ਵੱਖ-ਵੱਖ ਕਾਰੋਬਾਰਾਂ ਵਿੱਚ ਆਪਣਾ ਹੱਥ ਅਜ਼ਮਾਇਆ। ਡੇਵਿਡ ਹੈਡਲੀ ਉਸ ਦਾ ਬਚਪਨ ਦਾ ਦੋਸਤ ਸੀ।
ਡੇਵਿਡ ਹੈਡਲੀ ਮੁੰਬਈ ਬੰਬ ਧਮਾਕਿਆਂ ਤੋਂ ਪਹਿਲਾਂ ਭਾਰਤ ਆਇਆ ਸੀ ਅਤੇ ਕਈ ਥਾਵਾਂ 'ਤੇ ਰੇਕੀ ਕਰਕੇ ਗਿਆ ਸੀ। ਹੈਡਲੀ ਪਾਕਿਸਤਾਨੀ ਮੂਲ ਦਾ ਅਮਰੀਕੀ ਨਾਗਰਿਕ ਹੈ। ਤਹਵੁੱਰ ਰਾਣਾ ਨੇ ਹੈਡਲੀ ਨੂੰ ਆਪਣੇ ਇਮੀਗ੍ਰੇਸ਼ਨ ਕਾਰੋਬਾਰ ਲਈ ਮੁੰਬਈ ਵਿੱਚ ਇੱਕ ਬ੍ਰਾਂਚ ਆਫਿਸ ਖੋਲ੍ਹਣ ਦਾ ਕਾਰਨ ਦੱਸ ਕੇ ਭਾਰਤ ਭੇਜਿਆ ਸੀ।
ਬਹਾਦਰੀ ਪੁਰਸਕਾਰ ਦੇਣ ਦੀ ਆਖੀ ਸੀ ਗੱਲ
ਡੇਵਿਡ ਹੈਡਲੀ ਦਾ ਅਸਲੀ ਨਾਮ ਦਾਊਦ ਗਿਲਾਨੀ ਹੈ। ਉਹ ਇੱਕ ਅਮਰੀਕੀ ਜੇਲ੍ਹ ਵਿੱਚ 35 ਸਾਲ ਦੀ ਸਜ਼ਾ ਕੱਟ ਰਿਹਾ ਹੈ। ਦੋਸ਼ ਹੈ ਕਿ ਤਹੱਵੁਰ ਰਾਣਾ ਉਸ ਨੂੰ ਸ਼ਿਕਾਗੋ ਵਿੱਚ ਕਈ ਵਾਰ ਮਿਲਿਆ ਸੀ। ਅਮਰੀਕੀ ਨਿਆਂ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਹੈਡਲੀ ਨਾਲ ਆਪਣੀ ਗੱਲਬਾਤ ਵਿੱਚ ਰਾਣਾ ਨੇ ਕਥਿਤ ਤੌਰ 'ਤੇ ਹਮਲੇ ਵਿੱਚ ਮਾਰੇ ਗਏ ਨੌਂ ਲਸ਼ਕਰ ਅੱਤਵਾਦੀਆਂ ਦੀ ਪ੍ਰਸ਼ੰਸਾ ਕੀਤੀ ਸੀ।
ਰਾਣਾ ਨੇ ਕਿਹਾ ਸੀ ਕਿ ਉਸਨੂੰ ਜੰਗ ਵਿੱਚ ਬਹਾਦਰੀ ਲਈ ਪਾਕਿਸਤਾਨ ਦਾ ਸਭ ਤੋਂ ਵੱਡਾ ਪੁਰਸਕਾਰ ਨਿਸ਼ਾਨ-ਏ-ਹੈਦਰ ਦਿੱਤਾ ਜਾਣਾ ਚਾਹੀਦਾ ਹੈ। ਇਹ ਸ਼ਹੀਦ ਸੈਨਿਕਾਂ ਨੂੰ ਦਿੱਤਾ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਹਮਲੇ ਲਈ ਭਾਰਤ ਵਿੱਚ ਦਾਖਲ ਹੋਏ 10 ਅੱਤਵਾਦੀਆਂ ਵਿੱਚੋਂ 9 ਮਾਰੇ ਗਏ ਸਨ ਅਤੇ ਇੱਕ ਅੱਤਵਾਦੀ ਅਜਮਲ ਕਸਾਬ ਨੂੰ ਜ਼ਿੰਦਾ ਫੜ ਲਿਆ ਗਿਆ ਸੀ।






















